Home /News /lifestyle /

ਜਾਣੋ ਇੱਕ ਰੇਲ ਗੱਡੀ ਬਣਾਉਣ 'ਚ ਆਉਂਦਾ ਹੈ ਕਿੰਨਾ ਖ਼ਰਚ, ਇੰਜਣ ਦੀ ਕੀਮਤ ਕਰੇਗੀ ਹੈਰਾਨ

ਭਾਰਤ ਵਿੱਚ ਜ਼ਿਆਦਾਤਰ ਲੋਕ ਯਾਤਰਾ ਕਰਨ ਲਈ ਟ੍ਰੇਨਾਂ ਦੀ ਵਰਤੋਂ ਕਰਦੇ ਹਨ। ਭਾਰਤੀ ਰੇਲਵੇ ਨੈੱਟਵਰਕ ਦੇਸ਼ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ। ਛੋਟੀ ਦੂਰੀ ਦੀ ਯਾਤਰਾ ਹੋਵੇ ਜਾਂ ਲੰਬੀ ਦੂਰੀ ਦੀ, ਭਾਰਤੀ ਰੇਲਵੇ ਘੱਟ ਕੀਮਤ ਵਿਚ ਯਾਤਰਾ ਲਈ ਹਮੇਸ਼ਾ ਪਹਿਲੀ ਪਸੰਦ ਹੈ। ਖਾਸਕਰ ਜੇਕਰ ਤੁਸੀਂ ਲੰਬੀ ਦੂਰੀ ਤੈਅ ਕਰਨਾ ਚਾਹੁੰਦੇ ਹੋ ਤਾਂ ਟ੍ਰੇਨ 'ਚ ਆਰਾਮ ਨਾਲ ਸੌਣ ਦੀ ਵਿਵਸਥਾ ਹੈ। ਇਸ ਕਾਰਨ ਲੋਕ ਰੇਲ ਗੱਡੀਆਂ ਨੂੰ ਹੀ ਤਰਜੀਹ ਦਿੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਰੇਲਗੱਡੀ ਵਿਚ ਤੁਸੀਂ ਸਫ਼ਰ ਕਰਦੇ ਹੋ ਉਸ ਨੂੰ ਬਣਾਉਣ ਲਈ ਕਿੰਨਾਂ ਖ਼ਰਚਾ ਆਇਆ ਹੋਵੇਗਾ?

ਹੋਰ ਪੜ੍ਹੋ ...
  • Share this:

ਅਸੀਂ ਅਕਸਰ ਹੀ ਜਦ ਕੋਈ ਨਵੀਂ ਕਾਰ ਜਾਂ ਬਾਈਕ ਬਾਜ਼ਾਰ 'ਚ ਲਾਂਚ ਹੁੰਦੀ ਹੈ ਤਾਂ ਇਸ ਦੀਆਂ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਸ ਦੀ ਕੀਮਤ 'ਚ ਵੀ ਦਿਲਚਸਪੀ ਦਿਖਾਉਂਦੇ ਹਾਂ। ਅਜਿਹੇ 'ਚ ਸੋਚਣਾ ਬਣਦਾ ਹੈ ਕਿ ਇੰਨੀ ਵੱਡੀ ਰੇਲ ਗੱਡੀ, ਜੋ ਰੋਜ਼ਾਨਾ ਇੰਨੇ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਉਂਦੀ ਹੈ, ਦਾ ਕਿੰਨਾ ਖਰਚਾ ਹੋਵੇਗਾ? ਇੱਕ ਰੇਲਗੱਡੀ ਬਣਾਉਣ ਲਈ ਕਿੰਨਾ ਖਰਚਾ ਆਵੇਗਾ? ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ। ਇਸ ਦੀ ਕੀਮਤ ਟਰੇਨ ਦੇ ਹਰ ਕੋਚ ਅਤੇ ਉਸ ਦੀ ਸਹੂਲਤ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ। ਅਜਿਹੇ 'ਚ ਜਨਰਲ ਬੋਗੀ, ਸਲੀਪਰ ਅਤੇ ਏਸੀ ਕੋਚ ਦੀਆਂ ਕੀਮਤਾਂ ਵੱਖ-ਵੱਖ ਹਨ।

ਜੇਕਰ ਟਰੇਨ ਦੀ ਕੀਮਤ ਦੀ ਗੱਲ ਕਰੀਏ ਤਾਂ ਆਮ ਯਾਤਰੀ ਟਰੇਨ ਦੀ ਕੀਮਤ ਕਰੀਬ ਪੰਜਾਹ ਲੱਖ ਤੋਂ ਕਰੋੜ ਰੁਪਏ ਤੱਕ ਜਾਂਦੀ ਹੈ। ਇਹ ਬਾਕੀ ਟਰੇਨ ਦੇ ਮੁਕਾਬਲੇ ਘੱਟ ਹੈ ਕਿਉਂਕਿ ਯਾਤਰੀ ਟਰੇਨ 'ਚ ਸੁਵਿਧਾਵਾਂ ਵੀ ਘੱਟ ਹਨ। ਇਸ ਤੋਂ ਇਲਾਵਾ ਕਰੀਬ 24 ਡੱਬੇ ਵਾਲੀ ਐਕਸਪ੍ਰੈੱਸ ਟਰੇਨ ਦੀ ਕੀਮਤ ਵੱਖਰੀ ਹੈ। ਐਕਸਪ੍ਰੈਸ ਟਰੇਨ ਦੇ ਹਰ ਡੱਬੇ ਨੂੰ ਬਣਾਉਣ 'ਤੇ ਕਰੀਬ ਦੋ ਕਰੋੜ ਰੁਪਏ ਖਰਚ ਆਉਂਦੇ ਹਨ। ਅਜਿਹੇ 'ਚ ਹਰ ਕੋਚ ਦੇ ਹਿਸਾਬ ਨਾਲ ਇਸ ਦੀ ਕੀਮਤ 48 ਕਰੋੜ ਰੁਪਏ ਬਣਦੀ ਹੈ। ਦੂਜੇ ਪਾਸੇ ਜੇਕਰ ਤੁਸੀਂ ਇਸ ਦੇ ਇੰਜਣ ਦੀ ਕੀਮਤ ਨੂੰ ਜੋੜਦੇ ਹੋ, ਤਾਂ ਕੀਮਤ ਹੋਰ ਵਧ ਜਾਵੇਗੀ। ਇੰਜਣ ਦੀ ਕੀਮਤ ਸਭ ਤੋਂ ਵਧੇਰੇ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਸਾਰੀਆਂ ਟਰੇਨਾਂ ਦੀ ਕੀਮਤ ਇਸ ਦੇ ਕੋਚ 'ਚ ਮੌਜੂਦ ਸੁਵਿਧਾ 'ਤੇ ਨਿਰਭਰ ਕਰਦੀ ਹੈ। ਜੇਕਰ ਟਰੇਨ ਆਮ ਹੈ ਤਾਂ ਇਸਦੀ ਕੀਮਤ ਘੱਟ ਹੋਵੇਗੀ। ਕਿਉਂਕਿ ਇਸ ਵਿੱਚ ਸਹੂਲਤਾਂ ਘੱਟ ਹਨ। ਪਰ ਹਾਂ, ਜੇਕਰ ਅਸੀਂ ਸਲੀਪਰ ਦੀ ਗੱਲ ਕਰੀਏ ਤਾਂ ਇਸਦਾ ਕੋਚ ਬਣਾਉਣ ਲਈ ਜ਼ਿਆਦਾ ਪੈਸਾ ਲੱਗੇਗਾ। ਇਸੇ ਤਰ੍ਹਾਂ ਏਸੀ ਕੋਚ ਨੂੰ ਬਣਾਉਣ ਦੀ ਲਾਗਤ ਹੋਰ ਵੀ ਜ਼ਿਆਦਾ ਹੁੰਦੀ ਹੈ। ਏਅਰ ਕੰਡੀਸ਼ਨਰ ਲਗਾਉਣ ਤੋਂ ਲੈ ਕੇ ਸ਼ੀਸ਼ੇ ਨੂੰ ਫਿਟ ਕਰਨ ਅਤੇ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਜੋੜਨ ਤੱਕ, ਇਸਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ। ਪਰ ਹੁਣ ਅਸੀਂ ਤੁਹਾਨੂੰ ਟ੍ਰੇਨ ਦੇ ਸਭ ਤੋਂ ਮਹਿੰਗੇ ਹਿੱਸੇ ਬਾਰੇ ਦੱਸਦੇ ਹਾਂ। ਰੇਲ ਦਾ ਇੰਜਣ ਸਭ ਤੋਂ ਮਹਿੰਗਾ ਹੈ। ਇੱਕ ਇੰਜਣ ਦੀ ਕੀਮਤ ਵੀਹ ਕਰੋੜ ਦੇ ਕਰੀਬ ਹੈ। ਹਾਲਾਂਕਿ, ਇੱਕ ਮਾਇਨੇ ਵਿੱਚ ਇਹ ਸਸਤਾ ਵੀ ਹੈ ਕਿਉਂਕਿ ਭਾਰਤੀ ਰੇਲਵੇ ਦੇ ਇੰਜਣ ਭਾਰਤ ਵਿੱਚ ਹੀ ਬਣੇ ਹੁੰਦੇ ਹਨ। ਇਸ ਲਈ ਇਨ੍ਹਾਂ ਦੀਆਂ ਕੀਮਤਾਂ ਘੱਟ ਹਨ।
Published by:rupinderkaursab
First published:

Tags: Ajab Gajab News, Indian Railways, Train, Trains, Travel

ਅਗਲੀ ਖਬਰ