Home /News /lifestyle /

ਸਿਹਤ ਬੀਮਾ ਕਲੇਮ ਕਰਨ ਵਿੱਚ ਲੱਗਦੇ ਹਨ ਕਿੰਨੇ ਦਿਨ, ਜਾਣੋ ਇਸ ਸੰਬੰਧਿਤ ਜਾਣਕਾਰੀ

ਸਿਹਤ ਬੀਮਾ ਕਲੇਮ ਕਰਨ ਵਿੱਚ ਲੱਗਦੇ ਹਨ ਕਿੰਨੇ ਦਿਨ, ਜਾਣੋ ਇਸ ਸੰਬੰਧਿਤ ਜਾਣਕਾਰੀ

ਸਿਹਤ ਬੀਮਾ ਕਲੇਮ ਕਰਨ ਵਿੱਚ ਲੱਗਦੇ ਹਨ ਕਿੰਨੇ ਦਿਨ, ਜਾਣੋ ਇਸ ਸੰਬੰਧਿਤ ਜਾਣਕਾਰੀ

ਸਿਹਤ ਬੀਮਾ ਕਲੇਮ ਕਰਨ ਵਿੱਚ ਲੱਗਦੇ ਹਨ ਕਿੰਨੇ ਦਿਨ, ਜਾਣੋ ਇਸ ਸੰਬੰਧਿਤ ਜਾਣਕਾਰੀ

Why Slippers Called Hawai Chappal: ਆਪਣੀ ਭਵਿੱਖੀ ਸੁਰੱਖਿਆ ਲਈ ਜ਼ਿਆਦਾਤਰ ਵਿਅਕਤੀ ਬੀਮਾ ਕੰਪਨੀਆਂ (Insurance Companies) ਦੀਆਂ ਅਨੇਕ ਪਾਲਿਸੀਆਂ ਵਿੱਚ ਨਿਵੇਸ਼ ਕਰਦੇ ਹਨ। ਬੀਮਾ ਕੰਪਨੀਆਂ ਆਪਣੇ ਗਾਹਕਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ। ਇਨ੍ਹਾਂ ਦਾਵਿਆਂ ਵਿੱਚ ਇੱਕ ਦਾਅਵਾ ਇਹ ਵੀ ਹੈ ਕਿ ਤੁਸੀਂ ਇੱਕ ਕਲਿੱਕ ਨਾਲ ਜਾਂ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਰਿਟਰਨ ਪ੍ਰਾਪਤ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:
ਆਪਣੀ ਭਵਿੱਖੀ ਸੁਰੱਖਿਆ ਲਈ ਜ਼ਿਆਦਾਤਰ ਵਿਅਕਤੀ ਬੀਮਾ ਕੰਪਨੀਆਂ (Insurance Companies) ਦੀਆਂ ਅਨੇਕ ਪਾਲਿਸੀਆਂ ਵਿੱਚ ਨਿਵੇਸ਼ ਕਰਦੇ ਹਨ। ਬੀਮਾ ਕੰਪਨੀਆਂ ਆਪਣੇ ਗਾਹਕਾਂ ਦੀ ਸਹੂਲਤ ਲਈ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ। ਇਨ੍ਹਾਂ ਦਾਵਿਆਂ ਵਿੱਚ ਇੱਕ ਦਾਅਵਾ ਇਹ ਵੀ ਹੈ ਕਿ ਤੁਸੀਂ ਇੱਕ ਕਲਿੱਕ ਨਾਲ ਜਾਂ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਰਿਟਰਨ ਪ੍ਰਾਪਤ ਕਰ ਸਕਦੇ ਹੋ।

ਪਰ ਬੀਮਾ ਕੰਪਨੀਆਂ ਵਿੱਚ ਇਹ ਕੰਮ ਐਨੇ ਘੱਟ ਸਮੇਂ ਵਿੱਚ ਨਹੀਂ ਹੁੰਦਾ। ਇੱਕ ਬੀਮਾ ਟੈਕਨਾਲੋਜੀ ਪਲੇਟਫਾਰਮ (Insurance Technology Platform) ਦੁਆਰਾ ਇਸ ਸੰਬੰਧੀ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸਿਹਤ ਬੀਮਾ ਪਾਲਿਸੀਆਂ (Health Insurance Policies) ਦੇ ਤਹਿਤ ਮਰੀਜ਼ ਦੇ ਇਲਾਜ 'ਤੇ ਖ਼ਰਚ ਕੀਤੀ ਗਈ ਰਕਮ ਨੂੰ ਵਾਪਸ ਪ੍ਰਾਪਤ ਕਰਨ ਲਈ ਔਸਤਨ 20 ਤੋਂ 46 ਦਿਨ ਲੱਗਦੇ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਅਧਿਐਨ ਦੁਆਰਾ ਇਕੱਠੇ ਕੀਤੇ ਗਏ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਮਰੀਜ਼ ਬੀਮਾ ਕੰਪਨੀਆਂ ਨੂੰ ਦਾਅਵਿਆਂ ਦੀ ਰਿਪੋਰਟ ਕਾਫ਼ੀ ਫੌਰੀ ਤੌਰ 'ਤੇ ਕਰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਸਪਤਾਲ ਵਿੱਚ ਭਰਤੀ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਸੰਬੰਧਤ ਬੀਮਾਕਰਤਾਵਾਂ ਜਾਂ ਬੀਮਾ ਕੰਪਨੀ ਨੂੰ ਸੂਚਨਾ ਦਿੰਦੇ ਹਨ।

ਇਸ ਤੋਂ ਇਲਾਵਾ ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਬੀਮਾ ਕੰਪਨੀਆਂ ਡਿਲੀਵਰੀ ਕੇਸਾਂ ਨਾਲ ਜੁੜੇ ਦਾਅਵਿਆਂ ਦਾ ਔਸਤਨ 7 ਤੋਂ 108 ਦਿਨਾਂ ਦੇ ਅੰਦਰ ਨਿਪਟਾਰਾ ਕਰਦੀਆਂ ਹਨ। ਆਪ੍ਰੇਸ਼ਨ ਦੁਆਰਾ ਡਿਲੀਵਰੀ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ 9 ਦਿਨ ਤੋਂ 135 ਦਿਨ ਲੱਗਦੇ ਹਨ। ਜਿੱਥੇ ਕੀਮੋਥੈਰੇਪੀ ਦੇ ਮਾਮਲਿਆਂ ਵਿੱਚ, ਇਸ ਵਿੱਚ ਘੱਟੋ ਘੱਟ 12 ਤੋਂ 35 ਦਿਨ ਲੱਗ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਹਰ ਸਾਲ ਲਗਭਗ ਇੱਕ ਕਰੋੜ ਸਿਹਤ ਬੀਮਾ ਦਾਅਵੇ ਕੀਤੇ ਜਾਂਦੇ ਹਨ। ਅਧਿਐਨ ਦੇ ਅਨੁਸਾਰ, ਦਾਅਵਾ ਕੀਤੀ ਰਕਮ ਦਾ ਲਗਭਗ 13 ਤੋਂ 26 ਪ੍ਰਤੀਸ਼ਤ ਅੰਤਮ ਪ੍ਰਵਾਨਿਤ ਦਾਅਵੇ ਦੀ ਰਕਮ ਤੋਂ ਕੱਟਿਆ ਜਾਂਦਾ ਹੈ। ਇਸ ਦਾ ਕਾਰਨ 'ਨਾ ਕਵਰਡ ਆਈਟਮਾਂ ਅਤੇ ਪ੍ਰਸ਼ਾਸਨਿਕ ਖਰਚੇ' ਦੱਸਿਆ ਜਾਂਦਾ ਹੈ।

ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ, ਕਿਉਂਕਿ ਮਹਿੰਗਾਈ ਦਿਨ ਪ੍ਰਤੀ ਦਿਨ ਵਧ ਰਹੀ ਹੈ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਾਅਦ ਲੋਕ ਆਪਣੀ ਸਿਹਤ ਸੰਬੰਧੀ ਵਧੇਰੇ ਸੁਚੇਤ ਹੋ ਗਏ ਹਨ। ਜਿਸ ਕਰਕੇ ਸਿਹਤ ਬੀਮਾ ਯੋਜਨਾਵਾਂ ਦੇ ਨਿਵੇਸ਼ ਵਿੱਚ ਵਾਧਾ ਹੋਇਆ ਹੈ।
Published by:rupinderkaursab
First published:

Tags: Business, Businessman, Health benefits, Health insurance

ਅਗਲੀ ਖਬਰ