Home /News /lifestyle /

Beauty Care With Self Relaxation: ਮਨ ਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਅਪਣਾਓ ਇਹ ਢੰਗ, ਰਹੋਗੇ ਤਰੋ-ਤਾਜ਼ਾ

Beauty Care With Self Relaxation: ਮਨ ਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਅਪਣਾਓ ਇਹ ਢੰਗ, ਰਹੋਗੇ ਤਰੋ-ਤਾਜ਼ਾ

ਮਨ ਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਅਪਣਾਓ ਇਹ ਢੰਗ, ਰਹੋਗੇ ਤਰੋ-ਤਾਜ਼ਾ

ਮਨ ਤੇ ਸਰੀਰ ਦੀ ਥਕਾਵਟ ਦੂਰ ਕਰਨ ਲਈ ਅਪਣਾਓ ਇਹ ਢੰਗ, ਰਹੋਗੇ ਤਰੋ-ਤਾਜ਼ਾ

Beauty Care With Self Relaxation: ਅੱਜ-ਕੱਲ੍ਹ ਜੀਵਨ ਵਿੱਚ ਭੱਜ ਦੌੜ ਵਧੇਰੇ ਹੈ। ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨ ਤੋਂ ਬਾਅਦ, ਹਰ ਕੋਈ ਤਰੋ-ਤਾਜ਼ਾ ਹੋਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਪਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਅਰਾਮਦਾਇਕ ਮਹਿਸੂਸ ਨਹੀਂ ਕਰਦੇ। ਚਿੰਤਾ, ਤਣਾਅ ਅਤੇ ਲਗਾਤਾਰ ਕੰਮ ਕਰਨ ਕਰਕੇ ਅਸੀਂ ਮਾਨਸਿਕ ਅਤੇ ਸਰੀਰਕ ਦੋਵਾਂ ਤਰ੍ਹਾਂ ਦੀ ਥਕਾਵਟ ਮਹਿਸੂਸ ਕਰਦੇ ਹਾਂ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਤਣਾਅ ਕਾਰਨ ਸਰੀਰ 'ਚ ਕੁਝ ਅਜਿਹੇ ਹਾਰਮੋਨ ਨਿਕਲਦੇ ਹਨ, ਜਿੰਨਾਂ ਕਰਕੇ ਅਸੀਂ ਛੇਤੀ ਹੀ ਬੁੱਢੇ ਹੋਣ ਲੱਗਦੇ ਹਾਂ। ਤਣਾਅ ਕਰਕੇ ਸਾਡੇ ਵਾਲ ਵੀ ਤੇਜ਼ੀ ਨਾਲ ਝੜਨ ਲੱਗਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਅਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਆਪਣਾ ਧਿਆਨ ਰੱਖੀਏ ਅਤੇ ਆਪਣੇ ਆਪ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕਰੀਏ। ਆਓ ਜਾਣਦੇ ਹਾਂ ਕਿ ਮਨ ਨੂੰ ਆਰਾਮਦਾਇਕ ਰੱਖਣ ਦੇ ਟਿਪਸ ਕੀ ਹੈ। ਇਹ ਟਿਪਸ ਮਨ ਨੂੰ ਰੀਲੈਕਸ ਕਰਨ ਦੇ ਨਾਲ ਨਾਲ ਤੁਹਾਡੇ ਚਿਹਰੇ ਦੀ ਸੁੰਦਰਤਾ ਵਿੱਚ ਵੀ ਵਾਧਾ ਕਰਨਗੇ।

ਸਰੀਰ ਦੀ ਮਸਾਜ

ਆਇਲ ਸਪਾ ਮਸਾਜ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਥੋੜ੍ਹਾ ਜਿਹਾ ਬਾਡੀ ਆਇਲ ਲਓ। ਜੇਕਰ ਤੁਸੀਂ ਚਾਹੋ ਤਾਂ ਇਸ 'ਚ ਦੋ ਬੂੰਦਾਂ ਲੈਵੇਂਡਰ ਆਇਲ ਪਾਓ। ਹੁਣ ਬੈਠ ਕੇ ਇਸ ਤੇਲ ਨਾਲ ਆਪਣੇ ਪੈਰਾਂ, ਹੱਥਾਂ ਅਤੇ ਮੋਢਿਆਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਤੁਹਾਡੇ ਸਰੀਰ ਦੀ ਮਾਲਿਸ਼ ਕਰਨ ਨਾਲ ਥਕਾਵਟ ਘੱਟ ਹੋਵੇਗੀ ਅਤੇ ਤੁਸੀਂ ਆਰਾਮ ਮਹਿਸੂਸ ਕਰੋਗੇ। ਜੇਕਰ ਤੁਸੀਂ ਚਾਹੋ ਤਾਂ ਅਜਿਹਾ ਰਾਤ ਨੂੰ ਕਰੋ ਅਤੇ ਇਸ ਤੋਂ ਬਾਅਦ ਕੋਸੇ ਪਾਣੀ ਨਾਲ ਇਸ਼ਨਾਨ ਕਰੋ ਅਤੇ ਸੌਂ ਜਾਓ।

ਵਾਲਾਂ ਵਿੱਚ ਤੇਲ ਲਗਾਉਣਾ

ਜੇਕਰ ਤੁਸੀਂ ਰੋਜ਼ਾਨਾ 10 ਮਿੰਟ ਤੱਕ ਵਾਲਾਂ ਦੀ ਤੇਲ ਨਾਲ ਮਾਲਿਸ਼ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਵਾਲ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਮਾਲਿਸ਼ ਸਿਰ ਦਰਦ, ਮਾਈਗਰੇਨ ਵਰਗੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੀ ਹੈ। ਇਹ ਨੁਸਖਾ ਸਦੀਆਂ ਤੋਂ ਸਰੀਰ ਅਤੇ ਦਿਮਾਗ ਨੂੰ ਆਰਾਮ ਦੇਣ ਲਈ ਅਜ਼ਮਾਇਆ ਜਾ ਰਿਹਾ ਹੈ। ਇਸ ਦੇ ਲਈ ਤੁਸੀਂ ਨਾਰੀਅਲ, ਜੈਤੂਨ, ਬਦਾਮ ਜਾਂ ਕਿਸੇ ਵੀ ਤਰ੍ਹਾਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ।

ਫੇਸ ਸ਼ੀਟ ਮਾਸਕ

ਜੇ ਤੁਸੀਂ ਸਪਾ ਵਰਗਾ ਆਰਾਮ ਚਾਹੁੰਦੇ ਹੋ, ਤਾਂ ਫੇਸ ਸ਼ੀਟ ਮਾਸਕ ਦੀ ਵਰਤੋਂ ਕਰੋ। ਇਸ ਨੂੰ ਸਿਰਫ਼ ਚਿਹਰੇ 'ਤੇ ਲਗਾਓ, ਆਰਾਮ ਨਾਲ ਬੈਠੋ ਜਾਂ ਲੇਟ ਜਾਓ। ਜ਼ਿਕਰਯੋਗ ਹੈ ਕਿ ਹਮੇਸ਼ਾ ਆਪਣੀ ਚਮੜੀ ਦੀ ਕਿਸਮ ਦੇ ਆਧਾਰ 'ਤੇ ਫੇਸ ਸ਼ੀਟ ਮਾਸਕ ਖਰੀਦੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ।

ਸਪਾ ਸਟਾਇਲ ਵਿੱਚ ਇਸ਼ਨਾਨ

ਸਪਾ ਬਾਥ ਲਈ, ਤੁਸੀਂ ਨਹਾਉਣ ਲਈ ਆਮ ਨਾਲੋਂ ਵਧੇਰੇ ਸਮਾਂ ਕੱਢੋ। ਇਸਦੇ ਲਈ ਤੁਸੀਂ ਤੁਸੀਂ ਕੁਝ ਸਮੇਂ ਲਈ ਗਰਮ ਸ਼ਾਵਰ ਵਿੱਚ ਆਰਾਮ ਨਾਲ ਬੈਠੋ। ਤੁਸੀਂ ਬਿਹਤਰ ਮਹਿਸੂਸ ਕਰੋਗੇ।
Published by:rupinderkaursab
First published:

Tags: Health, Health care tips, Health news, Health tips, Mental, Mental health

ਅਗਲੀ ਖਬਰ