ਰੇਪੋ ਰੇਟ (Repo Rate) ਵਿੱਚ ਵਾਧੇ ਦੇ ਅਸਰ ਦੇ ਚਲਦੇ ਹੋਏ ਲਗਭਗ ਸਾਰੀਆਂ ਸਰਕਾਰੀ (PNB, SBI ਆਦਿ) ਅਤੇ ਪ੍ਰਾਈਵੇਟ ਬੈਂਕਾਂ (ਆਰਬੀਐਲ ਬੈਂਕ, ਐਕਸਿਸ ਬੈਂਕ, ਸੀਐਸਬੀ ਬੈਂਕ ਲਿਮਿਟੇਡ, ਕੋਟਕ ਮਹਿੰਦਰਾ ਬੈਂਕ, ਕੇਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਆਦਿ) ਨੇ ਆਪਣੀ FD ਵਿਆਜ ਦਰਾਂ ਵਿੱਚ ਵਾਧਾ ਕਰਨਾ ਜਾਰੀ ਰੱਖਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਰਬੀਆਈ ਨੇ ਰੇਪੋ ਰੇਟ ਵਿੱਚ ਹੁਣ ਤੱਕ ਚਾਰ ਵਾਰ ਵਾਧਾ ਕੀਤਾ ਹੈ।
ਅੱਜ ਵੀ ਭਾਰਤ ਵਿੱਚ FD ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਲੋਕ ਇੱਥੇ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਵਧਦੀਆਂ FD ਵਿਆਜ ਦਰਾਂ ਲੋਕਾਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰ ਰਹੀਆਂ ਹਨ। ਹੁਣ ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ Yes Bank ਨੇ ਵੀ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਅਤੇ ਇਹ ਵਾਧਾ 5 ਦਸੰਬਰ 2022 ਤੋਂ ਲਾਗੂ ਹੈ। ਇਹ ਜਾਣਕਾਰੀ ਬੈਂਕ ਦੀ ਅਧਿਕਾਰਿਤ ਵੈੱਬਸਾਈਟ ਤੋਂ ਪ੍ਰਾਪਤ ਹੋਈ ਹੈ।
ਤੁਹਾਡੀ ਜਾਣਕਾਰੀਲਈ ਦੱਸ ਦੇਈਏ ਕਿ ਬੈਂਕ ਨੇ 7 ਦਿਨਾਂ ਤੋਂ 120 ਮਹੀਨਿਆਂ ਯਾਨੀ 10 ਸਾਲ ਤੱਕ ਦੀਆਂ FD ਵਿਆਜ ਦਰਾਂ ਸੋਧਿਆ ਹੈ ਜਿਸ ਨਾਲ ਹੁਣ ਆਮ ਨਾਗਰਿਕਾਂ ਨੂੰ 3.25% ਤੋਂ ਲੈ ਕੇ 6.75% ਤੱਕ ਦਾ ਵਿਆਜ ਮਿਲੇਗਾ ਅਤੇ ਸੀਨੀਅਰ ਨਾਗਰਿਕਾਂ ਲਈ ਇਹ ਦਰਾਂ 3.75% ਤੋਂ 7.50% ਤੱਕ ਕਰ ਦਿੱਤੀਆਂ ਹਨ।
1 ਸਾਲ ਤੋਂ ਲੈ ਕੇ 3 ਸਾਲ ਤੱਕ ਦੀਆਂ FDs 'ਤੇ ਬੈਂਕ ਆਮ ਨਾਗਰਿਕਾਂ ਨੂੰ ਵੱਧ ਤੋਂ ਵੱਧ 7% ਦਾ ਵਿਆਜ ਦੇਵੇਗਾ।
ਇਹ ਹਨ ਬੈਂਕ ਦੀਆਂ ਵਿਆਜ ਦਰਾਂ:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: FD interest rates, FD rates