Home /News /lifestyle /

Kachori Recipe: ਇਸ ਤਰ੍ਹਾਂ ਬਣਾਓ ਮਟਰ ਕਚੋਰੀਆਂ, ਵਾਰ-ਵਾਰ ਖਾਣ ਨੂੰ ਕਰੇਗਾ ਮਨ, ਜਾਣੋ ਆਸਾਨ ਰੈਸਿਪੀ

ਭਾਰਤ ਵਿੱਚ ਕਚੋਰੀਆਂ ਇੱਕ ਪ੍ਰਮੁੱਖ ਸਟ੍ਰੀਟ ਫੂਡ ਹਨ। ਇਨ੍ਹਾਂ ਨੂੰ ਖਾਣਾ ਬਹੁਤ ਪਸੰਦ ਕੀਤਾ ਜਾਂਦਾ ਹੈ। ਲੋਕ ਕਈ ਤਰ੍ਹਾਂ ਦੀਆਂ ਕਚੋਰੀਆਂ ਬਣਾਉਂਦੇ ਹਨ। ਸਰਦੀਆਂ ਵਿੱਚ ਚਾਹ ਦੇ ਨਾਲ ਕਚੋਰੀ ਹੋਰ ਵੀ ਵਧੇਰੇ ਸਵਾਦ ਲੱਗਦੀ ਹੈ। ਤੁਸੀਂ ਵੀ ਆਪਣੇ ਘਰ ਵਿੱਚ ਮਟਰ ਕਚੋਰੀ ਬਣਾ ਸਕਦੇ ਹੋ। ਇਸਦਾ ਸਵਾਦ ਤੇ ਪੌਸ਼ਟਿਕਤਾ ਭਰਪੂਰ ਹੁੰਦੀਆਂ ਹਨ। ਮਟਰ ਕਚੋਰੀ ਖਾਣ ਲਈ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਇਨ੍ਹਾਂ ਨੂੰ ਘਰ ਵਿੱਚ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਮਟਰ ਕਚੋਰੀ ਬਣਾਉਣ ਦੀ ਰੈਸਿਪੀ ਕੀ ਹੈ।

ਹੋਰ ਪੜ੍ਹੋ ...
  • Share this:

ਮਟਰ ਕਚੋਰੀ ਬਣਾਉਣ ਲਈ ਲੋੜੀਂਦੀ ਸਮੱਗਰੀ

ਮਟਰ ਕਚੋਰੀ ਬਣਾਉਣ ਲਈ ਤੁਹਾਨੂੰ 2 ਕੱਪ ਹਰੇ ਮਟਰ, 2 ਕੱਪ ਕਣਕ ਦਾ ਆਟਾ, 1 ਕੱਪ ਮੈਦਾ, 1 ਚਮਚ ਬਾਰੀਕ ਕੱਟਿਆ ਅਦਰਕ, ਹਰੀਆਂ ਮਿਰਚਾ, ਚੁਟਕੀ ਭਰ ਹਿੰਗ, ਤੇਲ ਤੇ ਨਮਕ ਆਦਿ ਦੀ ਲੋੜ ਪਵੇਗੀ।

ਮਟਰ ਕਚੋਰੀ ਰੈਸਿਪੀ

ਮਟਰ ਦੀਆਂ ਕਚੋਰੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਮਟਰਾਂ ਨੂੰ ਕੱਢ ਲਓ।

  • ਕਿਸੇ ਵੱਡੇ ਬਰਤਨ ਵਿੱਚ ਕਣਕ ਦਾ ਆਟਾ ਤੇ ਮੈਦਾ ਪਾ ਕੇ ਮਿਕਸ ਕਰੋ। ਇਸ ਆਟੇ ਵਿੱਚ 2 ਚਮਚ ਤੇਲ ਤੇ ਚੁਟਕੀ ਭਰ ਨਮਕ ਪਾਓ। ਕੋਸੇ ਪਾਣੀ ਦੀ ਮਦਦ ਨਾਲ ਕਚੋਰੀਆਂ ਲਈ ਆਟਾ ਗੁੰਨ੍ਹ ਕੇ ਤਿਆਰ ਕਰੋ।

  • ਆਟਾ ਗੁੰਨ੍ਹਣ ਤੋਂ ਬਾਅਦ ਇਸਨੂੰ ਸੂਤੀ ਕੱਪੜੇ ਨਾਲ ਢਕ ਕੇ ਕੁਝ ਦੇਰ ਲਈ ਪਾਸੇ ਰੱਖ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਆਟਾ ਕਚੋਰੀਆਂ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਵੇਗਾ।

  • ਇਸ ਤੋਂ ਬਾਅਦ ਪਾਣੀ ਨੂੰ ਗਰਮ ਕੋ। ਜਦੋਂ ਪਾਣੀ ਗਰਮ ਹੋ ਜਾਵੇ ਤਾਂ ਇਸ ਵਿੱਚ ਮਟਰ ਪਾ ਦਿਓ। ਮਟਰਾਂ ਨੂੰ ਨਰਮ ਹੋਣ ਤੱਕ ਉਬਾਲੋ।

  • ਹੁਣ ਉਬਲੇ ਹੋਏ ਮਟਰ, ਅਦਰਕ, ਹਰੀਆਂ ਮਿਰਚਾਂ ਨੂੰ ਮਿਕਸਰ ਜਾਰ ਵਿੱਚ ਪਾ ਕੇ ਮੋਟਾ ਜਿਹਾ ਪੇਸਟ ਤਿਆਰ ਕਰ ਲਓ।

  • ਇੱਕ ਪੈਨ ਵਿੱਚ ਥੋੜਾ ਜਿਹਾ ਤੇਲ ਪਾ ਕੇ ਗਰਮ ਕਰੋ। ਇਸ ਵਿੱਚ ਹਿੰਗ, ਸਵਾਦ ਅਨੁਸਾਰ ਨਮਕ ਪਾ ਕੇ ਮਟਰਾਂ ਦਾ ਪੇਸਟ ਭੁੰਨੋ ਤੇ ਇਸਨੂੰ ਠੰਡਾ ਹੋਣ ਲਈ ਰੱਖ ਦਿਓ।

  • ਸਟਫਿੰਗ ਤਿਆਰ ਕਰਨ ਤੋਂ ਬਾਅਦ ਗੁੰਨ੍ਹੇ ਆਟੇ ਦੇ ਛੋਟੇ ਛੋਟੇ ਪੇੜੇ ਕਰ ਲਓ। ਇਨ੍ਹਾਂ ਪੇੜਿਆਂ ਨੂੰ ਥੋੜਾ ਰੋਲ ਕਰਕੇ ਇਸ ਵਿੱਚ ਮਟਰਾਂ ਦੀ ਤਿਆਰ ਕੀਤੀ ਸਟਫਿੰਗ ਭਰੋ। ਇਸਨੂੰ ਤੁਸੀਂ ਮਨ ਚਾਹੀ ਸੇਪ ਦੇ ਸਕਦੇ ਹੋ।

  • ਸਾਰੀਆਂ ਕਚੋਰੀਆਂ ਵਿੱਚ ਸਟਫਿੰਗ ਭਰਨ ਤੋਂ ਬਾਅਦ ਇਸਨੂੰ ਤੇਲ ਵਿੱਚ ਡੀਪ ਫਰਾਈ ਕਰੋ। ਇਸ ਤਰ੍ਹਾਂ ਤੁਹਾਡੀਆਂ ਮਟਰ ਕਚੋਰੀਆਂ ਤਿਆਰ ਹਨ। ਤੁਸੀਂ ਇਨ੍ਹਾਂ ਨੂੰ ਚਾਹ ਦੇ ਨਾਲ ਸਰਵ ਕਰ ਸਕਦੇ ਹੋ।

Published by:Drishti Gupta
First published:

Tags: Food, Recipe