HOME » NEWS » Life

Realme ਦੇ 4 ਕੈਮਰੇ ਵਾਲੇ ਸਮਾਰਟਫੋਨ ‘ਤੇ 6,199 ਰੁਪਏ ਦੀ ਛੋਟ, ਆਫਰ ਦੋ ਦਿਨਾਂ ਲਈ

News18 Punjab
Updated: October 30, 2019, 4:23 PM IST
share image
Realme ਦੇ 4 ਕੈਮਰੇ ਵਾਲੇ ਸਮਾਰਟਫੋਨ ‘ਤੇ 6,199 ਰੁਪਏ ਦੀ ਛੋਟ, ਆਫਰ ਦੋ ਦਿਨਾਂ ਲਈ
4 ਕੈਮਰੇ ਵਾਲੇ ਸਮਾਰਟਫੋਨ ‘ਤੇ 6,199 ਰੁਪਏ ਦੀ ਛੋਟ, ਆਫਰ ਦੋ ਦਿਨਾਂ ਲਈ

ਫਲਿਪਕਾਰਟ ਉਤੇ 30 ਅਕਤੂਬਰ ਨੂੰ ਮੋਬਾਇਲ ਫੈਸਟਿਵ ਆਫਰਸ (Flipkart Mobile Festive Offers) ਸ਼ੁਰੂ ਹੋ ਗਈ। ਇਸ ਸੇਲ ਵਿਚ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੇਲ ਦਾ ਆਖਰੀ ਦਿਨ 31 ਅਕਤੂਬਰ ਹੈ। Realme ਦੇ ਲੇਟੈਸਟ ਫੋਨ Realme XT ਲਈ ਚੰਗੀ ਡੀਲ ਹੈ, ਇਸ ਫੋਨ ਨੂੰ ਸਸਤੇ ਵਿਚ ਖਰੀਦ ਸਕਦੇ ਹੋ।

  • Share this:
  • Facebook share img
  • Twitter share img
  • Linkedin share img
ਫਲਿਪਕਾਰਟ ਉਤੇ 30 ਅਕਤੂਬਰ ਨੂੰ ਮੋਬਾਇਲ ਫੈਸਟਿਵ ਆਫਰਸ (Flipkart Mobile Festive Offers) ਸ਼ੁਰੂ ਹੋ ਗਈ। ਇਸ ਸੇਲ ਵਿਚ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੇਲ ਦਾ ਆਖਰੀ ਦਿਨ 31 ਅਕਤੂਬਰ ਹੈ। Realme ਦੇ ਲੇਟੈਸਟ ਫੋਨ Realme XT ਲਈ ਚੰਗੀ ਡੀਲ ਹੈ, ਇਸ ਫੋਨ ਨੂੰ ਸਸਤੇ ਵਿਚ ਖਰੀਦ ਸਕਦੇ ਹੋ।

ਰਿਅਲਮੀ ਨੇ ਫੋਨ ਦੀ ਕੀਮਤ 15,999 ਰੱਖੀ ਹੈ, ਜੋ ਕਿ  4GB+64GB ਹੈ। ਉਥੇ 6GB ਰੈਮ ਅਤੇ 64 GB ਸਟੋਰੇਜ ਵਾਲੇ ਫੋਨ ਦੀ ਕੀਮਤ 16,999 ਹੈ। ਫਲਿਪ ਕਾਰਟ ਦੀ Mobile Festive Offers ਸੇਲ ਉਤੇ ਕਈ ਆਫਰ ਦਿੱਤੇ ਜਾ ਰਹੇ ਹਨ।

Realme XT ਦੇ 6GB+64GB ਵੇਰੀਏਂਟ ਦੀ ਖਰੀਦ ਉਤੇ ਐਕਸਚੇਂਜ ਆਫਰ ਤਹਿਤ 10,800 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਫੋਨ ਤੁਹਾਨੂੰ 6,199 ਰੁਪਏ ਵਿਚ ਮਿਲ ਜਾਵੇਗਾ। ਇਸ ਲਈ ਤੁਹਾਨੂੰ ਪੁਰਾਣੇ ਫੋਨ ਦੀ ਵੈਲਿਊ ਚੈਕ ਕਰਨੀ ਹੋਵੇਗੀ।  ਇਸ ਤੋਂ ਇਲਾਵਾ ਇਸ ਉਤੇ no-cost EMI ਦਾ ਵਿਕਲਪ ਵੀ ਮੌਜੂਦ ਹੈ।
Realme XT ਦੇ ਫੀਚਰਸ

ਫਲਿਪਕਾਰਟਸ ਉਤੇ ਆਫਰ

ਇਸ ਸਮਾਰਟ ਫੋਨ ਵਿਚ 6.4 ਇੰਚ ਦਾ ਸੁਪਰ AMOLED ਡਿਸਪਲੇ ਦਿੱਤਾ ਗਿਆ ਹੈ। ਫੋਨ ਦੇ ਪਿਛੇ ਗੋਰਿੱਲਾ ਗਲਸ 6 ਪ੍ਰੋਟੈਕਸ਼ਨ ਦੇ ਨਾਲ 3D ਗਲਾਸ ਦਿੱਤਾ ਗਿਆ ਹੈ। ਇਸ ਦੇ ਫਰੰਟ ਕੈਮਰੇ ਵਿਚ ਆਰਟੀਫਿਸ਼ਲ ਇੰਟੈਲੀਜੈਂਸ (AI) ਬਿਊਟੀਫਿਕੇਸ਼ਨ ਦਾ ਫੀਚਰ ਵੀ ਹੈ।

realme-xt ਦੇ ਕੈਮਰੇ ਦੀ ਕੁਆਲਿਟੀ

ਇਸ ਫੋਨ ਦੇ ਰਿਯਰ ਵਿਚ ਕਵਾਡ ਕੈਮਰਾ ਸੇਟਅੱਪ ਹੈ। ਬੈਕ ਵਿਚ ਦਿੱਤੇ ਚਾਰ ਕੈਮਰਿਆਂ ਵਿਚ ਮੇਨ ਕੈਮਰਾ 64 ਮੈਗਾਪਿਕਸਲ, 8 ਮੈਗਾਪਿਕਸ ਦਾ ਵਾਇਲਡ ਏਂਗਲ ਸੇਂਸਰ, 2 ਮੈਗਾਪਿਕਸਲ ਦੇ ਮੈਕਰੋ ਕੈਮਰਾ ਅਤੇ 2 ਮੈਗਾਪਿਕਸਲ ਦੇ ਡੈਪਥ ਸੈਂਸਰ ਦਿੱਤਾ ਹੋਇਆ ਹੈ। ਫੋਨ ਵਿਚ ਸੈਲਫੀ ਲਈ 16 ਮੈਗਾਪਿਕਸਲ ਦਾ SonY iMX 471 ਸੈਂਸਰ ਦਿੱਤਾ ਗਿਆ ਹੈ। ਫੋਨ ਵਿਚ 4000 mAh ਦੀ ਬੈਟਰੀ ਦਿੱਤੀ ਹੈ, ਜੋ 20 ਵਾਟ VOOC 3.0 ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।
First published: October 30, 2019, 4:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading