Home /News /lifestyle /

Investment Tips: ਕਿੰਨੇ ਦਿਨਾਂ ਵਿੱਚ ਪੈਸੇ ਦੁੱਗਣੀ ਕਰਦੀ ਹੈ ਡਾਕਖਾਨੇ ਦੀ ਕਿਸਾਨ ਵਿਕਾਸ ਪੱਤਰ ਯੋਜਨਾ, ਜਾਣੋ

ਅੱਜ ਦੇ ਸਮੇਂ ਵਿੱਚ, ਇੱਕ ਸੁਰੱਖਿਅਤ ਜਗ੍ਹਾ ਵਿੱਚ ਪੈਸਾ ਲਗਾਉਣਾ ਬਹੁਤ ਮੁਸ਼ਕਲ ਕੰਮ ਹੈ। ਲੋਕ ਚਾਹੁੰਦੇ ਹਨ ਕਿ ਜਿੱਥੇ ਪੈਸਾ ਰੱਖਿਆ ਜਾਂਦਾ ਹੈ, ਉਹ ਸੁਰੱਖਿਅਤ ਹੋਣ ਦੇ ਨਾਲ-ਨਾਲ ਨਿਵੇਸ਼ ਦੇ ਨਜ਼ਰੀਏ ਤੋਂ ਚੰਗਾ ਰਿਟਰਨ ਵੀ ਹੋਵੇ। ਜੇਕਰ ਤੁਸੀਂ ਵੀ ਅਜਿਹੇ ਸੁਰੱਖਿਅਤ ਨਿਵੇਸ਼ ਸਥਾਨ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਆਪਣੇ ਡਾਕਘਰ ਦੀ ਕਿਸਾਨ ਵਿਕਾਸ ਪੱਤਰ (KVP) ਸਕੀਮ 'ਤੇ ਵਿਚਾਰ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਕਿਸਾਨ ਵਿਕਾਸ ਪੱਤਰ (Kisan Vikas Patra) ਭਾਰਤੀ ਡਾਕਘਰ (Indian Post Office Scheme) ਦੀ ਇੱਕ ਵਿਸ਼ੇਸ਼ ਯੋਜਨਾ ਹੈ। ਲੋਕ ਭਰੋਸੇ ਨਾਲ ਇਸ ਸਕੀਮ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਕਿਉਂਕਿ ਇਸ ਵਿੱਚ ਕੋਈ ਜੋਖਮ ਨਹੀਂ ਹੁੰਦਾ ਹੈ।

ਸਮਾਲ ਸੇਵਿੰਗ ਸਕੀਮ (Small Savings Scheme) ਤਹਿਤ ਕਿਸਾਨ ਵਿਕਾਸ ਪੱਤਰ ਸਕੀਮ ਲੋਕਾਂ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਕੋਈ ਵੀ ਅਡਲਟ ਨਾਗਰਿਕ ਆਪਣਾ ਖਾਤਾ ਖੋਲ੍ਹ ਸਕਦਾ ਹੈ। ਜੇਕਰ ਤੁਸੀਂ ਚਾਹੋ ਤਾਂ 3 ਲੋਕਾਂ ਦੇ ਨਾਂ 'ਤੇ ਜੋਇੰਟ ਖਾਤਾ (Joint Account) ਵੀ ਖੋਲ੍ਹ ਸਕਦੇ ਹੋ।

ਕਿੰਨੀ ਹੈ ਵਿਆਜ ਦਰ?
ਸਮਾਲ ਸੇਵਿੰਗ ਸਕੀਮ ਵਿੱਚ, ਵਿਆਜ ਦਰਾਂ ਹਰ ਤਿੰਨ ਮਹੀਨਿਆਂ ਵਿੱਚ ਯਾਨੀ ਤਿਮਾਹੀ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ। 30 ਜੂਨ, 2022 ਨੂੰ, ਸਰਕਾਰ ਨੇ ਕਿਸਾਨ ਵਿਕਾਸ ਪੱਤਰ (Kisan Vikas Patra) ਵਿੱਚ ਉਪਲਬਧ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਫਿਲਹਾਲ ਇਸ 'ਤੇ ਸਾਲਾਨਾ ਆਧਾਰ 'ਤੇ 6.9 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ।

ਤੁਸੀਂ ਇਸ ਸਕੀਮ ਵਿੱਚ ਘੱਟ ਤੋਂ ਘੱਟ 1,000 ਰੁਪਏ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਇਸ ਵਿੱਚ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਹੈ। ਮੌਜੂਦਾ ਵਿਆਜ ਦਰ ਦੇ ਅਨੁਸਾਰ, ਕਿਸਾਨ ਵਿਕਾਸ ਪੱਤਰ ਵਿੱਚ ਤੁਹਾਡੇ ਨਿਵੇਸ਼ ਦੀ ਰਕਮ 124 ਮਹੀਨਿਆਂ ਵਿੱਚ ਦੁੱਗਣੀ ਹੋ ਜਾਂਦੀ ਹੈ ਅਰਥਾਤ 10 ਸਾਲ 4 ਮਹੀਨਿਆਂ ਵਿੱਚ।

ਕੀ ਮਿਲੇਗੀ ਟੈਕਸ ਛੋਟ?
ਬੈਂਕ ਮਾਰਕੇਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਿਸਾਨ ਵਿਕਾਸ ਪੱਤਰ ਯੋਜਨਾ ਇਨਕਮ ਟੈਕਸ ਐਕਟ 1961 ਦੇ ਤਹਿਤ ਆਉਂਦੀ ਹੈ। ਇਸ ਲਈ ਇਸ 'ਚ 80C ਦੇ ਤਹਿਤ ਟੈਕਸ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।

ਜੇਕਰ ਤੁਸੀਂ ਇਸ ਸਕੀਮ ਵਿੱਚ 50,000 ਰੁਪਏ ਤੋਂ ਵੱਧ ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਆਪਣੇ ਪੈਨ ਕਾਰਡ ਦੇ ਵੇਰਵੇ ਸਾਂਝੇ ਕਰਨੇ ਪੈਣਗੇ। ਤੁਸੀਂ ਗਾਰੰਟੀ ਵਜੋਂ ਕਿਸਾਨ ਵਿਕਾਸ ਪੱਤਰ ਯੋਜਨਾ ਦੀ ਵਰਤੋਂ ਕਰਕੇ ਵੀ ਕਰਜ਼ਾ ਲੈ ਸਕਦੇ ਹੋ।

ਇਸ ਸਕੀਮ ਦਾ ਇਤਿਹਾਸ
ਬੈਂਕ ਮਾਰਕੀਟ ਦੇ ਮੁਤਾਬਕ, ਤੁਹਾਨੂੰ ਦੱਸ ਦੇਈਏ ਕਿ ਇੰਡੀਆ ਪੋਸਟ (India Post) ਨੇ ਇਹ ਸਕੀਮ 1988 ਵਿੱਚ ਸ਼ੁਰੂ ਕੀਤੀ ਸੀ। ਇਹ ਸਕੀਮ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਛੋਟੀਆਂ ਬੱਚਤਾਂ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ਕਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਲਿਆਂਦੀ ਗਈ ਸੀ।

ਹਾਲਾਂਕਿ ਇਹ ਸਕੀਮ ਲਾਂਚ ਹੋਣ ਤੋਂ ਬਾਅਦ ਕਾਫੀ ਮਸ਼ਹੂਰ ਰਹੀ ਹੈ ਪਰ 2011 ਵਿੱਚ ਸਰਕਾਰ ਨੂੰ ਅਹਿਸਾਸ ਹੋਇਆ ਕਿ ਇਸ ਸਕੀਮ ਦੀ ਮਨੀ ਲਾਂਡਰਿੰਗ ਲਈ ਦੁਰਵਰਤੋਂ ਹੋ ਸਕਦੀ ਹੈ। 2014 ਵਿੱਚ, ਇਹ ਸਕੀਮ ਇੱਕ ਵਾਰ ਫਿਰ ਕਈ ਬਦਲਾਅ ਦੇ ਨਾਲ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਤਬਦੀਲੀਆਂ ਵਿੱਚ, ਇੱਕ ਵਾਰ ਵਿੱਚ 50 ਹਜ਼ਾਰ ਤੋਂ ਵੱਧ ਦੇ ਨਿਵੇਸ਼ ਲਈ ਪੈਨ ਕਾਰਡ ਨੂੰ ਲਾਜ਼ਮੀ ਬਣਾਇਆ ਗਿਆ ਸੀ ਅਤੇ 10 ਲੱਖ ਤੋਂ ਵੱਧ ਦੇ ਨਿਵੇਸ਼ ਲਈ ਆਮਦਨੀ ਦੇ ਸਰੋਤਾਂ ਦਾ ਸਬੂਤ ਲਾਜ਼ਮੀ ਕੀਤਾ ਗਿਆ ਸੀ।
Published by:rupinderkaursab
First published:

Tags: Investment, Life

ਅਗਲੀ ਖਬਰ