Home /News /lifestyle /

ਵਰਤ ਰੱਖਣ ਵੇਲੇ ਅਪਣਾਓ ਆਯੁਰਵੈਦਿਕ ਨੁਸਖੇ, ਚੰਗੀ ਸਿਹਤ ਦੇ ਨਾਲ ਮਿਲਣਗੇ ਵਧੀਆ ਨਤੀਜੇ

ਵਰਤ ਰੱਖਣ ਵੇਲੇ ਅਪਣਾਓ ਆਯੁਰਵੈਦਿਕ ਨੁਸਖੇ, ਚੰਗੀ ਸਿਹਤ ਦੇ ਨਾਲ ਮਿਲਣਗੇ ਵਧੀਆ ਨਤੀਜੇ

ਵਰਤ ਰੱਖਣ ਵੇਲੇ ਅਪਣਾਓ ਆਯੁਰਵੈਦਿਕ ਨੁਸਖੇ, ਚੰਗੀ ਸਿਹਤ ਦੇ ਨਾਲ ਮਿਲਣਗੇ ਵਧੀਆ ਨਤੀਜੇ

ਵਰਤ ਰੱਖਣ ਵੇਲੇ ਅਪਣਾਓ ਆਯੁਰਵੈਦਿਕ ਨੁਸਖੇ, ਚੰਗੀ ਸਿਹਤ ਦੇ ਨਾਲ ਮਿਲਣਗੇ ਵਧੀਆ ਨਤੀਜੇ

ਆਯੁਰਵੇਦ ਵਿੱਚ ਸਾਤਵਿਕ ਭੋਜਨ ਦਾ ਬਹੁਤ ਮਹਿੱਤਵ ਦੱਸਿਆ ਹੈ। ਇਸ ਨਾਲ ਸਾਡਾ ਸਰੀਰ ਸਮਾਨ ਅਵਸਥਾ ਵਿੱਚ ਬਿਮਾਰ ਨਹੀਂ ਹੁੰਦਾ। ਆਯੁਰਵੇਦ ਵਿੱਚ ਸਮੇਂ ਸਮੇਂ ਉੱਤੇ ਵਰਤ ਰੱਖਣ ਬਾਰੇ ਵੀ ਜ਼ਿਕਰ ਹੈ। ਵਰਤ ਰੱਖਣ ਨਾਲ ਸਾਡਾ ਸਰੀਰ ਭੁੱਖੇ ਰਹਿਣ ਦੀ ਸਮਰੱਥਾ ਨੂੰ ਬਣਾਈ ਰੱਖਦਾ ਹੈ ਤੇ ਸਾਡਾ ਸਰੀਰ ਕਿਸੇ ਬਿਮਾਰੀ ਦੀ ਲਪੇਟ ਵਿੱਚ ਨਹੀਂ ਆਉਂਦਾ ਹੈ। ਵਰਤ ਕਈ ਤਰ੍ਹਾਂ ਦੇ ਹੁੰਦੇ ਹਨ। ਕਿਵੇ ਵਰਤ ਵਿੱਚ ਕੁੱਝ ਵੀ ਖਾਣਾ ਜਾਂ ਪੀਣਾ ਨਹੀਂ ਹੁੰਦਾ ਹੈ, ਜਿਵੇਂ ਕਿ ਨਿਰਜਲਾ ਵਰਤ। ਇਸ ਤੋਂ ਇਲਾਵਾ ਅਜਿਹੇ ਵਰਤ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਤੁਸੀਂ ਅੰਨ, ਰੋਟੀ ਆਦਿ ਦਾ ਤਿਆਗ ਕਰਦੇ ਹੋ ਤੇ ਇਸ ਦੀ ਥਾਂ ਥੋੜੀ ਮਾਤਰਾ ਵਿੱਚ ਕਿਸੇ ਹੋਰ ਵਿਕਲਪ ਨੂੰ ਚੁਣਦੇ ਹੋ। ਵਰਤ ਵੇਲੇ ਸਾਡਾ ਪੇਟ ਜ਼ਿਆਦਾ ਸਮੇਂ ਤੱਕ ਖਾਲੀ ਰਹੇ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਲਈ ਆਯੁਰਵੇਦ ਵਿੱਚ ਕਈ ਹਲ ਦਿੱਤੇ ਗਏ ਹਨ, ਜਿੰਨਾ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ

ਹੋਰ ਪੜ੍ਹੋ ...
  • Share this:

    ਆਯੁਰਵੇਦ ਵਿੱਚ ਸਾਤਵਿਕ ਭੋਜਨ ਦਾ ਬਹੁਤ ਮਹੱਤਵ ਦੱਸਿਆ ਹੈ। ਇਸ ਨਾਲ ਸਾਡਾ ਸਰੀਰ ਸਮਾਨ ਅਵਸਥਾ ਵਿੱਚ ਬਿਮਾਰ ਨਹੀਂ ਹੁੰਦਾ। ਆਯੁਰਵੇਦ ਵਿੱਚ ਸਮੇਂ ਸਮੇਂ ਉੱਤੇ ਵਰਤ ਰੱਖਣ ਬਾਰੇ ਵੀ ਜ਼ਿਕਰ ਹੈ। ਵਰਤ ਰੱਖਣ ਨਾਲ ਸਾਡਾ ਸਰੀਰ ਭੁੱਖੇ ਰਹਿਣ ਦੀ ਸਮਰੱਥਾ ਨੂੰ ਬਣਾਈ ਰੱਖਦਾ ਹੈ ਤੇ ਸਾਡਾ ਸਰੀਰ ਕਿਸੇ ਬਿਮਾਰੀ ਦੀ ਲਪੇਟ ਵਿੱਚ ਨਹੀਂ ਆਉਂਦਾ ਹੈ। ਵਰਤ ਕਈ ਤਰ੍ਹਾਂ ਦੇ ਹੁੰਦੇ ਹਨ। ਕਿਵੇ ਵਰਤ ਵਿੱਚ ਕੁੱਝ ਵੀ ਖਾਣਾ ਜਾਂ ਪੀਣਾ ਨਹੀਂ ਹੁੰਦਾ ਹੈ, ਜਿਵੇਂ ਕਿ ਨਿਰਜਲਾ ਵਰਤ। ਇਸ ਤੋਂ ਇਲਾਵਾ ਅਜਿਹੇ ਵਰਤ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਤੁਸੀਂ ਅੰਨ, ਰੋਟੀ ਆਦਿ ਦਾ ਤਿਆਗ ਕਰਦੇ ਹੋ ਤੇ ਇਸ ਦੀ ਥਾਂ ਥੋੜੀ ਮਾਤਰਾ ਵਿੱਚ ਕਿਸੇ ਹੋਰ ਵਿਕਲਪ ਨੂੰ ਚੁਣਦੇ ਹੋ। ਵਰਤ ਵੇਲੇ ਸਾਡਾ ਪੇਟ ਜ਼ਿਆਦਾ ਸਮੇਂ ਤੱਕ ਖਾਲੀ ਰਹੇ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਲਈ ਆਯੁਰਵੇਦ ਵਿੱਚ ਕਈ ਹਲ ਦਿੱਤੇ ਗਏ ਹਨ, ਜਿੰਨਾ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ :

    ਵਰਤ ਦੇ ਦੌਰਾਨ ਇਨ੍ਹਾਂ ਟਿਪਸ ਨੂੰ ਅਪਣਾਇਆ ਜਾ ਸਕਦਾ ਹੈ :

    ਸੁੱਕੇ ਮੇਵੇ

    ਜੇਕਰ ਆਯੁਰਵੈਦਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ, ਤਾਂ ਤੁਸੀਂ ਵਰਤ ਦੇ ਦੌਰਾਨ ਬਹੁਤ ਹਲਕਾ ਅਤੇ ਬਿਹਤਰ ਮਹਿਸੂਸ ਕਰਦੇ ਹੋ। ਸਰੀਰ ਵਿੱਚ ਊਰਜਾ ਬਣਾਈ ਰੱਖਣ ਲਈ ਸੁੱਕੇ ਮੇਵੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

    ਨਿੰਬੂ ਅਤੇ ਪੁਦੀਨੇ ਦਾ ਪਾਣੀ

    ਆਯੁਰਵੇਦ ਵਿੱਚ ਨਿੰਬੂ ਅਤੇ ਪੁਦੀਨੇ ਦਾ ਅਹਿਮ ਸਥਾਨ ਹੈ। ਦਿਨ ਭਰ ਹਾਈਡਰੇਟਿਡ ਰਹਿਣ ਲਈ ਵੱਧ ਤੋਂ ਵੱਧ ਪਾਣੀ ਪੀਓ। ਇਸ ਦੇ ਨਾਲ ਹੀ ਨਿੰਬੂ ਅਤੇ ਪੁਦੀਨੇ ਦੀਆਂ ਪੱਤੀਆਂ ਦਾ ਪਾਣੀ ਵੀ ਫਾਇਦੇਮੰਦ ਹੁੰਦਾ ਹੈ।

    ਜੇਕਰ ਤੁਸੀਂ ਵੀ ਵਰਤ ਰੱਖ ਰਹੇ ਹੋ ਤਾਂ ਇਹ ਆਯੁਰਵੈਦਿਕ ਨੁਸਖੇ ਜ਼ਰੂਰ ਅਜ਼ਮਾਓ। ਇਹ ਤੁਹਾਨੂੰ ਸਿਹਤਮੰਦ, ਫਿੱਟ ਅਤੇ ਕਿਰਿਆਸ਼ੀਲ ਰੱਖੇਗਾ।

    ਹਰਬਲ ਚਾਹ

    ਵਰਤ ਦੇ ਦੌਰਾਨ ਤੁਸੀਂ ਜੀਰਾ, ਧਨੀਆ ਅਤੇ ਸੌਂਫ ਤੋਂ ਬਣੀ ਚਾਹ ਪੀ ਸਕਦੇ ਹੋ। ਇਹ ਬਹੁਤ ਫਾਇਦੇਮੰਦ ਹੈ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ।

    ਤ੍ਰਿਫਲਾ ਖਾਓ

    ਵਰਤ ਦੇ ਦੌਰਾਨ ਤ੍ਰਿਫਲਾ ਖਾਣਾ ਚੰਗਾ ਹੈ, ਆਯੁਰਵੇਦ ਵਿੱਚ ਤ੍ਰਿਫਲਾ ਨੂੰ ਗੁਣਾਂ ਦਾ ਖਜ਼ਾਨਾ ਕਿਹਾ ਗਿਆ ਹੈ। ਇਹ ਇੱਕ ਬਹੁਤ ਸ਼ਕਤੀਸ਼ਾਲੀ ਜੜੀ ਬੂਟੀ ਹੈ। ਇਸ ਵਿਚ ਡੀਟੌਕਸੀਫਾਇਰ ਹੁੰਦਾ ਹੈ ਜੋ ਕਿ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।

    ਜੂਸ ਪੀਓ

    ਵਰਤ ਦੇ ਦੌਰਾਨ ਤੁਸੀਂ ਤਾਜ਼ੇ ਫਲਾਂ ਦਾ ਜੂਸ ਪੀ ਸਕਦੇ ਹੋ, ਇਸ ਨਾਲ ਐਂਟੀ-ਏਜਿੰਗ ਵੀ ਬਣੀ ਰਹੇਗੀ ਅਤੇ ਤੁਸੀਂ ਕਿਰਿਆਸ਼ੀਲ ਰਹੋਗੇ।

    Published by:Sarafraz Singh
    First published:

    Tags: Ayurveda health tips, Health, Lifestyle