ਗਰਭ ਅਵਸਥਾ ਦੌਰਾਨ ਸਰੀਰ ਵਿੱਚ ਹਾਰਮੋਨਲ ਬਦਲਾਅ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਗੈਸ ਜਾਂ ਪੇਟ ਫੁੱਲਣ ਦੀ ਸਮੱਸਿਆ ਵੀ ਇਨ੍ਹਾਂ 'ਚੋਂ ਇਕ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਸਮੱਸਿਆ ਪਹਿਲੀ ਤਿਮਾਹੀ ਵਿੱਚ ਹੁੰਦੀ ਹੈ। ਦਰਅਸਲ, ਇਸ ਦੌਰਾਨ ਸਰੀਰ ਵਿੱਚ ਪ੍ਰੋਜੇਸਟ੍ਰੋਨ ਅਤੇ ਐਸਟ੍ਰੋਜਨ ਹਾਰਮੋਨ ਤੇਜ਼ੀ ਨਾਲ ਵਧਦੇ ਹਨ, ਜਿਸ ਕਾਰਨ ਬੱਚੇਦਾਨੀ ਦੀ ਪਰਤ ਮੋਟੀ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਗੈਸ, ਬੇਚੈਨੀ, ਜੀਅ ਕੱਚਾ ਹੋਣਾ, ਉਲਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਕੁਝ ਹੋਰ ਕਾਰਨ ਵੀ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਗਰਭ ਅਵਸਥਾ ਦੌਰਾਨ ਗੈਸ ਬਣਨ ਦੇ ਸੰਭਾਵਿਤ ਕਾਰਨਾਂ ਅਤੇ ਰੋਕਥਾਮ ਦੇ ਤਰੀਕੇ ਦੱਸਣ ਜਾ ਰਹੇ ਹਾਂ...
ਮੇਥੀ ਦਾ ਪਾਣੀ ਪੀਓ- 100 ਮਿਲੀਲੀਟਰ ਪਾਣੀ ਨੂੰ ਉਬਾਲੋ ਅਤੇ ਇਸ ਵਿਚ ਇਕ ਚਮਚ ਮੇਥੀ ਦਾਣਾ ਮਿਲਾ ਲਓ। ਹੁਣ ਇਸ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀਓ। ਜੇਕਰ ਤੁਸੀਂ ਚਾਹੋ ਤਾਂ ਸੁੱਕੀ ਮੇਥੀ ਦੇ ਦਾਣੇ ਨੂੰ ਇਕ ਗਿਲਾਸ ਪਾਣੀ 'ਚ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਨੂੰ ਛਾਣ ਕੇ ਪੀਓ। ਪੇਟ 'ਚ ਗੈਸ, ਬਦਹਜ਼ਮੀ ਦੀ ਸਮੱਸਿਆ ਨਹੀਂ ਹੋਵੇਗੀ।
ਸੌਂਫ ਅਤੇ ਜੀਰਾ — ਤੁਸੀਂ ਸੌਂਫ ਅਤੇ ਜੀਰੇ ਨੂੰ ਇੱਕ ਡੱਬੇ ਵਿੱਚ 1/3 ਮਾਤਰਾ ਵਿੱਚ ਰੱਖੋ ਅਤੇ ਦਿਨ ਵਿੱਚ 4 ਤੋਂ 5 ਵਾਰ ਚਬਾਉਂਦੇ ਰਹੋ। ਇਸ ਨਾਲ ਤੁਹਾਡੇ ਪੇਟ 'ਚ ਗੈਸ ਦੀ ਸਮੱਸਿਆ ਦੂਰ ਰਹੇਗੀ। ਤੁਸੀਂ ਚਾਹੋ ਤਾਂ ਇਸ ਨੂੰ ਪਾਣੀ 'ਚ ਉਬਾਲ ਕੇ ਵੀ ਪੀ ਸਕਦੇ ਹੋ।
ਕੋਸਾ ਪਾਣੀ ਪੀਓ- ਗਰਭ ਅਵਸਥਾ ਦੌਰਾਨ ਤੁਹਾਡੀ ਪਾਚਨ ਸ਼ਕਤੀ ਨੂੰ ਵਧੀਆ ਰੱਖਣ ਲਈ ਠੰਡੇ ਪਾਣੀ ਦੀ ਬਜਾਏ ਕੋਸਾ ਪਾਣੀ ਪੀਣਾ ਬਿਹਤਰ ਹੁੰਦਾ ਹੈ। ਰੋਜ਼ ਸਵੇਰੇ ਕੋਸਾ ਪਾਣੀ ਪੀਣ ਦੀ ਆਦਤ ਬਣਾਓ। ਅਜਿਹਾ ਕਰਨ ਨਾਲ ਗੈਸ ਬਣਨ ਅਤੇ ਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ।
ਹਰੀ ਇਲਾਇਚੀ ਚਬਾਓ— ਜੇਕਰ ਤੁਹਾਨੂੰ ਵਾਰ-ਵਾਰ ਪੇਟ ਦੀ ਗੈਸ ਤੋਂ ਪਰੇਸ਼ਾਨੀ ਹੁੰਦੀ ਹੈ ਤਾਂ ਖਾਣ ਤੋਂ ਬਾਅਦ ਹਰੀ ਇਲਾਇਚੀ ਦੇ ਕੁਝ ਦਾਣੇ ਮੂੰਹ 'ਚ ਰੱਖ ਕੇ ਚਬਾਓ। ਤੁਸੀਂ ਇਸ ਨੂੰ ਦਿਨ ਵਿਚ 3-4 ਵਾਰ ਕਰ ਸਕਦੇ ਹੋ। ਪੇਟ ਫੁੱਲਣ ਦੀ ਸਮੱਸਿਆ ਘੱਟ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health news, Pregnancy