Home /News /lifestyle /

ਜਲਦ ਆ ਰਹੀ ਹੈ ਸਾਲ 2023 ਦੀ ਪਹਿਲੀ ਸੋਮਵਤੀ ਅਮਾਵਸਿਆ, ਜਾਣੋ ਸ਼ੁਭ ਮੁਹੂਰਤ ਤੇ ਪੂਰਵਜਾਂ ਨੂੰ ਖ਼ੁਸ਼ ਕਰਨ ਦੇ ਉਪਾਅ

ਜਲਦ ਆ ਰਹੀ ਹੈ ਸਾਲ 2023 ਦੀ ਪਹਿਲੀ ਸੋਮਵਤੀ ਅਮਾਵਸਿਆ, ਜਾਣੋ ਸ਼ੁਭ ਮੁਹੂਰਤ ਤੇ ਪੂਰਵਜਾਂ ਨੂੰ ਖ਼ੁਸ਼ ਕਰਨ ਦੇ ਉਪਾਅ

ਸੋਮਵਤੀ ਅਮਾਵਸਿਆ ਦੇ ਦਿਨ ਆਪਣੇ ਪੂਰਵਜਾਂ ਨੂੰ ਖ਼ੁਸ਼ ਕਰਨ ਲਈ ਪਿਤਰ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ

ਸੋਮਵਤੀ ਅਮਾਵਸਿਆ ਦੇ ਦਿਨ ਆਪਣੇ ਪੂਰਵਜਾਂ ਨੂੰ ਖ਼ੁਸ਼ ਕਰਨ ਲਈ ਪਿਤਰ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ

ਸੋਮਵਤੀ ਅਮਾਵਸਿਆ ਨਾਲ ਕੁਝ ਉਪਾਅ ਜੁੜੇ ਹੋਏ ਹਨ। ਇਹ ਉਪਾਅ ਕਰਕੇ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਆਓ ਜਾਣਦੇ ਹਾਂ ਕਿ ਸੋਮਵਤੀ ਅਮਾਵਸਿਆ ਦੇ ਦਿਨ ਤੁਹਾਨੂੰ ਕੀ ਉਪਾਅ ਕਰਨੇ ਚਾਹੀਦੇ ਹਨ।

 • Share this:

  Somwati Amawasya 2023: ਸਾਲ 2023 ਦੀ ਪਹਿਲੀ ਸੋਮਵਤੀ ਅਮਾਵਸਿਆ 20 ਫ਼ਰਵਰੀ ਨੂੰ ਹੈ। ਸੋਮਵਾਰ ਨੂੰ ਆਉਣ ਵਾਲੀ ਅਮਾਵਸਿਆ ਨੂੰ ਸੋਮਵਤੀ ਅਮਾਵਸਿਆ ਕਿਹਾ ਜਾਂਦਾ ਹੈ। ਸੋਮਵਤੀ ਅਮਾਵਸਿਆ ਵਾਲੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।


  ਇਸ ਤੋਂ ਇਲਾਵਾ ਤੁਸੀਂ ਸੋਮਵਤੀ ਅਮਾਵਸਿਆ ਮੌਕੇ ਦਾਨ ਪੁੰਨ ਕਰਕੇ ਆਪਣੇ ਪੂਰਵਜਾਂ ਨੂੰ ਵੀ ਖ਼ੁਸ਼ ਕਰ ਸਕਦੇ ਹੋ। ਸੋਮਵਤੀ ਅਮਾਵਸਿਆ ਨਾਲ ਕੁਝ ਉਪਾਅ ਜੁੜੇ ਹੋਏ ਹਨ। ਇਹ ਉਪਾਅ ਕਰਕੇ ਤੁਸੀਂ ਆਪਣੀ ਕਿਸਮਤ ਬਦਲ ਸਕਦੇ ਹੋ। ਆਓ ਜਾਣਦੇ ਹਾਂ ਕਿ ਸੋਮਵਤੀ ਅਮਾਵਸਿਆ ਦੇ ਦਿਨ ਤੁਹਾਨੂੰ ਕੀ ਉਪਾਅ ਕਰਨੇ ਚਾਹੀਦੇ ਹਨ।


  ਸੋਮਵਤੀ ਅਮਾਵਸਿਆ 2023 ਦਾ ਸ਼ੁਭ ਮੁਹੂਰਤਾ


  ਸਾਲ 2023 ਦੀ ਪਹਿਲੀ ਸੋਮਵਤੀ ਅਮਾਵਸਿਆ ਦਾ ਸ਼ੁਭ ਮਹੂਰਤ 19 ਫ਼ਰਵਰੀ ਦਿਨ ਐਤਵਾਰ ਦੀ ਸ਼ਾਮ 4.18 ਵਜੇ ਤੋਂ ਤੋਂ ਲੈ ਕੇ 20 ਫ਼ਰਵਰੀ ਦਿਨ ਸੋਮਵਾਰ ਨੂੰ ਦੁਪਿਹਰ 12.35 ਵਜੇ ਤੱਕ ਰਹੇਗਾ। ਇਸ ਮੌਕੇ ਸ਼ਿਵ ਯੋਗ ਵੀ ਬਣ ਰਿਹਾ ਹੈ। ਸ਼ਿਵ ਯੋਗ ਦਾ ਸ਼ੁਭ ਮੁਹੂਰਤ ਸਵੇਰੇ 11.03 ਵਜੇ ਤੋਂ ਪੂਰਾ ਦਿਨ ਰਹੇਗਾ। ਇਸ ਦਿਨ ਪਰਿਘ ਯੋਗ ਸਵੇਰ ਦੇ 11.03 ਵਜੇ ਤੱਕ ਰਹੇਗਾ। ਇਸ ਸੋਮਵਤੀ ਅਮਾਵਸਿਆ ਮੌਕੇ ਇਸ਼ਨਾਨ ਦਾ ਮੁਹੂਰਤ ਸਵੇਰੇ 06:56 ਤੋਂ 08:20 ਤੱਕ ਦਾ ਹੈ।


  ਸੋਮਵਤੀ ਅਮਾਵਸਿਆ'ਤੇ ਦਾਨ ਦੀ ਮਹੱਤਤਾ


  ਸੋਮਵਤੀ ਅਮਾਵਸਿਆ ਵਾਲੇ ਦਿਨ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦਾਨ ਕਰਨ ਨਾਲ ਪੂਰਵਜ ਖ਼ੁਸ਼ ਹੁੰਦੇ ਹਨ। ਇਸ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵਤਾ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਆਪਣੀ ਸਮਰੱਥਾ ਦੇ ਅਨੁਸਾਰ ਧੰਨ, ਕੱਪੜੇ ਤੇ ਭੋਜਨ ਆਦਿ ਦਾ ਦਾਨ ਦੇਣਾ ਚਾਹੀਦਾ ਹੈ। ਦਾਨ ਕਰਨ ਨਾਲ ਗ੍ਰਹਿ ਦੋਸ਼ ਦੂਰ ਹੁੰਦੇ ਹਨ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਇਸ਼ਨਾਨ ਕਰਨ ਦਾ ਵੀ ਖ਼ਾਸ ਮਹੱਤਵ ਹੈ। ਸੋਮਵਤੀ ਅਮਾਵਸਿਆ ਵਾਲੇ ਦਿਨ ਤੁਹਾਨੂੰ ਕਿਸੇ ਤੀਰਥ ਸਥਾਨ ਜਾਂ ਨਦੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ।


  ਸੋਮਵਤੀ ਅਮਾਵਸਿਆ ਸੰਬੰਧੀ ਉਪਾਅ


  ਸੋਮਵਤੀ ਅਮਾਵਸਿਆ ਦੇ ਦਿਨ ਤੁਹਾਨੂੰ ਆਪਣੇ ਪੂਰਵਜਾਂ ਨੂੰ ਖ਼ੁਸ਼ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਪੂਰਵਜ ਖ਼ੁਸ਼ ਹੋਣਗੇ ਤਾਂ ਤੁਹਾਨੂੰ ਕਾਰੋਬਾਰ ਵਿੱਚ ਤਰੱਕੀ ਹਾਸਿਲ ਹੋਵੇਗੇ। ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ ਅਤ ਸੰਤਾਨ ਦਾ ਵਾਧਾ ਹੋਵੇਗਾ। ਆਓ ਜਾਣਦੇ ਹਾਂ ਕਿ ਇਸ ਦਿਨ ਆਪਣੇ ਪੂਰਵਜਾਂ ਨੂੰ ਕਿਵੇਂ ਖ਼ੁਸ਼ ਕੀਤਾ ਜਾ ਸਕਦਾ ਹੈ।


  ਆਪਣੇ ਪੂਰਵਜਾਂ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਇਸ ਦਾਨ ਆਪਣੀ ਸਮਰੱਥਾ ਦੇ ਅਨੁਸਾਰ ਦਾਨ ਕਰਨਾ ਚਾਹੀਦਾ ਹੈ। ਪੂਰਵਜਾਂ ਨੂੰ ਖੁਸ਼ ਕਰਨ ਲਈ ਤੁਸੀਂ ਪਿੰਡਦਾਨ, ਸ਼ਰਾਧ ਦਾਨ, ਬ੍ਰਾਹਮਣ ਭੋਜ ਵੀ ਕਰ ਸਕਦੇ ਹੋ। ਇਸ ਦਿਨ ਕੁੱਤਿਆਂ, ਗਾਵਾਂ ਅਤੇ ਕਾਂ ਨੂੰ ਭੋਜਨ ਦੇਣਾ ਚਾਹੀਦਾ ਹੈ। ਇਸ ਨਾਲ ਪੂਰਵਜ ਖ਼ੁਸ਼ ਹੁੰਦੇ ਹਨ।


  ਇਸ ਤੋਂ ਇਲਾਵਾ ਤੁਹਾਨੂੰ ਸੋਮਵਤੀ ਅਮਾਵਸਿਆ ਦੇ ਦਿਨ ਆਪਣੇ ਪੂਰਵਜਾਂ ਨੂੰ ਖ਼ੁਸ਼ ਕਰਨ ਲਈ ਪਿਤਰ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ। ਇਸ ਦਿਨ ਤਰਪਣ ਚੜ੍ਹਾਉਣ ਨਾਲ ਵੀ ਪੂਰਵਜ ਖ਼ੁਸ਼ ਹੁੰਦੇ ਹਨ। ਇਸਦੇ ਲਈ ਤੁਹਾਨੂੰ ਪਹਿਲਾਂ ਆਪ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਤਰਪਣ ਚੜ੍ਹਾਉਣ ਸਮੇਂ ਪੂਰਵਜਾਂ ਤੋਂ ਚੰਗੇ ਜੀਵਨ ਦੀ ਕਾਮਨਾ ਕਰਨੀ ਚਾਹੀਦੀ ਹੈ।

  First published:

  Tags: Dharma Aastha, Religion, Vastu tips