HOME » NEWS » Life

Horoscope for June 23- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

News18 Punjabi | Trending Desk
Updated: June 23, 2021, 10:30 AM IST
share image
Horoscope for June 23- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ
Horoscope for June 23- ਜਾਣੋ ਇਸ ਬੁੱਧਵਾਰ ਰਾਸ਼ੀਫਲ ਵਿੱਚ ਤੁਹਾਡੇ ਲਈ ਕੀ ਕੁਝ ਹੈ ਖਾਸ ਹੈ

  • Share this:
  • Facebook share img
  • Twitter share img
  • Linkedin share img
ਜੂਨ ਦਾ ਇਹ ਹਫ਼ਤਾ ਸੋਮਵਾਰ ਨੂੰ ਗਰਮੀ ਤੋਂ ਸ਼ੁਰੂ ਹੋਇਆ ਸੀ ਤੇ ਕਰਕ ਰਾਸ਼ੀ ਤੇ ਮੰਗਲਵਾਰ ਤੱਕ ਬੁੱਧ ਦੇ ਪ੍ਰਭਾਵ ਦਾ ਅੰਤ ਹੋ ਜਾਵੇਗਾ ।ਸ਼ੁੱਕਰ ਗ੍ਰਹਿ ਸੋਮਵਾਰ 21 ਜੂਨ ਨੂੰ ਸਵੇਰੇ 9:57 ਵਜੇ ਨੈਪੂਚੂਨ ਨਾਲ਼ ਮਿਲ ਕੇ ਸ਼ਾਂਤੀ ਬਣਾ ਕੇ ਤੇ ਰਿਸ਼ਤਿਆ ਵਿੱਚ ਹਲਕਾਪਣ ਲਿਆਦਾ ਸੀ ।ਚੀਜ਼ਾਂ ਦਾ ਪ੍ਰਵਾਹ ਨਿਰਵਿਘਨ ਦਿਖਾਈ ਦੇਵੇਗਾ ਅਤੇ ਰਚਨਾਤਮਕਤਾ ਕੁਦਰਤੀ ਤੌਰ ਤੇ ਸਾਹਮਣੇ ਆਵੇਗੀ ।

ਮੇਖ: (ਮਾਰਚ 21- ਅਪ੍ਰੈਲ 19)

ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਕੁਝ ਲੋਕਾਂ ਨਾਲ ਡੂੰਘੇ ਅਧਿਆਤਮਿਕ ਸੰਪਰਕ ਦੀ ਭਾਲ ਕਰ ਸਕਦੇ ਹੋ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਦੇਣਾ ਚਾਹੁੰਦੇ ਹੋ । ਜਿਵੇਂ ਕਿ ਬੁੱਧ ਦੀ ਪ੍ਰਤੀਕ੍ਰਿਆ ਮੰਗਲਵਾਰ ਨੂੰ ਖ਼ਤਮ ਹੁੰਦੀ ਹੈ ਇਸ ਲਈ ਹੁਣ ਤੁਹਾਨੂੰ ਗੱਲ-ਬਾਤ ਵਿੱਚ ਪ੍ਰੇਸ਼ਾਨੀ ਨਹੀਂ ਆਵੇਗੀ ।ਇਸਦੇ ਨਾਲ਼ ਹੀ ਹਾਲ ਹੀ ਦੇ ਹਫ਼ਤਿਆਂ ਵਿੱਚ ਤੁਹਾਡੇ ਦੁਆਰਾ ਕੀਤੇ ਵਾਅਦੇ ਨਾ ਭੁੱਲੋ ।
ਲੱਕੀ ਨੰਬਰ- 1,8

ਲੱਕੀ ਰੰਗ- ਲਾਲ

ਲੱਕੀ ਅੱਖਰ- ਏ,ਐੱਲ,ਈ

ਰਾਸ਼ੀ ਸੁਆਮੀ- ਮੰਗਲ

ਬ੍ਰਿਖ (ਅਪ੍ਰੈਲ 20-ਮਈ-20)

ਜੇਕਰ ਤੁਹਾਜੇ ਤੋਂ ਕੋਈ ਗ਼ਲਤ ਜਾਣਕਾਰੀ, ਅਧਿਕਾਰਤ ਜਾਂ ਵਿੱਤੀ ਤੌਰ 'ਤੇ ਹੋਈ ਸੀ ਤਾਂ ਹੁਣ ਉਹਨਾਂ ਚੀਜ਼ਾਂ ਨੂੰ ਸੁਲਝਾਉਣ ਦਾ ਸਮਾਂ ਆ ਗਿਆ ਹੈ । ਰੋਮਾਂਟਿਕ ਤੌਰ ਤੇ ਈਰਖਾ ਦੇ ਕੁਝ ਮੁੱਦੇ ਹੋ ਸਕਦੇ ਹਨ ਜਿਨ੍ਹਾਂ ਨੂੰ ਪਰਿਪੱਕਤਾ ਨਾਲ ਹੱਲ ਕਰਨ ਦੀ ਜ਼ਰੂਰਤ ਹੈ ਤਾਂਕਿ ਤੁਸੀਂ ਇੱਕ ਵਧੀਆ ਕਪਲ ਬਣਕੇ ਬਾਹਰ ਆ ਸਕੋ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਬ,ਵ,ਯੂ

ਰਾਸ਼ੀ ਸੁਆਮੀ- ਸ਼ੁੱਕਰ

ਮਿਥੁਨ (ਮਈ 21- 20 ਜੂਨ)

ਅੱਜ ਦੇ ਦਿਨ ਮਿਥੁਨ ਤੇ ਬੁੱਧ ਦਾ ਰਾਜ ਹੋਵੇਗਾ । ਹਾਲਾਂਕਿ ਹੁਣ ਤੁਹਾਡੇ ਕੋਲ ਸਮਾਂ ਹੈ ਕਿ ਤੁਸੀਂ ਜੋ ਕੁਝ ਕਿਹਾ ਜਾਂ ਖੋਜਿਆ ਉਸ ਬਾਰੇ ਸੋਚੋ । ਤੁਸੀਂ ਆਪਣੇ ਪਹਿਲਾਂ ਕੀਤੇ ਹੋਏ ਫੈਸਲੇ ਤੇ ਵਾਪਸ ਜਾਣਾ ਚਾਹ ਸਕਦੇ ਹੋ।

ਲੱਕੀ ਨੰਬਰ- 3,6

ਲੱਕੀ ਰੰਗ- ਪੀਲ਼ਾ

ਲੱਕੀ ਅੱਖਰ-ਕ,ਚ,ਗ

ਰਾਸ਼ੀ ਸੁਆਮੀ-ਬੁੱਧ

ਕਰਕ (21 ਜੂਨ- 22 ਜੁਲਾਈ)

ਕਰਕ ਦੇ ਪ੍ਰਭਾਵ ਵਿੱਚ ਤੁਸੀਂ ਆਪਣੀ ਸਕਿੱਨ ਤੇ ਭਰੋਸਾ ਕਰ ਰਹੇ ਹੋ । ਇੱਕ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਵਿੱਚ ਆਪਣੇ ਵਿਸ਼ਵਾਸ ਦੀ ਜਾਂਚ ਕਰੇਗੀ ਜਾਂ ਕੋਈ ਚੀਜ਼ ਜਿਸ ਨੂੰ ਤੁਸੀਂ ਪਿਆਰਾ ਮੰਨਦੇ ਹੋ। ਇਹ ਤੁਹਾਡੇ ਖੁਦ ਨੂੰ ਨਿਯੰਤਰਣ ਕਰਨ ਦੇ ਸੰਕੇਤ ਹੋ ਸਕਦੇ ਹਨ ਤੇ ਅੱਜ ਤੁਸੀਂ ਆਪਣੇ ਰੋਮਾਂਟਿਕ ਸਾਥੀ ਦੀ ਭਾਲ ਕਰ ਸਕਦੇ ਹੋ।

ਲੱਕੀ ਰੰਗ- ਮਿਲਕੀ

ਲੱਕੀ ਅੱਖਰ- ਦ,ਹ

ਰਾਸ਼ੀ ਸੁਆਮੀ-ਚੰਦਰਮਾ

ਸਿੰਘ(ਜੁਲਾਈ 23- 23 ਅਗਸਤ)

ਅੱਜ ਤੁਹਾਡੇ ਲਈ ਆਪਣੀਆਂ ਯੋਜਨਾਵਾਂ ਅਤੇ ਸੰਬੰਧਾਂ ਬਾਰੇ ਸੋਚਣ ਲਈ ਇਹ ਇਕ ਸ਼ਾਂਤ ਅਤੇ ਅਰਾਮਦਾਇਕ ਸਮਾਂ ਹੈ । ਹਾਲਾਂਕਿ ਤੁਸੀਂ ਅਣਜਾਣ 'ਤੇ ਭਰੋਸਾ ਕਰਨ ਵਿਚ ਅਸਹਿਜ ਮਹਿਸੂਸ ਕਰ ਸਕਦੇ ਹੋ । ਤੁਹਾਡਾ ਮੁਕਾਬਲਾਤਮਕ ਰਵੱਈਆ ਤੁਹਾਡੀ ਮਾਰਗ ਦਰਸ਼ਕ ਅਤੇ ਉਤਸ਼ਾਹਜਨਕ ਸ਼ਕਤੀ ਦੇਵੇਗਾ ।

ਲੱਕੀ ਨੰਬਰ- 5

ਲੱਕੀ ਰੰਗ- ਗੋਲਡਨ

ਲੱਕੀ ਅੱਖਰ- ਮ,ਤ

ਰਾਸ਼ੀ ਸੁਆਮੀ- ਸੂਰਜ

ਕੰਨਿਆ-(ਅਗਸਤ 23- ਸਤੰਬਰ 22)

ਤੁਹਾਡੇ ਰਾਹ ਵਿੱਚ ਕੁਝ ਮਜ਼ਬੂਤ ​​ਭਾਵਨਾਤਮਕ ਰਿਸ਼ਤੇ ਆ ਸਕਦੇ ਹਨ । ਤੁਸੀਂ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਭਵਿੱਖ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਾਰੇ ਸੋਚ ਰਹੇ ਹੋ । ਇਸ ਹਫਤੇ ਤੁਹਾਨੂੰ ਇਸ 'ਤੇ ਕੰਮ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ ।

ਲੱਕੀ ਨੰਬਰ- 3,8

ਲੱਕੀ ਰੰਗ- ਹਰਾ

ਲੱਕੀ ਅੱਖਰ- ਪ,ਥ,ਨ

ਰਾਸ਼ੀ ਸੁਆਮੀ- ਬੁੱਧ

ਤੁਲਾ (ਸਤੰਬਰ 23- ਅਕਤੂਬਰ 22)

ਤੁਹਾਡੀਆਂ ਕੋਸ਼ਿਸ਼ਾਂ ਦਾ ਫਲ ਤੁਹਾਨੂੰ ਮਿਲੇਗਾ ਅਤੇ ਤੁਹਾਡੇ ਤੇ ਜਿਆਦਾ ਲੋਕਾਂ ਜਦਾ ਧਿਆਨ ਕੇਂਦ੍ਰਿਤ ਹੋ ਸਕਦਾ ਹੈ । ਆਪਣੀਆਂ ਪ੍ਰਾਪਤੀਆਂ ਕਰਕੇ ਤੁਹਾਨੂੰ ਕਿਸੇ ਜਾਣ-ਪਛਾਣ ਵਾਲੇ ਨਾਲ ਕਿਸੇ ਕਿਸਮ ਦੀ ਤਣਾਅ ਜਾਂ ਈਰਖਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਲੱਕੀ ਨੰਬਰ- 2,7

ਲੱਕੀ ਰੰਗ- ਚਿੱਟਾ

ਲੱਕੀ ਅੱਖਰ- ਰ,ਤ

ਰਾਸ਼ੀ ਸੁਆਮੀ-ਸ਼ੁੱਕਰ

ਬ੍ਰਿਸ਼ਚਕ- (ਅਕਤੂਬਰ 23- ਨਵੰਬਰ 21)

ਤੁਸੀਂ ਉਨ੍ਹਾਂ ਸਾਰੀਆਂ ਨਿਰਾਸ਼ਾਤਾਵਾਂ ਤੋਂ ਮੁਕਤ ਹੋਵੋਗੇ ਜੋ ਪਿਛਲੇ ਕੁਝ ਹਫ਼ਤਿਆਂ ਦੌਰਾਨ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਹਨ । ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਕੁਝ ਗੱਲਬਾਤ ਦੀ ਉਮੀਦ ਕਰ ਸਕਦੇ ਹੋ ।

ਲੱਕੀ ਨੰਬਰ - 1, 8

ਲੱਕੀ ਰੰਗ - ਲਾਲ

ਲੱਕੀ ਅੱਖਰ - ਨਾ, ਯਾ

ਰਾਸ਼ੀ ਸੁਆਮੀ – ਮੰਗਲ

ਧਨੁ (ਨਵੰਬਰ 22- ਦਸੰਬਰ 21)

ਤੁਸੀਂ ਆਪਣੇ ਸਾਥੀ ਨਾਲ ਜਿਸ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹੋ ਤੁਸੀਂ ਕਿਸੇ ਵੀ ਭੁਲੇਖੇ ਨੂੰ ਦੂਰ ਕਰਨ ਦੇ ਯੋਗ ਹੋਵੋਗੇ । ਨਵੀਂ ਜਾਣਕਾਰੀ ਸਾਹਮਣੇ ਆਵੇਗੀ ਜੋ ਤੁਹਾਨੂੰ ਚੀਜ਼ਾਂ ਨੂੰ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਵਿੱਚ ਸਹਾਇਤਾ ਕਰੇਗੀ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖੜ - ਭਾ, ਧਾ, ਫਾ, ਧਾ

ਰਾਸ਼ੀ ਸੁਆਮੀ – ਬ੍ਰਹਿਸਪਤੀ

ਮਕਰ (ਦਸੰਬਰ 22- ਜਨਵਰੀ 19)

ਅੱਜ ਦੇ ਦਿਨ ਰੋਮਾਂਟਿਕ ਤੌਰ 'ਤੇ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਸਕਦੇ ਹੋ । ਤੁਸੀਂ ਲੋਕਾਂ ਨਾਲ ਮੁੱਦਿਆਂ ਨੂੰ ਸੁਲਝਾਉਣ ਦੇ ਯੋਗ ਹੋਵੋਗੇ ਅਤੇ ਇੱਕ ਚੰਗੇ ਨੇਤਾ ਬਣ ਕੇ ਉੱਭਰ ਸਕੋਗੇ । ਤੁਹਾਡੇ ਆਸ ਪਾਸ ਦੇ ਲੋਕ ਤੁਹਾਡੇ ਤੋਂ ਸਲਾਹ ਲੈਣਗੇ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਖ, ਜਾ

ਰਾਸ਼ੀ ਸੁਆਮੀ – ਸ਼ਨੀ

ਕੁੰਭ (ਜਨਵਰੀ 20- ਫਰਵਰੀ 18)

ਅੱਜ ਦੇ ਦਿਨ ਤੁਸੀਂ ਪਿਛਲੇ ਸਮੇਂ ਦੇ ਰੋਮਾਂਟਿਕ ਸਾਥੀ ਪਿਛਲੇ ਹਫ਼ਤਿਆਂ ਨੂੰ ਯਾਦ ਕਰ ਸਕਦੇ ਹਨ । ਪਰ ਹੁਣ ਤੁਹਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ । ਇਸ ਲਈ ਸਭ ਕੁਝ ਛੱਡ ਕੇ ਆਪਣੇ ਕਰੀਅਰ ਤੇ ਫੋਕਸ ਕਰੋ ।

ਲੱਕੀ ਨੰਬਰ - 10, 11

ਲੱਕੀ ਰੰਗ - ਸਯਾਨ

ਲੱਕੀ ਅੱਖਰ - ਗਾ, ਸਾ, ਸ਼ਾ, ਸ਼

ਰਾਸ਼ੀ ਸੁਆਮੀ – ਸ਼ਨੀ

ਮੀਨ (ਫਰਵਰੀ 19- 20 ਮਾਰਚ)

ਉਹ ਲੋਕ ਜਿਹੜੇ ਤੁਹਾਨੂੰ ਜਾਣਦੇ ਹਨ ਉਹ ਤੁਹਾਨੂੰ ਪਾਰਟੀ ਵਾਲਾ ਮੰਨਦੇ ਹਨ । ਆਪਣੀਆਂ ਪਿਛਲੀਆਂ ਗਲਤੀਆਂ ਤੇ ਪਛਤਾਨਾ ਨਾ ਕਰੋ ਉਹਨਾਂ ਨੂੰ ਭੁੱਲ ਕੇ ਅੱਗੇ ਵਧੋ ।

ਲੱਕੀ ਨੰਬਰ - 9, 12

ਲੱਕੀ ਰੰਗ - ਪੀਲਾ

ਲੱਕੀ ਅੱਖਰ - ਦਾ, ਚਾ, ਝਾ, ਥ

ਰਾਸ਼ੀ ਸੁਆਮੀ – ਜੁਪੀਟਰ
Published by: Ramanpreet Kaur
First published: June 23, 2021, 10:12 AM IST
ਹੋਰ ਪੜ੍ਹੋ
ਅਗਲੀ ਖ਼ਬਰ