Weight Gain Tips: ਦੀ ਇੱਕ ਵੱਡੀ ਗਿਣਤੀ ਆਪਣਾ ਮੋਟਾਪਾ ਘਟਾਉਣ ਲਈ ਦਿਨ-ਰਾਤ ਹੱਥ ਪੈਰ ਮਾਰ ਰਹੀ ਹੈ। WHO ਦੇ ਅੰਕੜਿਆਂ ਦੀ ਮੰਨੀਏ ਤਾਂ ਦੁਨੀਆਂ ਦੇ 2 ਕਰੋੜ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ। ਪਰ ਹਰ ਸਿੱਕੇ ਦੇ ਦੋ ਪਹਿਲੇ ਹੁੰਦੇ ਹਨ। ਜਿੱਥੇ ਇੱਕ ਪਾਸੇ ਦੁਨੀਆਂ ਦੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਉੱਥੇ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਵੀ ਹੈ ਜੋ ਆਪਣੇ ਪਤਲੇ ਹੋਣ ਤੋਂ ਪ੍ਰੇਸ਼ਾਨ ਹਨ ਅਤੇ ਉਹ ਵੀ ਆਪਣਾ ਭਾਰ ਵਧਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਜੇਕਰ ਕਿਸੇ ਦਾ BMI (Body Mass Index) 25 ਤੋਂ ਜ਼ਿਆਦਾ ਹੈ ਤਾਂ ਉਹ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਜੇਕਰ ਇਹ 18.5 ਤੋਂ ਘੱਟ ਹੈ ਤਾਂ ਉਹਨਾਂ ਨੂੰ ਘੱਟ ਭਾਰ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਜਿਵੇਂ ਮੋਟਾਪਾ ਇੱਕ ਬਿਮਾਰੀ ਹੈ, ਇਸੇ ਤਰ੍ਹਾਂ ਭਾਰ ਘੱਟ ਹੋਣਾ ਵੀ ਬਿਮਾਰੀ ਹੈ। ਉਮਰ ਅਤੇ ਕੱਦ ਦੇ ਹਿਸਾਬ ਨਾਲ ਲੋਕਾਂ ਦਾ ਭਾਰ ਵੱਖ-ਵੱਖ ਹੋ ਸਕਦਾ ਹੈ। ਲੋਕ ਭਾਰ ਵਧਾਉਣ ਲਈ ਵੀ ਬਹੁਤ ਕੁੱਝ ਕਰਦੇ ਹਨ ਪਰ ਭਾਰ ਨਹੀਂ ਵਧਦਾ। ਇਸਦੇ ਕਈ ਕਾਰਨ ਹੋ ਸਕਦੇ ਹਨ।
ਅੱਜ ਅਸੀਂ ਤੁਹਾਨੂੰ ਭਾਰ ਵਧਾਉਣ ਬਾਰੇ ਅਜਿਹੇ ਟਿਪਸ ਦੱਸਾਂਗੇ ਜਿਹਨਾਂ ਨਾਲ ਤੁਹਾਡਾ ਭਾਰ ਜਲਦੀ ਵਧਣਾ ਸ਼ੁਰੂ ਹੋਵੇਗਾ ਅਤੇ ਤੁਹਾਨੂੰ ਇਹਨਾਂ ਦਾ ਅਸਰ ਵੀ ਜਲਦੀ ਦਿਖਾਈ ਦੇਵੇਗਾ। ਪਰ ਸਭ ਤੋਂ ਪਹਿਲਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਭਾਰ ਨਾ ਵਧਣ ਦਾ ਕਾਰਨ ਕੀ ਹੈ। ਇਸ ਲਈ ਤੁਸੀਂ ਡਾਕਟਰੀ ਜਾਂਚ ਵੀ ਕਰਵਾ ਸਕਦੇ ਹੋ ਕਿ ਤੁਹਾਨੂੰ ਕੋਈ ਅੰਦਰੂਨੀ ਬਿਮਾਰੀ ਤਾਂ ਨਹੀਂ ਜਿਸ ਕਰਕੇ ਤੁਹਾਡਾ ਭਾਰ ਨਹੀਂ ਵੱਧ ਰਿਹਾ। ਜੇਕਰ ਸਭ ਠੀਕ ਹੈ ਤਾਂ ਤੁਹਾਨੂੰ ਆਪਣੀ ਖੁਰਾਕ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਆਓ ਜਾਣਦੇ ਹਾਂ ਕਿ ਉਹ ਕਿਹੜੇ ਟਿਪਸ ਹਨ ਜੋ ਭਾਰ ਵਧਾਉਣ ਵਿੱਚ ਤੁਹਾਡੀ ਮਦਦ ਕਰਨਗੇ।
1. ਖਾਣ ਦੇ ਅੰਤਰਾਲ ਵਧਾਓ: ਅਕਸਰ ਲੋਕ ਦਿਨ ਵਿੱਚ 3 ਵਾਰ ਹੀ ਭੋਜਨ ਕਰਦੇ ਹਨ। ਪਰ ਜੇਕਰ ਤੁਸੀਂ ਆਪਣਾ ਭਰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖਾਣ ਦੇ ਅੰਤਰਾਲ ਨੂੰ ਵਧਾਉਣਾ ਹੋਵੇਗਾ। ਹੈਲਥ ਵੈੱਬਸਾਈਟ ਮੇਓ ਕਲੀਨਿਕ ਦੇ ਮੁਤਾਬਕ ਰੋਜ਼ਾਨਾ 5 ਤੋਂ 6 ਵਾਰ ਖਾਣਾ ਖਾਓ। ਜਦੋਂ ਤੁਹਾਨੂੰ ਭੁੱਖ ਲਗਦੀ ਹੈ ਉਸ ਸਮੇਂ ਖਾਓ।
2. ਪੋਸ਼ਟਿਕ ਖੁਰਾਕ ਲਓ: ਸਰੀਰ ਨੂੰ ਬਹੁਤ ਸਾਰੇ ਜ਼ਰੂਰੀ ਤੱਤਾਂ ਦੀ ਲੋੜ ਹੁੰਦੀ ਹੈ ਉਹ ਸਾਨੂੰ ਪੋਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਤੋਂ ਹੀ ਮਿਲਦੇ ਹਨ। ਇਸ ਲਈ ਖਾਣ ਦਾ ਮਤਲਬ ਕੁੱਝ ਵੀ ਖਾਣਾ ਨਹੀਂ ਹੈ। ਭੋਜਨ ਸਿਹਤਮੰਦ ਹੋਣਾ ਚਾਹੀਦਾ ਹੈ ਜਿਸ ਵਿੱਚ ਲੋੜੀਂਦੀ ਮਾਤਰਾ ਵਿੱਚ ਪੌਸ਼ਟਿਕ ਤੱਤ ਹੋਣਾ ਜ਼ਰੂਰੀ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਕਿਸੇ ਡਾਈਟੀਸ਼ੀਅਨ ਤੋਂ ਚਾਰਟ ਬਣਾ ਕੇ ਲੈ ਲਵੋ।
3. ਭੋਜਨ ਤੋਂ ਇਲਾਵਾ ਲਓ ਇਹ ਚੀਜ਼ਾਂ: ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਹੈ ਤਾਂ ਭੋਜਨ ਤੋਂ ਇਲਾਵਾ ਤੁਹਾਨੂੰ ਆਪਣੀ ਡਾਈਟ 'ਚ ਪਨੀਰ, ਮੱਖਣ, ਹੋਲ ਗ੍ਰੇਨ ਟੋਸਟ, ਦੁੱਧ ਆਦਿ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਵਧੇਰੇ ਊਰਜਾ ਲਈ ਤੁਸੀਂ ਚਾਕਲੇਟ ਖਾ ਸਕਦੇ ਹੋ। ਕਾਰਬੋਹਾਈਡ੍ਰੇਟ ਭਰਪੂਰ ਭੋਜਨ ਵੀ ਲਓ।
4. ਸ਼ੇਕ ਅਤੇ ਸਮੂਦੀ - ਵਜ਼ਨ ਵਧਾਉਣ ਲਈ ਤੁਸੀਂ ਸ਼ੇਕ ਅਤੇ ਸਮੂਦੀ ਵੀ ਲੈ ਸਕਦੇ ਹੋ ਪਰ ਧਿਆਨ ਰੱਖੋ ਕਿ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਨਾ ਲਓ। ਤੁਸੀਂ ਡਾਈਟ ਸੋਡਾ ਲੈ ਸਕਦੇ ਹੋ।
5. ਪਾਣੀ ਪੀਣ ਦਾ ਨਿਯਮ: ਅਕਸਰ ਲੋਕ ਭੋਜਨ ਕਰਨ ਤੋਂ ਪਹਿਲਾਂ ਪਾਣੀ ਪੀ ਲੈਂਦੇ ਹਨ ਜੋ ਕਿ ਸਹੀ ਆਦਤ ਨਹੀਂ ਹੈ। ਇਸ ਨਾਲ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਹੋਵੇਗਾ ਅਤੇ ਤੁਸੀਂ ਠੀਕ ਤਰ੍ਹਾਂ ਖਾਣਾ ਨਹੀਂ ਖਾ ਪਾਓਗੇ।
6. ਕਸਰਤ- ਕਸਰਤ ਸਭ ਤੋਂ ਜ਼ਰੂਰੀ ਅੰਗ ਹੈ। ਭਾਰ ਵਧਾਉਣ ਲਈ ਖਾਣ ਦੇ ਨਾਲ ਨਾਲ ਕਸਰਤ ਕਰਨੀ ਵੀ ਜ਼ਰੂਰੀ ਹੈ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਨਿਯਮਿਤ ਤੌਰ 'ਤੇ ਕਸਰਤ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।