ਗਰਮੀਆਂ ਦੇ ਮੌਸਮ ਵਿੱਚ ਸਕਿਨ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਕਸਰ ਹੀ ਆ ਜਾਂਦੀਆਂ ਹਨ। ਔਇਲੀ ਸਕਿਨ, ਮੁਹਾਸੇ ਧੱਫੜ, ਟੈਨਿੰਗ ਆਦਿ ਗਰਮੀ ਵਿੱਚ ਆਉਣ ਵਾਲੀਆਂ ਪ੍ਰਮੁੱਖ ਸਮੱਸਿਆਵਾਂ ਹਨ। ਇਨ੍ਹਾਂ ਦੇ ਕਰਕੇ ਚਿਹਰੇ ਦੀ ਸੁੰਦਰਤਾ ਗਾਇਬ ਹੋਣ ਲੱਗਦੀ ਹੈ। ਜੇਕਰ ਤੁਸੀਂ ਗਰਮੀਆਂ ਵਿਚ ਸਕਿਨ ਦੀ ਦੇਖਭਾਲ ਦੇ ਨਾਲ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾਂ ਪਾਉਣਾ ਚਾਹੁੰਦੇ ਹੋ ਤਾਂ ਦਹੀਂ ਅਤੇ ਨਿੰਬੂ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। ਦਹੀਂ ਅਤੇ ਨਿੰਬੂ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਦੀਆਂ ਤੋਂ ਦਹੀਂ ਦੀ ਵਰਤੋਂ ਸਕਿਨ ਨੂੰ ਸੁੰਦਰ ਬਣਾਉਣ ਅਤੇ ਪਿੰਪਲਜ਼, ਮੁਹਾਸੇ ਆਦਿ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਰਹੀ ਹੈ। ਇਸਦੇ ਨਾਲ ਹੀ ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਲਾਭਦਾਇਕ ਹੁੰਦੇ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਸਾਡੀ ਸਕਿਨ ਨੂੰ ਕੀ ਫਾਇਦੇ ਹਨ।
ਦਹੀਂ ਅਤੇ ਨਿੰਬੂ ਦਾ ਫੇਸ ਪੈਕ ਬਣਾਉਣ ਦਾ ਤਰੀਕਾ
ਇੱਕ ਕਟੋਰੀ ਵਿੱਚ 2 ਚੱਮਚ ਦਹੀਂ ਲਓ ਅਤੇ ਉਸ ਵਿੱਚ 1 ਚੱਮਚ ਨਿੰਬੂ ਦਾ ਰਸ ਮਿਲਾਓ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸਾਫ਼ ਅਤੇ ਸੁੱਕੇ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ।
ਰੁੱਖੇਪਣ ਤੋਂ ਛੁਟਕਾਰਾ
ਜੇਕਰ ਤੁਹਾਡੀ ਸਕਿਨ ਖੁਸ਼ਕ ਹੋ ਗਈ ਹੈ, ਤਾਂ ਤੁਸੀਂ ਦਹੀਂ ਅਤੇ ਨਿੰਬੂ ਦੀ ਵਰਤੋਂ ਕਰਕੇ ਆਪਣੀ ਸਕਿਨ ਨੂੰ ਨਰਮ ਬਣਾ ਸਕਦੇ ਹੋ। ਦਹੀਂ ਵਿੱਚ ਮੌਜੂਦ ਚਰਬੀ ਤੁਹਾਡੀ ਸਕਿਨ ਨੂੰ ਨਮੀ ਪ੍ਰਦਾਨ ਕਰਦੀ ਹੈ, ਜੋ ਖੁਸ਼ਕ ਸਕਿਨ ਦੀ ਸਮੱਸਿਆ ਨੂੰ ਦੂਰ ਕਰ ਸਕਦੀ ਹੈ। ਉਥੇ ਹੀ ਨਿੰਬੂ ਸਕਿਨ 'ਤੇ ਚਮਕ ਲਿਆਉਣ 'ਚ ਮਦਦ ਕਰਦਾ ਹੈ।
ਚਿਹਰਾ ਬਣ ਜਾਵੇਗਾ ਚਮਕਾਦਾਰ
ਦਹੀਂ ਅਤੇ ਨਿੰਬੂ ਡਰਾਈ ਅਤੇ ਔਇਲੀ ਦੌਵਾਂ ਤਰ੍ਹਾਂ ਦੀ ਸਕਿਨ ਦੀਆਂ ਸਮੱਸਿਆਵਾਂ ਨੂੰ ਦਰ ਕਰਦੇ ਹਨ। ਇਨ੍ਹਾਂ ਨੂੰ ਲਗਾਉਣ ਨਾਲ ਚਿਹਰਾ ਚਮਕਾਰ ਭਾਵ ਗਲੌਇੰਗ ਹੋ ਜਾਂਦਾ ਹੈ ਅਤੇ ਧੁੱਪ ਨੂੰ ਸਕਿਨ ਉੱਤੇ ਜਮ੍ਹਾਂ ਹੋਈ ਟੈਨ ਵੀ ਦੂਰ ਹੁੰਦੀ ਹੈ।
ਐਕਨੇ ਨੂੰ ਹਟਾਓ
ਪਿੰਪਲਜ਼ ਅਤੇ ਐਕਨੇ ਦੂਰ ਕਰਨ ਲਈ ਦਹੀਂ ਅਤੇ ਨਿੰਬੂ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ। ਦਹੀਂ ਅਤੇ ਨਿੰਬੂ ਦੋਵਾਂ ਵਿੱਚ ਮੁਹਾਸੇ ਨੂੰ ਦੂਰ ਕਰਨ ਦੇ ਗੁਣ ਹੁੰਦੇ ਹਨ। ਇਸਦੇ ਨਾਲ ਹੀ ਇਹ ਪੈਕ ਐਕਨੇ ਕਾਰਨ ਹੋਣ ਵਾਲੀ ਸੋਜ ਨੂੰ ਘੱਟ ਕਰਦਾ ਹੈ। ਇਸਨੂੰ ਲਗਾਉਣ ਨਾਲ ਸਕਿਨ ਉੱਤੇ ਮੌਜੂਦ ਪਿਪਲਜ਼ ਠੀਕ ਹੋ ਜਾਣਗੀਆਂ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Beauty, Beauty tips, Curd, Lifestyle, Skin, Skin care tips, Summer care tips