Home /News /lifestyle /

Hair Care: ਵਾਲਾਂ ਨੂੰ ਕੇਰੀਟਿਨ ਕਰਨ ਲਈ ਅਪਣਾਓ ਇਹ ਕੁਦਰਤੀ ਤਰੀਕਾ, ਹੋਣਗੇ ਸਟਰੇਟ ਤੇ ਚਮਕਦਾਰ

Hair Care: ਵਾਲ ਸਾਡੀ ਖ਼ੂਬਸੂਰਤੀ ਨੂੰ ਵਧਾਉਂਦੇ ਹਨ। ਹਰ ਔਰਤ ਆਪਣੇ ਵਾਲਾਂ ਨੂੰ ਸਟਰੇਟ (ਸਿੱਧੇ), ਘਣੇ ਤੇ ਚਮਕਦਾਰ ਰੱਖਣਾ ਚਾਹੁੰਦੀ ਹੈ। ਇਸਦੇ ਲਈ ਔਰਤਾਂ ਸੈਲੂਨ ਵਿੱਚ ਹਜ਼ਾਰਾਂ ਰੁਪਇਆ ਖ਼ਰਚ ਕਰਦੀਆਂ ਹਨ। ਅੱਜ ਦੇ ਸਮੇਂ ਵਿੱਚ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਔਰਤਾਂ ਵਾਲਾਂ ਨੂੰ ਕੇਰੀਟਿਨ ਟ੍ਰੀਟਮੈਂਟ ਕਰਵਾਉਂਦੀਆਂ ਹਨ।

ਹੋਰ ਪੜ੍ਹੋ ...
  • Share this:

ਹੇਅਰ ਕੇਰੀਟਿਨ ਟ੍ਰੀਟਮੈਂਟ (hair keratin treatment) ਕਰਵਾਉਣ ਉਤੇ ਖ਼ਰਚਾ ਬਹੁਤ ਆਉਂਦਾ ਹੈ। ਕੁਝ ਘਰੇਲੂ ਤੇ ਕੁਦਰਤੀ ਤਰੀਕੇ ਅਪਣਾ ਕੇ ਵਾਲਾਂ ਨੂੰ ਕੇਰਾਟਿਨਾਈਜ਼ ਕਰ ਸਕਦੇ ਹੋ। ਇਸ ਨਾਲ ਤੁਹਾਡੇ ਵਾਲ ਸੁੰਦਰ ਤੇ ਚਮਕਦਾਰ ਦਿਖਾਈ ਦੇਣਗੇ। ਆਓ ਜਾਣਦੇ ਹਾਂ ਕਿ ਵਾਲਾਂ ਦੀ ਸੰਭਾਲ ਲਈ ਤੁਹਾਨੂੰ ਕਿਸ ਕੁਦਰਤੀ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਤੁਸੀਂ ਭਿੰਡੀ ਦੀ ਸਬਜ਼ੀ ਬਹੁਤ ਵਾਰ ਬਣਾਈ ਤੇ ਖਾਧੀ ਹੋਵੇਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਭਿੰਡੀ ਦੇ ਨਾਲ ਵਾਲਾਂ ਨੂੰ ਕੇਰਾਟਿਨਾਈਜ਼ ਕੀਤਾ ਜਾ ਸਕਦਾ ਹੈ। ਭਿੰਡੀ ਵਾਲਾਂ ਦੀ ਸੰਭਾਲ ਵਿਚ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਭਿੰਡੀ ਦੀ ਮਦਦ ਨਾਲ, ਤੁਸੀਂ ਵਾਲਾਂ ਨੂੰ ਕੇਰਾਟਿਨ ਟ੍ਰੀਟਮੈਂਟ (hair keratin treatment) ਦੇ ਕੇ ਖੁਸ਼ਕ, ਗੁੰਝਲਦਾਰ ਵਾਲੇ ਵਾਲਾਂ ਨੂੰ ਕੁਦਰਤੀ ਤੌਰ 'ਤੇ ਨਰਮ ਅਤੇ ਚਮਕਦਾਰ ਬਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਕੇਰਾਟਿਨਾਈਜ਼ ਦੇ ਵਾਲਾਂ ਨੂੰ ਕੀ ਲਾਭ ਹਨ-

ਕੀ ਹੈ ਕੇਰਾਟਿਨ ਟ੍ਰੀਟਮੈਂਟ

ਤੁਹਾਨੂੰ ਦੱਸ ਦੇਈਏ ਕਿ ਕੇਰਾਟਿਨ ਟ੍ਰੀਟਮੈਂਟ (hair keratin treatment) ਇਕ ਤਰ੍ਹਾਂ ਦਾ ਰਸਾਇਣਕ ਇਲਾਜ ਹੈ, ਜਿਸ ਦੀ ਵਰਤੋਂ ਵਾਲਾਂ ਨੂੰ ਸਟੇਟ ਅਤੇ ਨਰਮ ਬਣਾਉਣ ਲਈ ਕੀਤੀ ਜਾਂਦੀ ਹੈ। ਕੇਰਾਟਿਨ ਟ੍ਰੀਟਮੈਂਟ ਵਿੱਚ ਵਰਤਿਆ ਜਾਣ ਵਾਲਾ ਪ੍ਰੋਟੀਨ ਵਾਲਾਂ ਨੂੰ ਸਿਹਤਮੰਦ, ਨਰਮ, ਚਮਕਦਾਰ ਅਤੇ ਸਿੱਧੀ ਦਿੱਖ ਦੇਣ ਦਾ ਕੰਮ ਕਰਦਾ ਹੈ।

ਵਾਲਾਂ ਨੂੰ ਕੁਦਰਤੀ ਤੌਰ ਕੇਰਾਟਿਨ ਟ੍ਰੀਟਮੈਂਟ ਦੇਣ ਲਈ ਭਿੰਡੀ ਦੀ ਵਰਤੋਂ ਕੀਤੀ ਗਈ ਹੈ। ਭਿੰਡੀ ਵਿੱਚ ਮੌਜੂਦ ਫਾਈਬਰ, ਆਇਰਨ, ਬੀਟਾ ਕੇਰਾਟਿਨ, ਵਿਟਾਮਿਨ ਸੀ, ਵਿਟਾਮਿਨ ਏ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਫੋਲੇਟ ਐਸਿਡ ਵਰਗੇ ਗੁਣ ਵਾਲਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਕੇ ਵਾਲਾਂ ਨੂੰ ਨਰਮ, ਚਮਕਦਾਰ ਅਤੇ ਸਟਰੇਟ ਬਣਾਉਣ ਵਿੱਚ ਸਹਾਇਕ ਹੁੰਦੇ ਹਨ।

ਭਿੰਡੀ ਨਾਲ ਵਾਲਾਂ ਦਾ ਕੇਰਾਟਿਨ ਟ੍ਰੀਟਮੈਂਟ ਕਰਨ ਦਾ ਤਰੀਕਾ

  • ਭਿੰਡੀ ਤੋਂ ਕੇਰਾਟਿਨ ਕ੍ਰੀਮ ਬਣਾਉਣ ਲਈ 15-20 ਭਿੰਡੀ ਨੂੰ 1 ਕੱਪ ਪਾਣੀ 'ਚ ਛੋਟੇ-ਛੋਟੇ ਟੁਕੜਿਆਂ 'ਚ ਉਬਾਲ ਲਓ ਅਤੇ ਇਸ ਨੂੰ ਠੰਡਾ ਹੋਣ ਤੋਂ ਬਾਅਦ ਪੀਸ ਲਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਸੂਤੀ ਕੱਪੜੇ 'ਚ ਪਾ ਕੇ ਛਾਣ ਲਓ।

  • ਇਸ ਪਿਊਰੀ 'ਚ 1 ਚਮਚ ਮੱਕੀ ਦਾ ਆਟਾ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਲਓ।

  • ਇਸ ਤੋਂ ਮਗਰੋਂ ਇਸ ਪੇਸਟ ਨੂੰ ਗਾੜ੍ਹਾ ਕਰਨ ਲਈ ਗੈਸ 'ਤੇ ਕੁਝ ਦੇਰ ਪਕਾਓ।

  • ਥੋੜੀ ਦੇਰ ਗੈਸ ਉੱਤ ਪੇਸਟ ਨੂੰ ਪਕਾਉਣ ਤੋਂ ਬਾਅਦ ਪੇਸਟ 'ਚ 1 ਚੱਮਚ ਨਾਰੀਅਲ ਤੇਲ ਅਤੇ 1 ਚੱਮਚ ਬਦਾਮ ਦਾ ਤੇਲ ਪਾ ਕੇ ਮਿਕਸ ਕਰ ਲਓ।

  • ਵਾਲਾਂ 'ਤੇ ਭਿੰਡੀ ਕੇਰਾਟਿਨ ਟ੍ਰੀਟਮੈਂਟ ਕ੍ਰੀਮ ਲਗਾਉਣ ਲਈ ਵਾਲਾਂ ਨੂੰ ਛੋਟੇ-ਛੋਟੇ ਹਿੱਸਿਆਂ 'ਚ ਲੈ ਕੇ ਕਰੀਮ ਲਗਾਓ। ਇਸ ਕਰੀਮ ਨੂੰ ਵਾਲਾਂ ਵਿੱਚ ਚੰਗੀ ਤਰ੍ਹਾਂ ਮਿਲਾਉਣ ਲਈ ਕੰਘੀ ਕਰੋ।

  • ਇਸ ਤੋਂ ਬਾਅਦ ਪਲਾਸਟਿਕ ਦੀ ਕੈਪ ਜਾਂ ਸ਼ਾਵਰ ਕੈਪ ਲਗਾਓ। ਹੁਣ 2 ਘੰਟੇ ਬਾਅਦ ਵਾਲਾਂ ਨੂੰ ਸਾਫ਼ ਪਾਣੀ ਨਾਲ ਧੋ ਲਓ। ਬਿਹਤਰ ਨਤੀਜਿਆਂ ਲਈ ਹਫ਼ਤੇ ਵਿੱਚ ਦੋ ਵਾਰ ਭਿੰਡੀ ਦੇ ਕੇਰਾਟਿਨ ਇਲਾਜ ਦੀ ਕੋਸ਼ਿਸ਼ ਕਰੋ।

Published by:Drishti Gupta
First published:

Tags: Hair Care Tips, Hairstyle, Tips