Home /News /lifestyle /

Food Recipe : ਘਰ ਵਿਚ ਓਰੀਗੈਨੋ ਬਣਾਉਣ ਦੀ ਆਸਾਨ ਰੈਸਿਪੀ, ਬਾਜ਼ਾਰ ਜਾਣ ਤੇ ਵਾਧੂ ਖਰਚ ਤੋਂ ਪਾਓ ਛੁਟਕਾਰਾ

ਭੋਜਨ ਨੂੰ ਸੁਆਦਲਾ ਬਣਾਉਣ ਲਈ ਕਈ ਤਰ੍ਹਾਂ ਦੇ ਮਸਾਲਿਆਂ, ਪੱਤੀਆਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਓਰੀਗੈਨੋ ਇਕ ਹੈ। ਇਸਨੂੰ ਆਮ ਭੋਜਨ ਵਿੱਚ ਵਰਤਣਾ ਸੁਰੱਖਿਅਤ ਹੈ ਅਤੇ ਇਹ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ।

 • Share this:

  ਭੋਜਨ ਨੂੰ ਸੁਆਦਲਾ ਬਣਾਉਣ ਲਈ ਕਈ ਤਰ੍ਹਾਂ ਦੇ ਮਸਾਲਿਆਂ, ਪੱਤੀਆਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਓਰੀਗੈਨੋ ਇਕ ਹੈ। ਇਸਨੂੰ ਆਮ ਭੋਜਨ ਵਿੱਚ ਵਰਤਣਾ ਸੁਰੱਖਿਅਤ ਹੈ ਅਤੇ ਇਹ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ।

  ਓਰੀਗੈਨੋ (Oregano) ਫੁੱਲਦਾਰ ਪੌਦੇ ਦੀ ਇੱਕ ਪ੍ਰਜਾਤੀ ਹੈ ਜੋ ਕਿ ਪੁਦੀਨੇ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਸਦੇ ਹਰੇ ਪੱਤੇ ਅਤੇ ਜਾਮਨੀ ਫੁੱਲ ਹੁੰਦੇ ਹਨ। ਇਸਦੇ ਪੱਤੇ ਪੁਦੀਨੇ ਦੇ ਪੱਤਿਆਂ ਵਾਂਗ ਹੀ 1 ਤੋਂ 4 ਸੈਂਟੀਮੀਟਰ ਦੇ ਹੁੰਦੇ ਹਨ। ਇਸਦੇ ਪੱਤਿਆਂ ਨੂੰ ਸੁਕਾ ਕੇ ਵੱਖੋ ਵੱਖਰੇ ਤਰੀਕੇ ਨਾਲ ਵਰਤਿਆ ਜਾਂਦਾ ਹੈ। ਭੋਜਨ ਵਿਚ ਸ਼ਾਮਿਲ ਕਰਕੇ ਖਾਣ ਨਾਲ ਇਸਦੇ ਸਿਹਤ ਨੂੰ ਕੁਝ ਇਕ ਲਾਭ ਵੀ ਹੁੰਦੇ ਹਨ।

  ਓਰੀਗੈਨੋ ਦੀ ਵੱਖ ਵੱਖ ਤਰ੍ਹਾਂ ਦੇ ਭੋਜਨਾਂ ਵਿਚ ਸੀਜ਼ਨਿੰਗ ਲਈ ਵਰਤੋਂ ਹੁੰਦੀ ਹੈ। ਜਿਵੇਂ ਅਸੀਂ ਜਦ ਪੀਜ਼ਾ ਖਰੀਦਦੇ ਹਾਂ ਤਾਂ ਇਸ ਦੀ ਸੀਜ਼ਨਿੰਗ ਵਿਚ ਓਰੀਗੈਨੋ ਦਾ ਇਸਤਿਮਾਲ ਹੋਇਆ ਹੁੰਦਾ ਹੈ। ਇਸ ਸੀਜ਼ਨਿੰਗ ਵਿਚ ਓਰੈਗਨੋ ਨੂੰ ਖਾਸ ਤੌਰ ‘ਤੇ ਪਸੰਦ ਕੀਤਾ ਜਾਂਦਾ ਹੈ। ਪੀਜ਼ਾ ਤੋਂ ਇਲਾਵਾ ਮੈਗੀ ਜਾਂ ਪਾਸਤਾ ਬਣਾਉਣ ਸਮੇਂ ਵੀ ਓਰੀਗੈਨੋ ਦੀ ਵਰਤੋਂ ਕੀਤੀ ਜਾਂਦੀ ਹੈ।

  ਓਰੀਗੈਨੋ ਨੂੰ ਅਸੀਂ ਬਾਜ਼ਾਰ ਵਿਚੋਂ ਆਸਾਨੀ ਨਾਲ ਖਰੀਦ ਸਕਦੇ ਹਾਂ ਪਰ ਇਸਦੀ ਕੀਮਤ ਕਾਫ਼ੀ ਜ਼ਿਆਦਾ ਹੁੰਦੀ ਹੈ। ਜੇਕਰ ਇਹ ਘਰ ਵਿਚ ਤਿਆਰ ਕੀਤਾ ਜਾਵੇ ਤਾਂ ਇਹ ਸਸਤਾ ਪੈਂਦਾ ਹੈ ਤੇ ਇਸਨੂੰ ਘਰ ਵਿਚ ਤਿਆਰ ਕਰਨਾ ਕੋਈ ਮੁਸ਼ਕਿਲ ਵੀ ਨਹੀਂ ਹੈ। ਘਰ ਵਿਚ ਤਿਆਰ ਕਰਕੇ ਤੁਸੀਂ ਓਰੀਗੈਨੋ ਨੂੰ ਸਟੋਰ ਕਰ ਸਕਦੇ ਹੋ ਤੇ ਲੰਬੇ ਸਮੇਂ ਤੱਕ ਇਸਦੀ ਵਰਤੋਂ ਕਰ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਘਰ ਵਿਚ ਓਰੀਗੈਨੋ ਤਿਆਰ ਕਰਨ ਦੀ ਵਿਧੀ ਦੱਸਣ ਜਾ ਰਹੇ ਹਾਂ –

  ਸਮੱਗਰੀ

  ਇਸਨੂੰ ਤਿਆਰ ਕਰਨ ਲਈ ਦੋ ਚਮਚ ਸੁੱਕੇ ਓਰੀਗੈਨੋ ਪੱਤੇ, ਇਕ ਚਮਚ ਸੁੱਕੀ ਤੁਲਸੀ, ਇਕ ਚਮਚ ਪਿਸੀ ਹੋਈ ਕਾਲੀ ਮਿਰਚ, ਇਕ ਚਮਚ ਚਿੱਲੀ ਫਲੈਕਸ, ਇਕ ਚਮਕ ਕਰਿਸਪੀ ਲਸਣ ਅਤੇ ਇਕ ਹੀ ਚਮਕ ਲੂਣ ਸਮੱਗਰੀ ਵਜੋਂ ਵਰਤੇ ਜਾਂਦੇ ਹਨ।

  ਬਣਾਉਣ ਦੀ ਵਿਧੀ

  ਇਕ ਪੈਨ ਲਵੋ ਅਤੇ ਇਸ ਵਿਚ ਤੇਲ ਪਾ ਕੇ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਇਸ ਵਿਚ ਲਸਣ ਪਾਓ ਅਤੇ ਹਲਕਾ ਸੁਨਿਹਰੀ ਹੋਣ ਭੁੰਨ ਲਵੋ। ਭੁੰਨਣ ਤੋਂ ਬਾਦ ਛਾਣਨੀ ਦੀ ਮੱਦਦ ਨਾਲ ਲਸਣ ਨੂੰ ਇਕ ਪਾਸੇ ਕੱਢ ਲਵੋ ਅਤੇ ਟਿਸ਼ੂ ਪੇਪਰ ਉੱਪਰ ਰੱਖਕੇ ਮਸਲੋ ਤਾਂ ਜੋ ਇਸ ਵਿਚੋਂ ਵਾਧੂ ਤੇਲ ਖਤਮ ਕੀਤਾ ਜਾ ਸਕੇ। ਹੁਣ ਜਦ ਲਸਣ ਵਿਚੋਂ ਤੇਲ ਸੁਕਾ ਦੇਵੋਂ ਤਾਂ ਇਸਨੂੰ ਮੈਕਸੀ ਜਾਂ ਕੂੰਡੇ ਵਿਚ ਪਾ ਕੇ ਇਸ ਵਿਚ ਤੁਲਸੀ ਦੇ ਪੱਤੇ ਮਿਲਾਓ ਅਤੇ ਰਗੜੋ। ਇਸ ਤੋਂ ਉਪਰੰਤ ਬਾਕੀ ਮਸਾਲੇ ਚਿੱਲੀ ਫਲੈਕਸ, ਨਮਕ, ਕਾਲੀ ਮਿਰਚ ਅਤੇ ਓਰੀਗੈਨੋ ਪਾਓ ਤੇ ਆਪਸ ਵਿਚ ਮਿਲਾ ਲਵੋ। ਤੁਹਾਡੀ ਓਰੀਗੈਨੋ ਸੀਜ਼ਨਿੰਗ ਤਿਆਰ ਹੈ, ਇਸਨੂੰ ਕੱਚ ਜਾਂ ਪਲਾਸਟਿੰਗ ਦੇ ਏਅਰ ਟਾਈਟ ਡੱਬੇ ਵਿਚ ਪਾ ਕੇ ਰੱਖੋ। ਇਸਨੂੰ ਫਰਿੱਜ ਵਿਚ ਰੱਖਕੇ ਤੁਸੀਂ ਤਿੰਨ ਚਾਰ ਮਹੀਨਿਆਂ ਤੱਕ ਆਸਾਨੀ ਨਾਲ ਵਰਤ ਸਕਦੇ ਹੋ।

  Published by:Sarafraz Singh
  First published:

  Tags: Healthy, Healthy Food, Lifestyle