ਅੱਜ ਹਰ ਚੀਜ਼ ਸਮਾਰਟ ਹੋ ਗਈ ਹੈ ਅਤੇ ਅਸੀਂ ਆਪਣੇ ਘਰਾਂ ਵਿੱਚ ਹੁਣ ਟੈਲੀਵੀਜ਼ਨ ਵੀ ਸਮਾਰਟ ਹੀ ਚਾਹੁੰਦੇ ਹੋ ਜੋ ਸਾਡੀ ਇੱਕ ਕਮਾਂਡ ਨਾਲ ਚਲਦੇ ਹੋਣ। ਜੇਕਰ ਤੁਸੀਂ ਵੀ ਆਪਣੇ ਲਈ ਸਮਾਰਟ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।
ਸਮਾਰਟ ਟੀਵੀ ਖਰੀਦਣ ਵਾਲਿਆਂ ਲਈ Flipkart 'ਤੇ ਬਹੁਤ ਹੀ ਸ਼ਾਨਦਾਰ ਆਫਰ ਦਿੱਤੀ ਜਾ ਰਹੀ ਹੈ। ਫਲਿੱਪਕਾਰਟ ਨੇ 3 ਦਿਨਾਂ ਲਈ Big Bachat Dhamaal Sale ਸ਼ੁਰੂ ਕੀਤੀ ਹੈ। ਇਹ ਸੇਲ 5 ਫਰਵਰੀ ਤੱਕ ਚੱਲੇਗੀ। ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ ਇਸ ਸੇਲ ਵਿੱਚ ਸਮਾਰਟ ਟੀਵੀ 'ਤੇ 70% ਤੱਕ ਦੀ ਬੱਚਤ ਵਾਲੇ ਆਫਰ ਚੱਲ ਰਹੇ ਹਨ। ਖਾਸ ਗੱਲ ਇਹ ਹੈ ਕਿ ਸੇਲ 'ਚ ਕੁਝ ਸਮਾਰਟ ਟੀਵੀ ਅੱਧੀ ਕੀਮਤ 'ਤੇ ਉਪਲੱਬਧ ਕਰਵਾਏ ਜਾ ਰਹੇ ਹਨ।
ਇਹ ਹਨ ਲਿਸਟ ਦੇ ਸਮਾਰਟ ਟੀਵੀ:
TCL: ਇਹ ਇੱਕ ਵਧੀਆ ਕੰਪਨੀ ਹੈ ਅਤੇ ਇਸਦੇ iFFALCON U62 (43 ਇੰਚ) Ultra HD (4K) LED ਮਾਡਲ 'ਤੇ Flipkart 51% ਦੀ ਛੂਟ ਦੇ ਰਿਹਾ ਹੈ। ਵੈਸੇ ਇਸ ਦੀ ਕੀਮਤ 49,990 ਰੁਪਏ ਹੈ ਪਰ ਛੋਟ ਤੋਂ ਬਾਅਦ ਤੁਸੀਂ ਇਸਨੂੰ ਸਿਰਫ 23,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ 'ਤੇ ਐਕਸਚੇਂਜ ਆਫਰ ਨਾਲ ਹੋਰ ਕੀਮਤ ਘੱਟ ਹੋ ਸਕਦੀ ਹੈ।
Dyanora Sigma: ਬੇਸ਼ੱਕ ਇਸ ਕੰਪਨੀ ਦਾ ਨਾਮ ਅਸੀਂ ਬਹੁਤ ਘੱਟ ਸੁਣਿਆ ਹੈ ਪਰ ਡਾਇਨੋਰਾ ਸਿਗਮਾ (43 ਇੰਚ) Full HD Smart Linux ਸਮਾਰਟ ਟੀਵੀ ਬਜਟ ਵਿੱਚ ਸਮਾਰਟ ਟੀਵੀ ਖਰੀਦਣ ਵਾਲਿਆਂ ਲਈ ਵਧੀਆ ਆਪਸ਼ਨ ਹੈ। ਇਸ ਟੀਵੀ 'ਤੇ 53% ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਨੂੰ 29,999 ਰੁਪਏ ਦੀ ਬਜਾਏ ਸਿਰਫ਼ 13,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ ਐਕਸਿਸ ਬੈਂਕ ਦੁਆਰਾ 5% ਕੈਸ਼ਬੈਕ ਦਿੱਤਾ ਜਾਵੇਗਾ।
OnePlus, Realme ਵਰਗੇ ਵੱਡੇ ਬ੍ਰਾਂਡਾਂ ਦੇ ਟੀਵੀ
ਜੇਕਰ ਤੁਸੀਂ Realme ਦਾ (40 ਇੰਚ) Full HD LED ਸਮਾਰਟ ਐਂਡਰਾਇਡ ਟੀਵੀ ਖਰੀਦਣਾ ਚਾਹੁੰਦੇ ਹੋ ਤਾਂ ਇਸ ਤੇ ਤੁਹਾਨੂੰ 37% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਨੂੰ 31,999 ਰੁਪਏ ਦੀ ਬਜਾਏ 19,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਦੇ ਤਹਿਤ 11,000 ਰੁਪਏ ਤੱਕ ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ।
ਉੱਥੇ ਹੀ OnePlus Y1 (40 ਇੰਚ) Full HD LED ਸਮਾਰਟ ਐਂਡਰਾਇਡ ਟੀਵੀ 'ਤੇ ਵੀ ਵਧੀਆ ਆਫਰ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਟੀਵੀ ਦੀ ਕੀਮਤ 27,999 ਰੁਪਏ ਦੀ ਬਜਾਏ ਸਿਰਫ਼ 18,999 ਰੁਪਏ ਰਹਿ ਜਾਂਦੀ ਹੈ। ਇਸ 'ਤੇ ਵੀ ਐਕਸਚੇਂਜ ਆਫਰ ਦਾ ਲਾਭ ਲਿਆ ਜਾ ਸਕਦਾ ਹੈ।
Thomson 9A Series : ਇਸ ਸਮਾਰਟ ਟੀਵੀ 'ਤੇ 42% ਦੀ ਛੂਟ ਦਿੱਤੀ ਜਾ ਰਹੀ ਹੈ। ਇਹ ਇੱਕ Full HD LED ਸਮਾਰਟ ਐਂਡਰਾਇਡ ਟੀਵੀ ਹੈ ਅਤੇ ਆਫਰ ਤੋਂ ਬਾਅਦ ਇਸ ਨੂੰ 27,999 ਰੁਪਏ ਦੀ ਬਜਾਏ ਸਿਰਫ 15,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਐਕਸਚੇਂਜ ਆਫਰ ਦੇ ਤਹਿਤ ਇਸ ਨੂੰ 11,000 ਰੁਪਏ ਦੇ ਡਿਸਕਾਊਂਟ 'ਤੇ ਘਰ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਤੇ ਕਈ ਤਰ੍ਹਾਂ ਦੇ ਬੈਂਕ ਆਫਰ ਵੀ ਦਿੱਤੇ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।