
ਦੰਦਾਂ ਨੂੰ ਚਮਕਦਾਰ ਅਤੇ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਨੁਸਖੇ, ਨਹੀਂ ਰਹੇਗੀ ਕੋਈ ਸਮੱਸਿਆ
Oral Health Care Tips: ਖ਼ੂਬਸੂਰਤ ਦਿਖਣ ਲਈ ਅਸੀਂ ਕਈ ਸਾਰੇ ਯਤਨ ਕਰਦੇ ਹਾਂ। ਇਸਦੇ ਲਈ ਅਸੀਂ ਆਪਣੇ ਚਿਹਰੇ ਉੱਤੇ ਕਈ ਕੁਝ ਲਗਾਉਂਦੇ ਹਾਂ ਪਰ ਆਪਣੇ ਦੰਦਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਜਦੋਂ ਕਿ ਇਨ੍ਹਾਂ ਤੋਂ ਬਿਨ੍ਹਾਂ ਚਿਹਰੇ ਦੀ ਮੁਸਕਰਾਹਟ ਫਿੱਕੀ ਜਾਪਦੀ ਹੈ। ਪੀਲੇ ਅਤੇ ਖਰਾਬ ਦੰਦ ਸਾਡੀ ਖ਼ੂਬਸੂਰਤੀ ਨੂੰ ਖ਼ਰਾਬ ਕਰਦੇ ਹਨ। ਦੰਦਾਂ ਦੀ ਸੰਭਾਲ ਨਾ ਕਰਨ ਨਾਲ ਇਹ ਪੀਲੇ ਪੈਣ ਲੱਗਦੇ ਹਨ। ਇਸ ਦੇ ਨਾਲ ਹੀ ਸਾਹ 'ਚ ਬਦਬੂ, ਮੂੰਹ 'ਚ ਛਾਲੇ, ਦੰਦਾਂ 'ਚ ਕੈਵਿਟੀ ਵਰਗੀਆਂ ਕਈ ਸਮੱਸਿਆਵਾਂ ਨਜ਼ਰ ਆਉਣ ਲੱਗਦੀਆਂ ਹਨ।
ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਦੰਦਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਦੰਦਾਂ ਦੀ ਸੰਭਾਲ ਬਾਰੇ ਕੁੱਝ ਅਹਿਮ ਗੱਲਾਂ
ਖੁਰਾਕ ਵਿੱਚ ਸ਼ਾਮਲ ਕਰੋ ਡੇਅਰੀ ਉਤਪਾਦ
ਦੁੱਧ, ਦਹੀਂ ਅਤੇ ਪਨੀਰ ਵਰਗੇ ਡੇਅਰੀ ਉਤਪਾਦ ਕੈਲਸ਼ੀਅਮ ਅਤੇ ਪ੍ਰੋਟੀਨ ਦੇ ਚੰਗੇ ਸਰੋਤ ਮੰਨੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਦਾ ਸੇਵਨ ਕਰਨ ਨਾਲ ਨਾ ਸਿਰਫ ਦੰਦ ਚਿੱਟੇ ਅਤੇ ਚਮਕਦਾਰ ਬਣਦੇ ਹਨ, ਸਗੋਂ ਦੰਦਾਂ ਦੀਆਂ ਕਈ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਵੀ ਮਿਲਦਾ ਹੈ। ਡੇਅਰੀ ਪਦਾਰਥਾਂ ਨੂੰ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ।
ਇਸ ਤਰ੍ਹਾਂ ਕਰੋ ਦੰਦਾਂ ਦੀ ਸਫਾਈ
ਦੰਦਾਂ ਨੂੰ ਸਾਫ਼ ਰੱਖਣ ਲਈ ਟੂਥਬ੍ਰਸ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਦੰਦਾਂ ਦੀ ਬਿਹਤਰ ਸਿਹਤ ਲਈ ਦਿਨ ਵਿਚ ਘੱਟੋ-ਘੱਟ ਦੋ ਵਾਰ ਬੁਰਸ਼ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁਰਸ਼ ਕਰਨ ਲਈ ਮਟਰ ਦੇ ਆਕਾਰ ਜਿੰਨਾਂ ਹੀ ਟੁੱਥਪੇਸਟ ਲੈਂਣਾ ਚਾਹੀਦਾ ਹੈ।
ਜੀਭ ਨੂੰ ਸਾਫ਼ ਰੱਖੋ
ਕੀਟਾਣੂਆਂ ਨੂੰ ਮੂੰਹ ਤੋਂ ਦੂਰ ਰੱਖਣ ਲਈ ਦੰਦਾਂ ਦੇ ਨਾਲ-ਨਾਲ ਜੀਭ ਨੂੰ ਵੀ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਕਿਸੇ ਚੰਗੇ ਜੀਭ ਕਲੀਨਰ ਦੀ ਵਰਤੋਂ ਕਰੋ। ਜੀਭ ਨੂੰ ਰੋਜ਼ਾਨਾ ਸਾਫ਼ ਕਰਨ ਨਾਲ ਬਦਬੂ ਦੇ ਨਾਲ ਨਾਲ ਮੂੰਹ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਹਨਾਂ ਚੀਜ਼ਾਂ ਤੋਂ ਬਚੋ
ਦੰਦਾਂ ਨੂੰ ਚਿੱਟੇ ਅਤੇ ਕੈਵਿਟੀ ਮੁਕਤ ਰੱਖਣ ਲਈ ਕੌਫੀ, ਅਚਾਰ, ਟੌਫੀ ਅਤੇ ਮਿੱਠੀਆਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ। ਨਾਲ ਹੀ ਵਾਈਨ ਜਾਂ ਅਲਕੋਹਲ ਪੀਣ ਤੋਂ ਬਚੋ ਕਿਉਂਕਿ ਸ਼ਰਾਬ ਪੀਣ ਨਾਲ ਦੰਦ ਪੀਲੇ ਹੋ ਜਾਂਦੇ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।