Home /News /lifestyle /

Instagram 'ਤੇ ਪੋਸਟ ਨੂੰ ਸ਼ਡਿਊਲ ਕਰਨ ਲਈ ਇਨ੍ਹਾਂ ਸਟੈੱਪ ਦੀ ਕਰੋ ਪਾਲਣਾ, ਆਸਾਨ ਹੈ ਤਰੀਕਾ

ਇੰਟਰਨੈੱਟ ਯੁੱਗ ਵਿੱਚ ਕਈ ਸੋਸ਼ਲ ਸਾਈਟਾਂ ਹਨ ਜਿਨ੍ਹਾਂ 'ਤੇ ਲੋਕਾਂ ਦੀ ਵੱਧ ਤੋਂ ਵੱਧ ਐਕਟੀਵਿਟੀ ਦੇਖੀ ਜਾ ਸਕਦੀ ਹੈ। ਇੰਸਟਾਗ੍ਰਾਮ (Instagram)ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟਾਂ ਵਿੱਚ ਸਭ ਤੋਂ ਪ੍ਰਸਿੱਧ ਹੈ। ਦੁਨੀਆ ਭਰ ਵਿੱਚ ਲਗਭਗ 1 ਬਿਲੀਅਨ ਮਹੀਨਾਵਾਰ ਐਕਟਿਵ ਯੂਜ਼ਰਜ਼ ਹਨ। ਭਾਰਤ ਵਿੱਚ 20 ਕਰੋੜ ਤੋਂ ਵੱਧ ਲੋਕ ਇਸ ਐਪ ਦੀ ਵਰਤੋਂ ਕਰਦੇ ਹਨ। ਇੰਸਟਾਗ੍ਰਾਮ 'ਤੇ ਫਾਲੋਅਰਜ਼ ਨੂੰ ਵਧਾਉਣਾ ਕੋਈ ਆਸਾਨ ਗੱਲ ਨਹੀਂ ਹੈ। ਇਸ ਨੂੰ ਵਧਾਉਣ ਲਈ ਸਮੇਂ-ਸਮੇਂ 'ਤੇ ਕੁਝ ਨਾ ਕੁਝ ਪੋਸਟ ਕਰਨਾ ਪੈਂਦਾ ਹੈ, ਤਾਂ ਜੋ ਇੰਸਟਾਗ੍ਰਾਮ ਫੀਡ ਵਿੱਚ ਰਹੇ ਅਤੇ ਨਵੇਂ ਯੂਜ਼ਰਜ਼ ਜੁੜੇ ਰਹਿਣ।

ਹੋਰ ਪੜ੍ਹੋ ...
  • Share this:

ਇੰਸਟਾਗ੍ਰਾਮ ਨਵੇਂ-ਨਵੇਂ ਫੀਚਰਸ ਲਿਆਉਂਦਾ ਰਹਿੰਦਾ ਹੈ। ਉਨ੍ਹਾਂ ਵਿੱਚੋਂ ਇੱਕ ਫੀਚਰ ਹੈ ਪੋਸਟ ਸ਼ਡਿਊਲਿੰਗ। ਇਸ ਦੀ ਮਦਦ ਨਾਲ ਯੂਜ਼ਰ ਪੋਸਟਾਂ ਨੂੰ ਸ਼ਡਿਊਲ ('schedule) ਕਰ ਸਕਦੇ ਹਨ। ਇੰਸਟਾਗ੍ਰਾਮ 'ਤੇ ਪੋਸਟਾਂ ਨੂੰ ਸ਼ਡਿਊਲ ਕਰਨ ਲਈ ਤੁਹਾਨੂੰ ਥਰਡ ਪਾਰਟੀ ਐਪਸ ਜਾਂ ਫੇਸਬੁੱਕ ਕ੍ਰਿਏਟਰ ਸਟੂਡੀਓ ਦੀ ਵਰਤੋਂ ਕਰਨ ਦੀ ਲੋੜ ਪੈਂਦੀ ਹੈ। ਇਸ ਫੀਚਰ ਨੂੰ ਇੰਸਟਾਗ੍ਰਾਮ ਐਪ 'ਚ ਨਹੀਂ ਵਰਤਿਆ ਜਾ ਸਕਦਾ ਹੈ। ਪੋਸਟਾਂ ਨੂੰ ਸ਼ਡਿਊਲ ਕਰਨ ਲਈ, ਇੱਕ ਪ੍ਰੋਫੈਸ਼ਨਲ ਅਕਾਊਂਟ ਦੀ ਲੋੜ ਹੁੰਦੀ ਹੈ ਅਤੇ ਖਾਤੇ ਵਿੱਚ 10,000 ਤੋਂ ਵੱਧ ਫਾਲੋਅਰ ਹੋਣੇ ਚਾਹੀਦੇ ਹਨ। ਪੋਸਟ ਸ਼ਡਿਊਲ ਫੀਚਰ ਪ੍ਰਾਈਵੇਟ Instagram ਅਕਾਊਂਟਸ ਲਈ ਉਪਲਬਧ ਨਹੀਂ ਹੈ।

ਫੇਸਬੁੱਕ ਕ੍ਰਿਏਟਰ ਸਟੂਡੀਓ 'ਤੇ ਇੰਸਟਾਗ੍ਰਾਮ ਪੋਸਟਾਂ ਨੂੰ 'ਸ਼ਡਿਊਲ' ਕਿਵੇਂ ਕਰੀਏ?

1. ਸਭ ਤੋਂ ਪਹਿਲਾਂ ਫੇਸਬੁੱਕ ਕ੍ਰਿਏਟਰ ਸਟੂਡੀਓ ਖੋਲ੍ਹੋ।

2. ਫੇਸਬੁੱਕ ਕ੍ਰਿਏਟਰ ਸਟੂਡੀਓ ਖੋਲ੍ਹਣ ਤੋਂ ਬਾਅਦ, Instagram ਲਿੰਕ ਕਰੋ।

3. ਇੰਸਟਾਗ੍ਰਾਮ ਨੂੰ ਲਿੰਕ ਕਰਨ ਤੋਂ ਬਾਅਦ, ਨਿਊ ਪੋਸਟ ਦਾ ਵਿਕਲਪ ਚੁਣੋ।

4. ਹੁਣ ਤੁਸੀਂ ਜੋ ਵੀ ਕੰਟੈਂਟ ਪੋਸਟ ਕਰਨਾ ਚਾਹੁੰਦੇ ਹੋ ਉਸ ਨੂੰ ਅੱਪਲੋਡ ਕਰੋ। ਅਪਲੋਡ ਕਰਨ ਤੋਂ ਬਾਅਦ, ਹੇਠਾਂ ਦੇਖੋ ਜਿੱਥੇ ਪਬਲਿਸ਼ ਵਿਕਲਪ ਦਿਖਾਈ ਦਿੰਦਾ ਹੈ। ਉੱਥੇ ਹੇਠਾਂ ਇੱਕ ਐਰੋ ਸਾਈਨ ਹੈ ਉਸ ਉੱਤੇ ਕਲਿੱਕ ਕਰੋ।

5. ਇੱਥੇ ਡਾਊਨ ਐਰੋ 'ਤੇ ਕਲਿੱਕ ਕਰਨ ਤੋਂ ਬਾਅਦ, ਸ਼ਡਿਊਲ ਦਾ ਵਿਕਲਪ ਦਿਖਾਈ ਦੇਵੇਗਾ। ਜਿਸ ਟਾਈਮ ਵਿੱਚ ਤੁਸੀਂ ਇਸ ਨੂੰ ਪੋਸਟ ਕਰਨਾ ਚਾਹੁੰਦੇ ਉਸ ਸਮੇਂ ਦੀ ਚੋਣ ਕਰੋ ਤੇ ਫਿਰ Schedule ਬਟਨ 'ਤੇ ਕਲਿੱਕ ਕਰੋ।

ਫੇਸਬੁੱਕ ਕ੍ਰਿਏਟਰ ਸਟੂਡੀਓ ਤੋਂ ਇਲਾਵਾ ਕਈ ਥਰਡ ਪਾਰਟੀ ਐਪਲੀਕੇਸ਼ਨਾਂ ਜਾਂ ਵੈੱਬਸਾਈਟਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਕੁਝ ਵੈੱਬਸਾਈਟਾਂ ਹਨ ਜੋ ਪੋਸਟਾਂ ਨੂੰ ਸ਼ਡਿਊਲ ਕਰਨ ਵਿੱਚ ਮਦਦ ਕਰਨਗੀਆਂ। Hootsuite, Buffer, Skid Social, Viral Tags ਅਤੇ Icon Square ਪੋਸਟ ਨੂੰ ਸ਼ਡਿਊਲ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਵੀ ਦੱਸ ਦਈਏ ਕਿ ਸਾਰੀਆਂ ਵੈੱਬਸਾਈਟਾਂ ਸ਼ਡਿਊਲ ਕਰਨ ਵਾਲੀਆਂ ਪੋਸਟਾਂ ਲਈ ਮਹੀਨਾਵਾਰ ਫੀਸ ਵਸੂਲਦੀਆਂ ਹਨ।

Published by:Drishti Gupta
First published:

Tags: Instagram Reels, Life