Home /News /lifestyle /

Flipkart 'ਤੇ Apple Days ਦੀ ਸੇਲ 'ਚ iPhone 12 ਉੱਤੇ ਮਿਲ ਰਿਹਾ ਬੰਪਰ ਡਿਸਕਾਊਂਟ

Flipkart 'ਤੇ Apple Days ਦੀ ਸੇਲ 'ਚ iPhone 12 ਉੱਤੇ ਮਿਲ ਰਿਹਾ ਬੰਪਰ ਡਿਸਕਾਊਂਟ

Flipkart 'ਤੇ Apple Days ਦੀ ਸੇਲ 'ਚ iPhone 12 ਉੱਤੇ ਮਿਲ ਰਿਹਾ ਬੰਪਰ ਡਿਸਕਾਊਂਟ

Flipkart 'ਤੇ Apple Days ਦੀ ਸੇਲ 'ਚ iPhone 12 ਉੱਤੇ ਮਿਲ ਰਿਹਾ ਬੰਪਰ ਡਿਸਕਾਊਂਟ

Flipkart Big Billion Days: ਤੁਸੀਂ 51,000 ਰੁਪਏ ਤੋਂ 56,000 ਰੁਪਏ ਦੀ ਰੇਂਜ ਵਿੱਚ ਵਿਕਣ ਵਾਲਾ iPhone 12 ਲਗਭਗ 47,000 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਫੋਨ ਦੇ ਨਾਲ ਐਕਸਚੇਂਜ ਆਫਰ ਵੀ ਉਪਲੱਬਧ ਹੈ, ਜਿਸ ਨਾਲ ਇਹ 30,000 ਰੁਪਏ ਸਸਤਾ ਹੋ ਜਾਂਦਾ ਹੈ। ਇਸ ਦੇ ਨਾਲ ਹੀ, iPhone 12 ਦਾ 64GB ਇੰਟਰਨਲ ਸਟੋਰੇਜ ਵੇਰੀਐਂਟ Flipkart 'ਤੇ 48,999 ਰੁਪਏ 'ਚ ਉਪਲਬਧ ਹੈ।

ਹੋਰ ਪੜ੍ਹੋ ...
  • Share this:

iPhone 12 on Flipkart: ਜੇ ਤੁਸੀਂ ਇੱਕ ਨਵਾਂ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਐਪਲ ਡੇਜ਼ ਸੇਲ ਫਲਿੱਪਕਾਰਟ 'ਤੇ ਸ਼ੁਰੂ ਹੋ ਗਈ ਹੈ। ਐਪਲ ਆਈਫੋਨ 12 ਸੇਲ ਵਿੱਚ ਭਾਰੀ ਛੋਟ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਤੁਸੀਂ 51,000 ਰੁਪਏ ਤੋਂ 56,000 ਰੁਪਏ ਦੀ ਰੇਂਜ ਵਿੱਚ ਵਿਕਣ ਵਾਲਾ iPhone 12 ਲਗਭਗ 47,000 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਫੋਨ ਦੇ ਨਾਲ ਐਕਸਚੇਂਜ ਆਫਰ ਵੀ ਉਪਲੱਬਧ ਹੈ, ਜਿਸ ਨਾਲ ਇਹ 30,000 ਰੁਪਏ ਸਸਤਾ ਹੋ ਜਾਂਦਾ ਹੈ। ਇਸ ਦੇ ਨਾਲ ਹੀ, iPhone 12 ਦਾ 64GB ਇੰਟਰਨਲ ਸਟੋਰੇਜ ਵੇਰੀਐਂਟ Flipkart 'ਤੇ 48,999 ਰੁਪਏ 'ਚ ਉਪਲਬਧ ਹੈ।

ਗਾਹਕਾਂ ਨੂੰ ਫੈਡਰਲ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਨਾਲ ਭੁਗਤਾਨ ਕਰਨ 'ਤੇ 1,500 ਰੁਪਏ ਤੱਕ ਦੀ 10 ਫੀਸਦੀ ਇੰਸਟੈਂਟ ਡਿਸਕਾਉਂਟ ਮਿਲ ਰਿਹਾ ਹੈ, ਜਿਸ ਨਾਲ iPhone 12 ਦਾ 64GB ਇੰਟਰਨਲ ਸਟੋਰੇਜ ਵੇਰੀਐਂਟ ਦੀ ਅੰਤਿਮ ਕੀਮਤ 47,499 ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਫੋਨ 'ਤੇ ਐਕਸਚੇਂਜ ਆਫਰ ਦੇ ਤਹਿਤ 17,500 ਰੁਪਏ ਤੱਕ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ। ਆਫਰ ਅਤੇ ਐਕਸਚੇਂਜ ਤੋਂ ਬਾਅਦ ਇਸਦੀ ਕੀਮਤ ਸਿਰਫ 29,999 ਰੁਪਏ ਜਾਂਦੀ ਹੈ। ਇਸ ਕੀਮਤ 'ਤੇ, iPhone 12 ਇੱਕ ਵਧੀਆ ਵਿਕਲਪ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਇਸ ਵਿੱਚ 5G ਨੈੱਟਵਰਕ ਮਿਲਦਾ ਹੈ।ਇਸ ਤੋਂ ਇਲਾਵਾ, ਫੋਨ ਦੇ ਹੋਰ ਵੇਰੀਐਂਟ 'ਤੇ ਵੀ ਛੋਟ ਮਿਲਦੀ ਹੈ ਅਤੇ 256GB ਵੇਰੀਐਂਟ ਨੂੰ ਬੈਂਕ ਆਫਰ ਤੇ ਐਕਸਚੇਂਜ ਡਿਸਕਾਉਂਟ ਦੇ ਨਾਲ 43,000 ਰੁਪਏ ਵਿੱਚ ਸੇਲ ਵਿੱਚ ਖਰੀਦਿਆ ਜਾ ਸਕਦਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਇਹ ਆਈਫੋਨ ਦੀ ਸਭ ਤੋਂ ਘੱਟ ਕੀਮਤ ਨਹੀਂ ਹੈ। ਇਹ ਬਿਗ ਬਿਲੀਅਨ ਡੇਜ਼ ਸੇਲ ਵਿੱਚ ਲਗਭਗ 40,000 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਸੀ। ਇਸ ਦੇ ਬਾਵਜੂਦ ਇਹ ਡੀਲ ਬਹੁਤ ਵਧੀਆ ਹੈ ਕਿਉਂਕਿ ਇਸ ਫੋਨ 'ਚ 5G ਨੈੱਟਵਰਕ ਮੌਜੂਦ ਹੈ। ਦੱਸ ਦੇਈਏ ਕਿ ਇਹ ਡਿਸਕਾਊਂਟ ਸਿਰਫ 20 ਨਵੰਬਰ ਯਾਨੀ ਅੱਜ ਤੱਕ ਵੈਧ ਸੀ। ਆਈਫੋਨ 12 6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਦੇ ਨਾਲ ਆਉਂਦਾ ਹੈ, ਜਿਸਦੀ ਪੀਕ ਬ੍ਰਾਈਟਨੈਸ 1200 nits ਤੱਕ ਹੁੰਦੀ ਹੈ। ਫੋਨ 'ਚ ਡਿਊਲ ਕੈਮਰਾ ਸੈੱਟਅਪ ਮੌਜੂਦ ਹੈ।

ਇਸ ਵਿੱਚ 12MP ਪ੍ਰਾਇਮਰੀ ਲੈਂਸ ਅਤੇ 12MP ਅਲਟਰਾ-ਵਾਈਡ ਲੈਂਸ ਹਨ। ਸੈਲਫੀ ਲਈ ਇਸ 'ਚ ਫੋਨ ਦੇ ਫਰੰਟ 'ਤੇ 12MP ਕੈਮਰਾ ਦਿੱਤਾ ਗਿਆ ਹੈ। iPhone 12 Apple A14 Bionic ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਦੀ ਬੇਸ ਸਟੋਰੇਜ 4GB ਰੈਮ ਅਤੇ 64GB ਹੈ। ਫੋਨ 'ਚ 2815mAh ਦੀ ਬੈਟਰੀ ਹੈ, ਜੋ ਛੋਟੀ ਲੱਗ ਸਕਦੀ ਹੈ, ਪਰ ਤੁਸੀਂ ਇਸ ਨੂੰ ਪੂਰੇ ਦਿਨ ਲਈ ਵਰਤ ਸਕਦੇ ਹੋ।

Published by:Tanya Chaudhary
First published:

Tags: Apple, Discount, Iphone