HOME » NEWS » Life

ਗਰਮੀ ਵਿੱਚ ਖੁਦ ਨੂੰ ਰੱਖਣਾ ਹੈ ਫਿੱਟ ਤੇ ਹੈਲ਼ਦੀ, ਤਾਂ ਡੇਲੀ ਡਾਈਟ ਵਿੱਚ ਸ਼ਾਮਿਲ ਕਰੋ ਇਹ 5 ਚੀਜਾਂ

News18 Punjabi | Trending Desk
Updated: June 29, 2021, 3:37 PM IST
share image
ਗਰਮੀ ਵਿੱਚ ਖੁਦ ਨੂੰ ਰੱਖਣਾ ਹੈ ਫਿੱਟ ਤੇ ਹੈਲ਼ਦੀ, ਤਾਂ ਡੇਲੀ ਡਾਈਟ ਵਿੱਚ ਸ਼ਾਮਿਲ ਕਰੋ ਇਹ 5 ਚੀਜਾਂ

  • Share this:
  • Facebook share img
  • Twitter share img
  • Linkedin share img
Healthy Meal Plans For Summer :ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ । ਲੋਕ ਕਿਸੀ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਚਾਹ ਰਹੇ ਹਨ । ਸਿਹਤਮੰਦ ਬਣੇ ਰਹਿਣ ਲਈ ਹੈਲ਼ਦੀ ਡਾਈਟ ਤੇ ਹੈਲ਼ਦੀ ਲਾਈਫ਼ ਦਾ ਹੋਣਾ ਬਹੁਤ ਜਰੂਰੀ ਹੈ । ਪੌਸ਼ਟਿਕ ਭੋਜਨ ਨਾ ਸਿਰਫ਼ ਸਾਨੂੰ ਹੈਲ਼ਦੀ ਰੱਖਦਾ ਹੈ ਬਲਕਿ ਬਿਮਾਰੀਆਂ ਤੋਂ ਵੀ ਬਚਾਉਦਾ ਹੈ ।ਆਓ ਜਾਣਦੇ ਹਾਂ ਰਸੋਈ ਵਿੱਚ ਮੌਜੂਦ ਕਿਹੜੀਆਂ ਚੀਜਾਂ ਦਾ ਸੇਵਨ ਸਾਨੂੰ ਗਰਮੀ ਵਿੱਚ ਹੈਲ਼ਦੀ ਤੇ ਫਿੱਟ ਰੱਖ ਸਕਦਾ ਹੈ ।

ਸਿਹਮੰਦ ਰਹਿਣ ਲਈ ਕਰੋ ਇਹਨਾਂ ਚੀਜਾਂ ਦਾ ਸੇਵਨ
  1. ਬਾਜਰਾ


ਬਾਜਰਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਦਾਂ ਹੈ । ਬਾਜਰੇ ਵਿੱਚ ਪ੍ਰੋਟੀਨ , ਫਾਈਬਰ , ਵਿਟਾਮਿਨ ਤੇ ਮਿਨਰਲ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ । ਬਾਜਰਾ ਲਗਭਗ ਹਰ ਘਰ ਵਿੱਚ ਪਾਇਆ ਜਾਦਾਂ ਹੈ ।

  1. ਦਹੀ


ਗਰਮੀ ਦੇ ਮੌਸਮ ਵਿੱਚ ਦਹੀ ਦਾ ਸੇਵਨ ਸਿਹਤ ਲਈ ਚੰਗਾ ਮੰਨਿਆ ਜਾਦਾਂ ਹੈ । ਇਸ ਵਿੱਚ ਕੈਲਸ਼ੀਅਮ ਦੇ ਨਾਲ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਤੇ ਵਿਟਾਮਿਨ ਪਾਇਆ ਜਾਦਾਂ ਹੈ ।ਜੇਕਰ ਨਿਯਮਿਤ ਤੌਰ ਤੇ ਦਹੀ ਦਾ ਸੇਵਨ ਕੀਤਾ ਜਾਵੇ ਤਾਂ ਹੱਡਿਆ ਨੂੰ ਮਜ਼ਬੂਤ ਬਣਾਉਣ ਦੇ ਨਾਲ਼ ਮਸਲਜ ਨੂੰ ਵੀ ਮਜ਼ਬੂਤ ਬਣਾਉਦਾ ਹੈ । ਇਸ ਵਿੱਚ ਮੌਜੂਦ ਗੁੱਡ ਬੈਕਟੀਰੀਆ ਗਟ ਨੂੰ ਹੈਲ਼ਦੀ ਰੱਖਦੇ ਹਨ ਜਿਸ ਨਾਲ਼ ਇਮਿਊਨਟੀ ਮਜ਼ਬੂਤ ਰੱਖਦੀ ਹੈ ।

  1. ਭਾਰਤੀ ਘਰਾਂ ਵਿੱਚ ਲਗਭਗ ਹਰ ਰੋਜ਼ ਦਾਲ਼ ਦਾ ਸੇਵਨ ਕੀਤਾ ਜਾਦਾਂ ਹੈ ।ਇਹ ਸਿਹਤ ਲਈ ਬਹੁਤ ਫਾਇਦੇ ਮੰਦ ਹੁੰਦਾ ਹੈ । ਦਾਲ਼ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਏ,ਬੀ,ਸੀ, ਮੈਗਨੀਸ਼ੀਅਮ ਤੇ ਆਇਰਨ ਹੁੰਦਾ ਹੈ ।ਇੰਨੇ ਗੁਣਾ ਦੇ ਕਾਰਨ ਦਾਲ਼ ਦਾ ਸੇਵਨ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ।



  1. ਹਲ਼ਦੀ


ਹਲ਼ਦੀ ਵਿੱਚ ਐਂਟੀਸੈਪਟਿਕ ਤੇ ਐਂਟੀਇਨਫਲਾਮੈਸ਼ਨ ਗੁਣ ਹੁੰਦੇ ਹਨ ।ਇਸ ਵਿੱਚ ਬਾਇਐਕਟਿਵ ਕੰਪਾਊਂਡ,ਕਰਕਿਓਮਿਨ ਵੀ ਹੁੰਦਾ ਹੈ । ਜਿਸ ਨਾਲ਼ ਸਰੀਰ ਨੂੰ ਕਈ ਵਾਇਰਲ ਇੰਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ। ਹਲ਼ਦੀ ਨੂੰ ਇਮਿਊਨਟੀ ਵਧਾਉਣ ਲਈ ਵੀ ਇਸਤੇਮਾਲ ਕੀਤਾ ਜਾਦਾਂ ਹੈ ।

  1. ਦਲ਼ਿਆ


ਨਾਸ਼ਤੇ ਵਿੱਚ ਜੇਕਰ ਦਲ਼ੀਏ ਦਾ ਉਪਯੋਗ ਕੀਤਾ ਜਾਵੇ ਤਾਂ ਇਹ ਵਜ਼ਨ ਘਟਾਉਣ ਤੋਂ ਲੈ ਕੇ ਇਮਿਊਨਟੀ ਵਧਾਉਣ ਵਿੱਚ ਸਹਾਈ ਹੁੰਦਾ ਹੈ ।ਦਲ਼ੀਏ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਹੈਲ਼ਦੀ ਰੱਖਣ ਵਿੱਚ ਮਦਦ ਕਰਦੇ ਹਨ ।

(Disclaimer ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਤੇ ਆਧਾਰਿਤ ਹੈ, ਨਿਊਜ਼-18 ਇਸਦੀ ਪੁਸ਼ਟੀ ਨਹੀਂ ਕਰਦੀ । ਇਸ ਤੇ ਅਮਲ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਨਾਲ਼ ਸੰਪਰਕ ਕਰੋ।)
Published by: Anuradha Shukla
First published: June 29, 2021, 3:34 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News