ਹਲਦੀ ਭਾਰਤੀ ਰਸੋਈ ਦੇ ਅੰਦਰ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮਸਾਲਾ ਹੈ। ਹਲਦੀ ਦੀ ਵਰਤੋਂ ਖਾਣਾ ਪਕਾਉਣ ਤੋਂ ਲੈ ਕੇ ਅੰਦਰੂਨੀ ਜ਼ਖ਼ਮਾਂ ਨੂੰ ਭਰਨ ਤੱਕ ਹਰ ਕੰਮ ਲਈ ਕੀਤੀ ਜਾਂਦੀ ਹੈ। ਪਰ ਜੇਕਰ ਇਹ ਹਲਦੀ ਮਿਲਾਵਟੀ ਹੋ ਜਾਂਦੀ ਹੈ, ਤਾਂ ਇਹ ਪਕਵਾਨਾਂ ਨੂੰ ਵੀ ਗੰਦਾ ਕਰੇਗੀ ਅਤੇ ਸਿਹਤ 'ਤੇ ਵੀ ਬੁਰਾ ਪ੍ਰਭਾਵ ਪਾਵੇਗੀ। ਅਜਿਹੇ 'ਚ FSSAI ਨੇ ਹਾਲ ਹੀ 'ਚ ਹਲਦੀ ਨੂੰ ਟੈਸਟ ਕਰਨ ਲਈ ਇਕ ਵੀਡੀਓ ਸ਼ੇਅਰ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ FSSAI ਦੁਆਰਾ ਮਿਲਾਵਟੀ ਸਮੱਗਰੀ ਨੂੰ ਰੋਕਣ ਲਈ ਇੱਕ ਲੜੀ ਸ਼ੁਰੂ ਕੀਤੀ ਗਈ ਹੈ। ਜਿਸਦਾ ਨਾਮ #Detectingfoodadultera ਹੈ। ਇਸ ਤੋਂ ਪਹਿਲਾਂ ਲੜੀ ਵਿਚ ਨਮਕ ਅਤੇ ਹਰੀਆਂ ਸਬਜ਼ੀਆਂ ਵਿਚ ਮਿਲਾਵਟ ਨੂੰ ਰੋਕਣ ਦਾ ਆਸਾਨ ਤਰੀਕਾ ਦੱਸਿਆ ਗਿਆ ਸੀ। ਹੁਣ ਟਵਿੱਟਰ 'ਤੇ ਇਕ ਅਜਿਹਾ ਹੀ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਰਾਹੀਂ ਹਲਦੀ ਦੀ ਸ਼ੁੱਧਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਹਲਦੀ ਨੂੰ ਟੈਸਟ ਕਰਨ ਦਾ ਤਰੀਕਾ।
ਹਲਦੀ ਦੀ ਸ਼ੁੱਧਤਾ ਦੇਖਣ ਦਾ ਆਸਾਨ ਤਰੀਕਾ
• ਇੱਕ ਗਲਾਸ ਪਾਣੀ ਲਓ।
• ਪਾਣੀ 'ਚ ਥੋੜ੍ਹਾ ਜਿਹਾ ਹਲਦੀ ਪਾਊਡਰ ਮਿਲਾ ਲਓ।
• ਜੇਕਰ ਹਲਦੀ ਵਿੱਚ ਮਿਲਾਵਟ ਹੋਈ, ਤਾਂ ਪਾਣੀ ਪੀਲਾ ਹੋ ਜਾਵੇਗਾ ਅਤੇ ਹਲਦੀ ਹੇਠਾਂ ਬੈਠ ਜਾਵੇਗੀ।
• ਜੇਕਰ ਹਲਦੀ ਵਿੱਚ ਮਿਲਾਵਟ ਹੋਈ ਤਾਂ ਉਹ ਪਾਣੀ ਦਾ ਰੰਗ ਵਧੇਰੇ ਪੀਲਾ ਕਰ ਦੇਵੇਗੀ।
ਤੁਸੀਂ ਆਪਣੇ ਘਰ ਵਿੱਚ ਹਲਦੀ ਦੀ ਸ਼ੁੱਧਤਾ ਨੂੰ ਉੱਪਰ ਦਿੱਤੇ ਢੰਗ ਨਾਲ ਜ਼ਰੂਰ ਚੈੱਕ ਕਰੋ। ਇਸ ਤਰ੍ਹਾਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡੀ ਹਲਦੀ ਮਿਲਾਵਟੀ ਹੈ ਜਾਂ ਨਹੀਂ। ਜੇਕਰ ਤੁਹਾਡੀ ਹਲਦੀ ਮਿਲਾਵਟੀ ਹੈ ਤਾਂ ਇਸ ਨੂੰ ਤੁਰੰਤ ਬਦਲ ਦਿਓ। ਹਲਦੀ ਰਸੋਈ ਤੋਂ ਲੈ ਕੇ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਰਤੀ ਜਾਂਦੀ ਹੈ।
ਜੇਕਰ ਤੁਹਾਡੀ ਹਲਦੀ ਵਿੱਚ ਮਿਲਵਟ ਹੈ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਹਲਦੀ ਦੀ ਵਰਤੋਂ ਚਮੜੀ ਉੱਪਰ ਹੋਣ ਵਾਲੇ ਜ਼ਖ਼ਮਾਂ ਨੂੰ ਠੀਕ ਕਰਨ ਲਈ ਵੀ ਕੀਤੀ ਜਾਂਦੀ ਹੈ। ਪਰ ਜੇਕਰ ਮਿਲਾਵਟ ਵਾਲੀ ਹਲਦੀ ਦੀ ਨੂੰ ਜ਼ਖ਼ਮ ਉੱਤੇ ਲਗਾ ਲਿਆ ਜਾਵੇ, ਤਾਂ ਜ਼ਖ਼ਮ ਠੀਕ ਹੋਣ ਦੀ ਬਜਾਇ ਵਧੇਰੇ ਖ਼ਰਾਬ ਹੋ ਸਕਦਾ ਹੈ। ਇਸ ਲਈ ਤੁਹਾਨੂੰ ਹਲਦੀ ਦੀ ਸ਼ੁੱਧਤਾ ਨੂੰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।