Home /News /lifestyle /

1.5 ਲੱਖ ਦੇ OLA ਇਲੈਕਟ੍ਰਿਕ ਸਕੂਟਰ ਨੂੰ ਸ਼ਖਸ ਨੇ ਕਿਉਂ ਲਗਾਈ ਅੱਗ, ਜਾਣੋ ਕਾਰਨ

ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧਣ ਤੋਂ ਬਾਅਦ ਕਈ ਕੰਪਨੀਆਂ ਨੇ ਇਲੈਕਟ੍ਰਿਕ ਕਾਰ ਤੇ ਸਕੂਟਰ ਮਾਰਕੀਟ ਵਿੱਚ ਉਤਾਰੇ ਹਨ। ਪਰ ਕੁਝ ਕੰਪਨੀਆਂ ਦੇ ਇਲੈਕਟ੍ਰਿਕ ਸਕੂਟਰ ਸੜਕਾਂ 'ਤੇ ਚੱਲਣ ਵਿੱਚ ਕਾਮਯਾਬ ਨਹੀਂ ਰਹੇ। ਉਨ੍ਹਾਂ ਕੰਪਨੀਆਂ ਵਿੱਚੋਂ ਇੱਕ ਹੈ OLA ਕੰਪਨੀ , ਜਿਸ ਦੇ ਇਲੈਕਟ੍ਰਿਕ ਸਕੂਟਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਪਿਛਲੇ ਇੱਕ ਮਹੀਨੇ ਤੋਂ ਦੇਸ਼ ਭਰ ਵਿੱਚ ਸਾਹਮਣੇ ਆ ਰਹੀਆਂ ਹਨ। ਪਰ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਸੀਂ ਦੰਗ ਰਹਿ ਜਾਓਗੇ।

ਹੋਰ ਪੜ੍ਹੋ ...
  • Share this:

ਦਰਅਸਲ, ਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ OLA S1 Pro ਸਕੂਟਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਹੁਣ ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਕੂਟਰ ਨੂੰ ਅੱਗ ਲਾਉਣ ਵਾਲਾ ਵਿਅਕਤੀ ਸਕੂਟਰ ਦਾ ਮਾਲਕ ਹੈ। ਉਸ ਨੇ ਇਹ ਸਕੂਟਰ ਕੁਝ ਸਮਾਂ ਪਹਿਲਾਂ ਹੀ ਖਰੀਦਿਆ ਸੀ। ਪਰ ਉਹ ਸਕੂਟਰ ਦੀ ਕਾਰਗੁਜ਼ਾਰੀ ਅਤੇ ਰੇਂਜ ਦੋਵਾਂ ਤੋਂ ਪਰੇਸ਼ਾਨ ਸੀ। ਯਾਨੀ ਕੰਪਨੀ ਦੇ ਦਾਅਵੇ ਮੁਤਾਬਕ ਨਾ ਤਾਂ ਸਕੂਟਰ ਦੀ ਪ੍ਰਫਾਰਮੈਂਸ ਸਹੀ ਸੀ ਅਤੇ ਨਾ ਹੀ ਉਹ ਸਹੀ ਰੇਂਜ ਦੇ ਰਿਹਾ ਸੀ।

ਇਹ ਘਟਨਾ ਤਾਮਿਲਨਾਡੂ ਦੇ ਅੰਬੂਰ ਬਾਈਪਾਸ ਰੋਡ ਨੇੜੇ ਵਾਪਰੀ ਹੈ। ਸਕੂਟਰ ਨੂੰ ਅੱਗ ਲਾਉਣ ਵਾਲੇ ਵਿਅਕਤੀ ਦਾ ਨਾਂ ਡਾ: ਪ੍ਰਿਥਵੀਰਾਜ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਫਰਵਰੀ ਵਿੱਚ ਉਸ ਨੂੰ ਇਹ ਸਕੂਟਰ ਡਿਲੀਵਰ ਕੀਤਾ ਸੀ। ਖਬਰਾਂ ਮੁਤਾਬਕ ਉਸ ਨੂੰ ਸ਼ੁਰੂ ਤੋਂ ਹੀ ਇਸ ਸਕੂਟਰ ਨੂੰ ਚਲਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਨੇ ਇਸ ਬਾਰੇ ਕਈ ਵਾਰ ਓਲਾ ਸਪੋਰਟ ਨੂੰ ਸ਼ਿਕਾਇਤ ਵੀ ਕੀਤੀ। ਪ੍ਰਿਥਵੀਰਾਜ ਦਾ ਕਹਿਣਾ ਹੈ ਕਿ ਉਸ ਦੇ ਸਕੂਟਰ ਨੇ 44 ਕਿਲੋਮੀਟਰ ਚੱਲਣ ਤੋਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਗੁੱਸੇ 'ਚ ਆ ਕੇ ਉਸ ਨੇ ਸਕੂਟਰ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।

ਇਸ ਤੋਂ ਪਹਿਲਾਂ ਹੀ ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਗਾਹਕਾਂ ਤੋਂ ਆਪਣੇ ਸਕੂਟਰ ਵਾਪਸ ਮੰਗਵਾ ਰਹੀ ਹੈ। ਕੰਪਨੀ ਨੇ ਇਸ ਦੇ ਲਈ 1,441 ਯੂਨਿਟ ਵਾਪਸ ਮੰਗਵਾਏ ਹਨ।

ਹਾਲਾਂਕਿ, ਇਲੈਕਟ੍ਰਿਕ ਸਕੂਟਰਾਂ ਲਈ ਇਹ ਪਹਿਲੀ ਰੀਕਾਲ ਨਹੀਂ ਹੈ। ਇਸ ਤੋਂ ਪਹਿਲਾਂ ਦੋ ਵੱਡੀਆਂ ਇਲੈਕਟ੍ਰਿਕ ਟੂ-ਵਾਹਨ ਕੰਪਨੀਆਂ ਵੀ ਇਹ ਫੈਸਲਾ ਲੈ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇੱਕ ਮਾਹਿਰ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਹੈ, ਜੋ ਨਾ ਸਿਰਫ਼ ਇਲੈਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਇਕੱਠੀ ਕਰੇਗੀ ਸਗੋਂ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਜ਼ਰੂਰੀ ਸੁਝਾਅ ਵੀ ਦੇਵੇਗੀ। ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਲਾਪਰਵਾਹੀ ਪਾਈ ਗਈ ਤਾਂ ਸਬੰਧਤ ਕੰਪਨੀਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣਗੇ।
Published by:rupinderkaursab
First published:

Tags: Auto, Auto industry, Auto news, Automobile, Electric Scooter, Fire

ਅਗਲੀ ਖਬਰ