
Post Office ਜਾਂ Bank, ਜਾਣੋ ਕਿੱਥੇ FB ਕਰਵਾਉਣ ਨਾਲ ਹੋਵੇਗਾ ਜ਼ਿਆਦਾ ਲਾਭ
ਅੱਜਕਲ ਦੇ ਸਮੇਂ ਵਿੱਚ ਇਨਵੈਸਟਮੈਂਟ ਬਹੁਤ ਜ਼ਰੂਰੀ ਹੈ। ਬਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਨਿਵੇਸ਼ ਯੋਜਨਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ ਰਿਟਰਨ ਤਾਂ ਚੰਗਾ ਹੈ ਪਰ ਜੋਖਮ ਵੀ ਬਰਾਬਰ ਹੈ। ਹਾਲਾਂਕਿ, FD (ਫਿਕਸਡ ਡਿਪਾਜ਼ਿਟ) ਨੂੰ ਨਿਵੇਸ਼ ਲਈ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਕਾਰਨ ਐੱਫ.ਡੀ. 'ਤੇ ਕਿਸੇ ਵੀ ਤਰ੍ਹਾਂ ਦਾ ਖਤਰਾ ਨਾ ਚੁੱਕਣ ਵਾਲੇ ਲੋਕਾਂ ਦਾ ਭਰੋਸਾ ਅਜੇ ਵੀ ਕਾਇਮ ਹੈ।
ਦੇਸ਼ ਦੇ ਕਈ ਛੋਟੇ, ਵੱਡੇ, ਪ੍ਰਾਈਵੇਟ ਅਤੇ ਸਰਕਾਰੀ ਬੈਂਕ ਐਫਡੀ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਪੋਸਟ ਆਫਿਸ ਯਾਨੀ ਡਾਕਘਰ ਫਿਕਸਡ ਡਿਪਾਜ਼ਿਟ ਸਕੀਮ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। ਤਾਂ ਆਓ ਜਾਣਦੇ ਹਾਂ ਕਿ ਤੁਹਾਨੂੰ ਬੈਂਕ ਜਾਂ ਪੋਸਟ ਆਫਿਸ ਤੋਂ ਜ਼ਿਆਦਾ ਫਾਇਦਾ ਕਿੱਥੇ ਮਿਲੇਗਾ?
ਸਭ ਤੋਂ ਪਹਿਲਾਂ ਗੱਲ ਕਰੀਏ SBI ਵਿੱਚ ਫਿਕਸਡ ਡਿਪਾਜ਼ਿਟ ਬਾਰੇ : ਸਟੇਟ ਬੈਂਕ ਆਫ਼ ਇੰਡੀਆ (SBI) ਨਿਵੇਸ਼ ਦੀ ਲੋੜ ਦੇ ਆਧਾਰ 'ਤੇ 7 ਦਿਨਾਂ ਤੋਂ 10 ਸਾਲਾਂ ਤੱਕ ਦੇ ਕਾਰਜਕਾਲ ਦੇ ਨਾਲ FD ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਆਮ ਗਾਹਕਾਂ ਲਈ SBI FD ਵਿਆਜ ਦਰਾਂ 2.9% ਤੋਂ 5.4% ਦੇ ਵਿਚਕਾਰ ਹਨ। ਐਸਬੀਆਈ ਸੀਨੀਅਰ ਨਾਗਰਿਕਾਂ ਨੂੰ ਇਹਨਾਂ ਜਮ੍ਹਾਂ ਰਕਮਾਂ 'ਤੇ 50 bps ਹੋਰ ਦਿੰਦਾ ਹੈ।
ਜਾਣੋ SBI ਵਿੱਚ FD 'ਤੇ ਵਿਆਜ ਦਰਾਂ ਕੀ ਹਨ (₹2 ਕਰੋੜ ਤੋਂ ਘੱਟ)
7 ਦਿਨ ਤੋਂ 45 ਦਿਨ - 2.9%
46 ਦਿਨ ਤੋਂ 179 ਦਿਨ - 3.9%
180 ਦਿਨ ਤੋਂ 210 ਦਿਨ - 4.4%
211 ਦਿਨ ਤੋਂ 1 ਸਾਲ ਤੋਂ ਘੱਟ - 4.4%
1 ਸਾਲ ਤੋਂ 2 ਸਾਲ ਤੋਂ ਘੱਟ - 5%
2 ਸਾਲ ਤੋਂ 3 ਸਾਲ ਤੋਂ ਘੱਟ - 5.1%
3 ਸਾਲ ਤੋਂ 5 ਸਾਲ ਤੋਂ ਘੱਟ - 5.3%
5 ਸਾਲ ਅਤੇ 10 ਸਾਲ ਤੱਕ - 5.4%
ਪੋਸਟ ਆਫਿਸ ਦੀ ਫਿਕਸਡ ਡਿਪਾਜ਼ਿਟ ਸਕੀਮ : ਦੂਜੇ ਪਾਸੇ, ਜੇਕਰ ਅਸੀਂ ਪੋਸਟ ਆਫਿਸ ਦੀ ਫਿਕਸਡ ਡਿਪਾਜ਼ਿਟ ਸਕੀਮ ਦੀ ਗੱਲ ਕਰੀਏ, ਤਾਂ ਉਹ ਇੱਕ ਸਾਲ ਤੋਂ ਪੰਜ ਸਾਲ ਤੱਕ ਦੀ ਮਿਆਦ ਲਈ FD ਦੀ ਪੇਸ਼ਕਸ਼ ਕਰਦੇ ਹਨ। ਬੈਂਕ ਐਫਡੀ ਦੀ ਤਰ੍ਹਾਂ, ਨਿਵੇਸ਼ਕ ਪੋਸਟ ਆਫਿਸ ਟਰਮ ਡਿਪਾਜ਼ਿਟ ਦੇ ਕਾਰਜਕਾਲ ਦੌਰਾਨ ਗਾਰੰਟੀਸ਼ੁਦਾ ਰਿਟਰਨ ਕਮਾ ਸਕਦੇ ਹਨ।
ਪੋਸਟ ਆਫਿਸ ਵਿੱਚ FD 'ਤੇ ਵਿਆਜ ਦਰਾਂ ਕੀ ਹਨ
1 ਸਾਲ - 5.5%
2 ਸਾਲ - 5.5%
3 ਸਾਲ - 5.5%
5 ਸਾਲ - 6.7%
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।