• Home
  • »
  • News
  • »
  • lifestyle
  • »
  • FLIPKART BIG BACHAT DISCOUNT LAUNCHING BUY SMARTPHONES AT LOW PRICE GH RUP AS

Flipkart Big Bachat ਡਿਸਕਾਊਂਟ ਦੀ ਹੋ ਰਹੀ ਸ਼ੁਰੂਆਤ, ਘੱਟ ਕੀਮਤ 'ਚ ਖਰੀਦੋ ਸਮਾਰਟਫੌਨ

Flipkart Big Bachat Dhamaal: ਅੱਜ ਦਾ ਜ਼ਮਾਨਾ ਔਨਲਾਈਨ ਸ਼ੌਪਿੰਗ ਦਾ ਹੈ। ਔਨਲਾਈਨ ਸ਼ੌਪਿੰਗ ਰਾਹੀਂ ਜਿੱਥੇ ਅਸੀਂ ਘਰ ਬੈਠੇ ਖਰੀਦਦਾਰੀ ਕਰਦੇ ਹਾਂ ਉੱਥੇ ਕਈ ਆਫ਼ਰ ਵੀ ਪ੍ਰਾਪਤ ਹੋ ਜਾਂਦੇ ਹਨ। ਅਜਿਹੀ ਹੀ ਇਕ ਸੇਲ ਫਲਿੱਪਕਾਰਟ (Flipkart) ਸ਼ੁਰੂ ਕਰ ਰਿਹਾ ਹੈ। ਜੇਕਰ ਤੁਸੀਂ ਸਸਤੀ ਕੀਮਤ 'ਤੇ ਵਧੀਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸੇਲ ਤੁਹਾਡੇ ਲਈ ਬਹੁਤ ਲਾਭਦਾਇਕ ਹੋਵੇਗੀ। ਇਸ ਸੇਲ ਵਿਚ ਤੁਸੀਂ ਕੇਵਲ ਸਮਾਰਟਫੋਨ ਹੀ ਨਹੀਂ ਖਰੀਦ ਸਕਦੇ ਸਗੋਂ ਕਿਫਾਇਤੀ ਕੀਮਤ 'ਤੇ ਟੀਵੀ, ਫਰਿੱਜ ਆਦਿ ਵੀ ਖਰੀਦ ਸਕਦੇ ਹੋ।

Flipkart Big Bachat ਡਿਸਕਾਊਂਟ ਦੀ ਹੋ ਰਹੀ ਸ਼ੁਰੂਆਤ, ਘੱਟ ਕੀਮਤ 'ਚ ਖਰੀਦੋ ਸਮਾਰਟਫੌਨ

  • Share this:
Flipkart Big Bachat Dhamaal: ਅੱਜ ਦਾ ਜ਼ਮਾਨਾ ਔਨਲਾਈਨ ਸ਼ੌਪਿੰਗ ਦਾ ਹੈ। ਔਨਲਾਈਨ ਸ਼ੌਪਿੰਗ ਰਾਹੀਂ ਜਿੱਥੇ ਅਸੀਂ ਘਰ ਬੈਠੇ ਖਰੀਦਦਾਰੀ ਕਰਦੇ ਹਾਂ ਉੱਥੇ ਕਈ ਆਫ਼ਰ ਵੀ ਪ੍ਰਾਪਤ ਹੋ ਜਾਂਦੇ ਹਨ। ਅਜਿਹੀ ਹੀ ਇਕ ਸੇਲ ਫਲਿੱਪਕਾਰਟ (Flipkart) ਸ਼ੁਰੂ ਕਰ ਰਿਹਾ ਹੈ। ਜੇਕਰ ਤੁਸੀਂ ਸਸਤੀ ਕੀਮਤ 'ਤੇ ਵਧੀਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸੇਲ ਤੁਹਾਡੇ ਲਈ ਬਹੁਤ ਲਾਭਦਾਇਕ ਹੋਵੇਗੀ। ਇਸ ਸੇਲ ਵਿਚ ਤੁਸੀਂ ਕੇਵਲ ਸਮਾਰਟਫੋਨ ਹੀ ਨਹੀਂ ਖਰੀਦ ਸਕਦੇ ਸਗੋਂ ਕਿਫਾਇਤੀ ਕੀਮਤ 'ਤੇ ਟੀਵੀ, ਫਰਿੱਜ ਆਦਿ ਵੀ ਖਰੀਦ ਸਕਦੇ ਹੋ।

ਦਰਅਸਲ, ਫਲਿੱਪਕਾਰਟ ਬਿਗ ਬੱਚਤ ਧਮਾਲ (Flipkart Big Bachat Dhamaal) ਦੇ ਨਾਂ ਹੇਠ 20 ਮਈ ਤੋਂ ਸ਼ੁਰੂ ਹੋਣ ਵਾਲੀ ਫਲਿੱਪਕਾਰਟ ਸੇਲ 22 ਮਈ ਤੱਕ ਚੱਲੇਗੀ। ਇਸ 'ਚ ਤੁਸੀਂ ਕਈ ਤਰ੍ਹਾਂ ਦੇ ਆਫਰਸ ਦਾ ਫਾਇਦਾ ਉਠਾ ਸਕਦੇ ਹੋ।

ਆਓ ਜਾਣਦੇ ਹਾਂ ਇਸ ਸੇਲ 'ਚ ਕੀ-ਕੀ ਮਿਲੇਗਾ

ਸਮਾਰਟਫੌਨ ਆਫਰ ਦੀ ਗੱਲ ਕਰੀਏ ਤਾਂ ਤੁਸੀਂ Poco M4 Pro ਖਰੀਦ ਸਕਦੇ ਹੋ। ਇਸਦੀ 6GB ਰੈਮ ਅਤੇ 64GB ਸਟੋਰੇਜ ਸਮਰੱਥਾ ਹੈ ਤੇ ਕੀਮਤ 17,999 ਰੁਪਏ ਹੈ। ਪਰ ਫਲਿੱਪਕਾਰਟ ਸੇਲ 'ਚ ਇਸ ਨੂੰ 27 ਫੀਸਦੀ ਦੇ ਡਿਸਕਾਊਂਟ ਤੋਂ ਬਾਅਦ 12,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤਰ੍ਹਾਂ ਜੇਕਰ ਤੁਸੀਂ ਬੈਂਕ ਕਰੈਡਿਟ ਕਾਰਡ ਅਤੇ ਡੈਬਿਟ ਕਾਰਡ ਭੁਗਤਾਨ ਕਰਦੇ ਹੋ ਤਾਂ ਵੱਖ ਵੱਖ ਕਾਰਡਾਂ ਦੇ 1,000 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ।

ਇੰਨਾ ਹੀ ਨਹੀਂ ਪੁਰਾਣੇ ਫੋਨ ਨੂੰ ਐਕਸਚੇਂਜ ਆਫਰ ਦੇ ਤੌਰ 'ਤੇ ਐਕਸਚੇਂਜ ਕਰਕੇ 12,250 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਐਕਸਚੇਂਜ ਆਫਰ ਦੇ ਤਹਿਤ ਇਸ ਫੋਨ ਨੂੰ ਸਿਰਫ 749 ਰੁਪਏ ਤੱਕ ਦੀ ਕੀਮਤ ਵਿਚ ਹੀ ਖਰੀਦਿਆ ਜਾ ਸਕਦਾ ਹੈ।

ਐਕਸਚੇਂਜ ਆਫਰ ਦਾ ਵੱਧ ਤੋਂ ਵੱਧ ਫਾਇਦਾ ਐਕਸਚੇਂਜ ਵਿੱਚ ਤੁਹਾਡੇ ਦੁਆਰਾ ਦਿੱਤੇ ਗਏ ਸਮਾਰਟਫੋਨ ਦੀ ਸਥਿਤੀ ਅਤੇ ਮਾਡਲ 'ਤੇ ਨਿਰਭਰ ਕਰਦਾ ਹੈ। ਪੋਕੋ ਐੱਮ 4 ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਵਿਚ 6.43-ਇੰਚ ਦੀ Full HD+ ਡਿਸਪਲੇ ਹੈ। ਸਟੋਰੇਜ ਦੀ ਸਮਰੱਥਾ 6GB ਰੈਮ ਅਤੇ 64GB ਇੰਟਰਨਲ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਮੁੱਖ ਕੈਮਰੇ ਦੇ ਤੌਰ ‘ਤੇ ਕ੍ਰਮਵਾਰ 64MP, 8MP ਅਤੇ 2MP ਦੇ ਤਿੰਨ ਕੈਮਰੇ ਹਨ। ਇਸ ਦੇ ਨਾਲ ਹੀ ਇਸ ਸਮਾਰਟਫੋਨ ਦੇ ਫਰੰਟ ਵਿਚ 16MP ਸੈਲਫੀ ਕੈਮਰਾ ਹੈ। ਇਸ ਸਮਾਰਟਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ।

ਇਸ ਪ੍ਰਕਾਰ ਹੀ ਹੋਰਨਾਂ ਸਮਾਰਟਾਫੌਨਾਂ ਤੇ ਵੀ ਵੱਡੇ ਆਫਰ ਮਿਲ ਰਹੇ ਹਨ। Redmi 10 ਦੇ 4GB ਰੈਮ ਅਤੇ 64GB ਸਟੋਰੇਜ ਵਾਲੇ ਮਾਡਲ ਦੀ ਬਾਜ਼ਾਰ ਵਿਚ ਕੀਮਤ 14,999 ਰੁਪਏ ਹੈ। ਪਰ ਫਲਿੱਪਕਾਰਟ ਸੇਲ 'ਚ ਤੁਸੀਂ ਇਸ ਨੂੰ 26 ਫੀਸਦੀ ਦੀ ਛੋਟ 'ਤੇ 10,999 ਰੁਪਏ 'ਚ ਖਰੀਦ ਸਕਦੇ ਹੋ। ਇੰਨਾ ਹੀ ਨਹੀਂ ਜੇਕਰ ਤੁਸੀਂ ਐਕਸਿਸ ਬੈਕ ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ 5 ਫੀਸਦੀ ਵਾਧੂ ਬਚਤ ਵੀ ਕਰ ਸਕਦੇ ਹੋ। ਐਕਸਚੇਂਜ ਆਫਰ ਦੇ ਤਹਿਤ ਪੁਰਾਣੇ ਫੋਨ ਨੂੰ ਐਕਸਚੇਂਜ ਕਰਨ 'ਤੇ ਵੱਧ ਤੋਂ ਵੱਧ 10,250 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ।

ਰੈੱਡ ਮੀ 10 ਸਮਾਰਟਫੋਨ ਦੇ ਫੀਚਰਸ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6.7 ਇੰਚ ਦੀ HD+ ਡਿਸਪਲੇ ਹੈ। ਇਸ ਵਿੱਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 50MP ਦਾ ਪਹਿਲਾ ਕੈਮਰਾ ਅਤੇ 2MP ਦਾ ਦੂਜਾ ਕੈਮਰਾ ਹੈ ਅਤੇ ਫਰੰਟ ਵਿਚ 5MP ਸੈਲਫੀ ਕੈਮਰਾ ਹੈ। ਇਸ ਦੀ ਬੈਟਰੀ 6000 mAh ਦੀ ਹੈ। ਇੰਨਾ ਹੀ ਨਹੀਂ ਇਸ 'ਚ ਕੁਆਲਕਾਮ ਸਨੈਪਡ੍ਰੈਗਨ 680 ਪ੍ਰੋਸੈਸਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਲਿੱਪਕਾਰਟ ਦੀ ਇਹ ਸੇਲ 20 ਮਈ ਤੋਂ ਲੈ ਕੇ 22 ਮਈ ਦੀ ਰਾਤ 12 ਵਜੇ ਤੱਕ ਜਾਰੀ ਰਹੇਗੀ, ਤਾਂ ਬਿਨਾਂ ਕਿਸੇ ਦੇਰੀ ਦੇ ਫਲਿੱਪਕਾਰਟ ਖੋਲੋ ਤੇ ਲਾਭ ਉਠਾਓ।
Published by:rupinderkaursab
First published: