HOME » NEWS » Life

Flipkart ਇਸ ਦਿਲ ਨੂੰ ਛੂਹਣ ਵਾਲੀ ਵੀਡੀਓ ਰਾਹੀਂ ਡਿਲੀਵਰੀ ਹੀਰੋਜ਼ ਨੂੰ ਸਲਾਮ ਕਰਦਾ ਹੈ।

News18 Punjabi | News18 Punjab
Updated: July 2, 2021, 12:11 PM IST
share image
Flipkart ਇਸ ਦਿਲ ਨੂੰ ਛੂਹਣ ਵਾਲੀ ਵੀਡੀਓ ਰਾਹੀਂ ਡਿਲੀਵਰੀ ਹੀਰੋਜ਼ ਨੂੰ ਸਲਾਮ ਕਰਦਾ ਹੈ।

  • Share this:
  • Facebook share img
  • Twitter share img
  • Linkedin share img
ਜਦੋਂ ਤੋਂ ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ, ੳਦੋਂ ਤੋਂ ਹੀ ਅਸੀਂ ਡਿਜ਼ੀਟਲ ਦੁਨੀਆ ਨੂੰ ਪੂਰੇ ਉਤਸ਼ਾਹ ਨਾਲ ਅਪਨਾਇਆ ਹੈ। ਸਮਾਜਿਕ ਦੂਰੀਆਂ ਰੱਖਣ ਦੇ ਕਾਰਨ, ਸਾਡੇ ਪਸੰਦੀਦਾ ਮਾਲ ਅਤੇ ਬਾਹਰ ਜਾਣ ਵਾਲੀਆਂ ਜਗ੍ਹਾ ‘ਤੇ ਜਾਣ ਦੀ ਪਾਬੰਦੀ ਲੱਗ ਗਈ ਸੀ, ਕੋਈ ਵੀ ਪ੍ਰੋਡਕਟ ਜਿਸ ਦੀ ਵੀ ਅਸੀਂ ਇੱਛਾ ਕੀਤੀ, ਉਸਨੂੰ ਅਸੀਂ ਘਰ ਬੈਠੇ ਮੰਗਵਾ ਲਿਆ।

ਇਸ ਸਭ ਵਿੱਚ, ਇੱਕ ਅਟੁੱਟ ਲਿੰਕ ਡਿਲੀਵਰੀ ਹੀਰੋਜ਼ ਵੱਲੋਂ ਪ੍ਰਦਰਸ਼ਿਤ ਕੀਤੀ ਗਈ ਇੱਕ ਅਟੁੱਟ ਭਾਵਨਾ ਦਾ ਹੈ, ਜਿਨ੍ਹਾਂ ਨੇ ਸਾਡੀ ਆਈਟਮਾਂ ਨੂੰ ਸੁਰੱਖਿਅਤ ਰੂਪ ਵਿੱਚ ਸਾਡੇ ਘਰਾਂ ਤੱਕ ਪਹੁੰਚਾਉਣ ਲਈ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਜੋ ਸਾਡੀ ਕਲਪਨਾ ਤੋਂ ਵੀ ਪਰੇ ਹਨ। ਭਾਵੇਂ ਗੱਲ ਉਨ੍ਹਾਂ ਵੱਲੋਂ ਨਵੇਂ SOPs ਦੀ ਪਾਲਣਾ ਕਰਨ ਲਈ ਜਲਦੀ ਉਠਣ ਦੀ ਹੋਵੇ, ਗਰਮੀ ਦੇ ਦਿਨਾਂ ਵਿੱਚ ਵੀ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣ ਦੀ ਹੋਵੇ ਜਾਂ ਤੁਹਾਡੇ ਪ੍ਰੋਡਕਟਸ ਨਾਲ ਤੁਹਾਡੇ ਘਰ ਤੱਕ ਪਹੁੰਚਣ ਲਈ ਲਾਕਡਾਊਨ ਦੇ ਅਧੀਨ ਰਾਜਾਂ ਵੱਲੋਂ ਨਿਰਦੇਸ਼ਿਤ ਨਵੇਂ ਨਿਯਮਾਂ ਦਾ ਸਾਹਮਣਾ ਕਰਨ ਦੀ ਹੋਵੇ, ਡਿਲੀਵਰੀ ਕਰਨ ਵਾਲਿਆਂ ਦੀ ਇਸ ਮਿਹਨਤ ਨੂੰ ਚੁਣੌਤੀਪੂਰਨ ਅਤੇ ਸਖਤ ਕਹਿਣਾ ਵੀ ਬਹੁਤ ਘੱਟ ਹੈ।

ਸ਼ਾਇਦ ਤੁਸੀਂ ਹਾਲੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਹੋਵੇਗਾ, ਡਿਲੀਵਰੀ ਵਿਕਲਪ ਦੇ ਤੌਰ ‘ਤੇ ਘਰ ਤੱਕ ਡਿਲੀਵਰੀ ਪਹੁੰਚਾਉਣ ਵਿੱਚ ਵਾਧਾ ਹੋਇਆ ਹੈ। ਪਰ ਜਿਵੇਂ ਕਿ ਦੇਸ਼ ਹੌਲੀ-ਹੌਲੀ ਦੂਜੀ ਲਹਿਰ ਤੋਂ ਬਾਹਰ ਆ ਰਿਹਾ ਹੈ ਅਤੇ ਉਤਸ਼ਾਹ ਦੇ ਨਾਲ ਦੁਬਾਰਾ ਡਿਲੀਵਰੀਆਂ ਸੁਰੂ ਹੋ ਰਹੀਆਂ ਹਨ, ਸ਼ਾਇਦ ਇਹ ਸਹੀ ਸਮਾਂ ਹੈ ਉਨ੍ਹਾਂ ਲੋਕਾਂ ਪ੍ਰਤੀ ਆਪਣਾ ਪਿਆਰ ਦਰਸਾਉਣ ਦਾ, ਜਿਨ੍ਹਾਂ ਤੋਂ ਬਿਨਾਂ ਇਹ ਲਾਕਡਾਊਨ ਹੋਰ ਵੀ ਔਖਾ ਹੋ ਜਾਣਾ ਸੀ। ਇਹ ਸਮਾਂ ਡਿਲੀਵਰੀ ਹੀਰੋਜ਼ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਣ ਦਾ ਹੈ।
Flipkart ਦੀ ਪਹਿਲਕਦਮੀ –

ਮਹਾਂਮਾਰੀ ਦੌਰਾਨ ਉਨ੍ਹਾਂ ਦੇ ਵੱਡੇ ਯੋਗਦਾਨ ਨੂੰ ਜਾਨਣ ਅਤੇ ਦਿਖਾਉਣ ਲਈ, Flipkart ਨੇ ਇੱਕ ਛੋਟੀ ਜਿਹੀ ਵੀਡੀਓ ਬਣਾਈ ਹੈ ਜੋ ਉਨ੍ਹਾਂ ਚੁਣੌਤੀਆਂ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਨ੍ਹਾਂ ਨੂੰ ਡਿਲੀਵਰੀ ਹੀਰੋਜ਼ ਨੇ ਆਪਣੇ ਚਿਹਰੇ ਦੀ ਮੁਸਕਰਾਹਟ ਨਾਲ ਖਤਮ ਕਰ ਦਿੱਤਾ, ਤਾਂਕਿ ਉਹ ਇਸ ਦੇ ਬਦਲੇ ਵਿੱਚ ਗਾਹਕ ਦੇ ਚਿਹਰੇ ‘ਤੇ ਮੁਸਕਾਨ ਲਿਆ ਸਕਣ।

ਵੀਡੀਓ ਦੀ ਸ਼ੁਰੂਆਤ ਰੋਸ਼ਨੀ ਨਾਮ ਦੀ ਇੱਕ ਡਿਲੀਵਰੀ ਹੀਰੋਇਨ ਨਾਲ ਹੁੰਦੀ ਹੈ, ਜੋ ਜਲਦੀ ਉੱਠਦੀ ਹੈ ਅਤੇ ਆਪਣਾ ਵੱਖੋ-ਵੱਖਰੀਆਂ ਆਈਟਮਾਂ ਨੂੰ ਡਿਲੀਵਰ ਕਰਨ ਦਾ ਕੰਮ ਸ਼ੁਰੂ ਕਰਦੀ ਹੈ, ਜਿਨ੍ਹਾਂ ਦੀ ਤੁਹਾਡੇ ਅਤੇ ਮੇਰੇ ਵਰਗੇ ਲੋਕ ਉਤਸੁਕਤਾ ਨਾਲ ਉਡੀਕ ਰਹੇ ਹੁੰਦੇ ਹਨ। ਉਹ ਆਪਣੀ ID ਨਾਲ ਪੁਲਿਸ ਨਾਕਿਆਂ ਨੂੰ ਪਾਰ ਕਰਦੀ ਹੈ, ਸਿਰਫ ਆਪਣਾ ਅੱਧਾ ਟਿਫਿਨ ਖਾਂਦੀ ਹੈ ਤਾਂਕਿ ਉਹ ਆਪਣੀ ਅਗਲੀ ਡਿਲੀਵਰੀ ਵਾਲੇ ਨੂੰ ਨਰਾਜ਼ ਨਾ ਕਰੇ ਅਤੇ ਲਿਫਟ ਖਰਾਬ ਹੋਣ ਕਰਕੇ ਉਹ ਪੌੜੀਆਂ ਚੜ੍ਹ ਕੇ ਡਿਲੀਵਰੀ ਵਾਲੇ ਘਰਾਂ ਦੇ ਬਾਹਰ ਪਾਰਸਲ ਛੱਡ ਕੇ ਚਲੀ ਜਾਂਦੀ ਹੈ।

ਜਿਵੇਂ ਕਿ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਸਹੀ ਕਿਹਾ ਗਿਆ ਹੈ, ਉਸ ਵਰਗੇ ਡਿਲੀਵਰੀ ਕਰਨ ਵਾਲੇ ਹੀਰੋ, ‘ਸੈਂਟਾ ਕਲਾਜ’ ਜਾਂ ‘ਕਾਬੁਲੀਵਾਲਾ’ ਤੋਂ ਘੱਟ ਨਹੀਂ ਹਨ ਜੋ ਕਿ ਹਮੇਸ਼ਾ ਸਮੇਂ ‘ਤੇ ਪਹੁੰਚਣ ਅਤੇ ਤੋਹਫੇ ਲੈ ਕੇ ਆਉਣ ਲਈ ਜਾਣੇ ਜਾਂਦੇ ਹਨ। ਇਹੀ ਕਾਰਨ ਹੈ ਕਿ ਉਸਦੀ ਨੌਕਰੀ ਦਾ ਵਰਣਨ ‘ਖੁਸ਼ੀ ਡਿਲੀਵਰ ਕਰ ਰਹੇ ਹਨ’ ਦੇ ਮੁਹਾਵਰੇ ਨਾਲ ਕੀਤਾ ਗਿਆ, ਜੋ ਕਿ ਬਿਲਕੁਲ ਢੁੱਕਵਾਂ ਜਾਪਦਾ ਹੈ।

https://www.youtube.com/watch?v=Qo30cTJnZuc

ਰੋਸ਼ਨੀ ਆਪਣੇ ਦਿਨ ਦੀਆਂ ਡਿਲੀਵਰੀਆਂ ਕਰਦੀ ਹੈ, ਭਾਵੇਂ ਉਹ ਰੋਹਨ ਨਾਮ ਦੇ ਬੱਚੇ ਦੀ ਸਟੇਸ਼ਨਰੀ ਹੋਵੇ, ਜੋ ਆਪਣੇ ਪ੍ਰੈਕਟੀਕਲ ਸਾਇੰਸ ਦਾ ਪ੍ਰੋਜੈਕਟ ਬਣਾਉਣ ਬਾਰੇ ਸੋਚ ਰਿਹਾ ਹੈ, ਜਿਵੇਂ ਕਿ ਸਿੱਖਿਆ ਆਨਲਾਈਨ ਹੋ ਗਈ ਹੈ, ਆਂਟੀ ਡੀਸੂਜਾ ਨਾਮ ਦੀ ਔਰਤ ਨੂੰ ਇੱਕ ਫੇਸ਼ੀਅਲ ਸਟੀਮਰ ਡਿਲੀਵਰ ਕਰਨਾ ਹੋਵੇ ਅਤੇ ਉਹ ਡਿੰਪਲ ਨਾਮ ਦੀ ਔਰਤ ਨੂੰ ਚੀਨੀ ਵੀ ਡਿਲੀਵਰ ਕਰਦੀ ਹੈ, ਜਿਸਨੂੰ ਉਹ ਆਪਣੀ ਸੱਸ ਲਈ ਗੁਲਾਬ ਜਾਮਣ ਬਣਾਉਣ ਲਈ ਵਰਤਦੀ ਹੈ।

ਭਾਵੇਂ ਕਿ ਵੀਡੀਓ ਸਿਰਫ ਇਨ੍ਹਾਂ ਸਥਿਤੀਆਂ ਦੇ ਰਾਹੀਂ ਰੋਸ਼ਨੀ ਦਾ ਜੀਵਨ ਹੀ ਦਿਖਾ ਰਹੀ ਹੈ, ਕੋਈ ਵੀ ਸਿਰਫ ਇਹ ਕਲਪਨਾ ਹੀ ਕਰ ਸਕਦਾ ਹੈ ਕਿ ਕਿੰਨੇ ਲੋਕ ਆਪਣੀ ਸਹੂਲਤ ਅਨੁਸਾਰ ਆਨਲਾਈਨ ਆਈਟਮਾਂ ਦਾ ਆਰਡਰ ਕਰਦੇ ਹਨ ਅਤੇ ਉਸ ਵਰਗੇ ਡਿਲੀਵਰੀ ਹੀਰੋਜ਼ ਰਾਹੀਂ ਉਨ੍ਹਾਂ ਨੂੰ ਘਰ ਤੱਕ ਪ੍ਰਾਪਤ ਕਰਦੇ ਹਨ। ਇਸੇ ਲਈ Flipkart ਚਾਹੁੰਦਾ ਹੈ ਕਿ ਹਰ ਕੋਈ ਡਿਲੀਵਰੀ ਪ੍ਰਾਪਤ ਕਰਨ ਵੇਲੇ ਉਨ੍ਹਾਂ ਨੂੰ ਦਿੱਤੀ ਗਈ ਸਮਾਈਲ ਨੂੰ ਯਾਦ ਕਰਦੇ ਹੋਏ, #CelebratingDeliveryHeroes ਰਾਹੀਂ ਉਨ੍ਹਾਂ ਦਾ ਧੰਨਵਾਦ ਕਰੇ। ਆਖਰਕਾਰ, ਇਹ ਹੀਰੋ ਸਿਰਫ ਆਈਟਮਾਂ ਨਾਲ ਭਰਿਆ ਪਾਰਸਲ ਹੀ ਡਿਲੀਵਰ ਨਹੀਂ ਕਰ ਰਹੇ, ਅਸਲ ਵਿੱਚ ਉਹ ਹਰ ਵਾਰ ਜਦੋਂ ਵੀ ਸਾਡੇ ਘਰ ਆਉਂਦੇ ਹਨ, ਉਹ ਉਮੀਦ ਅਤੇ ਬਹੁਤ ਸਾਰੀ ਆਸ ਡਿਲੀਵਰ ਕਰਦੇ ਹਨ।
Published by: Ramanpreet Kaur
First published: July 2, 2021, 12:10 PM IST
ਹੋਰ ਪੜ੍ਹੋ
ਅਗਲੀ ਖ਼ਬਰ