Home /News /lifestyle /

ਕੀ ਬੱਚਾ ਆਪਣੀਆਂ ਚੀਜ਼ਾਂ ਦੂਜਿਆਂ ਨਾਲ ਸਾਂਝੀਆਂ ਨਹੀਂ ਕਰਦਾ? ਇਹ ਟਿਪਸ ਆਦਤ ਨੂੰ ਬਦਲਣ 'ਚ ਮਦਦ ਕਰਨਗੇ

ਬੱਚੇ ਥੋੜ੍ਹੇ ਜ਼ਿੱਦੀ ਅਤੇ ਮੂਡੀ ਹੁੰਦੇ ਹਨ। ਉਹ ਅਕਸਰ ਆਪਣੀਆਂ ਚੀਜ਼ਾਂ ਕਿਸੇ ਹੋਰ ਬੱਚੇ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦਾ। ਜੇਕਰ ਬੱਚਾ ਕਦੇ-ਕਦਾਈਂ ਅਜਿਹਾ ਕਰਦਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਜੇਕਰ ਉਹ ਕਿਸੇ ਵੀ ਸਮੇਂ ਆਪਣੀ ਕੋਈ ਚੀਜ਼ ਸਾਂਝੀ ਨਹੀਂ ਕਰਨਾ ਚਾਹੁੰਦਾ ਹੈ, ਤਾਂ ਮਾਪਿਆਂ ਲਈ ਸੋਚਣਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਵਿੱਚ ਸ਼ੇਅਰਿੰਗ ਦੀ ਆਦਤ ਪੈਦਾ ਕਰਨਾ ਉਨ੍ਹਾਂ ਦੇ ਭਵਿੱਖ ਲਈ ਚੰਗਾ ਹੈ।

ਹੋਰ ਪੜ੍ਹੋ ...
  • Share this:

ਜੇ ਬੱਚਾ ਚੀਜ਼ਾਂ ਸਾਂਝੀਆਂ ਕਰਨਾ ਸਿੱਖਦਾ ਹੈ, ਤਾਂ ਉਹ ਭਵਿੱਖ ਵਿੱਚ ਅਡਜਸਟ ਹੋਣਾ ਵੀ ਸਿੱਖੇਗਾ। ਮਾਪੇ ਛੋਟੀਆਂ-ਛੋਟੀਆਂ ਗੱਲਾਂ ਰਾਹੀਂ ਆਪਣੇ ਬੱਚਿਆਂ ਵਿੱਚ ਸ਼ੇਅਰਿੰਗ ਕਰਨ ਦੀ ਆਦਤ ਪਾ ਸਕਦੇ ਹਨ। ਇਸ ਨਾਲ ਬੱਚਾ ਸਮਾਜਿਕ ਤੌਰ 'ਤੇ ਵੀ ਐਕਟਿਵ ਰਹੇਗਾ।

ਇਹ ਆਦਤ ਪਾਉਣ ਲਈ ਸਭ ਤੋਂ ਵਧੀਆ ਦਿਨ ਬੱਚਿਆਂ ਦੇ ਜਨਮ ਦਿਨ ਨਾਲ ਸ਼ੁਰੂ ਕਰਨਾ ਹੈ। ਇਸ ਦਿਨ ਗਰੀਬ ਬੱਚਿਆਂ ਨੂੰ ਭੋਜਨ ਅਤੇ ਕੱਪੜੇ ਵੰਡੋ। ਇਸ ਤੋਂ ਇਲਾਵਾ ਕੁਝ ਹੋਰ ਤਰੀਕੇ ਵੀ ਹਨ ਜੋ ਇਸ ਪ੍ਰਕਾਰ ਹਨ-

ਬੱਚੇ ਨੂੰ Share ਕਰਨਾ ਸਿਖਾਓ
parenting.firstcry.com ਦੇ ਅਨੁਸਾਰ, ਇਹ ਬਹੁਤ ਸਾਧਾਰਨ ਹੈ ਕਿ 3 ਤੋਂ 5 ਸਾਲ ਦਾ ਬੱਚਾ ਆਪਣੀਆਂ ਚੀਜ਼ਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਨਾ ਚਾਹੁੰਦਾ ਹੈ।ਪਰ ਜਦੋਂ ਮਾਪੇ ਬੱਚੇ ਨੂੰ ਚੀਜ਼ਾਂ ਸ਼ੇਅਰ ਕਰਨਾ ਸਿਖਾਉਂਦੇ ਹਨ, ਤਾਂ ਬੱਚਾ ਨਾ ਸਿਰਫ਼ ਦੇਣਾ ਸਿੱਖਦਾ ਹੈ, ਸਗੋਂ ਟੀਮ ਵਰਕ, ਸਾਥੀਆਂ ਨਾਲ ਸਹਿਯੋਗ ਵਰਗੇ ਸਾਰੇ ਹੁਨਰ ਵੀ ਸਿੱਖਦਾ ਹੈ। ਇਸ ਤਰ੍ਹਾਂ ਬੱਚਾ ਲੋਕਾਂ ਨਾਲ ਮੇਲ-ਮਿਲਾਪ ਵਰਗੇ ਗੁਣ ਵੀ ਸਿੱਖਦਾ ਹੈ।

ਬੱਚੇ ਨੂੰ ਇਹ ਆਦਤ ਕਿਵੇਂ ਸਿਖਾਈਏ
1- ਬੱਚੇ ਨੂੰ ਚੰਗੀ ਸਿੱਖਿਆ ਵਾਲੀਆਂ ਕਹਾਣੀਆਂ ਸੁਣਾ ਕੇ ਸਿਖਾਓ।
2- ਜੇਕਰ ਘਰ ਵਿੱਚ ਦੋ ਬੱਚੇ ਹੋਣ ਤਾਂ ਦੋਹਾਂ ਨੂੰ ਵੱਖੋ-ਵੱਖਰੀਆਂ ਪਲੇਟਾਂ ਦੇ ਕੇ, ਅਲੱਗ ਅਲੱਗ ਚੀਜ਼ਾਂ ਪਾ ਕੇ ਇੱਕ ਦੂਜੇ ਨਾਲ ਸਾਂਝਾ ਕਰਨਾ ਸਿਖਾਓ।
3- ਜੇਕਰ ਬੱਚਾ ਕੋਈ ਛੋਟੀ ਜਿਹੀ ਚੀਜ਼ ਵੀ ਸਾਂਝੀ ਕਰਦਾ ਹੈ ਤਾਂ ਉਸ ਦੀ ਤਾਰੀਫ਼ ਕਰੋ।
4- ਕਿਸੇ ਐਨ.ਜੀ.ਓ. ਵਿੱਚ ਜਾ ਕੇ ਬੱਚੇ ਨੂੰ ਸਮਾਨ ਵੰਡੋ ਅਤੇ ਸਿਖਾਓ ਕਿ ਵੰਡਣ ਨਾਲ ਚੀਜ਼ਾਂ ਘੱਟ ਨਹੀਂ ਹੁੰਦੀਆਂ।
5- ਇਹ ਕੁਝ ਅਜਿਹੇ ਟਿਪਸ ਹਨ, ਜਿਨ੍ਹਾਂ ਦੀ ਮਦਦ ਨਾਲ ਬੱਚਾ ਚੀਜ਼ਾਂ ਸਾਂਝੀਆਂ ਕਰਨਾ ਤਾਂ ਸਿੱਖੇਗਾ ਹੀ, ਨਾਲ ਹੀ ਉਸ ਨੂੰ ਬੱਚਿਆਂ ਦੇ ਨਾਲ ਰਹਿਣ ਅਤੇ ਟੀਮ ਵਰਕ ਕਰਨ ਦਾ ਮੌਕਾ ਵੀ ਮਿਲੇਗਾ।
Published by:rupinderkaursab
First published:

Tags: Child, Children, Lifestyle, Parents

ਅਗਲੀ ਖਬਰ