Home /News /lifestyle /

ਤੁਹਾਡੀ ID 'ਤੇ ਕਿੰਨੇ ਸਿਮ ਚੱਲ ਰਹੇ ਹਨ ਇੰਝ ਲਗਾਓ ਪਤਾ, ਜਾਣੋ ਕਿੰਝ ਕਰਨਾ ਹੈ ਬਲੌਕ

ਫੋਨ ਰਾਹੀਂ ਠੱਗੀ ਮਾਰਨ ਵਾਲੇ ਅਤੇ ਸਾਈਬਰ ਕ੍ਰਾਈਮ ਵਿੱਚ ਜ਼ਿਆਦਾਤਰ ਲੋਕ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਦੇ ਹਨ। ਅਜਿਹੇ ਠੱਗ ਆਪਣੀ ਪਛਾਣ ਲੁਕਾਉਣ ਲਈ ਕਿਸੇ ਦੂਸਰੇ ਦੇ ਨਿਜੀ ਦਸਤਾਵੇਜ ਜਾਂ ਕਿਸੇ ਦੇ ਪਛਾਣ ਪੱਤਰ (ID Proof) ਦੀ ਵਰਤੋਂ ਵੀ ਕਰਦੇ ਹਨ। ਜਿਸ ਕਾਰਨ ਕਈ ਵਾਰ ਬੇਕਸੂਰ ਵਿਅਕਤੀ ਵੀ ਵੱਡੀ ਮੁਸੀਬਤ ਵਿੱਚ ਫੱਸ ਜਾਂਦਾ ਹੈ। ਹਾਲਾਂਕਿ ਅਜਿਹਾ ਕਈ ਵਾਰ ਹੋਇਆ ਹੋਵੇਗਾ ਕਿ ਤੁਹਾਨੂੰ ਆਪਣੀ ਆਈਡੀ (ID) 'ਤੇ ਕਿਸੇ ਵੱਲੋਂ ਵਰਤਿਆ ਜਾ ਰਿਹਾ ਸਿਮ (SIM)ਕਾਰਡ ਮਿਲਦਾ ਹੈ ਅਤੇ ਕਈ ਵਾਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੀ ਆਈਡੀ 'ਤੇ ਸਿਮ ਖਰੀਦਿਆ ਜਾਂਦਾ ਹੈ। ਇਨ੍ਹਾਂ ਸਿਮ ਕਾਰਡਾਂ ਦੀ ਕਿਸੇ ਅਣਜਾਣ ਵਿਅਕਤੀ ਵੱਲੋਂ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ ...
  • Share this:

ਇਸ ਲਈ ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡੀ ਆਈਡੀ 'ਤੇ ਕਿਸੇ ਹੋਰ ਨੇ ਸਿਮ ਲਿਆ ਹੈ, ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਕਰ ਸਕਦੇ ਹੋ ਅਤੇ ਇਸ ਨੂੰ ਬੰਦ ਕਰਵਾ ਸਕਦੇ ਹੋ। ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਅਪਰਾਧਿਕ ਗਤੀਵਿਧੀਆਂ ਵਿੱਚ ਫਰਜ਼ੀ ਸਿਮ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਦੂਰਸੰਚਾਰ ਵਿਭਾਗ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ 'ਤੇ, ਤੁਸੀਂ ਆਪਣੀ ਆਈਡੀ 'ਤੇ ਮੌਜੂਦਾ ਸਿਮ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਨੂੰ ਬਲੌਕ ਵੀ ਕਰਵਾ ਸਕਦੇ ਹੋ।

ਇੰਝ ਕਰ ਸਕਦੇ ਹੋ ਜਾਂਚ
ਸਿਮ ਦੀ ਜਾਂਚ ਕਰਨ ਲਈ ਤੁਹਾਨੂੰ ਪਹਿਲਾਂ https://tafcop.dgtelecom.gov.in/ 'ਤੇ ਜਾਣਾ ਹੋਵੇਗਾ। ਇੱਕ ਵਾਰ ਪੇਜ ਖੁੱਲ੍ਹਣ ਤੋਂ ਬਾਅਦ, ਤੁਹਾਨੂੰ ਮੋਬਾਈਲ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਮੋਬਾਈਲ 'ਤੇ OTP ਮਿਲੇਗਾ ਜਿਸ ਨੂੰ ਤੁਸੀਂ ਉੱਥੇ ਦਾਖਲ ਕਰੋਗੇ। ਫਿਰ ਤੁਸੀਂ ਇੱਕ ਸੂਚੀ ਵੇਖੋਗੇ ਜਿਸ ਵਿੱਚ ਤੁਹਾਡੇ ਲਿੰਕ ਕੀਤੇ ਸਿਮ ਕਾਰਡ ਦੇ ਵੇਰਵੇ ਸ਼ਾਮਲ ਹੋਣਗੇ। ਤੁਸੀਂ ਇਸ ਸੂਚੀ ਵਿੱਚੋਂ ਜੋ ਵੀ ਨੰਬਰ ਨਹੀਂ ਵਰਤ ਰਹੇ ਹੋ ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਸ ਨੰਬਰ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤਾਂ ਤੁਸੀਂ ਉਸ ਨੂੰ ਬਲਾਕ ਕਰ ਸਕਦੇ ਹੋ। ਇਹ ਨੰਬਰ ਕੁਝ ਹਫ਼ਤਿਆਂ ਵਿੱਚ ਬੰਦ ਹੋ ਜਾਵੇਗਾ। ਇਸ ਤੋਂ ਬਾਅਦ, ਉਪਭੋਗਤਾ ਨੂੰ ਇੱਕ ਟ੍ਰੈਕਿੰਗ ਆਈਡੀ ਦਿੱਤੀ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਤੁਹਾਡੀ ਆਈਡੀ 'ਤੇ ਗੈਰ ਕਾਨੂੰਨੀ ਨੰਬਰ ਦੇਣ ਵਾਲੇ ਵਿਅਕਤੀ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ।

ਅਪਰਾਧੀਆਂ ਨੂੰ ਵੇਚੇ ਜਾ ਰਹੇ ਸਿਮ ਕਾਰਡ
ਝਾਰਖੰਡ ਪੁਲਿਸ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਨਕਲੀ ਸਿਮ ਦਾ ਕਾਰੋਬਾਰ ਪੇਂਡੂ ਖੇਤਰਾਂ ਵਿੱਚ ਫੈਲ ਰਿਹਾ ਹੈ। ਪੁਲਿਸ ਅਨੁਸਾਰ ਸਰਕਾਰੀ ਸਕੀਮਾਂ ਦੇ ਬਹਾਨੇ ਪਿੰਡ ਦੇ ਲੋਕਾਂ ਤੋਂ ਦਸਤਾਵੇਜ਼ ਲਏ ਜਾਂਦੇ ਹਨ ਅਤੇ ਫਿਰ ਉਸ ’ਤੇ ਸਿਮ ਜਾਰੀ ਕੀਤਾ ਜਾਂਦਾ ਹੈ। ਇਹ ਸਿਮ ਫਿਰ ਦੁਕਾਨਦਾਰਾਂ ਵੱਲੋਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਨੂੰ ਮਹਿੰਗੇ ਭਾਅ 'ਤੇ ਵੇਚਿਆ ਜਾਂਦਾ ਹੈ।

ਇਨ੍ਹਾਂ ਰਾਜਾਂ ਵਿੱਚ ਸੁਵਿਧਾ ਉਪਲਬਧ ਨਹੀਂ ਹੈ
ਵੈਸੇ, ਦੇਸ਼ ਦੇ ਜ਼ਿਆਦਾਤਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਤੁਸੀਂ ਇਸ ਪੋਰਟਲ ਰਾਹੀਂ ਆਪਣੀ ਆਈਡੀ 'ਤੇ ਗੈਰ ਕਾਨੂੰਨੀ ਸਿਮ ਦਾ ਪਤਾ ਲਗਾ ਸਕਦੇ ਹੋ। ਪਰ ਪੋਰਟਲ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਫਿਲਹਾਲ ਇਹ ਸਹੂਲਤ ਆਂਧਰਾ ਪ੍ਰਦੇਸ਼, ਕੇਰਲ, ਰਾਜਸਥਾਨ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ ਦੇ ਖਪਤਕਾਰਾਂ ਲਈ ਉਪਲਬਧ ਨਹੀਂ ਹੈ।
Published by:Drishti Gupta
First published:

Tags: Business

ਅਗਲੀ ਖਬਰ