Home /News /lifestyle /

ਜਾਣੋ ਕਿਸ ਵਿਟਾਮਿਨ ਦੀ ਕਮੀ ਕਾਰਨ ਸਰੀਰ 'ਚ ਹੁੰਦੀ ਹੈ ਕਿਹੜੀ ਸਮੱਸਿਆ, 'ਤੇ ਕਿਉਂ...

ਜਾਣੋ ਕਿਸ ਵਿਟਾਮਿਨ ਦੀ ਕਮੀ ਕਾਰਨ ਸਰੀਰ 'ਚ ਹੁੰਦੀ ਹੈ ਕਿਹੜੀ ਸਮੱਸਿਆ, 'ਤੇ ਕਿਉਂ...

ਜਾਣੋ ਕਿਸ ਵਿਟਾਮਿਨ ਦੀ ਕਮੀ ਕਾਰਨ ਸਰੀਰ 'ਚ ਹੁੰਦੀ ਹੈ ਕਿਹੜੀ ਸਮੱਸਿਆ, 'ਤੇ ਕਿਉਂ...(ਫਾਈਲ ਫੋਟੋ)

ਜਾਣੋ ਕਿਸ ਵਿਟਾਮਿਨ ਦੀ ਕਮੀ ਕਾਰਨ ਸਰੀਰ 'ਚ ਹੁੰਦੀ ਹੈ ਕਿਹੜੀ ਸਮੱਸਿਆ, 'ਤੇ ਕਿਉਂ...(ਫਾਈਲ ਫੋਟੋ)

Vitamin Deficiency in Body: ਵਿਟਾਮਿਨ ਸਰੀਰ ਲਈ ਬਹੁਤ ਜ਼ਰੂਰੀ ਹਨ। ਵਿਟਾਮਿਨ ਦੀਆਂ ਕਈ ਕਿਸਮਾਂ ਹਨ ਅਤੇ ਸਾਰਿਆਂ ਦੇ ਆਪਣੇ ਫਾਇਦੇ, ਕਾਰਜ ਹਨ। ਮੁੱਖ ਤੌਰ 'ਤੇ ਲੋਕ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਡੀ 'ਤੇ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਇਨ੍ਹਾਂ ਨਾਲ ਭਰਪੂਰ ਭੋਜਨ ਖਾਂਦੇ ਹਨ। ਪਰ ਇਸ ਦੇ ਨਾਲ ਹੀ ਕੁਝ ਹੋਰ ਵਿਟਾਮਿਨ ਵੀ ਹਨ, ਜੋ ਸਿਹਤਮੰਦ ਰਹਿਣ ਅਤੇ ਕਈ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਹਨ। ਜਦੋਂ ਸਰੀਰ ਵਿੱਚ ਕੁੱਝ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ

ਹੋਰ ਪੜ੍ਹੋ ...
  • Share this:

Vitamin Deficiency in Body: ਵਿਟਾਮਿਨ ਸਰੀਰ ਲਈ ਬਹੁਤ ਜ਼ਰੂਰੀ ਹਨ। ਵਿਟਾਮਿਨ ਦੀਆਂ ਕਈ ਕਿਸਮਾਂ ਹਨ ਅਤੇ ਸਾਰਿਆਂ ਦੇ ਆਪਣੇ ਫਾਇਦੇ, ਕਾਰਜ ਹਨ। ਮੁੱਖ ਤੌਰ 'ਤੇ ਲੋਕ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਡੀ 'ਤੇ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਇਨ੍ਹਾਂ ਨਾਲ ਭਰਪੂਰ ਭੋਜਨ ਖਾਂਦੇ ਹਨ। ਪਰ ਇਸ ਦੇ ਨਾਲ ਹੀ ਕੁਝ ਹੋਰ ਵਿਟਾਮਿਨ ਵੀ ਹਨ, ਜੋ ਸਿਹਤਮੰਦ ਰਹਿਣ ਅਤੇ ਕਈ ਸਮੱਸਿਆਵਾਂ ਤੋਂ ਬਚਣ ਲਈ ਜ਼ਰੂਰੀ ਹਨ। ਜਦੋਂ ਸਰੀਰ ਵਿੱਚ ਕੁੱਝ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ ਤਾਂ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਤੁਸੀਂ ਕਈ ਸੰਕੇਤਾਂ ਅਤੇ ਲੱਛਣਾਂ ਤੋਂ ਜਾਣ ਸਕਦੇ ਹੋ ਕਿ ਸਰੀਰ ਵਿੱਚ ਕਿਨ੍ਹਾਂ ਵਿਟਾਮਿਨਾਂ ਦੀ ਕਮੀਂ ਹੈ।

ਵਿਟਾਮਿਨ ਸੀ, ਈ, ਬੀ3 ਦੀ ਘਾਟ ਅਤੇ ਸਰੀਰਕ ਸਮੱਸਿਆਵਾਂ : ਅਕਸਰ ਸਰਦੀਆਂ ਦੇ ਮੌਸਮ ਵਿੱਚ ਪੈਰਾ ਦੀਆਂ ਅੱਡੀਆਂ ਫਟ ਜਾਂਦੀਆਂ ਹਨ, ਪਰ ਜੇਕਰ ਅਜਿਹਾ ਗਰਮੀਆਂ ਜਾਂ ਬਾਰਿਸ਼ ਦੇ ਮੌਸਮ ਵਿੱਚ ਹੋਵੇ ਤਾਂ ਸਮਝ ਲਓ ਕਿ ਸਰੀਰ 'ਚ ਕਿਸੇ ਖਾਸ ਵਿਟਾਮਿਨ ਦੀ ਕਮੀ ਹੈ। ਗਰਮੀਆਂ ਜਾਂ ਬਾਰਿਸ਼ ਵਿੱਚ ਪੈਰ ਦੀ ਅੱਡੀ ਉਦੋਂ ਫਟਦੀ ਹੈ, ਜਦੋਂ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ, ਈ, ਬੀ3 ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ। ਇਨ੍ਹਾਂ ਵਿਟਾਮਿਨਾਂ ਨਾਲ ਭਰਪੂਰ ਭੋਜਨ ਨੂੰ ਨਿਯਮਤ ਤੌਰ 'ਤੇ ਖੁਰਾਕ ਵਿੱਚ ਸ਼ਾਮਿਲ ਕਰਨਾ ਮਹੱਤਵਪੂਰਨ ਹੈ।

ਵਿਟਾਮਿਨ ਬੀ 3 ਦੀ ਘਾਟ ਨਾਲ ਹੋਣ ਵਾਲੀਆਂ ਸਮੱਸਿਆਵਾਂ : ਸਕਿਨ ਦੀਆਂ ਸਮੱਸਿਆਵਾਂ ਜ਼ਿਆਦਾਤਰ ਵਿਟਾਮਿਨ ਬੀ3 ਜਾਂ ਨਿਆਸੀਨ ਦੀ ਕਮੀ ਕਾਰਨ ਹੁੰਦੀਆਂ ਹਨ। ਦਿਮਾਗ ਨੂੰ ਸਿਹਤਮੰਦ ਰੱਖਣ ਲਈ ਵੀ ਇਹ ਵਿਟਾਮਿਨ ਜ਼ਰੂਰੀ ਹੈ। ਵਿਟਾਮਿਨ ਬੀ3 ਦੀ ਕਮੀ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਡਾਇਰੀਆ, ਡਰਮੇਟਾਇਟਸ, ਲਾਲ ਜੀਭ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸਦੀ ਘਾਟ ਨਾਲ ਚਮੜੀ ਉੱਤੇ ਖਾਰਸ਼, ਲਾਲ ਚਮੜੀ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ। ਵਿਟਾਮਿਨ ਬੀ3 ਮੱਛੀ, ਚਿਕਨ, ਮੇਵੇ ਆਦਿ ਵਿੱਚ ਮੌਜੂਦ ਹੁੰਦਾ ਹੈ।

ਵਿਟਾਮਿਨ ਸੀ ਦੀ ਘਾਟ ਨਾਲ ਹੋਣ ਵਾਲੀਆਂ ਸਮੱਸਿਆਵਾਂ : ਵਿਟਾਮਿਨ ਸੀ ਦੀ ਕਮੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਦੇ ਨਾਲ ਹੀ ਸਕਿਨ ਅਤੇ ਮਸੂੜਿਆਂ ਨੂੰ ਸਿਹਤਮੰਦ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ। ਇਸ ਦੀ ਘਾਟ ਨਾਲ ਸਕਰਵੀ ਰੋਗ ਹੋ ਸਕਦਾ ਹੈ। ਵਿਟਾਮਿਨ ਸੀ ਦੀ ਕਮੀਂ ਨਾਲ ਮਸੂੜਿਆਂ ਤੋਂ ਖੂਨ ਵਗਣਾ, ਵਾਲਾਂ ਦੇ ਰੋਮ ਦੇ ਆਲੇ-ਦੁਆਲੇ ਖੂਨ ਵਗਣਾ, ਜ਼ਖਮਾਂ ਨੂੰ ਠੀਕ ਕਰਨ ਲਈ ਸਮਾਂ ਲੱਗਣਾ, ਥਕਾਵਟ, ਅਨੀਮੀਆ ਅਤੇ ਵਾਲ ਝੜ ਸਕਦੇ ਹਨ। ਨਿੰਬੂ ਜਾਤੀ ਦੇ ਫਲਾਂ ਦੁਆਰਾ ਵਿਟਾਮਿਨ ਸੀ ਦੀ ਪੂਰਤੀ ਕੀਤੀ ਜਾ ਸਕਦੀ ਹੈ।

ਵਿਟਾਮਿਨ ਈ ਦੀ ਘਾਟ ਨਾਲ ਹੋਣ ਵਾਲੀਆਂ ਸਮੱਸਿਆਵਾਂ : ਵਿਟਾਮਿਨ ਈ ਇਮਿਊਨ ਸਿਸਟਮ ਨੂੰ ਠੀਕ ਰੱਖਦਾ ਹੈ। ਇਸ ਦੇ ਨਾਲ ਹੀ ਇਹ ਸਰੀਰ 'ਚ ਖੂਨ ਸੰਚਾਰ, ਸੈੱਲਾਂ ਨੂੰ ਸਿਹਤਮੰਦ ਰੱਖਣ ਲਈ ਵੀ ਜ਼ਰੂਰੀ ਹੈ। ਇਹ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਵਿਟਾਮਿਨ ਹੈ। ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਕਾਰਨ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ, ਚਮੜੀ ਖੁਸ਼ਕ ਹੋ ਜਾਂਦੀ ਹੈ। ਛੋਟੀ ਉਮਰ ਵਿੱਚ ਹੀ ਝੁਰੜੀਆਂ ਅਤੇ ਬੁਢਾਪੇ ਦੇ ਲੱਛਣ ਨਜ਼ਰ ਆਉਣ ਲੱਗ ਪੈਂਦੇ ਹਨ। ਬਦਾਮ, ਹਰੀਆਂ ਪੱਤੇਦਾਰ ਸਬਜ਼ੀਆਂ, ਪਾਲਕ, ਸੂਰਜਮੁਖੀ ਦੇ ਬੀਜਾਂ ਆਦਿ ਵਿੱਚ ਵਿਟਾਮਿਨ ਈ ਜ਼ਿਆਦਾ ਹੁੰਦਾ ਹੈ।

Published by:Rupinder Kaur Sabherwal
First published:

Tags: Health, Health care, Health care tips, Vitamin c