Home /News /lifestyle /

Punjabi Chole Recipe: ਡਿਨਰ 'ਚ ਬਣਾਓ ਪੰਜਾਬੀ ਸਟਾਈਲ ਛੋਲੇ, ਹਰ ਕੋਈ ਕਰੇਗਾ ਤਰੀਫ

Punjabi Chole Recipe: ਡਿਨਰ 'ਚ ਬਣਾਓ ਪੰਜਾਬੀ ਸਟਾਈਲ ਛੋਲੇ, ਹਰ ਕੋਈ ਕਰੇਗਾ ਤਰੀਫ

Punjabi Chole Recipe: ਡਿਨਰ 'ਚ ਬਣਾਓ ਪੰਜਾਬੀ ਸਟਾਈਲ ਛੋਲੇ, ਹਰ ਕੋਈ ਕਰੇਗਾ ਤਰੀਫ

Punjabi Chole Recipe: ਡਿਨਰ 'ਚ ਬਣਾਓ ਪੰਜਾਬੀ ਸਟਾਈਲ ਛੋਲੇ, ਹਰ ਕੋਈ ਕਰੇਗਾ ਤਰੀਫ

Punjabi Chole Recipe:  ਛੋਲੇ ਭਟੂਰੇ ਦਾ ਨਾਮ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆਉਣ ਲੱਗਦਾ ਹੈ। ਇਹ ਪਕਵਾਨ ਪੰਜਾਬ ਵਿੱਚ ਬਹੁਤ ਮਸ਼ਹੂਰ ਹੈ, ਪਰ ਪੰਜਾਬ ਵਿੱਚ ਹੀ ਨਹੀਂ, ਇਹ ਦੇਸ਼ ਭਰ ਵਿੱਚ ਲਗਭਗ ਹਰ ਘਰ ਵਿੱਚ ਬਣਾਇਆ ਜਾਂਦਾ ਹੈ। ਤਿਉਹਾਰ ਹੋਵੇ, ਪਾਰਟੀ ਹੋਵੇ ਜਾਂ ਕੋਈ ਖਾਸ ਖਾਣ ਦੀ ਇੱਛਾ ਹੋਵੇ ਤਾਂ ਛੋਲੇ ਪਸੰਦੀਦਾ ਸੂਚੀ 'ਚ ਸਭ ਤੋਂ ਉੱਪਰ ਆਉਂਦੇ ਹਨ।

ਹੋਰ ਪੜ੍ਹੋ ...
  • Share this:

Punjabi Chole Recipe:  ਛੋਲੇ ਭਟੂਰੇ ਦਾ ਨਾਮ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆਉਣ ਲੱਗਦਾ ਹੈ। ਇਹ ਪਕਵਾਨ ਪੰਜਾਬ ਵਿੱਚ ਬਹੁਤ ਮਸ਼ਹੂਰ ਹੈ, ਪਰ ਪੰਜਾਬ ਵਿੱਚ ਹੀ ਨਹੀਂ, ਇਹ ਦੇਸ਼ ਭਰ ਵਿੱਚ ਲਗਭਗ ਹਰ ਘਰ ਵਿੱਚ ਬਣਾਇਆ ਜਾਂਦਾ ਹੈ। ਤਿਉਹਾਰ ਹੋਵੇ, ਪਾਰਟੀ ਹੋਵੇ ਜਾਂ ਕੋਈ ਖਾਸ ਖਾਣ ਦੀ ਇੱਛਾ ਹੋਵੇ ਤਾਂ ਛੋਲੇ ਪਸੰਦੀਦਾ ਸੂਚੀ 'ਚ ਸਭ ਤੋਂ ਉੱਪਰ ਆਉਂਦੇ ਹਨ। ਛੋਲਿਆਂ ਨੂੰ ਹਰ ਕੋਈ ਆਪਣੇ-ਆਪਣੇ ਅੰਦਾਜ਼ 'ਚ ਬਣਾਉਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਪੰਜਾਬੀ ਸਟਾਈਲ ਛੋਲੇ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਸ ਨੂੰ ਆਮ ਛੋਲਿਆਂ ਦੀ ਤਰ੍ਹਾਂ ਬਣਾਇਆ ਜਾਂਦਾ ਹੈ ਪਰ ਇਸ ਵਿੱਚ ਥੋੜਾ ਜਿਹਾ ਪੰਜਾਬੀ ਸਟਾਈਲ ਦਾ ਤੜਕਾ ਲਗਦਾ ਹੈ ਜੋ ਇਸ ਨੂੰ ਖਾਸ ਬਣਾ ਦਿੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ

ਪੰਜਾਬੀ ਸਟਾਈਲ ਛੋਲੇ ਬਣਾਉਣ ਲਈ ਸਮੱਗਰੀ

ਛੋਲੇ - 1 ਕੱਪ, ਪਿਆਜ਼ ਕੱਟਿਆ ਹੋਇਆ - 1/2 ਕੱਪ, ਅਦਰਕ ਕੱਟਿਆ ਹੋਇਆ - 1/2 ਚੱਮਚ, ਲਸਣ ਕੱਟਿਆ ਹੋਇਆ - 2 ਚੱਮਚ, ਹਰੀ ਮਿਰਚ - 2, ਜੀਰਾ - 1/2 ਚਮਚ, ਲਾਲ ਮਿਰਚ ਪਾਊਡਰ - 1 ਚੱਮਚ, ਸੁੱਕਾ ਅਮਚੂਰ - 3/4 ਚਮਚ, ਧਨੀਆ ਪਾਊਡਰ - 1 ਚਮਚ, ਹਲਦੀ - 1/4 ਚਮਚ, ਜੀਰਾ ਪਾਊਡਰ - 1/2 ਚੱਮਚ, ਟੀ-ਬੈਗ - 1, ਦੇਸੀ ਘਿਓ - 2 ਚਮਚ, ਲੂਣ - ਸੁਆਦ ਅਨੁਸਾਰ

ਪੰਜਾਬੀ ਛੋਲੇ ਬਣਾਉਣ ਦੀ ਰੈਸਿਪੀ

-ਸਭ ਤੋਂ ਪਹਿਲਾਂ ਛੋਲੇ ਸਾਫ਼ ਕਰੋ ਅਤੇ ਰਾਤ ਭਰ ਪਾਣੀ 'ਚ ਭਿਓਂ ਕੇ ਰੱਖ ਦਿਓ।

-ਅਗਲੇ ਦਿਨ ਕੂਕਰ ਲਓ ਅਤੇ ਇਸ ਵਿਚ ਭਿੱਜੇ ਹੋਏ ਛੋਲਿਆਂ ਨੂੰ ਪਾ ਦਿਓ। ਛੋਲਿਆਂ ਦੇ ਅਨੁਪਾਤ ਵਿਚ ਪਾਣੀ ਅਤੇ ਨਮਕ ਸਵਾਦ ਅਨੁਸਾਰ ਮਿਲਾ ਲਓ।

-ਇਸ ਤੋਂ ਬਾਅਦ ਟੀ ਬੈਗ ਪਾ ਕੇ ਕੁੱਕਰ ਨੂੰ ਢੱਕ ਦਿਓ ਅਤੇ ਛੋਲਿਆਂ ਨੂੰ 3-4 ਸੀਟੀਆਂ ਤੱਕ ਪਕਾਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਕੁੱਕਰ ਦਾ ਪ੍ਰੈਸ਼ਰ ਆਪਣੇ ਆਪ ਨਿਕਲਣ ਦਿਓ।

-ਜਦੋਂ ਕੁੱਕਰ ਦਾ ਪ੍ਰੈਸ਼ਰ ਨਿਕਲ ਜਾਵੇ ਤਾਂ ਟੀ ਬੈਗ ਨੂੰ ਕੱਢ ਕੇ ਵੱਖ ਕਰ ਲਓ ਅਤੇ ਛੋਲਿਆਂ ਨੂੰ ਛਾਨਣੀ ਦੀ ਮਦਦ ਨਾਲ ਛਾਣ ਕੇ ਕਿਸੇ ਭਾਂਡੇ 'ਚ ਰੱਖ ਲਓ।

-ਇੱਕ ਕੜਾਹੀ ਲਓ ਅਤੇ ਇਸ ਵਿਚ ਘਿਓ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਇਸ ਵਿੱਚ ਜੀਰਾ ਪਾਓ ਅਤੇ ਇਸ ਨੂੰ 15 ਸੈਕਿੰਡ ਲਈ ਫ੍ਰਾਈ ਕਰੋ।

-ਇਸ ਤੋਂ ਬਾਅਦ ਬਾਰੀਕ ਕੱਟੇ ਹੋਏ ਪਿਆਜ਼, ਅਦਰਕ, ਹਰੀ ਮਿਰਚ ਅਤੇ ਲਸਣ ਪਾ ਕੇ ਭੁੰਨ ਲਓ। ਪਿਆਜ਼ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸ ਦਾ ਰੰਗ ਹਲਕਾ ਗੁਲਾਬੀ ਨਾ ਹੋ ਜਾਵੇ।

-ਇਸ ਤੋਂ ਬਾਅਦ ਲਾਲ ਮਿਰਚ ਪਾਊਡਰ, ਅਮਚੂਰ, ਜੀਰਾ ਪਾਊਡਰ ਸਮੇਤ ਸਾਰੇ ਸੁੱਕੇ ਮਸਾਲੇ ਪਾ ਕੇ ਮਿਕਸ ਕਰ ਲਓ। ਫਿਰ ਸਵਾਦ ਅਨੁਸਾਰ ਨਮਕ ਪਾਓ।

-ਹੁਣ ਮਿਸ਼ਰਣ 'ਚ 1 ਕੱਪ ਪਾਣੀ ਪਾਓ ਅਤੇ ਹਿਲਾਉਂਦੇ ਹੋਏ 2 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਇਸ ਗ੍ਰੇਵੀ 'ਚ ਉਬਲੇ ਹੋਏ ਛੋਲਿਆਂ ਨੂੰ ਮਿਲਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ।

-ਪੈਨ ਨੂੰ ਢੱਕ ਕੇ 5-7 ਮਿੰਟ ਤੱਕ ਪਕਣ ਦਿਓ। ਵਿਚਕਾਰ ਛੋਲਿਆਂ ਨੂੰ ਹਿਲਾਉਂਦੇ ਰਹੋ। ਇਸ ਤੋਂ ਬਾਅਦ ਮੈਸ਼ਰ ਦੀ ਮਦਦ ਨਾਲ ਛੋਲਿਆਂ ਨੂੰ ਹਲਕਾ ਜਿਹਾ ਮੈਸ਼ ਕਰੋ ਅਤੇ ਫਿਰ ਗੈਸ ਬੰਦ ਕਰ ਦਿਓ।

-ਸੁਆਦੀ ਪੰਜਾਬੀ ਸਟਾਈਲ ਛੋਲੇ ਤਿਆਰ ਹਨ।

ਇਨ੍ਹਾਂ ਪੰਜਾਬੀ ਸਟਾਈਲ ਛੋਲਿਆਂ ਦਾ ਸੁਆਦ ਹੀ ਵਿੱਖਰਾ ਹੁੰਦਾ ਹੈ, ਇਨ੍ਹਾਂ ਨੂੰ ਰੋਟੀ, ਕੁਲਚਾ, ਪਰਾਠਾ ਜਾਂ ਭਠੂਰਾ, ਕਿਸੇ ਨਾਲ ਵੀ ਸਰਵ ਕੀਤਾ ਜਾ ਸਕਦਾ ਹੈ। ਇਸ ਨੂੰ ਦੇਖਣ ਨਾਲ ਹੀ ਦੇਖਣ ਵਾਲੇ ਦੀ ਭੁੱਖ ਜਾਗ ਜਾਵੇਗੀ।

Published by:Drishti Gupta
First published:

Tags: Food, Recipe