Home /News /lifestyle /

ਕਲਰ ਕੀਤੇ ਵਾਲਾਂ ਦੀ ਦੇਖਭਾਲ ਲਈ ਜ਼ਰੂਰ ਅਪਣਾਓ ਇਹ ਤਰੀਕਾ, ਨਹੀਂ ਤਾਂ ਵਾਲ ਹੋ ਜਾਣਗੇ ਖਰਾਬ

ਕਲਰ ਕੀਤੇ ਵਾਲਾਂ ਦੀ ਦੇਖਭਾਲ ਲਈ ਜ਼ਰੂਰ ਅਪਣਾਓ ਇਹ ਤਰੀਕਾ, ਨਹੀਂ ਤਾਂ ਵਾਲ ਹੋ ਜਾਣਗੇ ਖਰਾਬ

ਕਲਰ ਕੀਤੇ ਵਾਲਾਂ ਦੀ ਦੇਖਭਾਲ ਲਈ ਜ਼ਰੂਰ ਅਪਣਾਓ ਇਹ ਤਰੀਕਾ, ਨਹੀਂ ਤਾਂ ਵਾਲ ਹੋ ਜਾਣਗੇ ਖਰਾਬ

ਕਲਰ ਕੀਤੇ ਵਾਲਾਂ ਦੀ ਦੇਖਭਾਲ ਲਈ ਜ਼ਰੂਰ ਅਪਣਾਓ ਇਹ ਤਰੀਕਾ, ਨਹੀਂ ਤਾਂ ਵਾਲ ਹੋ ਜਾਣਗੇ ਖਰਾਬ

ਸਾਡੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਵਾਲਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸ ਲਈ ਸਾਡੇ ਮੁਲਕ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਲਗਭਗ ਹਰ ਕੋਨੇ ਵਿਚ ਵਸਦੇ ਲੋਕ ਵਾਲਾਂ ਦੀ ਦੇਖਭਾਲ ਵੱਲ ਧਿਆਨ ਦਿੰਦੇ ਹਨ। ਅੱਜਕੱਲ੍ਹ ਵਾਲਾਂ ਨੂੰ ਕਲਰ ਕਰਵਾਉਣਾ ਇਕ ਆਮ ਰੁਝਾਨ ਬਣਦਾ ਜਾ ਰਿਹਾ ਹੈ। ਸਾਡੀ ਨੌਜਵਾਨ ਪੀੜ੍ਹੀ ਖਾਸਤੌਰ ‘ਤੇ ਅਜਿਹਾ ਕਰਦੀ ਹੈ ਕਿ ਆਪਣੇ ਵਾਲਾਂ ਨੂੰ ਕਈ ਤਰ੍ਹਾਂ ਦੇ ਵੰਨ ਸੁਵੰਨੇ ਕਲਰ ਕਰਵਾਉਂਦੀ ਹੈ, ਜਿਨ੍ਹਾਂ ਵਿਚੋਂ ਵਾਲਾਂ ਨੂੰ ਭੂਰੇ, ਲਾਲ ਆਦਿ ਕਰਵਾਉਣ ਦਾ ਰੁਝਾਨ ਆਮ ਹੈ।

ਹੋਰ ਪੜ੍ਹੋ ...
 • Share this:

  ਸਾਡੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਵਾਲਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸ ਲਈ ਸਾਡੇ ਮੁਲਕ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਲਗਭਗ ਹਰ ਕੋਨੇ ਵਿਚ ਵਸਦੇ ਲੋਕ ਵਾਲਾਂ ਦੀ ਦੇਖਭਾਲ ਵੱਲ ਧਿਆਨ ਦਿੰਦੇ ਹਨ। ਅੱਜਕੱਲ੍ਹ ਵਾਲਾਂ ਨੂੰ ਕਲਰ ਕਰਵਾਉਣਾ ਇਕ ਆਮ ਰੁਝਾਨ ਬਣਦਾ ਜਾ ਰਿਹਾ ਹੈ। ਸਾਡੀ ਨੌਜਵਾਨ ਪੀੜ੍ਹੀ ਖਾਸਤੌਰ ‘ਤੇ ਅਜਿਹਾ ਕਰਦੀ ਹੈ ਕਿ ਆਪਣੇ ਵਾਲਾਂ ਨੂੰ ਕਈ ਤਰ੍ਹਾਂ ਦੇ ਵੰਨ ਸੁਵੰਨੇ ਕਲਰ ਕਰਵਾਉਂਦੀ ਹੈ, ਜਿਨ੍ਹਾਂ ਵਿਚੋਂ ਵਾਲਾਂ ਨੂੰ ਭੂਰੇ, ਲਾਲ ਆਦਿ ਕਰਵਾਉਣ ਦਾ ਰੁਝਾਨ ਆਮ ਹੈ। ਇਸ ਤੋਂ ਸਿਵਾ ਉਮਰ-ਦਰਾਜ਼ ਮਰਦ ਔਰਤਾਂ ਵੀ ਆਪਣੇ ਵਾਲਾਂ ਦੀ ਸਫੇਦੀ ਤੋਂ ਛੁਟਕਾਰਾ ਪਾਉਣ ਲਈ ਬਲੈਕ ਕਲਰ ਦਾ ਇਸਤੇਮਾਲ ਕਰਦੇ ਹਨ।

  ਜੇਕਰ ਵਾਲਾਂ ਨੂੰ ਕਲਰ ਕੀਤਾ ਜਾਂਦਾ ਹੈ ਤਾਂ ਅਜਿਹੇ ਵਾਲਾਂ ਦੀ ਸੰਭਾਲ ਕਰਨਾ ਆਮ ਵਾਲਾਂ ਨਾਲੋਂ ਵੀ ਵਧੇਰੇ ਜ਼ਰੂਰੀ ਹੈ। ਕੁਦਰਤੀ ਵਾਲਾਂ ਨੂੰ ਵੀ ਮਜ਼ਬੂਤ ਰੱਖਣ ਲਈ ਕਈ ਤਰ੍ਹਾਂ ਦੇ ਟਰੀਟਮੈਂਟ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਕਲਰ ਕੀਤੇ ਵਾਲਾਂ ਦੀ ਸੰਭਾਲ ਦੇ ਕਈ ਤਰੀਕੇ ਹਨ। ਆਓ ਤੁਹਾਨੂੰ ਇਹਨਾਂ ਤਰੀਕਿਆਂ ਬਾਰੇ ਦੱਸਦੇ ਹਾਂ।

  ਕਲਰ ਉਪਰੰਤ ਕਦੋਂ ਧੋਣਾ ਸਹੀ ਹੈ

  ਜਦ ਵੀ ਕਦੇ ਅਸੀਂ ਵਾਲਾਂ ਨੂੰ ਕਲਰ ਕਰਦੇ ਹਾਂ ਤਾਂ ਹੱਥਾਂ ‘ਤੇ ਲਗਾਈ ਮਹਿੰਦੀ ਵਾਂਗ ਜ਼ਰੂਰੀ ਹੈ ਕਿ ਉਹਨਾਂ ਨੂੰ ਇਕ ਵਿਸ਼ੇਸ਼ ਸਮੇਂ ਬਾਦ ਹੀ ਧੋਤਾ ਜਾਵੇ। ਮਾਹਿਰਾਂ ਦੀ ਸਲਾਹ ਹੈ ਕਿ ਵਾਲਾਂ ਨੂੰ ਕਲਰ ਕਰਨ ਤੋਂ 72 ਘੰਟਿਆਂ ਬਾਦ ਹੀ ਧੋਵੋ। ਅਜਿਹਾ ਨਾ ਕਰਨ ਦੀ ਸੂਰਤ ਵਿਚ ਵਾਲ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

  ਹੇਅਰ ਡਰਾਇਰ ਤੋਂ ਬਚੋ

  ਹੇਅਰ ਡਰਾਇਰ ਦੀ ਵਰਤੋਂ ਵਾਲਾਂ ਦੀ ਸਟਾਈਲਿੰਗ ਲਈ ਆਮ ਹੀ ਕੀਤੀ ਜਾਣ ਲੱਗੀ ਹੈ। ਪਰ ਹੇਅਰ ਡਰਾਇਰ ਬਹੁਤ ਉੱਚ ਗਰਮੀ ਪੈਦਾ ਕਰਦਾ ਹੈ ਜਿਸ ਨਾਲ ਤੁਹਾਡੇ ਵਾਲਾਂ ਨੂੰ ਨੁਕਸਾਨ ਹੁੰਦਾ ਹੈ। ਕਲਰਡ ਵਾਲ ਤਾਂ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹਨ ਕਿਉਂ ਜੋ ਇਸ ਨਾਲ ਵਾਲਾਂ ਦੀ ਸ਼ਾਈਨਿੰਗ ਖ਼ਤਮ ਹੋ ਜਾਂਦੀ ਹੈ।

  ਰੋਜ਼ਾਨਾ ਸ਼ੈਂਪੂ ਨਾ ਕਰੋ

  ਤੁਹਾਡੇ ਵਾਲ ਕਲਰਡ ਹਨ ਤੇ ਭਾਵੇਂ ਕੁਦਰਤੀ, ਰੋਜ਼ਾਨਾ ਸ਼ੈਂਪੂ ਕਰਨਾ ਇਕ ਚੰਗੀ ਆਦਤ ਨਹੀਂ ਹੈ। ਰੋਜ਼ਾਨਾ ਸ਼ੈਪੂ ਕਰਨ ਨਾਲ ਵਾਲ ਖੁਸ਼ਕ, ਨਰਮ ਅਤੇ ਦੋਮੂੰਹੇ ਹੋ ਜਾਂਦੇ ਹਨ। ਜੇਕਰ ਕਲਰਡ ਵਾਲ ਰੋਜ਼ਾਨਾ ਸ਼ੈਂਪੂ ਕੀਤੇ ਜਾਣ ਤਾਂ ਇਹਨਾਂ ਦਾ ਰੰਗ ਫਿੱਕਾ ਪੈ ਜਾਂਦਾ ਹੈ।

  ਸਹੀ ਸ਼ੈਂਪੂ ਹੀ ਵਰਤੋ

  ਕਲਰ ਕੀਤੇ ਵਾਲਾਂ ਲਈ ਕੋਈ ਵੀ ਸ਼ੈਂਪੂ ਵਰਤ ਲੈਣਾ ਉਚਿਤ ਨਹੀਂ ਹੈ। ਕਲਰਡ ਵਾਲਾਂ ਲਈ ਹਮੇਸ਼ਾ ਕਲਰ ਪ੍ਰੋਟੈਕਟੈਂਟ ਸ਼ੈਂਪੂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ ਸ਼ੈਂਪੂਆਂ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਕਿ ਵਾਲਾਂ ਦੇ pH ਪੱਧਰ ਨੂੰ ਸੰਤੁਲਿਤ ਕਰਨ ਅਤੇ ਟੁੱਟਣ ਤੋਂ ਰੋਕਣ ਵਿਚ ਮਦਦ ਕਰਦੇ ਹਨ।

  ਕੰਡਿਸ਼ਨਰ ਵਰਤੋ

  ਰੰਗਦਾਰ ਵਾਲਾਂ ਬਹੁਤ ਜਲਦੀ ਖੁਸ਼ਕ ਹੋ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਨਿਯਮਿਤ ਤੌਰ ਤੇ ਕੰਡਿਸ਼ਨਰ ਕਰਨਾ ਜ਼ਰੂਰੀ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਸ਼ੈਂਪੂ ਕਰਨ ਬਾਦ ਕੰਡਿਸ਼ਨਰ ਦੀ ਵਰਤੋ ਕਰੋ। ਇਸ ਤਰ੍ਹਾਂ ਉਕਤ ਦੱਸੇ ਢੰਗਾਂ ਦੀ ਮਦਦ ਨਾਲ ਤੁਸੀਂ ਕਲਰਡ ਵਾਲਾਂ ਦੀ ਚੰਗੀ ਦੇਖਭਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਹੇਅਰ ਕੇਅਰ ਮਾਹਰ ਦੀ ਮਦਦ ਲੈਣਾ ਵੀ ਇਕ ਚੰਗੀ ਆਦਤ ਹੈ।

  Published by:Drishti Gupta
  First published:

  Tags: DIY hairstyle tips, Hairstyle