Home /News /lifestyle /

ਕਿਚਨ 'ਚ ਅਪਣਾਓ ਇਹ Tips, ਸਬਜ਼ੀ ਕੱਟਣ ਤੋਂ ਬਾਅਦ ਵੀ ਸੁੰਦਰ ਤੇ ਨਰਮ ਰਹਿਣਗੇ ਹੱਥ

ਕਿਚਨ 'ਚ ਅਪਣਾਓ ਇਹ Tips, ਸਬਜ਼ੀ ਕੱਟਣ ਤੋਂ ਬਾਅਦ ਵੀ ਸੁੰਦਰ ਤੇ ਨਰਮ ਰਹਿਣਗੇ ਹੱਥ

ਕਿਚਨ 'ਚ ਅਪਣਾਓ ਇਹ Tips, ਸਬਜ਼ੀ ਕੱਟਣ ਤੋਂ ਬਾਅਦ ਵੀ ਸੁੰਦਰ ਤੇ ਨਰਮ ਰਹਿਣਗੇ ਤੁਹਾਡੇ ਹੱਥ

ਕਿਚਨ 'ਚ ਅਪਣਾਓ ਇਹ Tips, ਸਬਜ਼ੀ ਕੱਟਣ ਤੋਂ ਬਾਅਦ ਵੀ ਸੁੰਦਰ ਤੇ ਨਰਮ ਰਹਿਣਗੇ ਤੁਹਾਡੇ ਹੱਥ

ਜੇ ਤੁਸੀਂ ਕੁਕਿੰਕ ਦੇ ਸ਼ੌਕੀਨ ਹੋ ਤੇ ਘਰ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਬਣਾਉਂਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸਬਜ਼ੀ ਕੱਟਣ ਸਮੇਂ ਬਹੁਤ ਸਾਵਧਾਨੀ ਵਰਤਣ ਦੇ ਬਾਵਜੂਦ ਹੱਥ ਫਟਣ ਲੱਗਦੇ ਹਨ। ਇਸ ਦੇ ਨਾਲ ਹੀ ਕੁਝ ਸਬਜ਼ੀਆਂ ਜਿਵੇਂ ਕਿ ਕੱਚਾ ਕੇਲਾ, ਆਂਵਲਾ ਅਤੇ ਕਟਹਲ ਦੇ ਨਿਸ਼ਾਨ ਹੋਣ ਕਾਰਨ ਹੱਥ ਵੀ ਗੰਦੇ ਲੱਗਣ ਲੱਗਦੇ ਹਨ। ਭਾਵੇਂ ਇਨ੍ਹਾਂ ਦੀ ਸਬਜ਼ੀ ਕਾਫੀ ਲਜ਼ੀਜ਼ ਬਣਦੀ ਹੈ ਪਰ ਇਹ ਦਾਗ ਕਾਫੀ ਮੁਸ਼ਕਲ ਨਾਲ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਜੇ ਤੁਸੀਂ ਕੁਕਿੰਕ ਦੇ ਸ਼ੌਕੀਨ ਹੋ ਤੇ ਘਰ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਬਣਾਉਂਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸਬਜ਼ੀ ਕੱਟਣ ਸਮੇਂ ਬਹੁਤ ਸਾਵਧਾਨੀ ਵਰਤਣ ਦੇ ਬਾਵਜੂਦ ਹੱਥ ਫਟਣ ਲੱਗਦੇ ਹਨ। ਇਸ ਦੇ ਨਾਲ ਹੀ ਕੁਝ ਸਬਜ਼ੀਆਂ ਜਿਵੇਂ ਕਿ ਕੱਚਾ ਕੇਲਾ, ਆਂਵਲਾ ਅਤੇ ਕਟਹਲ ਦੇ ਨਿਸ਼ਾਨ ਹੋਣ ਕਾਰਨ ਹੱਥ ਵੀ ਗੰਦੇ ਲੱਗਣ ਲੱਗਦੇ ਹਨ। ਭਾਵੇਂ ਇਨ੍ਹਾਂ ਦੀ ਸਬਜ਼ੀ ਕਾਫੀ ਲਜ਼ੀਜ਼ ਬਣਦੀ ਹੈ ਪਰ ਇਹ ਦਾਗ ਕਾਫੀ ਮੁਸ਼ਕਲ ਨਾਲ ਜਾਂਦੇ ਹਨ। ਪਰ ਤੁਹਾਨੂੰ ਦੱਸ ਦਈਏ ਕਿ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਨਾਲ ਤੁਸੀਂ ਸਬਜ਼ੀਆਂ ਨੂੰ ਕੱਟਣ ਦੇ ਮਾੜੇ ਪ੍ਰਭਾਵਾਂ ਤੋਂ ਛੁਟਕਾਰਾ ਪਾ ਕੇ ਹੱਥਾਂ ਨੂੰ ਨਰਮ ਅਤੇ ਸੁੰਦਰ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆਂ ਬਾਰੇ :

ਵੈਸਲੀਨ ਹੈ ਬੜੇ ਕੰਮ ਦੀ ਚੀਜ਼ : ਹੱਥਾਂ ਨੂੰ ਨਰਮ ਬਣਾਉਣ ਲਈ ਵੈਸਲੀਨ ਦੀ ਵਰਤੋਂ ਕਰਨਾ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਦੇ ਲਈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਸੁਕਾ ਲਓ। ਹੁਣ ਵੈਸਲੀਨ ਲਗਾ ਕੇ ਆਪਣੇ ਹੱਥਾਂ ਦੀ ਮਾਲਿਸ਼ ਕਰੋ। ਇਸ ਨਾਲ ਹੱਥਾਂ ਦੀ ਖੁਸ਼ਕੀ ਖਤਮ ਹੋ ਜਾਵੇਗੀ ਅਤੇ ਤੁਹਾਡੇ ਹੱਥ ਨਰਮ ਹੋ ਜਾਣਗੇ।

ਸਰ੍ਹੋਂ ਦੇ ਤੇਲ ਦੀ ਮਦਦ ਲਓ : ਲੋਕਾਂ ਨੂੰ ਕੁਝ ਸਬਜ਼ੀਆਂ ਜਿਵੇਂ ਕਿ ਅਰਬੀ, ਕਟਹਲ ਆਦਿ ਨੂੰ ਕੱਟਣ ਵਿੱਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਸਬਜ਼ੀਆਂ ਨੂੰ ਕੱਟਦੇ ਹੋਏ ਨਾ ਸਿਰਫ ਹੱਥਾਂ 'ਤੇ ਚਿਪਚਿਪਾਹਟ ਮਹਿਸੂਸ ਹੁੰਦੀ ਸਗੋਂ ਇਨ੍ਹਾਂ ਨੂੰ ਕੱਟਣ ਨਾਲ ਹੱਥਾਂ 'ਚ ਖੁਜਲੀ ਸ਼ੁਰੂ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਸਬਜ਼ੀ ਦੀ ਚਿਪਚਿਪਾਹਟ ਅਤੇ ਖੁਜਲੀ ਤੋਂ ਛੁਟਕਾਰਾ ਪਾਉਣ ਲਈ, ਆਪਣੇ ਹੱਥਾਂ 'ਤੇ ਸਰ੍ਹੋਂ ਦਾ ਤੇਲ ਲਗਾਓ। ਫਿਰ ਕੁਝ ਦੇਰ ਤੱਕ ਕੋਸੇ ਪਾਣੀ ਨਾਲ ਹੱਥ ਧੋ ਲਓ।

ਸਕਰਬ ਕਰਨ ਨਾਲ ਖੁਸ਼ਕੀ ਦੂਰ ਹੋ ਜਾਵੇਗੀ : ਸਬਜ਼ੀਆਂ ਨੂੰ ਕੱਟਣ ਤੇ ਛਿੱਲਣ ਨਾਲ ਹੱਥ ਵੀ ਸੁੱਕ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਹੱਥਾਂ ਨੂੰ ਨਰਮ ਬਣਾਉਣ ਲਈ ਘਰ ਵਿੱਚ ਬਣੇ ਸਕਰਬਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਓਟਸ 'ਚ ਦਹੀਂ ਅਤੇ ਸ਼ਹਿਦ ਮਿਲਾ ਕੇ ਹੱਥਾਂ ਨੂੰ ਰਗੜੋ। ਇਸ ਸਕਰਬ ਨੂੰ ਹਫ਼ਤੇ ਵਿੱਚ ਇੱਕ ਵਾਰ ਲਗਾਉਣ ਨਾਲ ਹੱਥਾਂ ਦੀ ਸਕਿਨ ਦੇ ਡੈੱਡ ਸੈੱਲ ਹੱਟ ਜਾਣਗੇ ਅਤੇ ਹੱਥ ਨਰਮ ਹੋ ਜਾਣਗੇ।

ਜੈਤੂਨ ਦਾ ਤੇਲ ਨਹੀਂ ਲੱਗਣ ਦੇਵੇਗਾ ਦਾਗ : ਤੁਸੀਂ ਆਪਣੇ ਹੱਥਾਂ 'ਤੇ ਸਬਜ਼ੀਆਂ ਦੇ ਨਿਸ਼ਾਨ ਹਟਾਉਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਸਾਬਣ ਨਾਲ ਹੱਥ ਧੋਣ ਤੋਂ ਬਾਅਦ ਜੈਤੂਨ ਦਾ ਤੇਲ ਲਗਾਓ ਅਤੇ ਥੋੜ੍ਹੀ ਦੇਰ ਲਈ ਮਾਲਿਸ਼ ਕਰੋ। ਇਸ ਨਾਲ ਤੁਹਾਡੇ ਹੱਥ ਨਰਮ ਅਤੇ ਬੇਦਾਗ ਹੋ ਜਾਣਗੇ।

Published by:Drishti Gupta
First published:

Tags: Health, Skin care tips