Food Rituals: ‘ਤੀਜਾ ਰਲਿਆ ਤੇ ਕੰਮ ਗਲਿਆ’ ਤੁਸੀਂ ਇਹ ਕਥਨ ਜ਼ਰੂਰ ਸੁਣਿਆ ਹੋਵੇਗਾ। ਇਹ ਇਸ ਗੱਲ ਵੱਲ ਇਸ਼ਾਰਾ ਹੈ ਕਿ 3 ਅੰਕ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਸਾਈ ਧਰਮ ਨੂੰ ਮੰਨਣ ਵਾਲੇ 13 ਅੰਕ ਨੂੰ ਅਸ਼ੁੱਭ ਮੰਨਦੇ ਹਨ। ਹਿੰਦੂ ਧਰਮ ਵਿਚ ਇਨਸਾਨ ਦੇ ਹਰ ਰੋਜ਼ ਦੇ ਜੀਵਨ ਬਾਰੇ ਬਹੁਤ ਸਾਰੇ ਵਿਚਾਰ ਤੇ ਮਾਨਤਾਵਾਂ ਪ੍ਰਚਲਿਤ ਹਨ ਕਿ ਕਿਸ ਤਰ੍ਹਾਂ ਸੌਣਾ, ਖਾਣਾ ਪੀਣਾ, ਉੱਠਣਾ ਬੈਠਣਾ ਹੈ ਤੇ ਕਿਸ ਤਰ੍ਹਾਂ ਨਹੀਂ।
ਅਜਿਹੀ ਹੀ ਇਕ ਮਾਨਤਾ 3 ਅੰਕ ਬਾਰੇ ਹੈ। ਇਸੇ ਲਈ ਜਦ ਕੋਈ ਕੰਮ ਲਈ ਤੁਰਨਾ ਹੋਵੇ ਤਾਂ ਤਿੰਨ ਬੰਦੇ ਨਹੀਂ ਤੁਰਦੇ। ਇਸੇ ਤਰ੍ਹਾਂ ਰੋਟੀ ਖਾਣ ਵੇਲੇ ਤਿੰਨ ਰੋਟੀਆਂ ਇਕੱਠੀਆਂ ਥਾਲੀਆਂ ਵਿਚ ਪਰੋਸਣਾ ਮਾੜਾ ਗਿਣਿਆ ਜਾਂਦਾ ਹੈ। ਆਓ ਇਸਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਾਂ –
ਤਿੰਨ ਰੋਟੀਆਂ ਨਾ ਪਰੋਸਣ ਦਾ ਕਾਰਣ
ਇਕ ਥਾਲੀ ਵਿਚ ਖਾਣਾ ਪਰੋਸਦੇ ਵਕਤ ਇਕੱਠੀਆਂ ਤਿੰਨ ਰੋਟੀਆਂ ਰੱਖਣ ਦੀ ਸਖ਼ਤ ਮਨਾਹੀ ਇਸ ਲਈ ਹੈ ਕਿ ਇਹ ਮਤ੍ਰਿਕ ਯਾਨੀ ਮਰੇ ਵਿਅਕਤੀ ਦੀ ਥਾਲੀ ਹੁੰਦੀ ਹੈ। ਅਸਲ ਵਿਚ ਜਦ ਘਰ ਵਿਚ ਕੋਈ ਮੌਤ ਹੋ ਜਾਵੇ ਤਾਂ ਥਾਲੀ ਵਿਚ ਤਿੰਨ ਰੋਟੀਆਂ ਰੱਖੀਆਂ ਜਾਂਦੀਆਂ ਹਨ। ਮਰੇ ਵਿਅਕਤੀ ਦੇ ਸੰਸਕਾਰ ਤੋਂ ਪਹਿਲਾਂ ਉਸਦੇ ਨਾਮ ਦੀ ਥਾਲੀ ਲਗਾਈ ਜਾਂਦੀ ਹੈ। ਇਸ ਥਾਲੀ ਵਿਚਲੀਆਂ ਤਿੰਨ ਰੋਟੀਆਂ ਨੂੰ ਵੀ ਸਿਰਫ਼ ਪਰੋਸਣ ਵਾਲਾ ਹੀ ਦੇਖਦਾ ਹੈ। ਜੇਕਰ ਜਿਉਂਦੇ ਜੀਆਂ ਦੇ ਹੁੰਦਿਆਂ ਤਿੰਨ ਰੋਟੀਆਂ ਪਰੋਸ ਦਿੱਤੀਆਂ ਜਾਣ ਦਾ ਇਸਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਤੇ ਇਹ ਬੇਹੱਦ ਮਾੜਾ ਸ਼ਗਨ ਹੋ ਜਾਂਦਾ ਹੈ।
ਇਸਦੇ ਨਾਲ ਹੀ ਇਕ ਹੋਰ ਵੀ ਕਾਰਨ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਇਕੋ ਥਾਲੀ ਵਿਚ ਤਿੰਨ ਰੋਟੀਆਂ ਰੱਖਕੇ ਖਾਂਦਾ ਹੈ ਤਾਂ ਉਸਦੇ ਮਨ ਵਿਚ ਦੂਸਰਿਆਂ ਪ੍ਰਤੀ ਵੈਰ ਭਾਵ ਪੈਦਾ ਹੋ ਜਾਂਦੇ ਹਨ। ਇਸ ਲਈ ਖਾਣ ਪੀਣ ਦੀ ਕੋਈ ਚੀਜ਼ ਪਰੋਸਣ ਸਮੇਂ ਤਿੰਨ ਦੀ ਸੰਖਿਆਂ ਨਹੀਂ ਹੋਣੀ ਚਾਹੀਦੀ ਤੇ ਤਿੰਨ ਰੋਟੀਆਂ ਵੀ ਨਹੀਂ ਪ੍ਰੋਸਣੀਆਂ ਚਾਹੀਦੀਆਂ।
ਅਸ਼ੁੱਭ ਅੰਕ
ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਲਗਭਗ ਹਰ ਧਰਮ ਦੀ ਮਾਨਤਾਵਾਂ ਵਿਚ ਕਿਸੇ ਨਾ ਕਿਸੇ ਅੰਕ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹਿੰਦੂ ਧਰਮ ਦੀਆਂ ਮਾਨਤਾਵਾਂ ਅਨੁਸਾਰ 3 ਅੰਕ ਅਸ਼ੁੱਭ ਹੈ। ਇਸੇ ਕਾਰਨ ਪੂਜਾ ਪਾਠ ਵਿਚ ਹਰ ਚੀਜ਼ ਜੋੜੇ ਦੇ ਰੂਪ ਵਿਚ ਹੀ ਦਿੱਤੀ ਜਾਂਦੀ ਹੈ ਤੇ ਤਿੰਨ ਅੰਕ ਕਦੇ ਵੀ ਵਰਤਿਆ ਨਹੀਂ ਜਾਂਦਾ।
ਵਿਗਿਆਨਕ ਆਧਾਰ
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਕ ਵਾਰੀ ਵਿਚ ਤਿੰਨ ਰੋਟੀਆਂ ਨਾ ਪਰੋਸਣ ਦਾ ਇਕ ਵਿਗਿਆਨਕ ਕਾਰਨ ਵੀ ਹੈ। ਜਦ ਕੋਈ ਵਿਅਕਤੀ ਖਾਣਾ ਖਾਣ ਬੈਠਦਾ ਹੈ ਤਾਂ ਜੇਕਰ ਉਸਦੀ ਥਾਲੀ ਨੂੰ ਭੋਜਨ ਨਾਲ ਭਰ ਦਿੱਤਾ ਜਾਵੇ ਤਾਂ ਉਸਦਾ ਪਹਿਲਾਂ ਹੀ ਮਨ ਭਰ ਜਾਂਦਾ ਹੈ। ਮੰਨ ਲਵੋ ਅਸੀਂ ਦਾਲ ਚੌਲ ਖਾਂਦੇ ਹਾਂ ਤਾਂ ਅਜਿਹਾ ਕਦੇ ਨਹੀਂ ਕਰਦੇ ਕਿ ਇਕ ਵਾਰ ਵਿਚ ਪੂਰੀ ਥਾਲੀ ਭਰ ਲਈਏ, ਬਲਕਿ ਅਸੀਂ ਦੋ ਜਾਂ ਤਿੰਨ ਵਾਰੀ ਵਿਚ ਥੋੜੇ ਥੋੜੇ ਚੌਲ ਪਾ ਕੇ ਖਾਂਧੇ ਹਾਂ। ਅਜਿਹਾ ਹੀ ਰੋਟੀ ਦੇ ਮਾਮਲੇ ਵਿਚ ਵੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।