Flipkart Big Diwali Sale: ਫਲਿਪ ਫੋਨ ਤੇ ਫੋਲਡੇਬਲ ਡਿਸਪਲੇ ਨਾਲ ਸੈਮਸੰਗ ਨੇ ਮਾਰਕਿਟ ਵਿੱਚ ਤਹਿਲਕਾ ਮਚਾ ਦਿੱਤਾ ਸੀ। Samsung Galaxy Z Flip ਇੱਕ ਪ੍ਰੀਮੀਅਨ ਸਮਾਰਟਫੋਨ ਦੀ ਕੈਟਾਗਿਰੀ ਵਿੱਚ ਆਉਂਦਾ ਹੈ ਤੇ ਇਸ ਦਾ ਤੀਜਾ ਵੇਰੀਅੰਟ Samsung Galaxy Z Flip 3 ਕਈ ਕਮਾਲ ਦੇ ਫੀਚਰ ਨਾਲ ਲਾਂਚ ਹੋਇਆ ਸੀ। ਹੁਣ ਇਹ ਪ੍ਰੀਮੀਅਨ ਸਮਾਰਟਫੋਨ ਤੁਹਾਨੂੰ ਭਾਰੀ ਡਿਸਕਾਉਂਟ ਉੱਤੇ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਈਕਾਮਰਸ ਸਾਈਟ ਫਲਿੱਪਕਾਰਟ ਉੱਤੇ Samsung Galaxy Z Flip 3 ਸ਼ਾਨਦਾਰ ਡਿਸਕਾਊਂਟ ਉੱਤੇ ਮਿਰ ਰਿਹਾ ਹੈ। ਕੰਪਨੀ ਨੇ ਇਸ ਨੂੰ ਇੱਕ ਲੱਖ ਰੁਪਏ ਵਿੱਚ ਲਾਂਚ ਕੀਤਾ ਸੀ ਪਰ ਇਸ ਵੇਲੇ ਫਲਿੱਪਕਾਰਟ ਉੱਤੇ ਇਹ 60,000 ਰੁਪਏ ਤੋਂ ਘੱਟ ਕੀਮਤ 'ਤੇ ਮਿਲ ਰਿਹਾ ਹੈ।
ਡਿਸਕਾਉਂਟ ਦੀ ਗੱਲ ਕਰੀਏ ਤਾਂ ਸੈਮਸੰਗ ਦਾ Galaxy Z Flip 3 ਇਸ ਹਫਤੇ ਫਲਿੱਪਕਾਰਟ 'ਤੇ ਦੇਸ਼ ਭਰ ਵਿੱਚ 59,999 ਰੁਪਏ ਵਿੱਚ ਇੱਕ ਖਾਸ ਫੈਸਟੀਵਲ ਆਫਰ ਦੇ ਨਾਲ ਸੇਲ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਤੁਹਾਨੂੰ ਇਹ ਡਿਵਾਈਸ ਲਗਭਗ 80,000 ਰੁਪਏ ਵਿੱਚ ਵਿਕਦੀ ਮਿਲੇਗੀ। ਜੇਕਰ ਤੁਸੀਂ ਬੈਂਕ ਕਾਰਡ ਰਾਹੀਂ ਫ਼ੋਨ ਖਰੀਦਦੇ ਹੋ, ਤਾਂ ਤੁਹਾਨੂੰ ਹੋਰ ਆਫਰਸ ਵੀ ਮਿਲ ਸਕਦੀਆਂ ਹਨ। ਇਸ ਨਾਲ ਇਹ ਫੋਨ 60 ਹਜ਼ਾਰ ਤੋਂ ਵੀ ਘੱਟ ਕੀਮਤ ਵਿੱਚ ਤੁਸੀਂ ਘਰ ਲਿਆ ਸਕਦੇ ਹੋ।
ਫੋਨ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਇਸ ਦੀ 6.7 ਇੰਚ ਦੀ ਫੋਲਡੇਬਲ ਡਾਇਨਾਮਿਕ AMOLED ਸਕਰੀਨ ਹੈ ਇਸ ਨੂੰ ਬਾਕੀ ਸਭ ਫੋਨਸ ਤੋਂ ਅਲੱਗ ਬਣਾ ਦਿੰਦੀ ਹੈ। ਇਸ ਡਿਸਪਲੇ ਦਾ ਰਿਫਰੈਸ਼ ਰੇਟ 120Hz ਹੈ। ਇਸ ਫੋਨ ਵਿੱਚ 3300mAh ਬੈਟਰੀ ਸ਼ਾਮਲ ਹੈ ਜੋ 15W ਰੈਪਿਡ ਚਾਰਜਿੰਗੈ ਨੂੰ ਸਪੋਰਟ ਕਰਦੀ ਹੈ। ਫੋਨ 'ਚ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸਕੈਨਰ ਹੈ। ਵਾਟਰ ਰੇਸਿਸਟੈਂਸ ਲਈ ਫੋਨ ਨੂੰ IPX8-ਰੇਟਿੰਟ ਦੇ ਨਾਲ ਆਉਂਦਾ ਹੈ। ਫੋਟੋਗ੍ਰਾਫੀ ਲਈ Samsung Galaxy Z Flip 3 'ਚ ਸੈਲਫੀ ਅਤੇ ਵੀਡੀਓ ਕਾਲਾਂ ਲਈ 10MP ਦਾ ਫਰੰਟ ਕੈਮਰਾ ਹੈ, ਨਾਲ ਹੀ ਪਿਛਲੇ ਪਾਸੇ 12MP ਦਾ ਡਿਊਲ ਕੈਮਰਾ ਸੈੱਟਅਪ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Flipkart, Iphone, IPhone 14, IPhone13, Samsung, Tech News, Tech updates, Technology