• Home
  • »
  • News
  • »
  • lifestyle
  • »
  • FLIPKART ELECTRONIC SALE IS LIVE FROM TODAY GET REDMI NOTE 10T 5G AT CHEAP PRICE 48MP CAMERA GH AP AS

Flipkart Electronic Sale ਦੌਰਾਨ Redmi 5G 'ਤੇ ਭਾਰੀ ਛੋਟ, ਅੱਜ ਹੀ ਕਰੋ ਖਰੀਦਦਾਰੀ

Redmi Note 10T 5G ਨੂੰ 16,999 ਰੁਪਏ ਦੀ ਬਜਾਏ ਸਿਰਫ 10,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਫੋਨ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਸ ਦਾ 90Hz ਅਡੈਪਟਿਵ ਡਿਸਪਲੇਅ ਅਤੇ 48 ਮੈਗਾਪਿਕਸਲ ਕੈਮਰਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਇੱਕ ਕਿਫਾਇਤੀ 5G ਫੋਨ ਹੈ। ਆਓ ਜਾਣਦੇ ਹਾਂ ਇਸ ਦੀਆਂ ਸਾਰੇ ਫੀਚਰਸ ਬਾਰੇ-

  • Share this:
Flipkart Electronic Sale: ਸਮਾਰਟਫੋਨ ਦੀ ਦੁਨੀਆਂ ਵਿੱਚ ਅੱਜਕਲ੍ਹ 5ਜੀ ਦਾ ਦੌਰ ਚੱਲ ਰਿਹਾ ਹੈ ਅਤੇ 5ਜੀ ਸਮਾਰਟਫੋਨ ਖਰੀਦਣ ਦੇ ਚਾਹਵਾਨਾਂ ਲਈ ਇਹ ਵਧੀਆ ਮੌਕਾ ਹੈ। ਜੀ ਹਾਂ Flipkart 'ਤੇ ਅੱਜ (24 ਮਈ 2022) ਤੋਂ ਇਲੈਕਟ੍ਰਾਨਿਕ ਸੇਲ ਸ਼ੁਰੂ ਹੋ ਗਈ ਹੈ। ਸੇਲ ਦਾ ਸਿਰਲੇਖ 'ਇੰਡੀਆ ਕਾ ਮੋਬਾਈਲ ਸੁਪਰਸਟੋਰ' ਹੈ।

ਇਸ ਸੇਲ 'ਚ ਗਾਹਕ ਆਪਣੇ ਪਸੰਦੀਦਾ ਸਮਾਰਟਫੋਨ 'ਤੇ ਬਿਹਤਰੀਨ ਡੀਲ ਲੈ ਸਕਦੇ ਹਨ।

ਇਸ ਦੌਰਾਨ, ਜੇਕਰ ਤੁਸੀਂ ਵੀ ਸਸਤੇ ਵਿੱਚ ਨਵਾਂ 5G ਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਜਿਹਾ ਇਸ ਲਈ ਕਿਉਂਕਿ Redmi Note 10T 5G ਨੂੰ 16,999 ਰੁਪਏ ਦੀ ਬਜਾਏ ਸਿਰਫ 10,999 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਫੋਨ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਸ ਦਾ 90Hz ਅਡੈਪਟਿਵ ਡਿਸਪਲੇਅ ਅਤੇ 48 ਮੈਗਾਪਿਕਸਲ ਕੈਮਰਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ ਇੱਕ ਕਿਫਾਇਤੀ 5G ਫੋਨ ਹੈ। ਆਓ ਜਾਣਦੇ ਹਾਂ ਇਸ ਦੀਆਂ ਸਾਰੇ ਫੀਚਰਸ ਬਾਰੇ-

ਇਸ ਸਮਾਰਟਫੋਨ ਦੇ ਸਾਰੇ ਫੀਚਰਸ ਹੀ ਵਧੀਆ ਹਨ। ਜੇਕਰ ਡਿਸਪਲੇ ਦੀ ਗੱਲ ਕਰੀਏ ਤਾਂ ਫੋਨ ਵਿੱਚ 6.5-ਇੰਚ 1080p LCD ਡਿਸਪਲੇਅ ਹੈ, ਜੋ ਕਿ 90Hz ਅਡੈਪਟਿਵ ਰਿਫਰੈਸ਼ ਰੇਟ ਨਾਲ ਆਉਂਦੀ ਹੈ। ਇਸ ਦੇ ਨਾਲ ਹੀ ਇਸ ਵਿੱਚ MediaTek Dimensity 700 ਚਿੱਪ ਦਿੱਤੀ ਗਈ ਹੈ ਅਤੇ ਇਸ ਵਿੱਚ 6GB ਤੱਕ RAM ਅਤੇ 128GB ਸਟੋਰੇਜ ਦਿੱਤੀ ਗਈ ਹੈ। ਇਹ ਫੋਨ MIUI 12 'ਤੇ ਆਧਾਰਿਤ ਐਂਡਰਾਇਡ 11 'ਤੇ ਕੰਮ ਕਰਦਾ ਹੈ।

ਖਾਸ ਹਨ ਕੈਮਰਾ ਅਤੇ ਬੈਟਰੀ
ਕਿਸੇ ਵੀ ਸਮਾਰਟਫੋਨ ਦੀ ਕੈਮਰਾ ਕੁਆਲਿਟੀ ਜ਼ਰੂਰ ਦੇਖੀ ਜਾਂਦੀ ਹੈ। ਜੇਕਰ Redmi Note 10T 5G ਦੀ ਗੱਲ ਕਰੀਏ ਤਾਂ ਇਸ ਵਿੱਚ ਕੈਮਰੇ ਦੇ ਤੌਰ 'ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ 'ਚ 48-ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ, 2-ਮੈਗਾਪਿਕਸਲ ਦਾ ਮੈਕਰੋ ਲੈਂਸ ਵੀ ਦਿੱਤਾ ਗਿਆ ਹੈ ਅਤੇ 2-ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮੌਜੂਦ ਹੈ। ਕਲਰ ਆਪਸ਼ਨ ਲਈ ਇਹ ਚਾਰ ਕਲਰ ਵੇਰੀਐਂਟ ਵਿੱਚ ਉਪਲਬਧ ਹੈ।

ਗਾਹਕ ਇਸ ਫੋਨ ਨੂੰ ਮਟੈਲਿਕ ਬਲੂ, ਮਿੰਟ ਗ੍ਰੀਨ, ਕ੍ਰੋਮੀਅਮ ਵ੍ਹਾਈਟ ਅਤੇ ਗ੍ਰੇਫਾਈਟ ਬਲੈਕ ਕਲਰ ਵੇਰੀਐਂਟ 'ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਫੋਨ 'ਚ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ, ਇਸ ਫੋਨ 'ਚ 5000mAh ਦੀ ਬੈਟਰੀ ਹੈ, ਜੋ 22.5W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।
Published by:Amelia Punjabi
First published: