Home /News /lifestyle /

How To check PF Balance Online: PF ਖਾਤੇ ਦਾ ਬਕਾਇਆ ਪਤਾ ਕਰਨ ਲਈ ਅਪਣਾਓ ਇਹ ਆਸਾਨ ਤਰੀਕਾ

How To check PF Balance Online: PF ਖਾਤੇ ਦਾ ਬਕਾਇਆ ਪਤਾ ਕਰਨ ਲਈ ਅਪਣਾਓ ਇਹ ਆਸਾਨ ਤਰੀਕਾ

 PF ਖਾਤੇ ਦਾ ਬਕਾਇਆ ਪਤਾ ਕਰਨ ਲਈ ਅਪਣਾਓ ਇਹ ਆਸਾਨ ਤਰੀਕਾ

PF ਖਾਤੇ ਦਾ ਬਕਾਇਆ ਪਤਾ ਕਰਨ ਲਈ ਅਪਣਾਓ ਇਹ ਆਸਾਨ ਤਰੀਕਾ

How To check PF Balance Online:  ਜੇਕਰ ਤੁਸੀਂ ਵੀ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਹੋ ਅਤੇ ਹਰ ਮਹੀਨੇ ਤੁਹਾਡੇ ਕੁੱਝ ਪੈਸੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ EPFO ਦੇ ਰੂਪ ਵਿੱਚ ਕੱਟੇ ਜਾਂਦੇ ਹਨ ਜਿਸਨੂੰ ਅਸੀਂ ਆਮ ਭਾਸ਼ਾ ਵਿੱਚ PF ਆਖਦੇ ਹਾਂ ਅਤੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਹੁਣ ਤਕ ਤੁਹਾਡੇ ਖਾਤੇ ਵਿੱਚ ਕਿੰਨੇ ਪੈਸੇ ਜਮ੍ਹਾਂ ਹੋਏ ਹਨ ਤਾਂ ਅਸੀਂ ਅੱਜ ਤੁਹਾਨੂੰ ਕੁੱਝ ਆਸਾਨ ਤਰੀਕੇ ਦੱਸਾਂਗੇ ਜਿਸ ਨਾਲ ਤੁਸੀਂ ਮਿੰਟਾਂ ਵਿੱਚ ਆਪਣੇ PF ਦਾ ਬਕਾਇਆ ਪਤਾ ਕਰ ਸਕੋਗੇ।

ਹੋਰ ਪੜ੍ਹੋ ...
  • Share this:

ਅੱਜਕਲ ਸਾਰੀਆਂ ਸੇਵਾਵਾਂ ਔਨਲਾਈਨ ਹੋਣ ਕਰਕੇ ਤੁਹਾਨੂੰ EPFO ਦੇ ਕਿਸੇ ਵੀ ਕੰਮ ਲਈ ਦਫ਼ਤਰ ਜਾਣ ਦੀ ਲੋੜ ਨਹੀਂ ਹੈ। ਆਨਲਾਈਨ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦੀ ਉਪਲਬਧਤਾ ਦੇ ਨਾਲ, ਹੁਣ ਪੀਐਫ ਖਾਤੇ ਦਾ ਪ੍ਰਬੰਧਨ ਕਰਨਾ ਬਹੁਤ ਆਸਾਨ ਹੋ ਗਿਆ ਹੈ।

ਤੁਹਾਡੀ ਜਾਣਕਾਰੀ ਕਿ ਦੱਸ ਦੇਈਏ ਕਿ PF ਦਾ ਬਕਾਇਆ ਜਾਨਣ ਦੇ 4 ਤਰੀਕੇ ਹਨ।

ਉਹ ਤਰੀਕੇ ਹਨ:

Missed Call ਨਾਲ PF ਖਾਤਾ ਬੈਲੈਂਸ ਚੈੱਕ ਕਰੋ: ਤੁਸੀਂ ਸਿਰਫ਼ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਕਰਨੀ ਹੈ ਅਤੇ ਕੁਝ ਹੀ ਪਲਾਂ ਵਿੱਚ ਤੁਹਾਡੇ ਫ਼ੋਨ 'ਤੇ ਇੱਕ ਮੈਸੇਜ ਆ ਜਾਵੇਗਾ ਜਿਸ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਵੇਗੀ।

ਐੱਸਐੱਮਐੱਸ ਰਾਹੀਂ PF ਖਾਤਾ ਬੈਲੈਂਸ ਚੈੱਕ ਕਰੋ: ਮਿਸਡ ਕਾਲ ਦੀ ਤਰ੍ਹਾਂ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਐਸਐਮਐਸ ਰਾਹੀਂ ਵੀ ਪੀਐਫ ਬੈਲੇਂਸ ਚੈੱਕ ਕਰ ਸਕਦੇ ਹੋ। ਇਸ ਲਈ ਤੁਸੀਂ ਸਿਰਫ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 7738299899 'ਤੇ ਇੱਕ ਐਸਐਮਐਸ ਕਰਨਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਸੀਂ ਮੈਸੇਜ ਕਿਵੇਂ ਕਰਨਾ ਹੈ, ਮੈਸੇਜ ਕਰਨ ਲਈ EPFO ​​UAN LAN ਲਿਖਣਾ ਹੈ। ਇੱਥੇ LAN ਦਾ ਅਰਥ ਭਾਸ਼ਾ ਹੈ। ਜੇਕਰ ਤੁਹਾਨੂੰ ਅੰਗਰੇਜ਼ੀ ਵਿੱਚ ਜਾਣਕਾਰੀ ਚਾਹੀਦੀ ਹੈ, ਤਾਂ LAN ਦੀ ਬਜਾਏ ENG ਲਿਖੋ।

ਜੇਕਰ ਤੁਹਾਨੂੰ ਹਿੰਦੀ ਵਿੱਚ ਜਾਣਕਾਰੀ ਚਾਹੀਦੀ ਹੈ ਤਾਂ LAN ਦੀ ਬਜਾਏ HIN ਲਿਖੋ। ਖਾਤੇ ਦੀ ਜਾਣਕਾਰੀ ਹਿੰਦੀ ਵਿੱਚ ਪ੍ਰਾਪਤ ਕਰਨ ਲਈ, EPFOHO UAN HIN ਲਿਖੋ ਅਤੇ ਇਸਨੂੰ 7738299899 ਨੰਬਰ 'ਤੇ ਭੇਜੋ। ਕੁਝ ਦੇਰ ਬਾਅਦ ਤੁਹਾਡੇ ਮੋਬਾਈਲ 'ਤੇ ਪੀਐਫ ਬੈਲੇਂਸ ਦਾ ਮੈਸੇਜ ਆਵੇਗਾ।

ਜੇਕਰ UMANG App ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਤੇ UMANG ਐਪ ਡਾਊਨਲੋਡ ਕਰੋ। ਐਪ 'ਚ EPFO ​​'ਤੇ ਕਲਿੱਕ ਕਰੋ। ਇਸ 'ਚ Employee Centric Services 'ਤੇ ਕਲਿੱਕ ਕਰੋ। ਇਸ ਤੋਂ ਬਾਅਦ View Passbook 'ਤੇ ਕਲਿੱਕ ਕਰੋ ਅਤੇ ਆਪਣਾ UAN ਅਤੇ ਪਾਸਵਰਡ ਭਰੋ। ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ। ਇਸ ਨੂੰ ਨਿਰਧਾਰਤ ਸਥਾਨ 'ਤੇ ਦਾਖਲ ਕਰਨ ਤੋਂ ਬਾਅਦ, ਤੁਸੀਂ ਪੀਐਫ ਬੈਲੇਂਸ ਚੈੱਕ ਕਰ ਸਕਦੇ ਹੋ।

ਇਸ ਤੋਂ ਇਲਾਵਾ ਤੁਸੀਂ EPFO ਦੀ ਵੈਬਸਾਈਟ ਅਤੇ UMANG App ਦੀ ਮਦਦ ਨਾਲ ਵੀ ਆਪਣੇ PF ਖਾਤੇ ਦਾ ਬਕਾਇਆ ਚੈੱਕ ਕਰ ਸਕਦੇ ਹੋ। ਵੈਬਸਾਈਟ ਤੋਂ ਚੈੱਕ ਕਰਨ ਲਈ ਈਪੀਐਫ ਪਾਸਬੁੱਕ ਪੋਰਟਲ 'ਤੇ ਜਾਣਾ ਪੈਂਦਾ ਹੈ ਅਤੇ ਇਸ ਪੋਰਟਲ 'ਤੇ UAN ਅਤੇ ਪਾਸਵਰਡ ਰਾਹੀਂ ਲੌਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ Download/View Passbook 'ਤੇ ਕਲਿੱਕ ਕਰੋ। ਅਜਿਹਾ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਪਾਸਬੁੱਕ ਖੁੱਲ੍ਹ ਜਾਵੇਗੀ ਜਿਸ 'ਚ ਤੁਸੀਂ ਬੈਲੇਂਸ ਦੇਖ ਸਕਦੇ ਹੋ।

Published by:Rupinder Kaur Sabherwal
First published:

Tags: Business, Employee Provident Fund (EPF), Epfo, PF, PF balance