Home /News /lifestyle /

ਵਾਲਾਂ ਨੂੰ Bouncy ਬਣਾਉਣ ਲਈ ਅਪਣਾਓ ਇਹ Tips, Looks 'ਚ ਆਵੇਗਾ ਖੂਬਸੂਰਤ ਬਦਲਾਅ

Tips to make hair bouncy: ਭਾਵੇਂ ਹਰ ਮੌਸਮ ਵਿੱਚ ਵਾਲਾਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ, ਪਰ ਖਾਸ ਤੌਰ 'ਤੇ ਗਰਮੀਆਂ ਵਿੱਚ, ਧੁੱਪ, ਧੂੜ ਅਤੇ ਪਸੀਨੇ ਕਾਰਨ ਨਾ ਸਿਰਫ ਵਾਲ ਖੁਸ਼ਕ ਅਤੇ ਬੇਜਾਨ ਹੋ ਜਾਂਦੇ ਹਨ, ਸਗੋਂ ਵਾਲ ਚਿਪਚਿਪੇ ਵੀ ਹੋ ਜਾਂਦੇ ਹਨ। ਇਸ ਦੇ ਨਾਲ ਹੀ ਸਿਰ ਦੇ ਛੋਟੇ ਅਤੇ ਪਤਲੇ ਵਾਲ ਵੀ ਦੇਖਣ ਵਿਚ ਬਹੁਤ ਅਜੀਬ ਲੱਗਦੇ ਹਨ। ਅਜਿਹੀ ਸਥਿਤੀ ਵਿੱਚ ਵਾਲਾਂ ਦੀ ਦੇਖਭਾਲ ਦੇ ਕੁਝ ਟਿਪਸ ਤੁਹਾਡੇ ਵਾਲਾਂ ਨੂੰ ਬਾਉਂਸੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

ਜੀ ਹਾਂ, ਵਾਲਾਂ ਨੂੰ ਬਾਉਂਸੀ ਤੇ ਘਣੇ ਬਣਾਉਣਾ ਕੋਈ ਔਖਾ ਕੰਮ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਖਾਸ ਤਰ੍ਹਾਂ ਦੇ ਹੇਅਰ ਪ੍ਰੋਡਕਟਸ ਦੀ ਵਰਤੋਂ ਕਰ ਕੇ ਵਾਲਾਂ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਵਾਲ ਆਪਣੇ ਆਪ ਹੀ ਸੁੰਦਰ, ਘਣੇ ਅਤੇ ਬਾਉਂਸੀ ਦਿਖਣ ਲੱਗਦੇ ਹਨ। ਇਸ ਤੋਂ ਇਲਾਵਾ ਤੁਸੀਂ ਵਾਲਾਂ 'ਤੇ ਕੁਝ ਨੁਸਖੇ ਅਜ਼ਮਾ ਕੇ ਵੀ ਪਤਲੇ ਵਾਲਾਂ ਨੂੰ ਸੰਘਣਾ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਵਾਲਾਂ ਨੂੰ ਸੰਘਣਾ ਅਤੇ ਬਾਉਂਸੀ ਬਣਾਉਣ ਦੇ ਕੁਝ ਤਰੀਕਿਆਂ ਬਾਰੇ।

ਸ਼ੈਂਪੂ ਦੀ ਚੋਣ ਧਿਆਨ ਨਾਲ ਕਰੋ : ਵਾਲਾਂ ਲਈ ਸ਼ੈਂਪੂ ਚੁਣਦੇ ਸਮੇਂ, ਵਾਲੀਅਮ ਦੇਣ ਵਾਲਾ ਸ਼ੈਂਪੂ ਹੀ ਚੁਣੋ। ਨਾਲ ਹੀ, ਕਰੀਮ ਵਾਲੇ ਸ਼ੈਂਪੂ ਦੀ ਵਰਤੋਂ ਗਲਤੀ ਨਾਲ ਵੀ ਨਹੀਂ ਕਰਨੀ ਹੈ। ਇਹ ਤੁਹਾਡੇ ਵਾਲਾਂ ਨੂੰ ਸਟਿੱਕੀ ਬਣਾ ਸਕਦਾ ਹੈ। ਦੂਜੇ ਪਾਸੇ ਵਾਲੀਅਮ ਵਾਲਾ ਸ਼ੈਂਪੂ ਵਾਲਾਂ ਨੂੰ ਚਿਪਚਿਪਾ ਬਣਾਉਣ ਦੀ ਬਜਾਏ ਸੰਘਣੇ ਤੇ ਬਾਉਂਸੀ ਵਾਲਾਂ ਵਿੱਚ ਬਦਲ ਦਿੰਦਾ ਹੈ।

ਵਾਲਾਂ ਉੱਤੇ ਕੰਡੀਸ਼ਨਰ ਲਗਾਓ : ਵਾਲ ਧੋਣ ਤੋਂ ਬਾਅਦ ਕੰਡੀਸ਼ਨਰ ਲਗਾਉਣਾ ਨਾ ਭੁੱਲੋ। ਤੁਹਾਨੂੰ ਦੱਸ ਦੇਈਏ ਕਿ ਕੰਡੀਸ਼ਨਰ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਬਾਉਂਸੀ ਬਣਾ ਕੇ ਨਰਮ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।

ਵਾਲ ਛੋਟੇ ਕੱਟੋ : ਜੇਕਰ ਤੁਹਾਡੇ ਵਾਲ ਬਹੁਤ ਪਤਲੇ ਹਨ, ਤਾਂ ਵਾਲਾਂ ਦੀ ਵਾਧੂ ਲੰਬਾਈ ਵਾਲਾਂ ਨੂੰ ਪਤਲੇ ਬਣਾ ਦਿੰਦੀ ਹੈ। ਅਜਿਹੀ ਸਥਿਤੀ ਵਿੱਚ, ਸੰਘਣੇ ਵਾਲਾਂ ਲਈ, ਤੁਸੀਂ ਵਾਲਾਂ ਨੂੰ ਛੋਟੇ ਕਰ ਸਕਦੇ ਹੋ। ਇਸ ਨਾਲ ਨਾ ਸਿਰਫ ਤੁਹਾਨੂੰ ਨਵਾਂ ਲੁੱਕ ਮਿਲੇਗਾ, ਸਗੋਂ ਛੋਟੇ ਹੇਅਰਕੱਟ 'ਚ ਵਾਲ ਵੀ ਸੰਘਣੇ ਲੱਗਣ ਲੱਗ ਜਾਣਗੇ।

ਬੈਕ ਕੋਂਬਿੰਗ ਕਰੋ : ਪਤਲੇ ਵਾਲਾਂ ਨੂੰ ਸੰਘਣਾ ਬਣਾਉਣ ਲਈ ਬੈਕ ਕੋਂਬਿੰਗ, ਮਤਲਬ ਕਿ ਉਲਟੇ ਤਰੀਕੇ ਨਾਲ ਵਾਲਾਂ ਵਿੱਚ ਕੰਘੀ ਕਰਨਾ ਸਭ ਤੋਂ ਵਧੀਆ ਵਿਕਲਪ ਹੈ। ਇਸ ਨਾਲ ਤੁਹਾਡੇ ਵਾਲ ਪਤਲੇ ਅਤੇ ਸਟਿੱਕੀ ਹੋਣ ਦੀ ਬਜਾਏ ਸੰਘਣੇ ਹੋ ਜਾਂਦੇ ਹਨ।

ਹੇਅਰ ਸਪਰੇਅ ਦੀ ਮਦਦ ਲਓ : ਤੁਸੀਂ ਵਾਲਾਂ 'ਤੇ ਹੇਅਰ ਸਪਰੇਅ ਕਰ ਕੇ ਵੀ ਇਨ੍ਹਾਂ ਨੂੰ ਬਾਉਂਸੀ ਬਣਾ ਸਕਦੇ ਹੋ। ਇਸ ਦੇ ਲਈ ਕਿਸੇ ਚੰਗੇ ਬ੍ਰਾਂਡ ਦੇ ਹੇਅਰ ਸਪਰੇਅ ਨਾਲ ਵਾਲਾਂ ਨੂੰ ਦੋ ਹਿੱਸਿਆਂ ਵਿਚ ਸਪਰੇਅ ਕਰੋ। ਵਾਲਾਂ ਦੀ ਮਾਤਰਾ ਵਧਾ ਕੇ ਵਾਲਾਂ ਨੂੰ ਬਾਉਂਸੀ ਬਣਾਏ ਰੱਖਣ ਦਾ ਹੇਅਰ ਸਪਰੇਅ ਸਭ ਤੋਂ ਵਧੀਆ ਤਰੀਕਾ ਹੈ।

ਹੇਅਰ ਮਾਸਕ ਲਗਾਓ : ਵਾਲਾਂ ਨੂੰ ਕੁਦਰਤੀ ਤੌਰ 'ਤੇ ਬਾਉਂਸੀ ਅਤੇ ਸੰਘਣੇ ਬਣਾਉਣ ਲਈ ਤੁਸੀਂ ਕੁਝ ਹੇਅਰ ਮਾਸਕ ਵੀ ਅਜ਼ਮਾ ਸਕਦੇ ਹੋ। ਜਿੱਥੇ ਸ਼ਹਿਦ ਅਤੇ ਐਲੋਵੇਰਾ ਜੈੱਲ ਨਾਲ ਬਣਿਆ ਹੇਅਰ ਮਾਸਕ ਵਾਲਾਂ ਨੂੰ ਬਾਉਂਸੀ ਤੇ ਸੰਘਣੇ ਬਣਾਉਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਵਾਲਾਂ 'ਤੇ ਅਲਸੀ ਦੇ ਬੀਜਾਂ ਦੀ ਵਰਤੋਂ ਉਨ੍ਹਾਂ ਨੂੰ ਮੋਟਾ ਅਤੇ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ।
Published by:rupinderkaursab
First published:

Tags: Fashion tips, Hair Care Tips, Hair Growth Diet, Lifestyle

ਅਗਲੀ ਖਬਰ