HOME » NEWS » Life

ਇਹ ਹਨ 16 ਕਿਸਮਾਂ ਦੀਆਂ ਬ੍ਰਾ, ਆਪਣੇ ਲਈ ਚੁਣੋ ਸਭ ਤੋਂ ਵਧੀਆ!

News18 Punjabi | News18 Punjab
Updated: June 23, 2021, 4:40 PM IST
share image
ਇਹ ਹਨ 16 ਕਿਸਮਾਂ ਦੀਆਂ ਬ੍ਰਾ, ਆਪਣੇ ਲਈ ਚੁਣੋ ਸਭ ਤੋਂ ਵਧੀਆ!
ਇਹ ਹਨ 16 ਕਿਸਮਾਂ ਦੀਆਂ ਬ੍ਰਾ, ਆਪਣੇ ਲਈ ਚੁਣੋ ਸਭ ਤੋਂ ਵਧੀਆ

  • Share this:
  • Facebook share img
  • Twitter share img
  • Linkedin share img
ਕੀ ਤੁਹਾਨੂੰ ਪਤਾ ਹੈ ਕਿ ਬੰਦ ਗਰਦਨ ਵਾਲੀ ਡਰੈਸ ਦੇ ਨਾਲ ਕਿਸ ਤਰ੍ਹਾਂ ਦੀ ਬ੍ਰਾ ਪਾਉਣੀ ਚਾਹੀਦੀ ਹੈ? ਜੇ ਤੁਹਾਡੀ ਅਲਮਾਰੀ ਵਿੱਚ ਸਿਰਫ ਇਕ ਸਧਾਰਣ ਬ੍ਰਾ ਹੈ, ਤਾਂ ਅੱਜ ਅਸੀਂ ਤੁਹਾਡੇ ਲਈ ਵੱਖ-ਵੱਖ ਤਰ੍ਹਾਂ ਦੀ ਬ੍ਰਾ ਬਾਰੇ ਜਾਣਕਾਰੀ ਲੈਕੇ ਆਏ ਹਾਂ। ਤੁਸੀਂ ਮਾਰਕੀਟ ਵਿੱਚ ਉਪਲਬਧ ਵੱਖ ਵੱਖ ਕਿਸਮਾਂ ਦੀਆਂ ਬ੍ਰਾਂ ਬਾਰੇ ਸਮਝ ਸਕੋਗੇ ਅਤੇ ਹਰ ਮੌਕੇ ਲਈ ਪਹਿਨਣ ਲਈ ਸਹੀ ਬ੍ਰਾ ਦੀ ਚੋਣ ਕਰੋਗੇ।

ਬਾਲਕੋਨੇਟ ਬ੍ਰਾ- ਬਾਲਕੋਨੇਟ ਬ੍ਰਾ, ਜਿਸ ਨੂੰ ਬਾਲਕੋਨੀ ਬ੍ਰਾ ਵੀ ਕਿਹਾ ਜਾਂਦਾ ਹੈ, ਤੁਹਾਡੇ ਛਾਤੀਆਂ ਨੂੰ ਪੂਰੀ ਤਰ੍ਹਾਂ ਨਹੀਂ ਢੱਕਦੀ ਪਰ ਇਹ ਉਨ੍ਹਾਂ ਨੂੰ ਲਿਫਟ ਅਤੇ ਚੰਗਾ ਸਪੋਰਟ ਦਿੰਦੀ ਹੈ।

ਬੈਂਡੋ ਬ੍ਰਾਜ – ਇਹ ਪੈਡਿਡ ਅਤੇ ਨਾਨ-ਪੈਡ ਵਾਲੀਆਂ ਕਿਸਮਾਂ ਵਿੱਚ ਉਪਲਬਧ ਹਨ। ਬੈਂਡੋ ਬ੍ਰਾ ਸਟ੍ਰੈਪਲੈਸ ਟਾਪ ਅਤੇ ਡਰੈਸ ਨਾਲ ਨਾਲ ਬਹੁਤ ਵਧੀਆ ਲਗਦੇ ਹਨ। ਇਸ ਤੋਂ ਇਲਾਵਾ ਇਹ ਭਾਰੀ ਛਾਤੀਆਂ ਨੂੰ ਵੀ ਸਪੋਰਟ ਦਿੰਦੇ ਹਨ।
ਬਿਲਟ-ਇਨ ਬ੍ਰਾ - ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ ਇਸ ਬ੍ਰਾ ਦੇ ਕੱਪ ਇਕ ਟੈਂਕ ਟਾਪ ਜਾਂ ਸਪੈਗੇਟੀ ਵਿੱਚ ਫਿੱਟ ਕੀਤੇ ਗਏ ਹਨ। ਜੇ ਤੁਸੀਂ ਕਿਧਰੇ ਹਾਇਕਿੰਗ ਜਾਂ ਵਾਕ ਉਤੇ ਰਹੀ ਹੋ ਅਤੇ ਬ੍ਰਾ ਨਹੀਂ ਪਹਿਨਾਉਣਾ ਚਾਹੁੰਦੇ ਤਾਂ ਇਹ ਬਹੁਤ ਵਧੀਆ ਹੈ।

ਕਨਵਰਟੀਬਲ ਬ੍ਰਾ- ਇਸ ਨੂੰ ਮਲਟੀਵੇਅ ਬ੍ਰਾ ਵੀ ਕਿਹਾ ਜਾਂਦਾ ਹੈ। ਇਸ ਬ੍ਰਾ ਦੀਆਂ ਤਣੀਆਂ ਨੂੰ ਕੱਢਿਆ ਵੀ ਜਾ ਸਕਦਾ ਹੈ। ਕਨਵਰਟੇਬਲ ਬ੍ਰਾ ਵਿੱਚ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਤਣੀਆਂ ਲੱਗਾ ਸਕਦੇ ਹੋ।

ਕਾਰਸੈੱਟ- ਆਪਣੀ ਫਿਗਰ ਨੂੰ ਉਭਾਰਨ ਅਤੇ ਵਾਧੂ ਚਰਬੀ ਨੂੰ ਲੁਕਾਉਣ ਲਈ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਕਾਰਸੈੱਟ (Corset) ਪਹਿਨਣ ਦੀ ਸਲਾਹ ਦਿੱਤੀ ਹੋਵੇਗੀ। ਇਹ ਸ਼ੇਪਵੇਅਰ ਇਕ ਟਾਇਟ ਫਿਟਿੰਗ ਵਾਲਾ ਅੰਡਰਗਾਰਮੈਂਟ ਹੈ ਜੋ ਛਾਤੀ ਤੋਂ ਲੈਕੇ ਹਿਪਸ (ਕੁੱਲ੍ਹੇ) ਤੱਕ ਦੇ ਖੇਤਰ ਨੂੰ ਕਵਰ ਕਰਕੇ ਤੁਹਾਨੂੰ ਪਰਫੈਕਟ ਫਿਗਰ ਦਿੰਦਾ ਹੈ। ਕਾਰਸੈੱਟ ਵੱਖ ਵੱਖ ਅਕਾਰ, ਆਕਾਰ ਅਤੇ ਡਿਜ਼ਾਈਨ ਵਿੱਚ ਉਪਲਬਧ ਹਨ।

ਫੁੱਲ ਕੱਪ ਬ੍ਰਾ- ਭਾਰੀ ਬ੍ਰੈਸਟ ਵਾਲੀਆਂ ਔਰਤਾਂ ਲਈ ਇਹ ਬ੍ਰਾ ਬਿਹਤਰੀਨ ਹੈ। ਇਹ ਆਰਾਮਦਾਇਕ ਹੋਣ ਦੇ ਨਾਲ ਨਾਲ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਦੀ ਹੈ।

ਲੋਂਗਲਾਈਨ ਬ੍ਰਾ - ਜਿਵੇਂ ਕਿ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਲੋਂਗਲਾਈਨ ਬ੍ਰਾ ਵਾਧੂ ਕਵਰੇਜ ਪ੍ਰਦਾਨ ਕਰਦਾ ਹੈ। ਇਹ ਛਾਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਨਾਭੀ ਤੋਂ ਥੋੜਾ ਉਪਰ ਵਾਲੀ ਥਾਂ ਤੱਕ ਪਹੁੰਚ ਜਾਂਦਾ ਹੈ। ਸ਼ਾਮ ਦੀ ਪਾਰਟੀ ਵਿੱਚ ਪਹਿਣੇ ਜਾਣ ਵਾਲੇ ਗੌਨ ਅਤੇ ਦਫਤਰ ਦੇ ਫਾਰਮੇਲ ਵਿਅਰ ਨਾਲ ਨਾਲ ਪਹਿਨ ਸਕਦੇ ਹੋ। ਨਾਲ ਹੀ ਉਨ੍ਹਾਂ ਔਰਤਾਂ ਲਈ ਸਭ ਤੋਂ ਵਧੀਆ ਹੈ ਜਿਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਭਾਰੀ ਹੁੰਦੇ ਹਨ।

ਮੋਲਡਡ ਕੱਪ ਬ੍ਰਾ - ਮੋਲਡਡ ਕੱਪ ਬ੍ਰਾ ਇੱਕ ਗੋਲ ਅਤੇ ਸੀਮਲੈਸ ਸ਼ੇਪ ਤਿਆਰ ਕਰਦੇ ਹਨ। ਜਦੋਂ ਪਹਿਨਿਆ ਜਾਂਦਾ ਹੈ ਤਾਂ ਇਸ ਬ੍ਰਾ ਦੀਆਂ ਲਾਈਨਾਂ ਦਿਖਾਈ ਨਹੀਂ ਦਿੰਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਟੀ-ਸ਼ਰਟ ਨਾਲ ਪਹਿਨਣਾ ਬਹੁਤ ਵਧੀਆ ਹੈ।

ਨਰਸਿੰਗ ਬ੍ਰਾ- ਦੁੱਧ ਪੀਣ ਵਾਲੇ ਬੱਚਿਆਂ ਦੀ ਮਾਂ ਲਈ ਨਰਸਿੰਗ ਬ੍ਰਾ ਤੋਂ ਵਧੀਆ ਕੁਝ ਨਹੀਂ ਹੋ ਸਕਦਾ। ਇਹ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ। ਇਸਦੀ ਵਿਸ਼ੇਸ਼ ਬਣਤਰ ਦੇ ਕਾਰਨ ਬੱਚਿਆਂ ਨੂੰ ਦੁਧ ਪਿਆਉਣ ਵੇਲੇ ਬ੍ਰਾ ਨੂੰ ਹਟਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ।

ਪਲੰਜ ਬ੍ਰਾ- ਇਹ ਇਕ ਕਿਸਮ ਦੀ ਪੁਸ਼ਅਪ ਬ੍ਰਾ ਹੈ। ਪਲੰਜ ਬ੍ਰਾਂ ਦੇ ਵਿਚਕਾਰ ਬਹੁਤ ਵੱਡਾ ਕੱਟ ਹੁੰਦਾ ਹੈ। ਜਦਕਿ ਸਾਇਡ ਵਿੱਚੋਂ ਇਹ ਤਿਕੋਣ ਦੀ ਸ਼ਕਲ ਵਿਚ ਕੱਟਿਆ ਜਾਂਦਾ ਹੈ। ਕੁਝ ਪਲੰਜ ਬ੍ਰਾਂ ਨੂੰ ਵੀ ਕਲੀਵਰੇਜ ਨੂੰ ਪੂਰੀ ਤਰ੍ਹਾਂ ਢੱਕਣ ਲਈ ਪੈੱਡੇਡ ਕੀਤੇ ਜਾਂਦੇ ਹਨ। ਇਸ ਨੂੰ ਤੁਸੀਂ ਲੋ ਕੱਟ ਡਰੈਸਿਸ ਨਾਲ ਪਹਿਨ ਸਕਦੇ ਹੋ।ਪੁਸ਼-ਅਪ ਬ੍ਰਾ- ਸਾਧਾਰਨ ਬ੍ਰਾਂ ਦੇ ਉਲਟ, ਪੁਸ਼-ਅਪ ਬ੍ਰਾ ਤੁਹਾਡੀ ਫਿਗਰ ਨੂੰ ਭਰੀ-ਭਰੀ ਅਤੇ ਸੁਡੌਲ ਦਿਖਾਉਂਦੀ ਹੈ। ਇਹ ਛਾਤੀ ਨੂੰ ਉੱਪਰ ਵੱਲ ਵਧਾ ਕੇ ਕਲਿਵੇਜ ਦਾ ਰੂਪ ਧਾਰਦੀ ਹੈ। ਛੋਟੇ ਜਾਂ ਦਰਮਿਆਨੇ ਛਾਤੀਆਂ ਵਾਲੀਆਂ ਔਰਤਾਂ ਪੁਸ਼-ਅਪ ਬ੍ਰਾਂ ਨੂੰ ਤਰਜੀਹ ਦਿੰਦੀਆਂ ਹਨ।

ਰੇਸਰਬੈਕ ਬ੍ਰਾਂ - ਟੀ-ਬੈਕਜ਼ ਜਾਂ ਰੇਸਰਬੈਕ ਬ੍ਰਾਂ ਵਿਚ ਅਜਿਹੀ ਸਟੈਰਪਸ ਹੁੰਦੀਆਂ ਹਨ ਜੋ ਪਿੱਠ ਦੇ ਪਿਛਲੇ ਪਾਸੇ ਅੰਗਰੇਜ਼ੀ ਦੇ ਅੱਖਰ ਟੀ ਜਾਂ ਵਾਈ ਸ਼ਕਲ ਬਣਾਉਂਦੀਆਂ ਹਨ। ਇਹ ਪਿੱਠ ਨੂੰ ਬਿਹਤਰ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਹਰ ਆਕਾਰ ਅਤੇ ਸਾਈਜ਼ ਵਾਲੀਆਂ ਔਰਤਾਂ ਲਈ ਢੁਕਵੀਆਂ ਹਨ।

ਸਪੋਰਟਸ ਬ੍ਰਾ- ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਸਪੋਰਟਸ ਬ੍ਰਾ ਖੇਡਾਂ ਵਰਗੀਆਂ ਸਰੀਰਕ ਗਤੀਵਿਧੀਆਂ ਲਈ ਬਹੁਤ ਫਾਇਦੇਮੰਦ ਹਨ। ਇਹ ਨਾ ਸਿਰਫ ਛਾਤੀ ਨੂੰ ਬਹੁਤ ਜ਼ਿਆਦਾ ਹਿਲਣ ਤੋਂ ਰੋਕਦੀ ਹੈ ਬਲਕਿ ਕਸਰਤ ਕਾਰਨ ਹੋਣ ਵਾਲੀ ਬੇਅਰਾਮੀ ਅਤੇ ਦਰਦ ਤੋਂ ਵੀ ਰਾਹਤ ਦਿੰਦੀ ਹੈ।

ਸਟਿਕ ਆਨ ਬ੍ਰਾ- ਇਸ ਕਿਸਮ ਦੀ ਬ੍ਰਾ ਉਨ੍ਹਾਂ ਔਰਤਾਂ ਲਈ ਬਹੁਤ ਵਧੀਆ ਹੈ ਜਿਨ੍ਹਾਂ ਦੀਆਂ ਛਾਤੀਆਂ ਛੋਟੀ ਹੁੰਦੀਆਂ ਹਨ। ਸਟਿਕ-ਆਨ ਬ੍ਰਾਂ  (Stick-on bra)  ਦੋ ਕੱਪਾਂ ਨਾਲ ਆਉਂਦੀਆਂ ਹਨ ਜੋ ਚਿਪਕ ਜਾਂਦੀਆਂ ਹਨ। ਇਸ ਬ੍ਰਾ ਦੀ ਬਾਰ ਬਾਰ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਬੈਕਲੈਸ ਅਤੇ ਸਟ੍ਰੈਪਲੈਸ ਡਰੈੱਸ ਦੇ ਨਾਲ ਪਹਿਨਣ ਲਈ ਬਹੁਤ ਵਧੀਆ ਹੈ।

ਤਿਕੋਣ ਵਾਲੀ ਬ੍ਰਾ- ਅੰਡਰ ਵਾਇਰ ਅਤੇ ਪੈਡਡ ਬ੍ਰਾ ਦੀ ਤੁਲਨਾ ਵਿਚ ਇਸ ਬ੍ਰਾ ਦੇ ਕੱਪ ਨਰਮ ਹੁੰਦੇ ਹਨ ਅਤੇ ਇਸ ਵਿਚ ਅਡਜੱਸਟ ਕਰਨ ਵਾਲੀਆਂ ਪੱਟੀਆਂ ਹੁੰਦੀਆਂ ਹਨ ਜੋ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਫੈਲਾ ਜਾਂ ਸੁੰਗੜ ਸਕਦੇ ਹੋ। ਤਿਕੋਣ ਬ੍ਰਾਸ ਨਿਯਮਤ ਬ੍ਰਾਂ ਨਾਲੋਂ ਵਧੇਰੇ ਆਰਾਮਦੇਹ ਮਹਿਸੂਸ ਕਰਦੇ ਹਨ।

ਅੰਡਰਵਾਇਰ ਬ੍ਰਾ- ਇਸ ਬ੍ਰਾ ਦੀ ਇੱਕ ਸਟਰਿੱਪ ਜਾਂ ਤਾਰ ਹੁੰਦੀ ਹੈ, ਜੋ ਕਿ ਕਪੜੇ ਦੇ ਅੰਦਰ ਹੁੰਦੀ ਹੈ ਅਤੇ ਬ੍ਰਾ ਪਹਿਨਣ ਤੋਂ ਬਾਅਦ ਛਾਤੀ ਦੇ ਬਿਲਕੁਲ ਹੇਠਾਂ ਬੈਠ ਜਾਂਦੀ ਹੈ। ਇਹ ਪੱਟੀਆਂ ਧਾਤ, ਪਲਾਸਟਿਕ ਜਾਂ ਰਾਲ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਇਹ ਬ੍ਰਾ ਤੁਹਾਨੂੰ ਸੰਪੂਰਨ ਫਿਟ ਦਿੰਦੀ ਹੈ।
Published by: Ashish Sharma
First published: June 23, 2021, 4:36 PM IST
ਹੋਰ ਪੜ੍ਹੋ
ਅਗਲੀ ਖ਼ਬਰ