Home /News /lifestyle /

100 ਕਿਲੋਮੀਟਰ ਰੇਂਜ ਵਾਲੇ Trinity Uranus RS ਇਲੈਕਟ੍ਰਿਕ ਸਕੂਟਰ ਦੀ ਜਾਣੋ ਕੀਮਤ

ਇਲੈਕਟ੍ਰਿਕ ਵਾਹਨਾਂ (Electric Vehicles) ਦੀ ਮੰਗ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆਂ ਵਿੱਚ ਲਗਾਤਾਰ ਵੱਧ ਰਹੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਅਤੇ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਆਟੋਮੋਬਾਈਲ ਇੰਡਸਟ੍ਰੀ ਤੇਜ਼ੀ ਨਾਲ ਇਲੈਕਟ੍ਰਿਕ ਵਹਿਕਿਲ ਇੰਡਸਟ੍ਰੀ ਵਿੱਚ ਤਬਦੀਲ ਹੋ ਰਿਹਾ ਹੈ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਵਾਹਨ ਨਿਰਮਾਤਾ ਵੀ ਦਿਨ-ਬ-ਦਿਨ ਨਵੇਂ ਇਲੈਕਟ੍ਰਿਕ ਵਾਹਨ ਬਾਜ਼ਾਰ 'ਚ ਉਤਾਰ ਰਹੇ ਹਨ।

ਹੋਰ ਪੜ੍ਹੋ ...
  • Share this:

ਇਸ ਕੜੀ ਵਿੱਚ, ਇੱਕ ਨਵਾਂ ਖਿਡਾਰੀ ਹੁਣ ਇਲੈਕਟ੍ਰਿਕ ਟੂ ਵਿਲ੍ਹਰਸ (Electric two-wheelers) ਦੀ ਦੁਨੀਆਂ ਵਿੱਚ ਦਾਖਲ ਹੋ ਰਿਹਾ ਹੈ। ਜਰਮਨੀ ਸਥਿਤ ਇਲੈਕਟ੍ਰਿਕ ਮੋਬਿਲਿਟੀ ਸਟਾਰਟਅਪ ਟ੍ਰਿਨਿਟੀ ਨੇ ਨਵਾਂ ਇਲੈਕਟ੍ਰਿਕ ਸਕੂਟਰ ਯੂਰੇਨਸ RS (Trinity Uranus RS) ਪੇਸ਼ ਕੀਤਾ ਹੈ।

ਫਿਲਹਾਲ ਇਸ ਨੂੰ ਜਰਮਨ ਬਾਜ਼ਾਰ 'ਚ ਹੀ ਲਾਂਚ ਕੀਤਾ ਗਿਆ ਹੈ। ਉੱਥੇ ਇਸ ਸਕੂਟਰ ਦੀ ਕੀਮਤ 5,888 ਯੂਰੋ ਯਾਨੀ 4,84,800 ਰੁਪਏ ਹੈ। ਇਹ ਸਕੂਟਰ ਅਗਲੇ ਮਹੀਨੇ ਤੋਂ ਵਿਕਰੀ ਲਈ ਉਪਲਬਧ ਹੋਵੇਗਾ। ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਸਕੂਟਰ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਟ੍ਰਿਨਿਟੀ ਯੂਰੇਨਸ ਆਰਐਸ ਇਲੈਕਟ੍ਰਿਕ ਸਕੂਟਰ 110 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੱਕ ਪਹੁੰਚਣ ਦੇ ਸਮਰੱਥ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਇੱਕ ਵਾਰ ਫੁੱਲ ਚਾਰਜ ਵਿੱਚ 100 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦਾ ਹੈ।

ਡਿਜ਼ਾਈਨ ਅਤੇ ਫੀਚਰਸ

ਇਸ ਦੇ ਡਿਜ਼ਾਈਨ ਅਤੇ ਰੰਗ ਦੀ ਗੱਲ ਕਰੀਏ ਤਾਂ ਟ੍ਰਿਨਿਟੀ ਯੂਰੇਨਸ RS ਇਲੈਕਟ੍ਰਿਕ ਸਕੂਟਰ ਦਾ ਡਿਜ਼ਾਈਨ ਕਾਫੀ ਹੱਦ ਤੱਕ ਬਜਾਜ ਚੇਤਕ ਈਵੀ ਸਕੂਟਰ ਵਰਗਾ ਹੈ। ਇਸ ਵਿੱਚ ਗੋਲ ਹੈੱਡਲਾਈਟ ਹੈ। ਵਰਤਮਾਨ ਵਿੱਚ, ਇਹ ਸਕੂਟਰ ਦੋ ਰੰਗਾਂ - ਕਾਲੇ ਅਤੇ ਚਿੱਟੇ ਵਿੱਚ ਉਪਲਬਧ ਹੈ।

ਸਕੂਟਰ ਵਿੱਚ ਇੰਡੀਕੇਟਰ-ਮਾਉਂਟਡ ਫਰੰਟ ਏਪਰੋਨ, ਇੱਕ ਫਲੈਟ ਫੁੱਟਬੋਰਡ, ਪਿੱਲਰ ਗ੍ਰੈਬ ਰੇਲ, ਸਿੰਗਲ ਪੀਸ ਸੀਟ, ਗੋਲ ਹੈੱਡਲਾਈਟ ਅਤੇ ਮਿਰਰ ਹਨ। ਇਸ ਵਿੱਚ 12 ਇੰਚ ਦੇ ਟਿਊਬਲੈੱਸ ਟਾਇਰ ਹਨ। ਡਿਸਕ ਬ੍ਰੇਕ ਅਗਲੇ ਅਤੇ ਪਿਛਲੇ ਦੋਨਾਂ ਪਹੀਆਂ 'ਤੇ ਦਿੱਤੇ ਗਏ ਹਨ।

ਟ੍ਰਿਨਿਟੀ ਦੇ ਇਸ ਇਲੈਕਟ੍ਰਿਕ ਸਕੂਟਰ 'ਚ 11kW ਪੀਕ ਪਾਵਰ ਜਨਰੇਟ ਕਰਨ ਵਾਲੀ ਮੋਟਰ ਦਿੱਤੀ ਗਈ ਹੈ। ਇਹ 110 kmph ਦੀ ਅਧਿਕਤਮ ਟਾਪ ਸਪੀਡ ਦੇ ਸਕਦਾ ਹੈ। ਇਸ ਵਿੱਚ 4.6kWh ਸਮਰੱਥਾ ਦਾ ਇੱਕ ਡੁਅਲ ਬੈਟਰੀ ਪੈਕ ਹੈ। ਇਸ 'ਚ ਇਕ ਬੈਟਰੀ 72V ਸਮਰੱਥਾ ਦੀ ਹੈ ਅਤੇ ਦੂਜੀ ਬੈਟਰੀ 32Ah ਸਮਰੱਥਾ ਦੀ ਹੈ।

ਟ੍ਰਿਨਿਟੀ ਯੂਰੇਨਸ RS ਸਕੂਟਰ ਵਿੱਚ ਤਿੰਨ ਡਰਾਈਵਿੰਗ ਮੋਡ ਹਨ। ਲੋਕਲ ਆਉਣ-ਜਾਣ ਲਈ ਈਕੋ ਮੋਡ ਹੈ। ਈਕੋ ਮੋਡ 'ਚ ਸਕੂਟਰ ਦੀ ਟਾਪ ਸਪੀਡ 55 kmph ਹੈ। ਸਟੈਂਡਰਡ ਮੋਡ 'ਚ ਇਸ ਦੀ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ। ਸਪੋਰਟ ਮੋਡ 'ਚ ਇਹ ਸਕੂਟਰ ਵੱਧ ਤੋਂ ਵੱਧ 110 kmph ਦੀ ਰਫਤਾਰ ਨਾਲ ਚੱਲ ਸਕਦਾ ਹੈ।

Published by:Rupinder Kaur Sabherwal
First published:

Tags: Auto, Auto industry, Auto news, Automobile, Electric, Electric Scooter