Home /News /lifestyle /

Flipkart Sale: Samsung ਦੇ 8GB ਰੈਮ ਵਾਲੇ ਇਸ ਫੋਨ 'ਤੇ ਮਿਲ ਰਿਹਾ 6500 ਰੁਪਏ ਦਾ ਡਿਸਕਾਊਂਟ 

Flipkart Sale: Samsung ਦੇ 8GB ਰੈਮ ਵਾਲੇ ਇਸ ਫੋਨ 'ਤੇ ਮਿਲ ਰਿਹਾ 6500 ਰੁਪਏ ਦਾ ਡਿਸਕਾਊਂਟ 

lipkart Sale: Samsung ਦੇ 8GB ਰੈਮ ਵਾਲੇ ਇਸ ਫੋਨ 'ਤੇ ਮਿਲ ਰਿਹਾ 6500 ਰੁਪਏ ਦਾ ਡਿਸਕਾਊਂਟ

lipkart Sale: Samsung ਦੇ 8GB ਰੈਮ ਵਾਲੇ ਇਸ ਫੋਨ 'ਤੇ ਮਿਲ ਰਿਹਾ 6500 ਰੁਪਏ ਦਾ ਡਿਸਕਾਊਂਟ

ਤਿਉਹਾਰੀ ਸੀਜ਼ਨ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਆਨਲਾਈਨ ਸੇਲ ਦਾ ਇੰਤਜ਼ਾਰ ਰਹਿੰਦਾ ਹੈ। ਕੋਈ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦਾ ਹੈ ਤਾਂ ਕੋਈ ਸਮਾਰਟ ਟੀਵੀ ਜਾਂ ਕੁੱਝ ਹੋਰ। ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ ਫਲਿੱਪਕਾਰਟ 'ਤੇ ਬਿਗ ਬਿਲੀਅਨ ਡੇਜ਼ ਸੇਲ ਲਾਈਵ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬਿਗ ਬਿਲੀਅਨ ਡੇਜ਼ ਸੇਲ ਫਲਿੱਪਕਾਰਟ ਪਲੱਸ ਦੇ ਮੈਂਬਰਾਂ ਲਈ ਸ਼ੁਰੂ ਹੋਈ ਹੈ ਤੇ ਗਾਹਕ ਇੱਥੋਂ ਬਹੁਤ ਸਸਤੇ ਵਿੱਚ ਖਰੀਦਦਾਰੀ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਇੱਕ ਬਜਟ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਬਿਗ ਬਿਲੀਅਨ ਡੇਜ਼ ਸੇਲ ਵਿੱਚ ਤੁਹਾਨੂੰ ਸੈਮਸੰਗ ਦਾ ਫੋਨ ਕਾਫੀ ਸਸਤੇ ਵਿੱਚ ਮਿਲ ਸਕਦਾ ਹੈ। ਬਿਗ ਬਿਲੀਅਮ ਡੇਜ਼ ਸੇਲ ਵਿੱਚ Samsung Galaxy F13 ਨੂੰ 14,999 ਰੁਪਏ ਦੀ ਬਜਾਏ ਸਿਰਫ 8,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦਾ 50 ਮੈਗਾਪਿਕਸਲ ਕੈਮਰਾ ਅਤੇ 6.6 ਇੰਚ ਦੀ FHD+ ਡਿਸਪਲੇਅ ਹੈ। Samsung Galaxy F13 ਵਿੱਚ 6.6-ਇੰਚ ਦੀ FHD+ LCD ਡਿਸਪਲੇ ਹੈ, ਜੋ ਮਲਟੀਮੀਡੀਆ ਐਕਸਪੀਰੀਅੰਸ ਨੂੰ ਹੋਰ ਵਧੀਆ ਕਰ ਦੇਵੇਗੀ। ਸਕ੍ਰੀਨ ਦੀ ਸੁਰੱਖਿਆ ਲਈ ਇਸ ਉੱਤੇ ਕ੍ਰੋਨਿੰਗ ਗੋਰਿਲਾ ਗਲਾਸ 5 ਦੀ ਸੁਰੱਖਿਆ ਮਿਲਦੀ ਹੈ, ਜਿਸ ਨਾਲ ਫੋਨ 'ਤੇ ਕੋਈ ਸਕ੍ਰੈਚ ਨਹੀਂ ਹੋਣਗੇ। ਬਿਹਤਰ ਕਨੈਕਟੀਵਿਟੀ ਲਈ, ਇਸ ਵਿੱਚ ਆਟੋ ਡਾਟਾ ਸਵਿਚਿੰਗ ਮੋਡ ਮਿਲਦਾ ਹੈ।

Galaxy F13 ਅਡਾਪਟਿਵ ਪਾਵਰ ਸੇਵਿੰਗ ਅਤੇ AI ਪਾਵਰ ਮੈਨੇਜਮੈਂਟ ਨੂੰ ਸਪੋਰਟ ਕਰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ F13 'ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਮੌਜੂਦ ਹੈ। ਇਸ ਵਿੱਚ ਇੱਕ 5-ਮੈਗਾਪਿਕਸਲ ਦਾ ਅਲਟਰਾਵਾਈਡ ਲੈਂਸ, ਇੱਕ 50-ਮੈਗਾਪਿਕਸਲ ਦਾ ਮੇਨ ਕੈਮਰਾ ਅਤੇ ਇੱਕ 2-ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫੀ ਲਈ ਇਸ ਫੋਨ 'ਚ 5 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਦਿੱਤਾ ਗਿਆ ਹੈ।

ਮਿਲੇਗੀ 8GB ਰੈਮ : ਇਸ ਫੋਨ ਦੇ ਚਿਪਸੈੱਟ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ Exynos 850 ਚਿਪਸੈੱਟ ਨਾਲ ਲੈਸ ਹੈ, ਜਿਸ ਨੂੰ 4GB ਤੱਕ ਰੈਮ ਅਤੇ 128GB ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਰੈਮ ਨੂੰ 8GB ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਤਿੰਨ ਰੰਗ ਵਿਕਲਪਾਂ - ਵਾਟਰਫਾਲ ਬਲੂ, ਸਨਰਾਈਜ਼ ਕਾਪਰ ਅਤੇ ਨਾਈਟਸਕੀ ਗ੍ਰੀਨ ਵਿੱਚ ਉਪਲਬਧ ਕਰਵਾਇਆ ਜਾਵੇਗਾ। ਪਾਵਰ ਲਈ, ਫ਼ੋਨ ਵਿੱਚ 6000mAh ਦੀ ਬੈਟਰੀ ਹੈ, ਜੋ 15W ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ।

Published by:Drishti Gupta
First published:

Tags: Diwali, Flipkart, Mobile phone, Sale, Samsung, Smartphone