Home /News /lifestyle /

ਚਿੱਟੇ ਕੱਪੜਿਆਂ ਦਾ ਪੀਲਾਪਨ ਦੂਰ ਕਰਨ ਲਈ ਅਪਣਾਓ ਇਹ ਤਰੀਕੇ, ਕੱਪੜਿਆਂ ਦੀ ਚਮਕ ਵੀ ਰਹੇਗੀ ਬਰਕਰਾਰ

ਚਿੱਟੇ ਕੱਪੜਿਆਂ ਦਾ ਪੀਲਾਪਨ ਦੂਰ ਕਰਨ ਲਈ ਅਪਣਾਓ ਇਹ ਤਰੀਕੇ, ਕੱਪੜਿਆਂ ਦੀ ਚਮਕ ਵੀ ਰਹੇਗੀ ਬਰਕਰਾਰ

ਚਿੱਟੇ ਕੱਪੜਿਆਂ ਦਾ ਪੀਲਾਪਨ ਦੂਰ ਕਰਨ ਲਈ ਅਪਣਾਓ ਇਹ ਤਰੀਕੇ, ਕੱਪੜਿਆਂ ਦੀ ਚਮਕ ਵੀ ਰਹੇਗੀ ਬਰਕਰਾਰ (ਸੰਕੇਤਕ ਫੋਟੋ)

ਚਿੱਟੇ ਕੱਪੜਿਆਂ ਦਾ ਪੀਲਾਪਨ ਦੂਰ ਕਰਨ ਲਈ ਅਪਣਾਓ ਇਹ ਤਰੀਕੇ, ਕੱਪੜਿਆਂ ਦੀ ਚਮਕ ਵੀ ਰਹੇਗੀ ਬਰਕਰਾਰ (ਸੰਕੇਤਕ ਫੋਟੋ)

ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਗਰਮੀ ਨੂੰ ਸੋਖ ਲੈਂਦੇ ਹਨ। ਪਰ ਕੁਝ ਪ੍ਰੋਫੈਸ਼ਨਲ ਲੋਕਾਂ ਨੂੰ ਚਿੱਟੇ ਕੱਪੜੇ ਪਹਿਨਣਾ ਵਧੀਆ ਲੱਗਦਾ ਹੈ ਪਰ ਇਨ੍ਹਾਂ ਨੂੰ ਪਹਿਨਣ ਤੋਂ ਪਹਿਲਾਂ ਤੇ ਬਾਅਦ ਵਿੱਚ ਇੱਕ ਹੀ ਡਰ ਰਹਿੰਦਾ ਹੈ ਕਿ ਕਿਤੇ ਇਹ ਜਲਦੀ ਗੰਦੇ ਨਾ ਹੋ ਜਾਣ। ਇਸ ਕਾਰਨ ਹਰ ਚੀਜ਼ ਤੋਂ ਆਪਣੇ ਆਪ ਨੂੰ ਬਚਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਚਿੱਟੇ ਕੱਪੜਿਆਂ 'ਤੇ ਲੱਗੇ ਦਾਗ ਵੀ ਸਾਫ ਦਿਖਾਈ ਦਿੰਦੇ ਹਨ। ਅਕਸਰ ਹੀ ਚਿੱਟੇ ਕੱਪੜੇ ਬਹੁਤ ਜਲਦੀ ਗੰਦੇ ਹੋ ਜਾਂਦੇ ਹਨ ਅਤੇ ਦੂਜਾ ਚਿੱਟੇ ਕੱਪੜਿਆਂ ਤੋਂ ਇਨ੍ਹਾਂ ਦਾਗ਼ਾਂ ਨੂੰ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਹੋਰ ਪੜ੍ਹੋ ...
  • Share this:
ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਗਰਮੀ ਨੂੰ ਸੋਖ ਲੈਂਦੇ ਹਨ। ਪਰ ਕੁਝ ਪ੍ਰੋਫੈਸ਼ਨਲ ਲੋਕਾਂ ਨੂੰ ਚਿੱਟੇ ਕੱਪੜੇ ਪਹਿਨਣਾ ਵਧੀਆ ਲੱਗਦਾ ਹੈ ਪਰ ਇਨ੍ਹਾਂ ਨੂੰ ਪਹਿਨਣ ਤੋਂ ਪਹਿਲਾਂ ਤੇ ਬਾਅਦ ਵਿੱਚ ਇੱਕ ਹੀ ਡਰ ਰਹਿੰਦਾ ਹੈ ਕਿ ਕਿਤੇ ਇਹ ਜਲਦੀ ਗੰਦੇ ਨਾ ਹੋ ਜਾਣ। ਇਸ ਕਾਰਨ ਹਰ ਚੀਜ਼ ਤੋਂ ਆਪਣੇ ਆਪ ਨੂੰ ਬਚਾਉਣਾ ਪੈਂਦਾ ਹੈ। ਇਸ ਤੋਂ ਇਲਾਵਾ ਚਿੱਟੇ ਕੱਪੜਿਆਂ 'ਤੇ ਲੱਗੇ ਦਾਗ ਵੀ ਸਾਫ ਦਿਖਾਈ ਦਿੰਦੇ ਹਨ। ਅਕਸਰ ਹੀ ਚਿੱਟੇ ਕੱਪੜੇ ਬਹੁਤ ਜਲਦੀ ਗੰਦੇ ਹੋ ਜਾਂਦੇ ਹਨ ਅਤੇ ਦੂਜਾ ਚਿੱਟੇ ਕੱਪੜਿਆਂ ਤੋਂ ਇਨ੍ਹਾਂ ਦਾਗ਼ਾਂ ਨੂੰ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਚਿੱਟੇ ਕੱਪੜੇ ਜ਼ਿਆਦਾ ਪਹਿਨਦੇ ਹੋ, ਤਾਂ ਖਾਣ-ਪੀਣ ਦੇ ਧੱਬੇ ਜਾਂ ਪਸੀਨੇ ਦੇ ਧੱਬਿਆਂ ਕਾਰਨ ਕੱਪੜੇ ਪੀਲੇ ਪੈ ਸਕਦੇ ਹਨ। ਉਨ੍ਹਾਂ ਦਾ ਪੀਲਾਪਨ ਦੂਰ ਕਰਨਾ ਅਤੇ ਕਮੀਜ਼ ਨੂੰ ਪਿਛਲੇ ਪਾਸੇ ਤੋਂ ਪੂਰੀ ਤਰ੍ਹਾਂ ਚਿੱਟਾ ਕਰਨਾ ਵੀ ਇੱਕ ਵੱਡੀ ਸਮੱਸਿਆ ਹੈ। ਚਿੰਤਾ ਨਾ ਕਰੋ, ਕੁਝ ਨੁਸਖੇ ਅਪਣਾ ਕੇ ਚਿੱਟੇ ਕਮੀਜ਼ ਦਾ ਪੀਲਾਪਨ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਚਿੱਟੀ ਕਮੀਜ਼ ਤੋਂ ਜ਼ਿੱਦੀ ਦਾਗ-ਧੱਬੇ ਹਟਾਉਣ ਦੇ ਤਰੀਕੇ।

ਪੁਰਾਣੀ ਚਿੱਟੀ ਕਮੀਜ਼ ਨੂੰ ਚਮਕਦਾਰ ਬਣਾਉਣ ਲਈ ਸੁਝਾਅ-

  • ਬੇਕਿੰਗ ਸੋਡਾ ਅਤੇ ਨਿੰਬੂ ਦੇ ਰਸ ਵਰਗੇ ਕੁਝ ਕੁਦਰਤੀ ਅਤੇ ਘਰੇਲੂ ਸਮੱਗਰੀ ਨਾਲ ਇਨ੍ਹਾਂ ਦਾਗ-ਧੱਬਿਆਂ ਨੂੰ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ।

  • ਕਮੀਜ਼ ਨੂੰ ਧੋਣ ਤੋਂ ਪਹਿਲਾਂ ਇਸ 'ਤੇ ਕੁਝ ਦੇਰ ਲਈ ਦਾਗ ਰਿਮੂਵਰ ਲਗਾਓ ਅਤੇ ਕੁਝ ਦੇਰ ਇਸ ਤਰ੍ਹਾਂ ਹੀ ਰਹਿਣ ਦਿਓ। ਇਸ ਨਾਲ ਧੱਬੇ ਨੂੰ ਹਟਾਉਣਾ ਆਸਾਨ ਹੋ ਜਾਵੇਗਾ।

  • ਹੁਣ ਦਾਗ ਰਿਮੂਵਰ ਲਗਾਉਣ ਤੋਂ ਬਾਅਦ ਕੱਪੜੇ ਨੂੰ ਵਾਸ਼ਿੰਗ ਮਸ਼ੀਨ 'ਚ ਪਾ ਕੇ ਧੋ ਲਓ।

  • ਜੇਕਰ ਦਾਗ ਤੇਲ 'ਚ ਕਿਸੇ ਚੀਜ਼ ਕਾਰਨ ਹੈ ਤਾਂ ਪਾਣੀ ਦੀ ਵਰਤੋਂ ਨਾ ਕਰੋ। ਅਜਿਹੀ ਸਥਿਤੀ ਵਿੱਚ, ਸੁੱਕੇ ਕਾਗਜ਼ ਜਾਂ ਤੌਲੀਏ ਦੀ ਵਰਤੋਂ ਕਰਕੇ ਦਾਗ ਨੂੰ ਸਾਫ਼ ਕੀਤਾ ਜਾ ਸਕਦਾ ਹੈ।

  • ਜੇਕਰ ਤੇਲ ਦਾ ਦਾਗ ਨਾ ਹੋਵੇ ਤਾਂ ਪਾਣੀ ਨਾਲ ਧੋ ਲਓ। ਧੋਣ ਵੇਲੇ ਠੰਡੇ ਪਾਣੀ ਦੀ ਵਰਤੋਂ ਕਰੋ। ਖੂਨ, ਪਸੀਨਾ ਜਾਂ ਗੰਦਗੀ ਦੇ ਧੱਬਿਆਂ ਨੂੰ ਸਿਰਫ ਪਾਣੀ ਨਾਲ ਧੋਤਾ ਜਾ ਸਕਦਾ ਹੈ।

  • ਹਾਈਡ੍ਰੋਜਨ ਪਰਆਕਸਾਈਡ ਦਾ ਘੋਲ ਤਿਆਰ ਕਰ ਕੇ ,ਇਸ ਨੂੰ ਦਾਗ 'ਤੇ ਲਗਾ ਸਕਦੇ ਹੋ ਅਤੇ ਫਿਰ ਕਮੀਜ਼ ਨੂੰ ਧੋ ਸਕਦੇ ਹੋ। ਦਾਗ ਸਾਫ ਹੋ ਜਾਵੇਗਾ, ਇੱਥੋਂ ਤੱਕ ਕਿ ਇਸ ਨਾਲ ਕਮੀਜ਼ ਪਹਿਲਾਂ ਵਾਂਗ ਚਿੱਟੀ ਹੋ ​​ਜਾਵੇਗੀ।

  • ਹਾਈਡ੍ਰੋਜਨ ਪਰਆਕਸਾਈਡ ਵਿੱਚ ਥੋੜੀ ਜਿਹੀ ਡਿਸ਼ ਵਾਸ਼ਿੰਗ ਜੈੱਲ ਲਗਾਉਣ ਨਾਲ ਵੀ ਦਾਗ ਹੋਰ ਆਸਾਨੀ ਨਾਲ ਹਟਾਏ ਜਾ ਸਕਦੇ ਹਨ।

  • ਅਜਿਹਾ ਕਰਨ ਤੋਂ ਪਹਿਲਾਂ ਇਸ ਘੋਲ ਨੂੰ ਥੋੜ੍ਹੀ ਜਿਹੀ ਜਗ੍ਹਾ 'ਤੇ ਲਗਾਓ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਘੋਲ ਕੱਪੜਿਆਂ ਨੂੰ ਖਰਾਬ ਤਾਂ ਨਹੀਂ ਕਰ ਰਿਹਾ। ਅਜਿਹਾ ਕਰਨ ਤੋਂ ਬਾਅਦ ਜੇ ਸਭ ਠੀਕ ਰਹਿੰਦਾ ਹੈ ਤਾਂ ਹੀ ਇਸ ਘੋਲ ਨੂੰ ਦਾਗ ਵਾਲੀ ਥਾਂ 'ਤੇ ਲਗਾਓ।

Published by:rupinderkaursab
First published:

Tags: Life, Lifestyle

ਅਗਲੀ ਖਬਰ