Home /News /lifestyle /

ਖਾਣਾ ਬਣਾਉਣ ਸਮੇਂ ਇਸ ਤਰ੍ਹਾਂ ਕਰੋ ਕੱਚੇ ਪਪੀਤੇ ਦੀ ਵਰਤੋਂ, ਵਧੇਗਾ ਭੋਜਨ ਦਾ ਸਵਾਦ

ਸਵਾਦ ਭੋਜਨ ਹਰ ਇੱਕ ਨੂੰ ਪਸੰਦ ਹੁੰਦਾ ਹੈ ਅਤੇ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਹਰ ਤਰੀਕਾ ਵਰਤਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭੋਜਨ ਵਿੱਚ ਕੱਚੇ ਪਪੀਤੇ ਦੀ ਵਰਤੋਂ ਬਾਰੇ ਦੱਸਾਂਗੇ ਜਿਸ ਨਾਲ ਭੋਜ ਦਾ ਸਵਾਦ ਤਾਂ ਵਧੇਗਾ ਹੀ ਨਾਲ ਹੀ ਇਹ ਤੁਹਾਡੀ ਸਿਹਤ ਨੂੰ ਵੀ ਫ਼ਾਇਦਾ ਦੇਵੇਗਾ। ਪਪੀਤਾ ਆਪਣੇ ਗੁਣਾਂ ਕਰਕੇ ਕਈ ਸਮੱਸਿਆਵਾਂ ਤੋਂ ਸਾਡੇ ਸਰੀਰ ਨੂੰ ਬਚਾਉਂਦਾ ਹੈ। ਪਪੀਤੇ ਵਿੱਚ ਪ੍ਰੋਟੀਨ, ਪੋਟਾਸ਼ੀਅਮ, ਫਾਈਬਰ ਅਤੇ ਵਿਟਾਮਿਨ-ਏ ਆਦਿ ਕਈ ਪੋਸ਼ਕ ਤੱਤ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਚਿਹਰੇ ਤੇ ਨਿਖਾਰ ਲਿਆਉਣ ਤੱਕ ਪਪੀਤੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਪੱਕੇ ਪਪੀਤੇ ਦੇ ਕਈ ਲਾਭ ਹਨ ਉੱਥੇ ਕੱਚੇ ਪਪੀਤੇ ਨੂੰ ਵੀ ਭੋਜਨ ਵਿੱਚ ਕਈ ਤਰੀਕਿਆਂ ਨਾਲ ਮਿਲਾ ਕੇ ਖਾਧਾ ਜਾ ਸਕਦਾ ਹੈ। ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕੱਚੇ ਪਪੀਤੇ ਦੀ ਵਰਤੋਂ ਕਿਵੇਂ ਅਤੇ ਕਿੱਥੇ ਕੀਤੀ ਜਾ ਸਕਦੀ ਹੈ।

ਕੱਚੇ ਪਪੀਤੇ ਨੂੰ ਲੋਕ ਵੱਖ-ਵੱਖ ਤਰੀਕਿਆਂ ਨਾਲ ਵਰਤਦੇ ਹਨ। ਕੋਈ ਇਸਦਾ ਪਾਊਡਰ ਬਣਾ ਕੇ ਇਸਦੀ ਵਰਤੋਂ ਕਰਦਾ ਹੈ ਅਤੇ ਕੋਈ ਇਸਨੂੰ ਸੁਕਾ ਕੇ ਇਸ ਦੀ ਵਰਤੋਂ ਕਰਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਪਕਾ ਰਹੇ ਹੋ।

ਕਬਾਬ ਬਣਾਉਣ ਲਈ ਕੱਚੇ ਪਪੀਤੇ ਦੀ ਵਰਤੋਂ: ਜੇਕਰ ਤੁਸੀਂ ਕਬਾਬ ਖਾਨ ਦੇ ਸ਼ੋਕੀਨ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕੇ ਕਬਾਬ ਬਣਾਉਣ ਸਮੇਂ ਮੀਟ ਜਲਦੀ ਨਰਮ ਨਹੀਂ ਹੁੰਦਾ। ਇਸ ਲਈ ਤੁਸੀਂ ਅਗਲੀ ਵਾਰ ਜਦੋਂ ਕਬਾਬ ਬਣਾਉਣ ਲਈ ਕੀਮਾ ਲਿਆਉਗੇ ਤਾਂ ਇੱਕ ਕਿਲੋ ਕੀਮੇ ਵਿੱਚ ਤੁਸੀਂ 50 ਗ੍ਰਾਮ ਕੱਚਾ ਪਪੀਤਾ ਵੀ ਕੀਮਾ ਕਰਵਾ ਲਓ ਅਤੇ ਇਸਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤਰ੍ਹਾਂ ਕਬਾਬ ਜਲਦੀ ਨਰਮ ਹੁੰਦੇ ਹਨ ਅਤੇ ਇਹਨਾਂ ਦਾ ਸਵਾਦ ਵੀ ਵੱਧ ਜਾਂਦਾ ਹੈ।

ਜੇਕਰ ਤੁਸੀਂ ਚਾਹੋ ਤਾਂ ਕੱਚੇ ਪਪੀਤੇ ਨਾਲ ਕੋਫ਼ਤੇ, ਕੱਚੇ ਪਪੀਤੇ ਦੀ ਸਬਜ਼ੀ ਜਾਂ ਫਿਰ ਕੱਚੇ ਪਪੀਤੇ ਦਾ ਰਾਇਤਾ ਵੀ ਬਣਾ ਸਕਦੇ ਹੋ। ਤੁਸੀਂ ਕੱਚੇ ਪਪੀਤੇ ਦੇ ਪਕੌੜੇ ਵੀ ਬਣਾ ਸਕਦੇ ਹੋ। ਤੁਸੀਂ ਪਪੀਤੇ ਨੂੰ ਸੁਕਾ ਕੇ ਇਸਦਾ ਪਾਊਡਰ ਬਣਾ ਕੇ ਆਪਣੇ ਭੋਜਨ ਵਿੱਚ ਇਸਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਤੁਸੀਂ ਕੱਚੇ ਪਪੀਤੇ ਨਾਲ ਮਿਠਾਈਆਂ ਵੀ ਬਣਾ ਸਕਦੇ ਹੋ। ਤੁਸੀਂ ਇਸ ਤੋਂ ਹਲਵਾ ਅਤੇ ਲੱਡੂ ਬਣਾ ਸਕਦੇ ਹੋ। ਤੁਸੀਂ ਕੱਚੇ ਪਪੀਤੇ ਨੂੰ ਗਾਰਨਿਸ਼ਿੰਗ ਲਈ ਵੀ ਵਰਤ ਸਕਦੇ ਹੋ।

Published by:Drishti Gupta
First published:

Tags: Food, Lifestyle, Recipe