Jainism Food Beliefs: ਪੂਰੀ ਦੁਨੀਆਂ ਵਿੱਚ ਕਈ ਤਰ੍ਹਾਂ ਦੇ ਧਰਮ ਹਨ। ਜਿੰਨ੍ਹਾਂ ਵਿੱਚੋਂ ਸਿੱਖ, ਹਿੰਦੂ, ਇਸਲਾਮ, ਬੋਧੀ, ਜੈਨ, ਕ੍ਰਿਸ਼ਚੀਅਨ ਆਦਿ ਪ੍ਰਮੁੱਖ ਹਨ। ਦੁਨੀਆਂ ਵਿੱਚ ਮੌਜੂਦ ਹਰੇਕ ਧਰਮ ਦੀਆਂ ਮਾਨਤਾਵਾਂ ਵੱਖੋ ਵੱਖਰੀਆਂ ਹਨ। ਹਰੇਕ ਧਰਮ ਵਿੱਚ ਆਪਣੀਆਂ ਮਾਨਤਾਵਾਂ ਦੇ ਅਨੁਸਾਰ ਖਾਣ ਪੀਣ ਸੰਬੰਧੀ ਵੀ ਵੱਖਰੀ ਮਨਾਹੀ ਹੈ। ਹਿੰਦੂ, ਬੋਧੀ ਤੇ ਜੈਨ ਧਰਮ ਨੂੰ ਸਭ ਤੋਂ ਪੁਰਾਣੇ ਧਰਮ ਮੁੰਨਿਆਂ ਜਾਂਦਾ ਹੈ। ਇਹ ਤਿੰਨੇ ਧਰਮ ਹੀ ਹਿੰਸਾਂ ਨਾ ਕਰਨ ਦਾ ਉਪਦੇਸ਼ ਦਿੰਦੇ ਹਨ। ਇਨ੍ਹਾਂ ਵਿੱਚ ਕਿਸੇ ਵੀ ਜੀਵ ਨੂੰ ਮਾਰਨ ਦੀ ਮਨਾਹੀ ਹੈ।
ਇਨ੍ਹਾਂ ਧਰਮਾਂ ਦੇ ਲੋਕ ਸ਼ੁੱਧ ਸ਼ਾਕਾਹਾਰੀ ਭੋਜਨ ਹੀ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੈਨ ਧਰਮ ਵਿੱਚ ਜ਼ਮੀਨ ਦੇ ਅੰਦਰ ਉੱਗਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਆਲੂ, ਲਸਣ, ਮੂਲੀ, ਗਾਜਰ, ਸਲਗਮ, ਪਿਆਜ਼, ਅਦਰਕ ਆਦਿ ਖਾਣ ਦੀ ਵੀ ਮਨਾਹੀ ਹੈ। ਆਓ ਜਾਣਦੇ ਹਾਂ ਕਿ ਇਹ ਮਨਾਹੀ ਕਿਉਂ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਾਜਸਥਾਨ ਦੇ ਪੱਤਰਕਾਰਾਂ ਨਿਸ਼ੀ ਜੈਨ ਨੇ ਦੱਸਿਆ ਹੈ ਕਿ ਜੈਨ ਧਰਮ ਵਿੱਚ ਜ਼ਮੀਨ ਅੰਦਰ ਉੱਗਣ ਵਾਲੀਆਂ ਸਬਜ਼ੀਆਂ ਜਿਵੇਂ ਕਿ ਪਿਆਜ਼, ਆਲੂ, ਲਸਣ, ਗਾਜਰ, ਮੂਲੀ ਅਦਿ ਖਾਣ ਦੀ ਸਖ਼ਤ ਮਨਾਹੀ ਹੈ। ਉਨ੍ਹਾਂ ਕਿਹਾ ਕਿ ਇਸ ਮਨਾਹੀ ਬਾਰੇ ਕਈ ਧਾਰਮਿਕ ਆਗੂ ਕਹਿੰਦੇ ਹਨ ਕਿ ਜ਼ਮੀਨ ਅੰਦਰ ਉੱਗਣ ਵਾਲੀਆਂ ਸਬਜ਼ੀਆਂ ਨੂੰ ਜੈਨ ਧਰਮ ਵਿੱਚ ਅਪਵਿੱਤਰ ਮੰਨਿਆਂ ਜਾਂਦਾ ਹੈ। ਇਸ ਲਈ ਹੀ ਇਨ੍ਹਾਂ ਦੇ ਖਾਣ ਉੱਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ ਜੈਨ ਧਰਮ ਵਿੱਚ ਕਿਸੇ ਵੀ ਤਰ੍ਹਾਂ ਦੇ ਜੀਵ ਨੂੰ ਮਾਰਨ ਦੀ ਮਨਾਹੀ ਹੈ। ਜੈਨ ਧਰਮ ਵਿੱਚ ਕਿਸੇ ਵੀ ਜੀਵ ਦੀ ਹੱਤਿਆ ਕਰਨਾ ਪਾਪ ਸਮਝਿਆਂ ਜਾਂਦਾ ਹੈ।
ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਹਿੰਦੂ ਤੇ ਸਿੱਖ ਧਰਮ ਵਿੱਚ ਵੀ ਜੀਵ ਹੱਤਿਆ ਨੂੰ ਮਾੜਾ ਸਮਝਿਆ ਜਾਂਦਾ ਹੈ। ਇਸ ਧਰਮ ਦੇ ਲੋਕ ਵੀ ਸ਼ਾਕਾਹਾਰੀ ਭੋਜਨ ਹੀ ਖਾਂਦੇ ਹਨ। ਪਰ ਇਨ੍ਹਾਂ ਧਰਮਾਂ ਦੇ ਕੁਝ ਲੋਕ ਮਾਸਾਹਾਰੀ ਹਨ। ਜੋ ਹਿੰਦੂ ਮਾਸਾਹਾਰੀ ਹਨ, ਉਹ ਖ਼ਾਸ ਦਿਨ ਉੱਤੇ ਮਾਸ ਖਾਣ ਤੋਂ ਪ੍ਰਹੇਜ਼ ਕਰਦੇ ਹਨ। ਖ਼ਾਸ ਤੌਰ ‘ਤੇ ਉਹ ਸਾਉਣ ਮਹੀਨੇ ਵਿੱਚ ਮਾਸ ਨਹੀਂ ਖਾਂਦੇ। ਜਦਕਿ ਮੁਸਲਿਮ ਧਰਮ ਵਿੱਚ ਮਾਸ ਖਾਣ ਨੂੰ ਬੁਰਾ ਨਹੀਂ ਸਮਝਿਆਂ ਜਾਂਦਾ। ਮੁਸਲਿਮ ਧਰਮ ਨਾਲ ਸੰਬੰਧਤ ਵਧੇਰੇ ਲੋਕ ਮਾਸਾਹਾਰੀ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।