Home /News /lifestyle /

ਮਿਕਸਰ ਬਲੇਡ ਦੇ ਕਿਨਾਰਿਆਂ ਨੂੰ ਤਿੱਖਾ ਕਰਨ ਲਈ ਅਪਣਾਓ ਇਹ ਆਸਾਨ ਘਰੇਲੂ ਤੀਰਕੇ

ਮਿਕਸਰ ਬਲੇਡ ਦੇ ਕਿਨਾਰਿਆਂ ਨੂੰ ਤਿੱਖਾ ਕਰਨ ਲਈ ਅਪਣਾਓ ਇਹ ਆਸਾਨ ਘਰੇਲੂ ਤੀਰਕੇ

ਮਿਕਸਰ ਬਲੇਡ ਦੇ ਕਿਨਾਰਿਆਂ ਨੂੰ ਤਿੱਖਾ ਕਰਨ ਲਈ ਅਪਣਾਓ ਇਹ ਆਸਾਨ ਘਰੇਲੂ ਤੀਰਕੇ

ਮਿਕਸਰ ਬਲੇਡ ਦੇ ਕਿਨਾਰਿਆਂ ਨੂੰ ਤਿੱਖਾ ਕਰਨ ਲਈ ਅਪਣਾਓ ਇਹ ਆਸਾਨ ਘਰੇਲੂ ਤੀਰਕੇ

ਬਦਲਦੇ ਜ਼ਮਾਨੇ ਦੇ ਨਾਲ ਇਨਸਾਨ ਦੇ ਰਹਿਣ-ਸਹਿਣ ਤੇ ਖਾਣ ਪੀਣ ਦੇ ਤਰੀਕੇ ਵੀ ਬਦਲ ਗਏ ਹਨ। ਜਿਵੇਂ ਕਿ ਪਹਿਲਾਂ ਭੋਜਨ ਚੁੱਲੇ ਵਿੱਚ ਲੱਕੜਾਂ ਬਾਲ ਕੇ ਬਣਾਇਆ ਜਾਂਦਾ ਸੀ ਤੇ ਹੁਣ ਐਲਪੀਜੀ ਗੈਸ ਸਿਲੰਡਰ ਤੋਂ ਇਲਾਵਾ ਵੀ ਕਈ ਇਲੈਕਟ੍ਰਾਨਿਕਸ ਉਪਕਰਣ ਹਨ ਜਿਨ੍ਹਾਂ ਦੀ ਮਦਦ ਨਾਲ ਭੋਜਨ ਬਣਾਉਣਾ ਆਸਾਨ ਹੋ ਗਿਆ ਹੈ। ਇਸੇ ਤਰ੍ਹਾਂ ਪਹਿਲਾਂ ਕਿਸੇ ਮਸਾਲੇ ਨੂੰ ਜਾਂ ਚਟਨੀ ਕੁੱਟਣ ਲਈ ਪੱਥਰ ਦਾ ਕੂੰਡਾ ਤੇ ਲੱਕੜ ਦਾ ਡੰਡਾ ਜਾਂ ਫਿਰ ਲੋਹੇ ਦਾ ਹਮਾਮਦਸਤਾ ਵਰਤਿਆ ਜਾਂਦਾ ਸੀ। ਪਰ ਅਜ ਦੇ ਦੌਰ ਵਿੱਚ ਪੀਸਣ-ਪੀਸਾਉਣ ਦਾ ਕੰਮ ਮਿਕਸਰ ਗ੍ਰਾਈਂਡਰ ਵਿੱਚ ਆਸਾਨੀ ਨਾਲ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:

Tips and Tricks: ਬਦਲਦੇ ਜ਼ਮਾਨੇ ਦੇ ਨਾਲ ਇਨਸਾਨ ਦੇ ਰਹਿਣ-ਸਹਿਣ ਤੇ ਖਾਣ ਪੀਣ ਦੇ ਤਰੀਕੇ ਵੀ ਬਦਲ ਗਏ ਹਨ। ਜਿਵੇਂ ਕਿ ਪਹਿਲਾਂ ਭੋਜਨ ਚੁੱਲੇ ਵਿੱਚ ਲੱਕੜਾਂ ਬਾਲ ਕੇ ਬਣਾਇਆ ਜਾਂਦਾ ਸੀ ਤੇ ਹੁਣ ਐਲਪੀਜੀ ਗੈਸ ਸਿਲੰਡਰ ਤੋਂ ਇਲਾਵਾ ਵੀ ਕਈ ਇਲੈਕਟ੍ਰਾਨਿਕਸ ਉਪਕਰਣ ਹਨ ਜਿਨ੍ਹਾਂ ਦੀ ਮਦਦ ਨਾਲ ਭੋਜਨ ਬਣਾਉਣਾ ਆਸਾਨ ਹੋ ਗਿਆ ਹੈ। ਇਸੇ ਤਰ੍ਹਾਂ ਪਹਿਲਾਂ ਕਿਸੇ ਮਸਾਲੇ ਨੂੰ ਜਾਂ ਚਟਨੀ ਕੁੱਟਣ ਲਈ ਪੱਥਰ ਦਾ ਕੂੰਡਾ ਤੇ ਲੱਕੜ ਦਾ ਡੰਡਾ ਜਾਂ ਫਿਰ ਲੋਹੇ ਦਾ ਹਮਾਮਦਸਤਾ ਵਰਤਿਆ ਜਾਂਦਾ ਸੀ। ਪਰ ਅਜ ਦੇ ਦੌਰ ਵਿੱਚ ਪੀਸਣ-ਪੀਸਾਉਣ ਦਾ ਕੰਮ ਮਿਕਸਰ ਗ੍ਰਾਈਂਡਰ ਵਿੱਚ ਆਸਾਨੀ ਨਾਲ ਹੋ ਜਾਂਦਾ ਹੈ।

ਹਾਲਾਂਕਿ, ਕੁਝ ਦਿਨਾਂ ਦੀ ਲਗਾਤਾਰ ਵਰਤੋਂ ਤੋਂ ਬਾਅਦ, ਮਿਕਸਰ ਬਲੇਡ ਦਾ ਕਿਨਾਰਾ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਕੁਝ ਘਰੇਲੂ ਤਰੀਕਿਆਂ ਦੀ ਮਦਦ ਨਾਲ ਤੁਸੀਂ ਮਿੰਟਾਂ 'ਚ ਮਿਕਸਰ ਬਲੇਡ ਨੂੰ ਤਿੱਖਾ ਬਣਾ ਸਕਦੇ ਹੋ। ਅੱਜ-ਕੱਲ੍ਹ ਜ਼ਿਆਦਾਤਰ ਘਰਾਂ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਵੀ ਪੀਸਣ ਲਈ ਮਿਕਸਰ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ 'ਚ ਮਿਕਸਰ ਦਾ ਬਲੇਡ ਜ਼ਿਆਦਾ ਇਸਤੇਮਾਲ ਕਰਨ ਨਾਲ ਕਮਜ਼ੋਰ ਹੋ ਜਾਣਾ ਆਮ ਗੱਲ ਹੈ। ਜੇਕਰ ਤੁਸੀਂ ਚਾਹੋ ਤਾਂ ਘਰ 'ਚ ਮੌਜੂਦ ਕੁਝ ਚੀਜ਼ਾਂ ਦੀ ਮਦਦ ਨਾਲ ਮਿਕਸਰ ਬਲੇਡ ਦੇ ਕਿਨਾਰਿਆਂ ਨੂੰ ਮਜ਼ਬੂਤ ​ਤੇ ਤਿੱਖੇ ਕਰ ਸਕਦੇ ਹੋ। ਆਓ ਜਾਣਦੇ ਹਾਂ ਮਿਕਸਰ ਬਲੇਡ ਦੀ ਧਾਰ ਤਿੱਖੀ ਕਰਨ ਦੇ ਕੁਝ ਘਰੇਲੂ ਤਰੀਕਿਆਂ ਬਾਰੇ।

ਲੋਹੇ ਦੀ ਰਾਡ ਦੀ ਵਰਤੋਂ

ਤੁਸੀਂ ਲੋਹੇ ਦੀ ਰਾਡ ਦੀ ਵਰਤੋਂ ਕਰਕੇ ਮਿਕਸਰ ਬਲੇਡ ਨੂੰ ਤਿੱਖਾ ਵੀ ਬਣਾ ਸਕਦੇ ਹੋ। ਇਸ ਦੇ ਲਈ ਡੰਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੁੱਪ 'ਚ ਰੱਖੋ। ਥੋੜ੍ਹੀ ਦੇਰ ਬਾਅਦ ਜਦੋਂ ਡੰਡਾ ਗਰਮ ਹੋ ਜਾਵੇ ਤਾਂ ਡੰਡੇ ਨੂੰ ਕੱਪੜੇ ਦੀ ਮਦਦ ਨਾਲ ਫੜ ਕੇ ਮਿਕਸਰ ਬਲੇਡ 'ਤੇ ਜ਼ੋਰ ਨਾਲ ਰਗੜੋ। ਇਹ ਮਿੰਟਾਂ ਵਿੱਚ ਮਿਕਸਰ ਬਲੇਡ ਦੇ ਕਿਨਾਰਿਆਂ ਨੂੰ ਤਿੱਖਾ ਕਰ ਦੇਵੇਗਾ, ਪਰ ਧਿਆਨ ਰਹੇ ਕਿ ਡੰਡੇ ਨੂੰ ਰਗੜਨ ਵੇਲੇ ਚੰਗਿਆੜੀਆਂ ਦਾ ਡਰ ਵੀ ਰਹਿੰਦਾ ਹੈ, ਇਸ ਲਈ ਇਸ ਕੰਮ ਨੂੰ ਬੜੀ ਸਾਵਧਾਨੀ ਨਾਲ ਕਰਨ ਦੀ ਲੋੜ ਹੈ।

ਸਿਰੇਮਿਕ ਟਾਇਲਸ ਦੀ ਮਦਦ

ਮਿਕਸਰ ਬਲੇਡ ਨੂੰ ਤਿੱਖਾ ਕਰਨ ਲਈ ਸਿਰੇਮਿਕ ਟਾਈਲਾਂ ਦੀ ਵਰਤੋਂ ਵੀ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਲਈ ਮਿਕਸਰ ਬਲੇਡ 'ਤੇ ਪਾਣੀ ਪਾਓ ਅਤੇ ਸਿਰੇਮਿਕ ਟਾਈਲਾਂ ਨਾਲ ਹਲਕਾ-ਹਲਕਾ ਰਗੜੋ। ਇਸ ਦੌਰਾਨ ਵਿਚਕਾਰ ਬਲੇਡ 'ਤੇ ਪਾਣੀ ਛਿੜਕਦੇ ਰਹੋ। ਕੁਝ ਦੇਰ ਬਾਅਦ ਤੁਸੀਂ ਦੇਖੋਗੇ ਕਿ ਮਿਕਸਰ ਬਲੇਡ ਦਾ ਕਿਨਾਰਾ ਤਿੱਖਾ ਹੋ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਹਾਡੇ ਕੋਲ ਸਿਰੇਮਿਕ ਟਾਇਲਸ ਨਹੀਂ ਹਨ ਤਾਂ ਤੁਸੀਂ ਸਟੋਨ ਦੀ ਵੀ ਵਰਤੋਂ ਕਰ ਸਕਦੇ ਹੋ।

ਸੈਂਡਪੇਪਰ ਦੀ ਵਰਤੋਂ

ਸੈਂਡਪੇਪਰ ਦੀ ਮਦਦ ਨਾਲ, ਤੁਸੀਂ ਮਿਕਸਰ ਦੇ ਕਿਨਾਰੇ ਨੂੰ ਆਸਾਨੀ ਨਾਲ ਤਿੱਖਾ ਕਰ ਸਕਦੇ ਹੋ। ਇਸ ਦੇ ਲਈ ਮਿਕਸਰ ਬਲੇਡ ਨੂੰ ਖੋਲ੍ਹ ਕੇ ਵੱਖ ਕਰੋ। ਹੁਣ ਇਸ ਬਲੇਡ 'ਤੇ 1-2 ਚਮਚ ਪਾਣੀ ਪਾਓ ਅਤੇ ਸੈਂਡਪੇਪਰ ਨਾਲ ਰਗੜੋ। ਜੇਕਰ ਲੋੜ ਹੋਵੇ ਤਾਂ ਬਲੇਡ ਨੂੰ ਕਦੇ-ਕਦਾਈਂ ਪਾਣੀ ਨਾਲ ਗਿੱਲਾ ਕਰਕੇ ਰੱਖੋ। ਹੁਣ ਸਿਰਫ 5-10 ਮਿੰਟ ਅਜਿਹਾ ਕਰਨ ਤੋਂ ਬਾਅਦ ਮਿਕਸਰ ਦਾ ਬਲੇਡ ਤਿੱਖਾ ਹੋ ਜਾਵੇਗਾ।

Published by:Drishti Gupta
First published:

Tags: Lifestyle