ਸਾਡਾ ਸਵੇਰ ਦਾ ਭੋਜਨ ਯਾਨੀ ਬ੍ਰੇਕਫਾਸਟ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਇਕ ਚੰਗਾ ਬ੍ਰੇਕਫਾਸਟ ਸਾਨੂੰ ਦਿਨ ਭਰ ਲਈ ਊਰਜਿਤ ਕਰ ਦਿੰਦਾ ਹੈ। ਜੇਕਰ ਪ੍ਰੋਟੀਨ ਭਰਪੂਰ ਭੋਜਨ ਦੀ ਗੱਲ ਕਰੀਏ ਤਾਂ ਇਸ ਵਿਚ ਅੰਡੇ ਦਾ ਨਾਮ ਪਹਿਲੀਆਂ ਵਿਚ ਦਿਮਾਗ਼ ਵਿਚ ਆ ਜਾਂਦਾ ਹੈ। ਅੰਡੇ ਦੀ ਵਰਤੋਂ ਕਰਕੇ ਬਹੁਤ ਤਰ੍ਹਾਂ ਦਾ ਬ੍ਰੇਕਫਾਸਟ ਬਣਾਇਆ ਜਾਂਦਾ ਹੈ। ਪਰ ਅੱਜ ਤੁਹਾਨੂੰ ਇਕ ਨਵੀਂ ਤਰ੍ਹਾਂ ਦੀ ਰੈਸਿਪੀ ਦੱਸ ਰਹੇ ਹਾਂ, ਇਸ ਰੈਸਿਪੀ ਦਾ ਨਾਮ ਹੈ ਬ੍ਰੈਡ ਐੱਗ ਉਪਮਾ। ਸ਼ਾਇਦ ਤੁਸੀਂ ਕਦੇ ਸੂਜੀ ਜਾਂ ਬ੍ਰੈਡ ਉਪਮਾ ਖਾਧਾ ਹੋਵੇਗਾ, ਪਰ ਸਾਨੂੰ ਪੂਰਾ ਯਕੀਨ ਹੈ ਕਿ ਬ੍ਰੈਡ ਐੱਗ ਉਪਮਾ ਇਕ ਨਵੀਂ ਤਰ੍ਹਾਂ ਦੀ ਰੈਸਿਪੀ ਹੈ। ਇਸ ਖਾਣ ਵਿਚ ਬਹੁਤ ਹੀ ਸੁਆਦ ਬਣਦੀ ਹੈ। ਆਓ ਤੁਹਾਨੂੰ ਇਸਦੀ ਆਸਾਨ ਰੈਸਿਪੀ ਦੱਸਦੇ ਹਾਂ –
ਸਮੱਗਰੀ
ਇਕ ਕੱਪ ਬ੍ਰੈਡ ਕਰਮ, ਦੋ ਅੰਡੇ, 4 ਆਲੂ, ਇਕ ਪਿਆਜ, ਇਕ ਇਕ ਵੱਡਾ ਚਮਚ ਅਦਰਕ ਤੇ ਲਸਨ, ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ, ਇਕ ਚੌਥਾਈ ਚਮਚ ਹਲਦੀ ਪਾਊਡਰ, ਦੋ ਹਰੀਆਂ ਮਿਰਚਾਂ, ਅੱਧਾ ਛੋਟਾ ਚਮਚ ਜੀਰਾ, ਦੋ ਟਮਾਟਰ, ਦੋ ਚਮਚ ਮੱਖਣ, 2-3 ਕੜੀ ਪੱਤੇ, ਧਨੀਆ ਪੱਤੇ, ਸੁਆਦ ਅਨੁਸਾਰ ਨਮਕ ਤੇ ਲੋੜ ਮੁਤਾਬਿਕ ਪਾਣੀ।
ਰੈਸਿਪੀ
ਸਭ ਤੋਂ ਪਹਿਲਾਂ ਆਲੂ, ਪਿਆਜ, ਹਰੀ ਮਿਰਚ, ਟਮਾਟਰ, ਲਸਨ, ਅਦਰਕ ਤੇ ਧਨੀਏ ਦੇ ਪੱਤਿਆਂ ਨੂੰ ਸਾਫ ਪਾਣੀ ਨਾਲ ਧੋ ਲਵੋ ਤੇ ਫੇਰ ਇਹਨਾਂ ਸਭ ਨੂੰ ਬਾਰੀਕ ਕੱਟ ਲਵੋ। ਹੁਣ ਇਕ ਪੈਨ ਵਿਚ ਬਟਰ ਪਾ ਕੇ ਗੈਸ ਤੇ ਗਰਮ ਕਰੋ। ਜਦੋਂ ਬਟਰ ਗਰਮ ਹੋ ਜਾਵੇ ਤਾਂ ਇਸ ਵਿਚ ਜੀਰਾ ਪਾਓ। ਜੀਰਾ ਭੁੰਨਣ ਤੋਂ ਬਾਅਦ ਵਿਚ ਅਦਰਕ, ਲਸਨ, ਹਰੀ ਮਿਰਚ, ਪਿਆਜ ਤੇ ਕੜ੍ਹੀ ਪਤਾ ਮਿਲਾ ਦੇਵੋ ਤੇ ਥੋੜਾ ਸਮਾਂ ਭੁੰਨਦੇ ਰਹੋ। ਕੁਝ ਸਮੇਂ ਬਾਅਦ ਹੀ ਆਲੂ ਮਿਲਾਕੇ ਮਿਸ਼ਰਣ ਨੂੰ ਕੜਛੀ ਨਾ ਹਿਲਾ ਦਿਉ। ਫੇਰ ਇਸ ਵਿਚ ਹਲਦੀ, ਲਾਲ ਮਿਰਚ ਤੇ ਨਮਕ ਸ਼ਾਮਿਲ ਕਰ ਦੇਵੋ। ਮੱਧਮ ਆਂਚ ਉੱਤੇ ਆਲੂਆਂ ਨੂੰ ਚੰਗੀ ਤਰ੍ਹਾਂ ਪਕਾ ਲਵੋ।
ਜਦੋਂ ਆਲੂ ਪੱਕ ਜਾਣ ਦਾ ਆਂਡਿਆਂ ਨੂੰ ਭੰਨਕੇ ਇਸ ਵਿਚ ਮਿਲਾ ਦੇਵੋ। ਆਂਡੇ ਮਿਲਾਉਣ ਤੋਂ ਇਕ ਮਿੰਟ ਦੇ ਅੰਦਰ ਹੀ ਟਮਾਟਰ ਵੀ ਸ਼ਾਮਿਲ ਕਰੋ। ਹੁਣ ਬ੍ਰੈਡ ਕਰਮ ਨੂੰ ਵੀ ਇਸ ਮਿਸ਼ਰਣ ਵਿਚ ਪਾਓ ਤੇ ਥੋੜਾ ਜਿਹਾ ਪਾਣੀ ਸ਼ਾਮਿਲ ਕਰ ਦੇਵੋ। ਤੁਹਾਡਾ ਬ੍ਰੈਡ ਐੱਗ ਉਪਮਾ ਲਗਭਗ ਤਿਆਰ ਹੈ। ਪਾਣੀ ਮਿਲਾਉਣ ਤੋਂ ਬਾਅਦ ਕੜਾਹੀ ਉੱਤੇ ਢੱਕਣ ਰੱਖਕੇ ਇਕ ਡੇਢ ਮਿੰਟ ਪਕਾ ਲਵੋ ਤਾਂ ਕਿ ਮਸਾਲੇ ਸਾਰੀਆਂ ਚੀਜ਼ਾਂ ਵਿਚ ਰਚ ਜਾਣ। ਆਖੀਰ ਵਿਚ ਗੈਸ ਬੰਦ ਕਰੋ ਤੇ ਢੱਕਣ ਹਟਾਕੇ ਉਪਮਾ ਨੂੰ ਇਕ ਪਲੇਟ ਵਿਚ ਪਾਓ। ਇਸ ਉੱਪਰ ਹਰੇ ਧਨੀਏ ਦੀਆਂ ਪੱਤੀਆਂ ਦੀ ਗਾਰਨਿਸ਼ਿੰਗ ਕਰੋ ਤੇ ਸਰਵ ਕਰ ਦੇਵੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।