Fitness Tips : ਅੱਜ ਦੀ ਵਿਅਸਤ ਜੀਵਨ ਸ਼ੈਲੀ ਵਿੱਚ ਆਪਣੇ ਆਪ ਨੂੰ ਫਿੱਟ ਰੱਖਣਾ ਇੱਕ ਵੱਡੀ ਚੁਣੌਤੀ ਹੈ। ਲੋਕਾਂ ਦੀ ਵਿਗੜ ਰਹੀ ਰੁਟੀਨ ਸਿਹਤ ਲਈ ਹਾਨੀਕਾਰਕ ਸਾਬਤ ਹੋ ਰਹੀ ਹੈ। ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਜੇਕਰ ਤੁਸੀਂ ਖੁਦ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਸੈਰ ਕਰਨੀ ਪਵੇਗੀ। ਬਹੁਤ ਸਾਰੇ ਲੋਕ ਇਸੇ ਅਸਮੰਜਸ ਵਿੱਚ ਹਨ ਕਿ ਬਿਹਤਰ ਸਿਹਤ ਲਈ ਰੋਜ਼ਾਨਾ ਕਿੰਨੇ ਕਿਲੋਮੀਟਰ ਪੈਦਲ ਚੱਲਣਾ ਚਾਹੀਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਰ ਰੋਜ਼ ਸੈਰ ਕਰਨ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਜਾਣੋ, ਸਿਹਤਮੰਦ ਰਹਿਣ ਲਈ ਦਿਨ 'ਚ ਕਿੰਨੇ ਕਿਲੋਮੀਟਰ ਪੈਦਲ ਚੱਲਣਾ ਜ਼ਰੂਰੀ ਹੈ।
ਹਰ ਰੋਜ਼ ਕਿੰਨੇ ਕਦਮ ਤੁਰਨਾ ਚਾਹੀਦਾ ਹੈ : ਮੈਡੀਕਲ ਨਿਊਜ਼ ਟੂਡੇ ਦੀ ਰਿਪੋਰਟ ਦੇ ਅਨੁਸਾਰ, ਇੱਕ ਬਾਲਗ ਨੂੰ ਫਿੱਟ ਰਹਿਣ ਲਈ ਹਰ ਰੋਜ਼ ਲਗਭਗ 10000 ਕਦਮ ਤੁਰਨਾ ਚਾਹੀਦਾ ਹੈ। ਜੇਕਰ ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਇਹ ਦੂਰੀ ਕਰੀਬ 8 ਕਿਲੋਮੀਟਰ ਬਣਦੀ ਹੈ। ਤੁਸੀਂ ਆਪਣੀ ਸਮਰੱਥਾ ਅਨੁਸਾਰ ਇਸ ਦੂਰੀ ਨੂੰ ਹੋਰ ਵਧਾ ਸਕਦੇ ਹੋ। ਸੈਰ ਕਰਨਾ ਇੱਕ ਤਰ੍ਹਾਂ ਦੀ ਕਸਰਤ ਹੈ, ਜੋ ਤੁਹਾਡੀ ਸਰੀਰਕ ਤੰਦਰੁਸਤੀ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ। ਇੰਨਾ ਹੀ ਨਹੀਂ ਕਈ ਲੋਕਾਂ ਲਈ ਇਹ ਭਾਰ ਘਟਾਉਣ 'ਚ ਵੀ ਕਾਰਗਰ ਸਾਬਤ ਹੁੰਦਾ ਹੈ। ਹਾਲਾਂਕਿ ਸੈਰ ਦੀਆਂ ਕਈ ਕਿਸਮਾਂ ਹਨ, ਪਰ ਤੁਸੀਂ ਆਮ ਸੈਰ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ।
ਜਾਣੋ ਹਰ ਰੋਜ਼ ਸੈਰ ਕਰਨ ਦੇ ਫਾਇਦੇ
ਆਰਥਰਾਈਟਸ ਫਾਊਂਡੇਸ਼ਨ ਨੇ ਸੈਰ ਕਰਨ ਦੇ ਫਾਇਦਿਆਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਦੇ ਅਨੁਸਾਰ, ਹਰ ਰੋਜ਼ ਸੈਰ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ, ਲਚਕਤਾ ਵਧਦੀ ਹੈ। ਇਸ ਤੋਂ ਇਲਾਵਾ ਸੈਰ ਕਰਨ ਨਾਲ ਬਜ਼ੁਰਗਾਂ ਵਿੱਚ ਜੋੜਾਂ ਦੀ ਅਕੜਾਅ, ਮੋਟਾਪਾ, ਓਸਟੀਓਪੋਰੋਸਿਸ ਅਤੇ ਯਾਦਦਾਸ਼ਤ ਘੱਟ ਹੋਣ ਦਾ ਖਤਰਾ ਘੱਟ ਹੁੰਦਾ ਹੈ। ਸਾਲ 2020 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪ੍ਰਤੀ ਦਿਨ 8,000 ਕਦਮ ਤੁਰਨ ਵਾਲਿਆਂ ਵਿੱਚ ਮਰਨ ਦਾ 51% ਘੱਟ ਜੋਖਮ ਹੁੰਜਾ ਹੈ। ਪ੍ਰਤੀ ਦਿਨ 12,000 ਕਦਮ ਤੁਰਨ ਵਾਲਿਆਂ ਵਿੱਚ ਇਹ ਜੋਖਮ ਹੋਰ ਵੀ ਘੱਟ ਹੁੰਦਾ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ
ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਹਨ ਕਿ ਮਾਸਪੇਸ਼ੀਆਂ ਨੂੰ ਸਮਤਲ ਸਤ੍ਹਾ 'ਤੇ ਚੱਲਣ ਨਾਲੋਂ ਉੱਚਾਈ 'ਤੇ ਚੜ੍ਹਨ ਨਾਲ 3 ਗੁਣਾ ਜ਼ਿਆਦਾ ਲਾਭ ਮਿਲਦਾ ਹੈ। ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ, 10,000 ਕਦਮਾਂ ਨੂੰ ਇੱਕ ਤੀਬਰ ਕਸਰਤ ਮੰਨਿਆ ਜਾ ਸਕਦਾ ਹੈ। ਜੇਕਰ ਤੁਸੀਂ ਮੈਦਾਨੀ ਇਲਾਕਿਆਂ ਵਿੱਚ ਰਹਿੰਦੇ ਹੋ, ਤਾਂ ਤੁਸੀਂ ਵਧੇਰੇ ਲਾਭਾਂ ਲਈ ਪੌੜੀਆਂ ਵੀ ਚੜ੍ਹ ਸਕਦੇ ਹੋ। ਹਾਲਾਂਕਿ, ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ, ਤਾਂ ਤੁਸੀਂ ਅਜਿਹਾ ਕਰਨ ਤੋਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fitness, Health, Health care tips, Health news, Health tips, Lifestyle