HOME » NEWS » Life

ਹੈਜਾ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਤਰੀਕੇ, ਮਿਲੇਗਾ ਆਰਾਮ

News18 Punjabi | Trending Desk
Updated: July 9, 2021, 12:21 PM IST
share image
ਹੈਜਾ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਤਰੀਕੇ, ਮਿਲੇਗਾ ਆਰਾਮ
ਹੈਜਾ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਤਰੀਕੇ, ਮਿਲੇਗਾ ਆਰਾਮ

  • Share this:
  • Facebook share img
  • Twitter share img
  • Linkedin share img

Home Remedies For Cholera:ਹੈਜਾ ਜਾ ਕੈਲੋਰਾ ਬੈਕਟੀਰੀਆ ਨਾਲ਼ ਹੋਣ ਵਾਲੀ ਬਿਮਾਰੀ ਹੈ।ਇਹ ਬਿਬਰਿਓ ਕੋਲੇਰੀ ਜੀਵਾਣੂ ਤੋਂ ਹੁੰਦੀ ਹੈ ਜੋ ਪ੍ਰਦਿਸ਼ਤ ਪਾਣੀ ਤੇ ਭੋਜਨ ਨਾਲ਼ ਫੈਲਦਾ ਹੈ । ਇਸ ਬਿਮਾਰੀ ਨਾਲ਼ ਦਸਤ ਤੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ।ਇਸ ਨਾਲ਼ ਡੀਹਾਈਡ੍ਰੇਸ਼ਨ ਦੀ ਕਮੀ ਵੀ ਹੋ ਸਕਦੀ ਹੈ । ਇਥੋਂ ਤੱਕ ਕਿ ਸਹੀ ਇਲਾਜ਼ ਨਾ ਮਿਲਣ ਕਾਰਨ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ । ਹੈਜਾ ਹੋਣ ਦਾ ਸਭ ਤੋਂ ਵੱਧ ਖ਼ਤਰਾ ਉਥੇ ਹੁੰਦਾ ਹੈ ਜਿੱਥੇ ਸਾਫ-ਸਫਾਈ ਨਹੀਂ ਹੁੰਦੀ । ਹੈਜਾ ਹੋਣ ਤੇ ਉਲਟੀ ਤੇ ਹਲ਼ਕੇ ਦਸਤ ਹੁੰਦੇ ਹਨ । ਇਸਦੇ ਨਾਲ਼ ਹੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਤੇ ਮਾਸ਼ਪਾਸ਼ੀਆਂ ਵਿੱਚ ਐਂਠਣ ਆਦਿ ਆਉਣ ਦੇ ਲੱਛਣ ਹੋ ਸਕਦੇ ਹਨ ।ਹਾਲਾਕਿ ਕੁਝ ਘਰੇਲੂ ਤਰੀਕੇ ਅਪਣਾ ਕੇ ਹੈਜਾ ਤੋਂ ਬਚਾਅ ਕੀਤਾ ਜਾ ਸਕਦਾ ਹੈ ।



ਨੈਸ਼ਨਲ ਹੈਲਥ ਪੋਰਟਲ ਦੇ ਅਨੁਸਾਰ ਕੁਝ ਘਰੇਲੂ ਤਰੀਕੇ ਹੈਜਾ ਨੂੰ ਰੋਕਣ ਲਈ ਕਾਰਗਰ ਸਿੱਧ ਹੋ ਸਕਦੇ ਹਨ ।ਕਾਫੀ ਮਾਤਰਾ ਵਿੱਚ ਪਾਣੀ ਪੀਣ ਨਾਲ਼ ਹੈਜਾ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ ।ਉਥੇ ਹੀ ਹੈਜਾ ਦੇ ਰੋਗੀਆਂ ਸਮੇਤ ਸਭ ਲੋਕਾਂ ਲਈ ਆਪਣੇ ਸਰੀਰ ਨੂੰ ਡੀਹਾਈਡ੍ਰੇਟ ਰੱਖਣਾ ਬਹੁਤ ਜਰੂਰੀ ਹੈ ।ਇਹ ਸਭ ਤੋਂ ਵਧੀਆ ਘਰੇਲੂ ਉਪਾਅ ਹਨ ਜੋ ਹੈਜਾ ਤੋਂ ਬਚਾਅ ਕਰ ਸਕਦੇ ਹਨ ।




  • - ਇਸ ਤੋਂ ਇਲਾਵਾ ਲਗਭਗ ਤਿੰਨ ਲੀਟਰ ਪਾਣੀ ਵਿੱਚ ਲੌਂਗ ਦੇ ਕੁਝ ਟੁਕੜੇ ਪਾਣੀ ਵਿੱਚ ਪਾ ਕੇ ਉਬਾਲ ਲਵੋ ।ਇਸ ਨੂੰ ਹਰ ਇੱਕ ਘੰਟੇ ਵਿੱਚ ਪਿਓ ।ਇਹ ਹੈਜਾ ਲਈ ਸਭ ਤੋਂ ਚੰਗੇ ਘਰੇਲੂ ਉਪਾਆਂ ਵਿੱਚੋ ਇੱਕ ਹੈ ।

  • - ਪਾਣੀ ਤੇ ਤੁਲਸੀ ਦੇ ਪੱਤਿਆਂ ਦਾ ਮਿਸ਼ਰਨ ਪੀਣ ਨਾਲ਼ ਵੀ ਹੈਜਾ ਠੀਕ ਰਹਿੰਦਾ ਹੈ ।ਇਸਦੇ ਇਲਾਵਾ ਤੁਸੀਂ ਛਾਛ ਪੀ ਸਕਦੇ ਹੋ ।ਇਸ ਵਿੱਚ ਥੌੜਾ ਜਿਹਾ ਸੇਂਧਾ ਨਮਕ ਤੇ ਜੀਰਾ ਮਿਲ਼ਾ ਲਵੋ ।ਇਹ ਹੈਜਾ ਲਈ ਫਾਇਦੇਮੰਦ ਹੁੰਦਾ ਹੈ ।

  • - ਨਾਰੀਅਲ ਪਾਣੀ ਤੇ ਤਾਜਾ ਨਿੰਬੂ ਦੇ ਰਸ ਨਾਲ਼ ਇਸ ਵਿੱਚ ਖੀਰੇ ਦੇ ਪੱਤੇ ਮਿਲਾਓ ਤੇ ਇਸ ਨੂੰ ਪੀਓ ।ਇਸ ਦਾ ਘੱਟੋ ਘੱਟ ਇੱਕ ਗਿਲਾਸ ਜਰੂਰ ਪੀਓ ।ਇਸ ਨਾਲ਼ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ ।

  • - ਕੁਝ ਪਿਆਜ਼ ਨੂੰ ਪੀਸ ਕੇ ਇਸ ਵਿੱਚ ਖੋੜੀ ਜਿਹੀ ਕਾਲ਼ੀ ਮਿਰਚ ਮਿਲਾਓ ਤੇ ਇਸ ਨੂੰ ਨਿਯਮਿਤ ਰੂਪ ਨਾਲ਼ ਪੀਓ ।ਇਹ ਹੈਜੇ ਲਈ ਬਿਹਤਰ ਇਲਾਜਾਂ ਵਿਚੋਂ ਇੱਕ ਹੈ ।


ਵਰਤੋਂ ਇਹ ਸਾਵਧਾਨੀਆਂ


ਹੈਜਾ ਦੇ ਰੋਗਿਆ ਲਈ ਆਹਾਰ ਦੀ ਸ਼ੁਰੂਆਤ ਤਰਲ ਪਦਾਰਥ ਦੇਣ ਨਾਲ਼ ਕਰ ਸਕਦੇ ਹਾਂ ।ਇਸਦੇ ਨਾਲ਼ ਹੀ ਮਰੀਜ਼ ਦਿਨਭਰ ਬਹੁਤ ਸਾਰਾ ਪਾਣੀ, ਸੋਡਾ ਤੇ ਨਾਰੀਅਲ ਪਾਣੀ ਪੀਓ ਇਸਦੇ ਨਾਲ਼ ਹੀ ਧਿਆਨ ਰੱਖੋ ਕਿ ਇੱਕ ਵਾਰ ਵਿੱਚ ਬਹੁਤ ਸਾਰਾ ਤਰਲ ਪਦਾਰਥ ਪੀਣ ਨਾਲ਼ ਉਲਟੀ ਹੋ ਸਕਦੀ ਹੈ , ਇਸ ਲਈ ਇੱਕ ਵਾਰ ਥੋੜੀ ਮਾਤਰਾ ਵਿੱਚ ਹੀ ਤਰਲ ਪਦਾਰਥ ਪੀਓ ।ਮਰੀਜਾਂ ਨੂੰ ਚੂਸਣ ਲਈ ਬਰਫ਼ ਦੇ ਕੁਝ ਟੁਕੜੇ ਵੀ ਦਿੱਤੇ ਜਾ ਸਕਦੇ ਹਨ ।ਇਸ ਤੋਂ ਇਲਾਵਾ ਪੂਰੀ ਤਰ੍ਹਾਂ ਠੀਕ ਹੋ ਤੱਕ ਠੋਸ ਤੇ ਬਿਨਾਂ ਪੱਕੇ ਹੋਏ ਪਦਾਰਥ ਤੇ ਬਿਨਾਂ ਪੱਕੀ ਹੋਈ ਸਬਜੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।ਜਦੋਂ ਤੱਕ ਰੋਗੀ ਪੂਰੀ ਤਰ੍ਹਾਂ ਬੀਮਾਰੀ ਤੋਂ ਠੀਕ ਨਹੀਂ ਹੋ ਜਾਦਾਂ , ਉਦੋਂ ਤੱਕ ਅਜਿਹੀਆਂ ਚੀਜਾਂ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ।




Published by: Ramanpreet Kaur
First published: July 9, 2021, 12:21 PM IST
ਹੋਰ ਪੜ੍ਹੋ
ਅਗਲੀ ਖ਼ਬਰ