Home /News /lifestyle /

Flipkart ਨੇ ਸ਼ੁਰੂ ਕੀਤੀ Big Diwali Sale, ਇਨ੍ਹਾਂ ਵਸਤਾਂ ਤੇ ਮਿਲ ਰਹੀ ਹੈ ਭਾਰੀ ਛੋਟ

ਭਾਰਤ ਵਿਚ ਤਿਉਹਾਰਾਂ ਦਾ ਸੀਜਨ ਖ਼ੁਸ਼ੀਆਂ ਮਨਾਉਣ ਦੇ ਨਾਲੋ ਨਾਲ ਨਵੀਆਂ ਚੀਜ਼ਾਂ ਖਰੀਦਣ ਲਈ ਵੀ ਬਹੁਤ ਅਹਿਮ ਹੁੰਦਾ ਹੈ। ਇਹਨਾਂ ਦਿਨਾਂ ਵਿਚ ਵੱਖ ਵੱਖ ਕੰਪਨੀਆਂ ਜਿਵੇਂ ਐਲਜੀ (LG), ਸੈਮਸੰਗ (Samsung), ਆਈਐੱਫਬੀ (IFB) ਆਦਿ ਤੋਂ ਲੈ ਕੇ ਆਫਲਾਈਨ ਸਟੋਰਾਂ ਅਤੇ ਆਨਲਾਈਨ ਸ਼ਾਪਿੰਗ (Online Shopping) ਸਾਇੰਟਾਂ ਤੱਕ ਸਭ ਵੱਲੋਂ ਗਾਹਕਾਂ ਨੂੰ ਨਵੇਂ ਆਫ਼ਰ ਦਿੱਤੇ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਇਹਨਾਂ ਆਫ਼ਰਾਂ ਤਹਿਤ ਗਾਹਕ ਆਪਣੀ ਵਰਤੋਂ ਦੀਆਂ ਚੀਜ਼ਾਂ ਨੂੰ ਆਮ ਨਾਲੋਂ ਕਈ ਗੁਣਾ ਘੱਟ ਰੇਟਾਂ ਉੱਪਰ ਖਰੀਦ ਸਕਦੇ ਹਨ। ਆਨਲਾਈਨ ਸ਼ਾਪਿੰਗ ਦੇ ਮਾਮਲੇ ਵਿਚ ਵੇਖੀਏ ਤਾਂ ਫਲਿਪਕਾਰਟ ਤੇ ਐਮਜ਼ਾਨ ਦੋ ਵੱਡੇ ਪਲੇਟਫਾਰਮ ਹਨ ਜੋ ਕਿ ਤਿਉਹਾਰਾਂ ਦੇ ਦਿਨਾਂ ਫੈਸਟੀਵਲ ਸੇਲ (Festival sale) ਲਗਾਉਂਦੇ ਹਨ ਅਤੇ ਵੱਡੀਆਂ ਛੋਟਾਂ, ਕੈਸ਼ਬੈਕ ਤੇ ਹੋਰ ਕਈ ਤਰ੍ਹਾਂ ਦੇ ਆਫਰ ਪੇਸ਼ ਕਰਦੇ ਹਨ।

ਹੁਣ ਫਲਿਪਕਾਰਟ ਨੇ ਬਿਗ ਦਿਵਾਲੀ ਸੇਲ (Flipkart Big Diwali Sale) ਸ਼ੁਰੂ ਕਰ ਦਿੱਤੀਹੈ। ਇਸ ਸੇਲ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋਵੇਗੀ ਜੋ ਲਗਾਤਾਰ ਛੇ ਦਿਨਾਂ ਲਈ 16 ਅਕਤੂਬਰ ਤੱਕ ਜਾਰੀ ਰਹੇਗੀ। ਇਹ ਵੀ ਦੱਸ ਦੇਈਏ ਕਿ ਜੋ ਫਲਿਪਕਾਰਟ ਦੇ ਪਲੱਸ ਮੈਂਬਰ ਹਨ, ਉਹਨਾਂ ਲਈ ਇਹ ਸੇਲ ਹੋਰਨਾਂ ਤੋਂ 24ਘੰਟੇ ਪਹਿਲਾਂ ਯਾਨੀ 10 ਅਕਤੂਬਰ ਤੋਂ ਹੀ ਸ਼ੁਰੂ ਹੋ ਜਾਵੇਗੀ।

ਇਸ ਸੇਲ ਵਿਚ ਗ੍ਰਾਹਕਾਂ ਨੂੰ 45% ਦੀ ਛੋਟ ਤਹਿਤ ਸਮਾਰਟਫੋਨ ਖਰੀਦਣ ਦਾ ਮੌਕਾ ਮਿਲੇਗਾ। ਇਸਦੇ ਨਾਲ ਹੀ ਗ੍ਰਾਹਕਾਂ ਨੂੰ ਐਕਸਚੇਂਜ ਆਫ਼ਰ (Exchange Offer) ਵੀ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਗ੍ਰਾਹਕ ਵਾਧੂ ਛੋਟ ਦਾ ਲਾਭ ਲੈ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਐਕਸਚੇਂਜ ਆਫ਼ਰ ਦੇ ਨਾਲ ਤੁਸੀਂ ਸੈਮਸੰਗ ਗਲੈਕਸੀ S22 Plus 5G ਫੋਨ ਨੂੰ 22 ਹਜ਼ਾਰ ਦੀ ਛੋਟ ਨਾਲ ਖਰੀਦ ਸਕਦੇ ਹੋ। ਇਸ ਦੇ ਨਾਲ ਹੀ ਓਪੋ ਰੇਨੋ 8 5ਜੀ (oppo reno 8 5g) ਫੌਨ ਨੂੰ ਐਕਸਚੇਂਜ ਆਫ਼ਰ ਨਾਲ ਸਿਰਫ਼ 22 ਹਜ਼ਾਰ ਰੁਪਏ ਦੀ ਕੀਮਤ ਉੱਤੇ ਖਰੀਦਿਆ ਜਾ ਸਕਦਾ ਹੈ, ਜਿਸਦੀ ਇਸ ਵਕਤ ਕੀਮਤ 30 ਹਜ਼ਾਰ ਦਿਖਾਈ ਜਾ ਰਹੀ ਹੈ।

ਫਲਿਪਕਾਰਟ ਬਿਗ ਦੀਵਾਲੀ ਸੇਲ ਦੇ ਰਾਹੀਂ ਇਲੈਕਟ੍ਰਾਨਿਕਸ ਵਸਤਾਂ ਨੂੰ ਖਰੀਦਣ ਦੀ ਗੱਲ ਕਰੀਏ ਤਾਂ ਇਹਨਾਂ ਨੂੰ 80% ਦੀ ਭਾਰੀ ਛੋਟ ਉੱਪਰ ਘਰ ਲਿਆਂਦਾ ਜਾ ਸਕਦਾ ਹੈ। ਜਿਸ ਕਾਰਨ ਸਮਾਰਟਫੋਨ, ਈਅਰਫੋਨ, ਈਅਰਪੌਡ ਅਤੇ ਲੈਪਟਾਪ ਬਹੁਤ ਹੀ ਘੱਟ ਕੀਮਤ ਉੱਪਰ ਖਰੀਦੇ ਜਾ ਸਕਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਲੈਪਟਾਪ ਨੂੰ 50% ਛੋਟ ਉੱਤੇ ਖਰੀਦਿਆ ਜਾ ਸਕਦਾ ਹੈ। ਇਸਦੇ ਨਾਲ ਹੀ ਪ੍ਰਿਟਰ ਅਤੇ ਮਾਨੀਟਰ ਆਦਿ ਤਾਂ 80% ਛੋਟ ਤੇ ਮਿਲ ਰਹੇ ਹਨ। ਜੇਕਰ ਚੰਗੀ ਰੈਮ, ਪ੍ਰਾਸੈਸਰ ਵਾਲੇ ਗੇਮਿੰਗ ਲੈਪਟਾਪ ਦੀ ਗੱਲ ਕਰੀਏ ਤਾਂ ਇਸ ਸੇਲ ਰਾਹੀਂ 50 ਹਜ਼ਾਰ ਦੀ ਸ਼ੁਰੂਆਤੀ ਕੀਮਤ ਉੱਪਰ ਚੰਗੇ ਗੇਮਿੰਗ ਲੈਪਟਾਪ ਖਰੀਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਈਫੋਨ 13, ਆਈਫੋਨ 13 ਮਿਨੀ ਸਮੇਤ ਆਈਫੋਨ (iPhone) ਦੇ ਹੋਰ ਮਾਡਲ ਵੀ ਆਮ ਨਾਲੋਂ ਸਸਤੇ ਰੇਟਾਂ ਉੱਪਰ ਮਿਲ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਫਲਿਪਕਾਰਟ ਬਿਗ ਦੀਵਾਲੀ ਸੇਲ ਦੌਰਾਨ ਐੱਸਬੀਆਈ (SBI) ਅਤੇ ਕੋਟਕ ਬੈਂਕ (Kotak Bank) ਦੇ ਕਾਰਡ ਰਾਹੀਂ ਸ਼ਾਪਿੰਗ ਕਰਨ ਵਾਲੇ ਲੋਕਾਂ ਨੂੰ ਹੋਰ ਵੀ ਵਧੇਰੇ ਲਾਭ ਮਿਲਣਗੇ। ਐੱਸਬੀਆਈ ਕਾਰਡ ਰਾਹੀਂ ਪੇਮੈਂਟ ਕਰਨ ਉੱਤੇ 10% ਵਾਧੂ ਛੋਟ ਪ੍ਰਾਪਤ ਹੋਵੇਗੀ।

Published by:Drishti Gupta
First published:

Tags: Diwali, Diwali 2022, Flipkart, Sale