ਭਾਰਤ ਦੇ ਕਈ ਹਿੱਸਿਆਂ ਵਿੱਚ ਵੱਖ-ਵੱਖ ਕਿਸਮਾਂ ਦੇ ਮਸ਼ਰੂਮ ਪਾਏ ਜਾਂਦੇ ਹਨ। ਅੱਜ-ਕੱਲ੍ਹ ਮਸ਼ਰੂਮ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਮਸ਼ਰੂਮ ਦੀ ਸਬਜ਼ੀ ਨੂੰ ਭਾਰਤ ਵਿੱਚ ਅਲੱਗ ਅਲੱਗ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਮਸ਼ਰੂਮ ਨਾ ਸਿਰਫ ਸਵਾਦ 'ਚ ਸ਼ਾਨਦਾਰ ਹੈ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਲੋਕ ਇਸ ਨੂੰ ਗ੍ਰੇਵੀ ਦੇ ਨਾਲ ਤੇ ਸੁੱਕਾ ਜਾਂ ਤੰਦੂਰੀ, ਅਲੱਗ ਅਲੱਗ ਤਰੀਕੇ ਨਾਲ ਪਕਾ ਕੇ ਖਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਮਸ਼ਰੂਮ ਮਸਾਲਾ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ, ਇਸ ਨੂੰ ਬਣਾਉਣਾ ਆਸਾਨ ਹੈ। ਤਾਂ ਆਓ ਜਾਣਦੇ ਹਾਂ ਮਸ਼ਰੂਮ ਮਸਾਲਾ ਬਣਾਉਣ ਦੀ ਵਿਧੀ
ਮਸ਼ਰੂਮ ਮਸਾਲਾ ਬਣਾਉਣ ਲਈ ਸਮੱਗਰੀ
ਇੱਕ ਪੈਕੇਟ ਮਸ਼ਰੂਮ, ਇੱਕ ਵੱਡਾ ਪਿਆਜ਼, ਇੱਕ ਟਮਾਟਰ, 2 ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਜੀਰਾ ਪਾਊਡਰ, 1 ਚਮਚ ਗਰਮ ਮਸਾਲਾ, 1 ਚਮਚ ਹਲਦੀ ਪਾਊਡਰ, 1 ਚਮਚ ਦਹੀਂ, ਲੂਣ ਸੁਆਦ ਅਨੁਸਾਰ, 2 ਚਮਚ ਮੱਖਣ, 2 ਚਮਚ ਤੇਲ, ਲਸਣ - 3-4 ਕਲੀਆਂ ਕੱਟੀਆਂ ਹੋਈਆਂ, ਲੋੜ ਅਨੁਸਾਰ ਪਾਣੀ
View this post on Instagram
ਮਸ਼ਰੂਮ ਮਸਾਲਾ ਬਣਾਉਣ ਦੀ ਵਿਧੀ :
-ਮਸ਼ਰੂਮਜ਼ ਨੂੰ ਧੋ ਕੇ ਕੱਟ ਲਓ। ਇਸਨੂੰ ਇੱਕ ਕਟੋਰੇ ਵਿੱਚ ਪਾ ਲਓ।
-ਹੁਣ ਇਸ ਵਿਚ ਕਸ਼ਮੀਰੀ ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਜੀਰਾ ਪਾਊਡਰ, ਗਰਮ ਮਸਾਲਾ ਪਾਊਡਰ, ਦਹੀਂ, ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
-ਇਸ ਨੂੰ ਮੈਰੀਨੇਟ ਹੋਣ ਲਈ ਥੋੜ੍ਹੀ ਦੇਰ ਲਈ ਛੱਡ ਦਿਓ। ਇੱਕ ਪੈਨ ਵਿੱਚ ਤੇਲ ਅਤੇ ਮੱਖਣ ਪਾਓ।
-ਹੁਣ ਲਸਣ ਪਾ ਕੇ ਭੁੰਨ ਲਓ। ਇਸ ਵਿਚ ਪੀਸੇ ਹੋਏ ਮਸਾਲੇ ਜਿਵੇਂ ਲਾਲ ਮਿਰਚ ਪਾਊਡਰ, ਜੀਰਾ ਪਾਊਡਰ ਪਾ ਕੇ ਘੱਟ ਅੱਗ 'ਤੇ ਹਿਲਾਓ।
-ਬਾਰੀਕ ਕੱਟਿਆ ਪਿਆਜ਼ ਪਾਓ ਅਤੇ ਨਰਮ ਹੋਣ ਤੱਕ ਪਕਾਓ। ਹੁਣ ਇਸ 'ਚ ਕੱਟੇ ਹੋਏ ਟਮਾਟਰ ਅਤੇ ਥੋੜ੍ਹਾ ਜਿਹਾ ਪਾਣੀ ਪਾ ਦਿਓ। ਇਸ ਗ੍ਰੇਵੀ ਨੂੰ ਪਕਣ ਦਿਓ।
-ਹੁਣ ਇਸ ਵਿਚ ਮੈਰੀਨੇਟ ਕੀਤੇ ਮਸ਼ਰੂਮ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਥੋੜਾ ਹੋਰ ਪਾਣੀ, ਨਮਕ ਅਤੇ ਕਸੂਰੀ ਮੇਥੀ ਪਾਓ।
-ਧਨੀਏ ਦੀਆਂ ਪੱਤੀਆਂ ਨੂੰ ਕੱਟ ਕੇ ਗਾਰਨਿਸ਼ ਕਰੋ।
-ਡਿਨਰ ਜਾਂ ਲੰਚ ਲਈ ਮਸਾਲੇਦਾਰ ਮਸ਼ਰੂਮ ਤਿਆਰ ਹੈ। ਤੁਸੀਂ ਚਾਹੋ ਤਾਂ ਇਸ ਨੂੰ ਚਪਾਤੀ ਜਾਂ ਚੌਲਾਂ ਨਾਲ ਖਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।