ਜਿਵੇਂ ਹੀ ਕੋਈ ਤਿਉਹਾਰ ਨੇੜੇ ਆਉਂਦਾ ਹੈ ਵੱਡੀਆਂ E-Commerce ਕੰਪਨੀਆਂ ਸੇਲ ਸ਼ੁਰੂ ਕਰ ਦਿੰਦੀਆਂ ਹਨ। ਵੱਡੀਆਂ ਕੰਪਨੀਆਂ ਵਿੱਚ Amazon ਅਤੇ Flipkart ਮੁੱਖ ਹਨ। ਇੱਕ ਪਾਸੇ ਜਿੱਥੇ ਐਮਾਜ਼ਾਨ Festival Sale ਦੀ ਪੇਸ਼ਕਸ਼ ਕਰ ਰਹੀ ਹੈ ਉੱਥੇ ਹੀ Flipkart Big Billion Days Sale ਲੈ ਕੇ ਆਉਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸੇਲ 23 ਸਤੰਬਰ ਤੋਂ ਸ਼ੁਰੂ ਹੋਵੇਗੀ।
ਇਸ ਸੇਲ ਦੇ ਸ਼ੁਰੂ ਤੋਂ ਪਹਿਲਾਂ ਹੀ Flipkart ਨੇ ਕਈ ਪ੍ਰੋਡਕਟਸ ਜਿਵੇਂ ਸਮਾਰਟਵਾਚ, ਲੈਪਟਾਪ, ਵੇਅਰੇਬਲ ਅਤੇ ਐਕਸੈਸਰੀਜ਼ 'ਤੇ ਡਿਸਕਾਊਂਟ ਦਾ ਖੁਲਾਸਾ ਕੀਤਾ ਹੈ।
ਜੇਕਰ ਤੁਸੀਂ ਇਸ ਸਮੇ Laptop ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਵਧੀਆ ਆਫ਼ਰ ਹੈ। ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੇਲ ਵਿੱਚ, ਤੁਸੀਂ Acer Aspire 7 Core i5 10th Gen – (8 GB/512 GB SSD / Windows 10 Home Laptop) ਨੂੰ 52,990 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕਦੇ ਹੋ, ਜੋ ਕਿ ਪਹਿਲਾਂ 89,999 ਰੁਪਏ ਸੀ। ਇਸ 'ਤੇ ਗਾਹਕਾਂ ਨੂੰ 41% ਦੀ ਛੋਟ ਮਿਲ ਸਕਦੀ ਹੈ।
ਇਸ ਆਫ਼ਰ ਤੋਂ ਇਲਾਵਾ ਗਾਹਕਾਂ ਨੂੰ 5% ਕੈਸ਼ਬੈਕ ਦੀ ਆਫ਼ਰ ਵੀ ਮਿਲੇਗੀ, ਜੋ ਕਿ ਫਲਿੱਪਕਾਰਟ ਐਕਸਿਸ ਬੈਂਕ ਕਾਰਡ 'ਤੇ ਉਪਲਬਧ ਹੋਵੇਗੀ। ਇਸ 'ਚ 15.6-ਇੰਚ ਦੀ IPS ਡਿਸਪਲੇ ਹੈ, ਜੋ 144Hz ਰਿਫਰੈਸ਼ ਰੇਟ ਦੇ ਨਾਲ ਆਉਂਦਾ ਹੈ।
ਸਸਤੇ 'ਚ ਖਰੀਦੋ Smartwatches
ਇਸ ਸੇਲ ਵਿੱਚ ਹੋਰ ਵੀ ਬਹੁਤ ਆਫ਼ਰ ਸ਼ਾਮਲ ਹਨ। ਜੇਕਰ ਤੁਸੀਂ ਸਮਾਰਟਵਾਚ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ 'ਤੇ ਵੀ ਵਧੀਆ ਆਫ਼ਰ ਮਿਲ ਰਹੀ ਹੈ। ਇਸ ਤੋਂ ਇਲਾਵਾ ਫਾਇਰ-ਬੋਲਟ ਨਿੰਜਾ ਕਾਲਿੰਗ ਪ੍ਰੋ (Fire-Boltt Ninja Calling Pro) ਸਮਾਰਟਵਾਚ ਨੂੰ ਗਾਹਕ 7,999 ਰੁਪਏ ਦੀ ਬਜਾਏ ਸਿਰਫ 2,499 ਰੁਪਏ 'ਚ ਖਰੀਦ ਸਕਦੇ ਹਨ। ਇਸ ਘੜੀ 'ਤੇ ਗਾਹਕਾਂ ਨੂੰ 68% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗਾਹਕ ਇਸ 'ਤੇ 5% ਦੀ ਵਾਧੂ ਛੋਟ ਵੀ ਲੈ ਸਕਦੇ ਹਨ। ਇਸ ਘੜੀ ਵਿੱਚ 120 ਸਪੋਰਟਸ ਮੋਡ, IP67 ਵਾਟਰ ਰੇਸਿਸਟੈਂਟ ਮੋਡ ਹੈ।
ਆਫਰ ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਨੌਇਸ ਕਲਰਫਿਟ ਵਿਜ਼ਨ 2 ਬਜ਼ ਸਮਾਰਟਵਾਚ (Noise Colorfit Vision 2 Buzz) ਨੂੰ 7,999 ਰੁਪਏ ਦੀ ਬਜਾਏ ਸਿਰਫ 3,499 'ਚ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ 'ਤੇ 56% ਦੀ ਛੋਟ ਮਿਲ ਸਕਦੀ ਹੈ। ਫਲਿੱਪਕਾਰਟ ਐਕਸਿਸ ਬੈਂਕ ਕਾਰਡ ਦੇ ਤਹਿਤ ਗਾਹਕਾਂ ਨੂੰ ਇਸ 'ਤੇ ਵਾਧੂ 5% ਦੀ ਛੋਟ ਦਿੱਤੀ ਜਾਵੇਗੀ। ਇਸ ਘੜੀ ਵਿੱਚ 1.78-ਇੰਚ ਦੀ AMOLED ਹਮੇਸ਼ਾ ਆਨ ਡਿਸਪਲੇ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।