Home /News /lifestyle /

ਲੰਚ ਜਾਂ ਡਿਨਰ ਵਿਚ ਖਾਓ ਪ੍ਰੋਟੀਨ ਭਰਪੂਰ ਚਨਾ ਦਾਲ ਬਿਰਯਾਨੀ, ਜਾਣੋ ਆਸਾਨ ਰੈਸਿਪੀ

ਲੰਚ ਜਾਂ ਡਿਨਰ ਵਿਚ ਖਾਓ ਪ੍ਰੋਟੀਨ ਭਰਪੂਰ ਚਨਾ ਦਾਲ ਬਿਰਯਾਨੀ, ਜਾਣੋ ਆਸਾਨ ਰੈਸਿਪੀ

chana dal biryani recipe

chana dal biryani recipe

ਦਾਲਾਂ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਅਸੀਂ ਤੁਹਾਡੇ ਲਈ ਚਨਾ ਦਾਲ ਬਿਰਯਾਨੀ ਦੀ ਰੈਸਿਪੀ ਲੈ ਕੇ ਆਏ ਹਾਂ। ਇਸਨੂੰ ਚਿਕਨ ਬਿਰਯਾਨੀ ਦਾ ਬੇਹੱਦ ਸਟੀਕ ਸ਼ਾਕਾਹਾਰੀ ਬਦਲ ਕਿਹਾ ਜਾ ਸਕਦਾ ਹੈ। ਡਿਨਰ ਜਾਂ ਲੰਚ ਵਿਚ ਚਨਾ ਦਾਲ ਬਿਰਯਾਨੀ ਨੂੰ ਬਣਾ ਕੇ ਖਾਓਂਗੇ ਤਾਂ ਤੁਹਾਨੂੰ ਦਿਨ ਭਰ ਲਈ ਲੋੜੀਂਦੇ ਪ੍ਰੋਟੀਨ ਦਾ ਕਾਫ਼ੀ ਹਿੱਸਾ ਪੂਰਾ ਹੋ ਜਾਵੇਗਾ। ਇਸ ਲਈ ਆਓ ਤੁਹਾਨੂੰ ਦੱਸਦੇ ਹਾਂ ਚਨਾ ਦਾਲ ਬਿਰਯਾਨੀ ਦੀ ਆਸਾਨ ਰੈਸਿਪੀ –

ਹੋਰ ਪੜ੍ਹੋ ...
  • Share this:

ਬਿਰਯਾਨੀ ਦਾ ਨਾਮ ਸੁਣਦਿਆਂ ਹੀ ਖਿੱਲੇ ਖਿੱਲੇ ਚਾਵਲਾਂ ਨਾਲ ਮੀਟ ਦੇ ਟੁਕੜੇ ਸਾਡੀਆਂ ਅੱਖਾਂ ਅੱਗੇ ਆ ਜਾਂਦੇ ਹਨ। ਪਰ ਬਹੁਤ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਿ ਮਾਸਾਹਾਰੀ ਭੋਜਨ ਨਹੀਂ ਖਾਂਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਸਾਹਾਰੀ ਭੋਜਨ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਪਰ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਮੀਟ, ਮੱਛੀ ਵਰਗੇ ਮਾਸਾਹਾਰੀ ਭੋਜਨਾਂ ਦਾ ਸਭ ਤੋਂ ਚੰਗਾ ਬਦਲ ਹੈ ਦਾਲਾਂ।

ਦਾਲਾਂ ਵੀ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਅਸੀਂ ਤੁਹਾਡੇ ਲਈ ਚਨਾ ਦਾਲ ਬਿਰਯਾਨੀ ਦੀ ਰੈਸਿਪੀ ਲੈ ਕੇ ਆਏ ਹਾਂ। ਇਸਨੂੰ ਚਿਕਨ ਬਿਰਯਾਨੀ ਦਾ ਬੇਹੱਦ ਸਟੀਕ ਸ਼ਾਕਾਹਾਰੀ ਬਦਲ ਕਿਹਾ ਜਾ ਸਕਦਾ ਹੈ। ਡਿਨਰ ਜਾਂ ਲੰਚ ਵਿਚ ਚਨਾ ਦਾਲ ਬਿਰਯਾਨੀ ਨੂੰ ਬਣਾ ਕੇ ਖਾਓਂਗੇ ਤਾਂ ਤੁਹਾਨੂੰ ਦਿਨ ਭਰ ਲਈ ਲੋੜੀਂਦੇ ਪ੍ਰੋਟੀਨ ਦਾ ਕਾਫ਼ੀ ਹਿੱਸਾ ਪੂਰਾ ਹੋ ਜਾਵੇਗਾ। ਇਸ ਲਈ ਆਓ ਤੁਹਾਨੂੰ ਦੱਸਦੇ ਹਾਂ ਚਨਾ ਦਾਲ ਬਿਰਯਾਨੀ ਦੀ ਆਸਾਨ ਰੈਸਿਪੀ –

ਸਮੱਗਰੀ

ਚਨਾ ਦਾਲ ਬਿਰਯਾਨੀ ਬਣਾਉਣ ਲਈ ਦੋ ਕੱਪ ਬਾਸਮਤੀ ਚਾਵਲ, ਇਕ ਕੱਪ ਚਨਾ ਦਾਲ, ਦੋ ਜਾਵਿਤਰੀ, ਦੋ ਚਮਚ ਦੇਸੀ ਘਿਉ, ਦੋ ਬਾਦੀਆਨ ਦੇ ਫੁੱਲ (star anise), 6 ਹਰੀਆਂ ਮਿਰਚਾਂ, 2 ਤੇਜ ਪੱਤੇ, ਦੋ ਚਮਚ ਜੀਰਾ, 6 ਲੌਂਗ, ਮੁੱਠੀ ਭਰ ਹਰਾ ਧਨੀਆ ਤੇ ਪੁਦੀਨਾ, ਇਕ ਚਮਚ ਗਰਮ ਮਸਾਲਾ, ਅੱਧਾ ਚਮਚ ਹਲਦੀ ਤੇ ਸੁਆਦ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ।

ਰੈਸਿਪੀ

ਕਿਸੇ ਵੀ ਦਾਲ ਨੂੰ ਬਣਾਉਣ ਤੋਂ ਪਹਿਲਾਂ ਉਸਨੂੰ ਧੋ ਕੇ ਸਾਫ਼ ਪਾਣੀ ਵਿਚ ਭਿਉਣਾ ਜ਼ਰੂਰੀ ਹੁੰਦਾ ਹੈ। ਇਸੇ ਲਈ ਸਭ ਤੋਂ ਪਹਿਲਾਂ ਚਨਾ ਦਾਲ ਨੂੰ 45 ਮਿੰਟਾਂ ਤੱਕ ਪਾਣੀ ਵਿਚ ਭਿਉਂ ਕੇ ਰੱਖ ਦੇਵੋ। ਚਾਵਲ ਵੀ ਪਾਣੀ ਵਿਚ ਭਿਉਣੇ ਜ਼ਰੂਰੀ ਹਨ, ਜਿਸ ਨਾਲ ਇਹ ਚੰਗੀ ਤਰ੍ਹਾਂ ਪੱਕਦੇ ਹਨ। ਇਸ ਲਈ ਚਾਵਲਾਂ ਨੂੰ 20 ਮਿੰਟ ਲਈ ਪਾਣੀ ਵਿਚ ਭਿਉਂ ਕੇ ਰੱਖੋ।

ਇਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ ਗੈਸ ਤੇ ਕੜਾਹੀ ਜਾਂ ਪ੍ਰੈਸ਼ਰ ਕੁੱਕਰ ਰੱਖ ਕੇ ਬਿਰਯਾਨੀ ਬਣਾਉਣ ਦਾ। ਇਸ ਲਈ ਕੁੱਕਰ ਜਾਂ ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ। ਫੇਰ ਇਸ ਵਿਚ ਤੇਜ ਪੱਤਾ, ਦਾਲਚੀਨੀ, ਲੌਂਗ, ਬਾਦੀਆਨ ਦੇ ਫੁੱਲ, ਪੀਸੀ ਹਰੀ ਮਿਰਚ ਪਾ ਦੇਵੋ ਤੇ ਭੁੰਨੋ। ਕੁਝ ਸਮੇਂ ਬਾਅਦ ਪੁਦੀਨਾ, ਧਨੀਆ ਤੇ ਹੋਰ ਮਸਾਲੇ ਮਿਲਾ ਕੇ ਮੱਧਮ ਆਂਚ ਤੇ ਭੁੰਨਦੇ ਰਹੋ। ਜਦ ਇਹ ਸਾਰੇ ਮਸਾਲੇ ਭੁੱਜ ਜਾਣ ਤਾਂ ਚਾਵਲ ਤੇ ਚਨਾ ਦਾਲ ਵੀ ਕੁੱਕਰ ਜਾਂ ਕੜਾਹੀ ਵਿਚ ਸ਼ਾਮਿਲ ਕਰ ਦੇਵੋ। ਜ਼ਰੂਰਤ ਮੁਤਾਬਿਕ ਪਾਣੀ ਵੀ ਸ਼ਾਮਿਲ ਕਰ ਦੇਵੋ ਤਾਂ ਜੋ ਚਨੇ ਤੇ ਦਾਲ ਪੱਕ ਜਾਣ ਤੇ ਸਾਰਾ ਪਾਣੀ ਵੀ ਖ਼ਤਮ ਹੋ ਜਾਵੇ। ਜੇਕਰ ਤੁਸੀਂ ਕੁੱਕਰ ਵਿਚ ਬਿਰਯਾਨੀ ਬਣਾ ਰਹੇ ਹੋ ਤਾਂ ਇਸਦੀਆਂ ਦੋ ਸੀਟੀਆਂ ਬਾਅਦ ਕੁੱਕਰ ਬੰਦ ਕਰ ਦੇਵੋ। ਤੁਹਾਡੀ ਬਿਰਯਾਨੀ ਬਣਕੇ ਤਿਆਰ ਹੋ ਜਾਵੇਗੀ।

Published by:Drishti Gupta
First published:

Tags: Food, Recipe